Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

‘ਬ੍ਰਹਮਾਸਤਰ’ ਉੱਤੇ ਰਣਬੀਰ ਦਾ ਭਰੋਸਾ

February 15, 2019 08:12 AM

ਭਾਰਤ 'ਚ ਦੁਨੀਆ ਦੀਆਂ ਸਭ ਤੋਂ ਵੱਧ ਫਿਲਮਾਂ ਬਣਦੀਆਂ ਹਨ। ਇਸ ਹਾਲਤ ਵਿੱਚ ਬਾਕਸ ਆਫਿਸ 'ਤੇ ਫਿਲਮਾਂ ਦੀ ਟੱਕਰ ਹੋਣਾ ਇੱਕ ਆਮ ਗੱਲ ਹੈ, ਪਰ ਖਬਰ ਉਦੋਂ ਬਣਦੀ ਹੈ, ਜਦੋਂ ਦੋ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਆਹਮੋ-ਸਾਹਮਣੇ ਹੋ ਜਾਂਦੀਆਂ ਹਨ। ਇਸ ਸਾਲ ਵੀ ਵੱਡੀ ਟੱਕਰ ਹੋਣ ਜਾ ਰਹੀ ਹੈ, ਜਿਸ ਵਿੱਚ ਸਭ ਤੋਂ ਵੱਧ ਚਰਚਾ ਹੈ ਰਣਬੀਰ ਕਪੂਰ ਤੇ ਸਲਮਾਨ ਖਾਨ ਦੀ। ਰਣਬੀਰ ਕਪੂਰ ਇਸ ਸਮੇਂ ਫਿਲਮ ‘ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਿਹਾ ਹੈ, ਜਿਸ ਵਿੱਚ ਆਲੀਆ ਭੱਟ, ਅਮਿਤਾਭ ਬੱਚਨ ਤੇ ਮੋਨੀ ਰਾਏ ਵਰਗੇ ਸਿਤਾਰੇ ਹਨ ਤਾਂ ਸਲਮਾਨ ਦੀ ਫਿਲਮ ‘ਭਾਰਤ’ ਤੇ ‘ਦਬੰਗ 3’ ਵਿੱਚੋਂ ਕਿਸੇ ਨਾਲ ਇਨ੍ਹਾਂ ਦੇ ਟਕਰਾਉਣ ਦੀਆਂ ਅਟਕਲਾਂ ਲੱਗਦੀਆਂ ਰਹਿੰਦੀਆਂ ਹਨ।
ਉਂਝ ਰਣਬੀਰ ਨੂੰ ਆਪਣੀ ਫਿਲਮ ‘ਬ੍ਰਹਮਾਸਤਰ’ ਉੱਤੇ ਭਰੋਸਾ ਹੈ। ਫਿਲਮ ‘ਵੇਕਅਪ ਸਿਡ’ ਨਾਲ ਰਣਬੀਰ ਨੇ ਸਾਬਿਤ ਕੀਤਾ ਕਿ ਉਹ ਕਿੰਨਾ ਚੰਗਾ ਐਕਟਰ ਹੈ। ਉਥੇ ਉਸ ਦੀ ‘ਯੇ ਜਵਾਨੀ ਹੈ ਦੀਵਾਨੀ’ ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਸੀ। ‘ਬ੍ਰਹਮਾਸਤਰ’ ਲਈ ਆਯਾਨ ਨੇ ਖਾਸ ਸਮਾਂ ਲਿਆ ਹੈ। ਪਿਛਲੇ ਛੇ ਸਾਲਾਂ ਤੋਂ ਉਸ ਦੀ ਕੋਈ ਫਿਲਮ ਪ੍ਰਦਰਸ਼ਿਤ ਨਹੀਂ ਹੋਈ। ਇਹ ਇੱਕ ਸੁਪਰਹੀਰੋ ਫਿਲਮ ਹੈ, ਜਿਸ ਦਾ ਬਜਟ 259 ਕਰੋੜ ਰੁਪਏ ਤੋਂ ਉਪਰ ਹੈ। ਇਸ ਨੂੰ ਸੰਭਾਵਿਤ ਦੋ ਹਿੱਸਿਆਂ ਵਿੱਚ ਬਣਾਇਆ ਜਾਏਗਾ। ਰਣਬੀਰ ਤੇ ਆਯਾਨ ਦੇ ਕਰੀਅਰ ਦੀ ਇਹ ਸਭ ਤੋਂ ਮਹਿੰਗੀ ਫਿਲਮ ਹੈ। ਫਿਲਮ ਨਿਰਮਾਤਾ ਕਰਣ ਜੌਹਰ ਨੇ ਇਸ ਤੋਂ ਮਹਿੰਗੀ ਫਿਲਮ ਪਹਿਲਾਂ ਕਦੇ ਨਹੀਂ ਬਣਾਈ। ਇਸ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਲੰਬਾ ਚੱਲੇਗਾ ਅਤੇ ਇਸ ਲਈ ਇਸ ਨੂੰ ਜਲਦੀ ਰਿਲੀਜ਼ ਕਰਨ ਦਾ ਪਲਾਨ ਬਣਾਇਆ ਗਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ