Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਸਰਦਾਰ ਸਿੰਘ ਦਾ ਹਾਕੀ ਤੋਂ ਸੰਨਿਆਸ

September 21, 2018 08:03 AM

-ਸੁਖਵਿੰਦਰਜੀਤ ਸਿੰਘ ਮਨੌਲੀ
ਮੈਦਾਨ 'ਚ ਹਾਫ ਲਾਈਨ 'ਚ ਸੈਂਟਰ ਹਾਫ ਦੀ ਪੁਜ਼ੀਸ਼ਨ 'ਤੇ ਖੇਡਣ ਵਾਲੇ ਸਰਦਾਰ ਸਿੰਘ ਦੀ ਖੇਡ ਨੇ ਸੰਸਾਰ ਹਾਕੀ ਦੇ ਹਰ ਹਾਕੀ ਪ੍ਰੇਮੀ ਦੇ ਦਿਲ 'ਤੇ ਡੂੰਘੀ ਛਾਪ ਛੱਡੀ ਹੈ। ਮੈਦਾਨ ਅੰਦਰ ਸੁਪਰ ਫਾਸਟ ਦੇ ਲਕਬ ਨਾਲ ਜਾਣੇ ਜਾਂਦੇ ਸਰਦਾਰ ਸਿੰਘ ਦੀ ਖੇਡ 'ਚ ਸੱਚਮੁੱਚ ਅਨੂਠੀ ਤਾਜ਼ਗੀ ਤੇ ਬਿਲੌਰੀ ਚਮਕ ਹੁੰਦੀ ਸੀ। ਮੈਦਾਨ 'ਚ ਖੇਡਦੇ ਸਮੇਂ ਉਹ ਦੀ ਹਾਕੀ ਜ਼ਨਤ ਦੇ ਨਜ਼ਾਰੇ ਪੇਸ਼ ਕਰਦੀ ਦੁਨੀਆ ਦੇ ਮਹਾਨ ਸੈਂਟਰ ਹਾਫ ਤੇ ਜਗਤ ਤੇ ਜੇਤੂ ਸਾਬਕਾ ਕਪਤਾਨ ਓਲੰਪੀਅਨ ਅਜੀਤਪਾਲ ਸਿੰਘ ਕੁਲਾਰ ਦੀ ਯਾਦ ਤਾਜ਼ਾ ਕਰਾਉਂਦੀ ਹੈ। ਉਹ ਹਾਕੀ ਦਾ ਸ਼ਾਹ ਸਵਾਰ ਹੈ, ਜੋ ਇੱਛਾ ਸ਼ਕਤੀ ਦੇ ਚਾਬਕ ਨਾਲ ਮੈਦਾਨ ਦੇ ਚਾਰੇ ਪਾਸੇ ਬਾਲ ਨੂੰ ਆਪਣੀ ਮਰਜ਼ੀ ਨਾਲ ਦੌੜਾ ਸਕਣ 'ਚ ਕਾਮਯਾਬ ਹੋਇਆ। ਸਰਦਾਰ ਸਿੰਘ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਲਗਾਤਾਰ ਦੋ ਵਾਰ 2010 ਅਤੇ 2011 ਵਿੱਚ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਜਿਊਰੀ ਨੇ ਵਿਸ਼ਵ ਹਾਕੀ ਇਲੈਵਨ 'ਚ ਸ਼ਾਮਲ ਕਰ ਕੇ ਉਸ ਦੀ ਅੱਵਲ ਖੇਡ ਦਾ ਮੁੱਲ ਮੋੜਨ ਦਾ ਹੀਆ ਕੀਤਾ। ਲੰਡਨ 2012 ਅਤੇ ਰੀਓ 2016 ਦੇ ਦੋ ਓਲੰਪਿਕ ਟੂਰਨਾਮੈਂਟ ਖੇਡਣ ਵਾਲੇ ਸਰਦਾਰ ਸਿੰਘ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ 2015 ਤੇ ਅਰਜੁਨ ਐਵਾਰਡ 2012 ਅਜਿਹੇ ਵੱਕਾਰੀ ਖੇਡ ਸਨਮਾਨਾਂ ਨਾਲ ਨਿਵਾਜਿਆ ਹੈ।
ਮੈਦਾਨ 'ਚ ਹਰਫਨ ਮੌਲਾ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਸਰਦਾਰ ਸਿੰਘ ਦਾ ਜਨਮ 15 ਜੁਲਾਈ 1986 ਨੂੰ ਸਿਰਸਾ ਜ਼ਿਲ੍ਹੇ ਦੇ ਪਿੰਡ ਸੰਤਨਗਰ 'ਚ ਜਸਵੀਰ ਕੌਰ ਦੀ ਕੁੱਖੋਂ ਆਰ ਐੱਮ ਪੀ ਡਾਕਟਰ ਗੁਰਨਾਮ ਸਿੰਘ ਦੇ ਘਰ ਹੋਇਆ। ਹਾਫ ਲਾਈਨ 'ਚ ਸੈਂਟਰ ਹਾਫ ਦੀ ਪੁਜ਼ੀਸ਼ਨ 'ਤੇ ਖੇਡਣ ਵਾਲੇ ਸਰਦਾਰ ਸਿੰਘ ਦਾ ਪੂਰਾ ਨਾਂ ਸਰਦਾਰ ਪੁਰਸ਼ਕਾਰ ਸਿੰਘ ਹੈ। ਸਰਦਾਰ ਸਿੰਘ ਨੇ ਸਾਲ 1998 ਵਿੱਚ ਉਸਤਾਦ ਜਗੀਰ ਸਿੰਘ ਤੋਂ ਹਾਕੀ ਖੇਡਣਾ ਸਿੱਖਣੀ ਸ਼ੁਰੂ ਕੀਤੀ ਸੀ। ਉਸ ਦਾ ਵੱਡਾ ਭਰਾ ਦੀਦਾਰ ਸਿੰਘ ਵੀ ਕੌਮਾਂਤਰੀ ਹਾਕੀ ਦੇ ਮੈਦਾਨ ਵਿੱਚ ਖੇਡ ਚੁੱਕਾ ਹੈ। ਇੱਕ ਦੌਰ ਅਜਿਹਾ ਵੀ ਆਇਆ, ਜਦੋਂ ਦੋਵੇਂ ਭਰਾਵਾਂ ਨੇ ਕੌਮਾਂਤਰੀ ਹਾਕੀ 'ਚ ਟੀਮ ਇੰਡੀਆ ਦੀ ਇਕੱਠਿਆਂ ਨੁਮਾਇੰਦਗੀ ਕੀਤੀ। ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹਾਕੀ ਟੈਸਟ ਲੜੀ ਖੇਡਣ ਤੋਂ ਇਲਾਵਾ ਦੋਵੇਂ ਭਰਾ ਦੀਦਾਰ ਸਿੰਘ ਅਤੇ ਸਰਦਾਰ ਸਿੰਘ, ਮੈਲਬਰਨ 2006 ਕਾਮਨਵੈਲਥ ਹਾਕੀ ਖੇਡਣ ਵਾਲੀ ਕੌਮੀ ਟੀਮ ਦੇ ਦਸਤੇ ਵਿੱਚ ਵੀ ਸ਼ਾਮਲ ਸਨ। ਹਾਕੀ ਡਰੈਗ ਫਲਿੱਕਰ ਦੀਦਾਰ ਸਿੰਘ ਨੂੰ ਹਾਕੀ ਮੈਦਾਨ ਵਿੱਚ ਵਿਚਰਦਿਆਂ ਦੇਖ ਸਰਦਾਰ ਸਿੰਘ ਨੇ ਹੱਥ ਹਾਕੀ ਚੁੱਕੀ। ਸਿਰਸਾ ਤੋਂ ਨਾਮਧਾਰੀ ਹੈਡਕੁਆਰਟਰ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕਰ ਕੇ ਭੈਣੀ ਸਾਹਿਬ (ਲੁਧਿਆਣਾ) 'ਚ ਨਾਮਧਾਰੀਆਂ ਦੀ ਸੀਨੀਅਰ ਟੀਮ ਲਈ ਕੌਮੀ ਅਤੇ ਫਿਰ ਕੌਮਾਂਤਰੀ ਹਾਕੀ ਦੇ ਪਿੜ ਵਿੱਚ ਕਦਮ ਰੱਖਣ ਵਾਲੇ ਸਰਦਾਰ ਸਿੰਘ ਨੇ ਇਸ ਵਰ੍ਹੇ 13 ਸਤੰਬਰ ਨੂੰ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ, ਜਿਸ ਦਾ ਐਲਾਨ ਸਰਦਰਾ ਸਿੰਘ ਨੇ ਵੱਡੇ ਭਰਾ ਦੀਦਾਰ ਸਿੰਘ ਦੀ ਹਾਜ਼ਰੀ ਵਿੱਚ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਮੀਡੀਆ ਸਾਹਮਣੇ ਕੀਤਾ। ਓਲੰਪੀਅਨ ਸਰਦਾਰ ਸਿੰਘ ਦੇ ਸਿਖਰੀ ਹਾਕੀ ਸਫਰ ਦਾ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕੌਮੀ ਹਾਕੀ ਟੀਮ ਵੱਲੋਂ ਤਾਂਬੇ ਦਾ ਤਗਮਾ ਜਿੱਤਣ ਤੋਂ 10 ਦਿਨ ਪਿੱਛੋਂ ਹਾਕੀ ਮੈਦਾਨ ਨੂੰ ਅਲਵਿਦਾ ਕਹਿਣ ਨਾਲ ਹੋਇਆ।
ਸਰਦਾਰ ਸਿੰਘ ਨੇ 2006 ਵਿੱਚ ਕੌਮਾਂਤਰੀ ਹਾਕੀ ਕਰੀਅਰ ਦਾ ਆਗਾਜ਼ ਕੀਤਾ। 12 ਸਾਲਾ ਪਾਰੀ ਵਿੱਚ ਸਰਦਾਰ ਸਿੰਘ ਨੇ ਖੇਡੇ 307 ਕੌਮਾਂਤਰੀ ਹਾਕੀ ਮੈਚਾਂ ਵਿੱਚ 19 ਗੋਲ ਕਰਨ ਦਾ ਨਾਮਣਾ ਖੱਟਿਆ। ਸੰਸਾਰ ਹਾਕੀ ਨੂੰ ਅਲਵਿਦਾ ਕਹਿਣ ਵਾਲਾ ਸਰਦਾਰ ਸਿੰਘ ਨੈਸ਼ਨਲ ਹਾਕੀ ਹਰਿਆਣਾ ਰਾਜ ਦੀ ਟੀਮ ਵੱਲੋਂ ਖੇਡਦਾ ਰਹੇਗਾ।
ਕੌਮੀ ਹਾਕੀ ਵਿੱਚ ਸਰਦਾਰ ਸਿੰਘ ਦੀ ਹਾਕੀ ਵਿੱਚ ਉਦੋਂ ਨਵਾਂਪਣ ਆਇਆ, ਜਦੋਂ ਦੇਸ਼ ਦੇ ਹਾਕੀ ਫੈਡਰੇਸ਼ਨ ਵੱਲੋਂ ਪ੍ਰੀਮੀਅਰ ਹਾਕੀ ਲੀਗ ਦੇ ਪਹਿਲੇ ਐਡੀਸ਼ਨ ਵਿੱਚ ਉਸ ਨੂੰ ਹੈਦਰਾਬਾਦ ਸੁਲਤਾਨਜ਼ ਹਾਕੀ ਟੀਮ ਦੀ ਕਪਤਾਨੀ ਦਾ ਮਾਣ ਮਿਲਿਆ। 2008 ਦੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਮਲੇਸ਼ੀਆ ਦੇ ਹਾਕੀ ਪ੍ਰਬੰਧਕਾਂ ਵੱਲੋਂ ਮਿਡਫੀਲਡ 'ਚ ਖੇਡੀ ਜਾਨਦਾਰ ਖੇਡ ਸਦਕਾ ਸਰਦਾਰ ਸਿੰਘ ਨੂੰ ਯੰਗ ਪਲੇਅਰ ਆਫ ਦਾ ਟੂਰਨਮੈਂਟ ਦਾ ਸਨਮਾਨ ਮਿਲਿਆ। ਮਲੇਸ਼ੀਆ ਵਿੱਚ ਖੇਡੇ ਟੂਰਨਾਮੈਂਟ ਵਿੱਚ ਜੇਤੂ ਰਹੀ ਕੌਮੀ ਹਾਕੀ ਟੀਮ ਵਿੱਚ ਸਰਦਾਰ ਸਿੰਘ ਪਹਿਲੀ ਵਾਰ ਬਦਲਵੀਂ ਸੈਂਟਰ ਹਾਫ ਦੀ ਪੁਜ਼ੀਸ਼ਨ 'ਤੇ ਖੇਡਿਆ। ਓਲੰਪੀਅਨ ਸੰਦੀਪ ਸਿੰਘ ਨਾਲ ਬੈਲਜੀਅਮ ਹਾਕੀ ਲੀਗ ਖੇਡ ਚੁੱਕੇ ਸਰਦਾਰ ਸਿੰਘ ਨੂੰ 2006 ਵਿੱਚ ਅਜ਼ਲਾਨ ਸ਼ਾਹ ਕੱਪ ਖੇਡਣ ਵਾਲੀ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰ ਕੇ ਤਾਂਬੇ ਦਾ ਮੈਡਲ ਤੇ 2010 ਵਿੱਚ ਹਾਕੀ ਟੀਮ ਦੇ ਅਜ਼ਲਾਨ ਸ਼ਾਹ ਕੱਪ ਦੀ ਚੈਂਪੀਅਨ ਬਣ ਕੇ ਜੇਤੂ ਮੰਚ ਨਸੀਬ ਹੋਇਆ। ਹਰਿਆਣਾ ਪੁਲਸ 'ਚ ਡਿਪਟੀ ਸੁਪਰਡੈਂਟ ਤੈਨਾਤ ਸਰਦਾਰ ਸਿੰਘ ਕੌਮੀ ਹਾਕੀ ਵਿੱਚ ਹਰਿਆਣਾ ਤੇ ਰਾਜ ਦੀ ਪੁਲਸ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’