Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਧੋਖੇਬਾਜ਼ ਲਾੜੇ ਨੂੰ ਕੁਵੈਤ ਸਰਕਾਰ ਨੇ ਭਾਰਤ ਡਿਪੋਰਟ ਕੀਤਾ

February 16, 2019 08:28 AM

ਜਗਰਾਓਂ, 15 ਫਰਵਰੀ (ਪੋਸਟ ਬਿਊਰੋ)- ਆਪਣੀ ਪਤਨੀ ਨੂੰ ਧੋਖਾ ਦੇ ਕੇ ਕਵੈਤ ਭੱਜ ਗਏ ਐਨ ਆਰ ਆਈ ਪਤੀ 'ਤੇ ਕਾਨੂੰਨੀ ਸ਼ਿਕੰਜਾ ਕੱਸੇ ਜਾਣ 'ਤੇ ਕੁਵੈਤ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ। ਮੁੰਬਈ ਏਅਰਪੋਰਟ ਉਤੇ ਐਨ ਆਰ ਆਈ ਦੇ ਪਹੁੰਚਣ 'ਤੇ ਉਥੋਂ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਗੁਰੂਸਰ ਕਾਉਂਕੇ ਦੇ ਲਖਵੀਰ ਸਿੰਘ ਦਾ ਵਿਆਹ ਜਗਰਾਓਂ ਵਾਸੀ ਸੀਮਾ ਨਾਲ ਦੋ ਦਸੰਬਰ 2012 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਐਨ ਆਰ ਆਈ ਪਤੀ ਜਿਥੇ ਸੀਮਾ ਨੂੰ ਦਾਜ ਲਈ ਤੰਗ ਕਰਦਾ ਸੀ, ਉਥੇ ਉਸ ਦਾ ਬਾਪ ਆਪਣੀ ਨੂੰਹ 'ਤੇ ਗੰਦੀ ਨਜ਼ਰ ਰੱਖਦਾ ਸੀ। ਇਸੇ ਦੌਰਾਨ ਸੀਮਾ ਨੇ ਸਹੁਰੇ ਵੱਲੋਂ ਉਸ ਨਾਲ ਛੇੜਛਾੜ ਦੀ ਰਿਕਾਰਡਿੰਗ ਕਰ ਕੇ ਪਤੀ ਨੂੰ ਦਿਖਾਈ ਤਾਂ ਉਸ ਨੇ ਉਲਟਾ ਪਤਨੀ ਨੂੰ ਗਲਤ ਕਰਾਰ ਦੇ ਦਿੱਤਾ। ਪਤੀ ਦੀ ਧੱਕੇਸ਼ਾਹੀ ਖਿਲਾਫ ਜਦੋਂ ਸੀਮਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪਰਚਾ ਦਰਜ ਹੋ ਗਿਆ ਪਰ ਪੈਸੇ ਦੇ ਦਮ 'ਤੇ ਉਸ ਦਾ ਐਨ ਆਰ ਆਈ ਪਤੀ ਕੁਵੈਤ ਮੁੜ ਗਿਆ। ਓਥੇ ਜਾ ਕੇ ਉਸ ਨੇ ਸੀਮਾ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਫਿਰ ਸੀਮਾ ਨੇ ਵੀ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਦੀ ਸਹੁੰ ਚੁੱਕ ਲਈ ਤੇ ਆਪਣੀ ਧੀ ਨੂੰ ਲੈ ਕੇ ‘ਅਬ ਨਹੀਂ’ ਸੰਸਥਾ ਰਾਹੀਂ ਪਤੀ ਉੱਤੇ ਕਾਰਵਾਈ ਲਈ ਸੰਘਰਸ਼ ਸ਼ੁਰੂ ਕੀਤਾ। ਇਸ ਦੌਰਾਨ ਸੀਮਾ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਮੇਨਕਾ ਗਾਂਧੀ ਨੂੰ ਕਈ ਵਾਰ ਮਿਲ ਕੇ ਆਪਣੇ ਸਮੇਤ ਹੋਰਾਂ ਐਨ ਆਰ ਆਈ ਪਤੀਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਲਈ ਇਨਸਾਫ ਦੀ ਗੁਹਾਰ ਲਗਾਈ। ਕਈ ਸਾਲਾਂ ਦੇ ਸੰਘਰਸ਼ ਮਗਰੋਂ ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਉਸ ਦੇ ਕੁਵੈਤ ਰਹਿੰਦੇ ਪਤੀ ਲਖਵੀਰ ਸਿੰਘ ਦਾ ਪਾਸਪੋਰਟ ਰੱਦ ਕਰਨ ਅਤੇ ਉਸ ਦਾ ਨਾਮ ਮਿਸ਼ਨ ਕੋਸ਼ਨ ਲਿਸਟ ਵਿੱਚ ਪਾਉਣ 'ਤੇ ਕੱਲ੍ਹ ਕੁਵੈਤ ਸਰਕਾਰ ਨੇ ਲਖਵੀਰ ਸਿੰਘ ਨੂੰ ਡਿਪੋਰਟ ਕਰ ਦਿੱਤਾ। ਉਸ ਦੀ ਐਲ ਓ ਸੀ ਜਾਰੀ ਹੋਣ 'ਤੇ ਮੁੰਬਈ ਏਅਰਪੋਰਟ ਉੱਤੇ ਪੁਲਸ ਨੇ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜਗਰਾਓਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ‘ਅਬ ਨਹੀਂ' ਸੰਸਥਾ ਦੀ ਆਗੂ ਸਤਵਿੰਦਰ ਕੌਰ ਨੇ ਕਿਹਾ ਕਿ ਸੰਸਥਾ ਨਾਲ ਜੁੜੀਆਂ ਐਨ ਆਰ ਆਈ ਪਤੀਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਮਦਦ ਨਾਲ ਇਕ-ਇਕ ਕਰਕੇ ਵਿਦੇਸ਼ਾਂ 'ਚ ਬੈਠੇ ਧੋਖੇਬਾਜ਼ ਐਨ ਆਰ ਆਈਜ਼ ਦੀਆਂ ਗ੍ਰਿਫਤਾਰੀਆਂ ਦਿਨ-ਬ-ਦਿਨ ਹੋ ਰਹੀਆਂ ਹਨ, ਜਲਦੀ ਹੀ ਅਜਿਹੇ ਹੋਰ ਧੋਖੇਬਾਜ਼ ਵੀ ਵਿਦੇਸ਼ਾਂ ਤੋਂ ਡਿਪੋਰਟ ਕੀਤੇ ਜਾਣਗੇ, ਜਿਨ੍ਹਾਂ ਖਿਲਾਫ ਕੇਂਦਰ ਸਰਕਾਰ ਵੱਲੋਂ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ