ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ‘83’ ਦੀ ਕਾਸਟਿੰਗ ਜਾਰੀ ਹੈ। ਪੰਕਜ ਤਿ੍ਰਪਾਠੀ ਵੀ ਇਸ ਨਾਲ ਜੁੜ ਗਏ ਹਨ। ਉਨ੍ਹਾਂ ਨੂੰ ਮੇਕਰਸ ਨੇ 83 ਵਰਲਡ ਕੱਪ ਵਿਜੇਤਾ ਟੀਮ ਦੇ ਪੀ ਆਰ ਮੈਨੇਜਰ ਮਾਨ ਸਿੰਘ ਦੇ ਰੋਲ ਲਈ ਕਾਸਟ ਕੀਤਾ ਹੈ। ਪਹਿਲਾਂ ਇਸ ਕਿਰਦਾਰ ਲਈ ਨਵਾਜੂਦੀਨ ਸਿੱਦੀਕੀ ਨੂੰ ਕਾਸਟ ਕੀਤਾ ਜਾਣਾ ਸੀ। ਕਬੀਰ ਖਾਨ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਐਮੀ ਵਿਰਕ, ਸਾਹਿਲ ਖੱਟਰ, ਜੀਵਾ, ਜੀਸ਼ਾਨ ਆਯੂਬ ਅਤੇ ਚਿਰਾਗ ਪਾਟਿਲ ਨੂੰ ਕਾਸਟ ਕਰ ਲਿਆ ਗਿਆ ਹੈ। ਇਹ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਇਸ ਬਾਰੇ ਪੰਕਜ ਤਿ੍ਰਪਾਠੀ ਦਾ ਕਹਿਣਾ ਹੈ, ‘ਮੈਂ 83 ਵਰਲਡ ਕੱਪ ਦਾ ਫਾਈਨਲ ਮੈਚ ਨਹੀਂ ਦੇਖਿਆ। ਉਸ ਸਮੇਂ ਰੇਡੀਓ 'ਤੇ ਕ੍ਰਿਕਟ ਕੁਮੈਂਟਰੀ ਸੁਣਿਆ ਕਰਦਾ ਸੀ, ਕਿਉਂਕਿ ਮੇਰੇ ਕੋਲ ਟੀ ਵੀ ਸੈੱਟ ਨਹੀਂ ਸੀ। ਉਸ ਵਕਤ ਮੇਰੀ ਉਮਰ ਲਗਭਗ ਅੱਠ ਜਾਂ ਨੌਂ ਸਾਲ ਰਹੀ ਹੋਵੇਗੀ, ਪਰ ਮੈਂ ਅਖਬਾਰਾਂ ਵਿੱਚ ਜਿੱਤ ਦੇ ਬਾਰੇ ਪੜ੍ਹਿਆ ਸੀ।’
‘83’ ਦੇ ਇਲਾਵਾ ਪੰਕਜ ਦੇ ਹੱਥ ਪਹਿਲਾ ਹਾਲੀਵੁੱਡ ਪ੍ਰੋਜੈਕਟ ਵੀ ਲੱਗਾ ਹੈ। ਉਹ ਜਲਦ ਹੀ ਪ੍ਰਸਿੱਧ ਐਕਟਰ ਕ੍ਰਿਸ ਹੇਮਸਵਰਥ ਨਾਲ ‘ਢਾਕਾ' ਦੀ ਸ਼ੂਟਿੰਗ ਵਿੱਚ ਰੁਝ ਜਾਣਗੇ। ਇਸ ਕੰਮ ਲਈ ਉਹ ਇਸ ਵੀਕੈਂਡ ਤੱਕ ਬੈਂਕਾਕ ਵੱਲ ਜਾ ਸਕਦੇ ਹਨ। ਪਿੱਛੇ ਜਿਹੇ ਕ੍ਰਿਸ ਨੇ ਅਹਿਮਦਾਬਾਦ ਵਿੱਚ ਇਸ ਫਿਲਮ ਦੀ ਸ਼ੂਟਿੰਗ ਕੀਤੀ ਸੀ। ਇਸ ਵਿੱਚ ਡੇਵਿਡ ਹਾਰਬਰ, ਰਣਦੀਪ ਹੁੱਡਾ ਤੇ ਮਨੋਜ ਵਾਜਪਾਈ ਵੀ ਹੋਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਪੰਕਜ ਕਿਸੇ ਅੰਤਰਰਾਸ਼ਟਰੀ ਕਰੂਅ ਦੇ ਨਾਲ ਕਿਸੇ ਹਾਲੀਵੁੱਡ ਪ੍ਰੋਜੈਕਟ 'ਤੇ ਕੰਮ ਕਰਨਗੇ।