Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਬੱਬਰ ਖਾਲਸਾ ਦੇ ਸਮੱਰਥਕਾਂ ਨੇ ਸਜ਼ਾ ਖਿਲਾਫ ਹਾਈ ਕੋਰਟ ਵਿੱਚ ਅਪੀਲ ਪਾਈ

February 16, 2019 08:30 AM

ਚੰਡੀਗੜ੍ਹ, 15 ਫਰਵਰੀ (ਪੋਸਟ ਬਿਊਰੋ)- ਨਵਾਂ ਸ਼ਹਿਰ ਕੋਰਟ ਵੱਲੋਂ ਬੱਬਰ ਖਾਲਸਾ ਦੇ ਸਮਰਥਕਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਉਨ੍ਹਾਂ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਕੇ ਕਿਹਾ ਹੈ ਕਿ ਉਨ੍ਹਾਂ ਤੋਂ ਕੁਝ ਇਹੋ ਜਿਹੀ ਸਮੱਗਰੀ ਨਹੀਂ ਮਿਲੀ ਜਿਸ ਨਾਲ ਦੇਸ਼ ਨੂੰ ਕਿਸੇ ਪ੍ਰਕਾਰ ਦਾ ਖਤਰਾ ਹੁੰਦਾ ਹੋਵੇ।
ਪਤਾ ਲੱਗਾ ਹੈ ਕਿ ਇਸ ਅਪੀਲ ਵਿੱਚ ਕਿਹਾ ਗਿਆ ਹੈ ਕਿ ਸ਼ਾਂਤਮਈ ਤਰੀਕੇ ਨਾਲ ਵੱਖਰੇ ਦੇਸ਼ ਦੀ ਮੰਗ ਕਰਨਾ ਗੈਰ ਕਾਨੂੰਨੀ ਨਹੀਂ ਹੈ। ਅਪੀਲ ਕਰਤਾ ਦੇ ਵਕੀਲ ਆਰ ਐਸ ਬੈਂਸ ਨੇ ਦੱਸਿਆ ਕਿ ਜਦ ਜਾਂਚ ਸ਼ੁਰੂ ਹੋਈ ਸੀ, ਤਦ ਇਨ੍ਹਾਂ 'ਚੋਂ ਕੁਝ ਪੋਸਟਰ ਵੀ ਮਿਲੇ, ਜਿਸ ਵਿੱਚ ਖਾਲਿਸਤਾਨ ਨਾਲ ਸੰਬੰਧਤ ਕੁਝ ਨਹੀਂ ਲਿਖਿਆ ਸੀ। ਸਿਰਫ ਇਕ ਜਗ੍ਹਾ ਸ਼ਬਦ ਸੀ ਖਾਲਿਸਤਾਨ ਅਤੇ ਦੱਸਿਆ ਗਿਆ ਕਿ ਸਿੱਖ ਧਰਮ ਦੀ ਪ੍ਰਚਾਰ ਸਮੱਗਰੀ ਮਿਲੀ, ਜੋ ਹਰ ਇਕ ਸਿੱਖ ਦੇ ਕੋਲ ਹੁੰਦੀ ਹੈ। ਵਰਨਣ ਯੋਗ ਕਿ ਇਸ ਕੇਸ ਵਿੱਚ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਪਿੱਛੋਂ ਨਵਾਂ ਸ਼ਹਿਰ ਸੈਸ਼ਨ ਕੋਰਟ ਵਿੱਚ ਅਰਵਿੰਦਰ, ਸੁਰਜੀਤ ਅਤੇ ਰਣਜੀਤ ਨੂੰ ਦੋਸ਼ੀ ਮੰਨਦੇ ਹੋਏ ਆਈ ਪੀ ਸੀ ਦੀ ਧਾਰਾ 121 ਹੇਠ ਉਮਰ ਕੈਦ ਅਤੇ ਇਕ ਲੱਖ ਰੁਪਿਆ ਜੁਰਮਾਨਾ ਅਤੇ ਆਈ ਪੀ ਸੀ ਦੀ ਧਾਰਾ 121 ਏ ਅਧੀਨ 10 ਸਾਲ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ। ਉਨ੍ਹਾਂ ਕੋਲੋਂ ਮਿਲਿਆ ਖਾਲਿਸਤਾਨ ਸਮਰਥਕ ਲਿਟ੍ਰੇਚਰ, ਕਿਤਾਬਾਂ ਤੇ ਸੋਸ਼ਲ ਮੀਡੀਆ 'ਤੇ ਕੀਤੀਆਂ ਗੱਲਾਂ ਪੁਲਸ ਲਈ ਕੇਸ ਮਜ਼ਬੂਤ ਕਰਨ ਦਾ ਆਧਾਰ ਬਣੀਆਂ। ਕੋਰਟ ਨੇ 64 ਪੇਜਾਂ ਦੇ ਫੈਸਲੇ ਵਿੱਚ ਸਾਰੀਆਂ ਗੱਲਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਕੇਸ ਵਿੱਚ ਸਰਕਾਰੀ ਪੱਖ ਨੇ ਪੁਲਸ ਦੇ ਕਈ ਅਫਸਰਾਂ ਸਣੇ ਕਰੀਬ 20 ਲੋਕਾਂ ਦੀਆਂ ਗਵਾਹੀਆਂ ਕਰਵਾਈਆਂ। ਪੁਲਸ ਵੱਲੋਂ ਲਾਈਆਂ ਅਨ ਲਾੱਅ ਫੁਲ ਐਕਟੀਵਿਟੀ ਦੀਆਂ ਧਾਰਾਵਾਂ ਹੇਠ ਉਨ੍ਹਾਂ ਦੋਸ਼ੀ ਨਹੀਂ ਸੀ ਮੰਨਿਆ ਗਿਆ, ਪਰ ਦੋਸ਼ੀਆਂ ਤੋਂ ਮਿਲੇ ਲਿਟ੍ਰੇਚਰ 'ਤੇ ਭਾਰਤ ਸਰਕਾਰ ਦੇ ਖਿਲਾਫ ਯੁੱਧ ਦੀ ਸਾਜ਼ਿਸ਼ ਕਰਨ ਦਾ ਦੋਸ਼ੀ ਮੰਨਿਆ ਗਿਆ ਸੀ। ਅਰਵਿੰਦਰ 'ਤੇ ਦੋਸ਼ ਸੀ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਖਾੜਕੂਆਂ ਦੇ ਇਸ਼ਾਰੇ 'ਤੇ ਬੱਬਰ ਖਾਲਸਾ ਲਈ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਸਰਕਾਰ ਦੇ ਖਿਲਾਫ ਉਕਸਾ ਰਿਹਾ ਸੀ। ਇਸ ਦੇ ਬਾਅਦ ਉਹ ਉਨ੍ਹਾਂ ਨੂੰ ਸੰਗਠਨ ਵਿੱਚ ਭਰਤੀ ਕਰਨ ਦਾ ਕੰਮ ਕਰ ਰਿਹਾ ਸੀ। ਅਰਵਿੰਦਰ ਜਦ ਦੋਹਾ-ਕਤਰ ਵਿੱਚ ਸੀ, ਤਦ ਉਹ ਉਥੇ ਬੱਬਰ ਖਾਲਸਾ ਦੇ ਸੰਪਰਕ ਵਿੱਚ ਆ ਗਿਆ ਸੀ। ਇਸ ਦੇ ਬਾਅਦ ਪੁਲਸ ਨੇ ਮਾਮਲੇ ਵਿੱਚ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਗੁਰਦਾਸਪੁਰ ਦੇ ਪਿੰਡ ਬਹਾਦਰ ਸਿੰਘ ਦਾ ਸੁਰਜੀਤ ਸਿੰਘ ਅਤੇ ਕੈਥਲ (ਹਰਿਆਣਾ) ਦੇ ਪਿੰਡ ਨੋਚ ਦਾ ਰਣਜੀਤ ਸਿੰਘ ਅਰਵਿੰਦਰ ਦੇ ਸੰਪਰਕ ਵਿੱਚ ਸਨ। ਇਹ ਤਿੰਨਾਂ ਨਾਲ ਮਿਲ ਕੇ ਕੰਮ ਕਰਦੇ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ