Welcome to Canadian Punjabi Post
Follow us on

26

March 2019
ਭਾਰਤ

ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਸੋਧ ਬਿੱਲ ਲੋਕ ਸਭਾ ਤੋਂ ਪਾਸ

February 15, 2019 08:01 AM

* ਅੱਗੇ ਤੋਂ ਕਾਂਗਰਸ ਪ੍ਰਧਾਨ ਇਸ ਟਰੱਸਟ ਦਾ ਹਿੱਸਾ ਨਹੀਂ ਹੋਵੇਗਾ

ਨਵੀਂ ਦਿੱਲੀ, 14 ਫਰਵਰੀ (ਪੋਸਟ ਬਿਊਰੋ)- ਨਰਿੰਦਰ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਇਜਲਾਸ 'ਚ ਪੇਸ਼ ਕੀਤੇ ਬਿੱਲ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ 2018 'ਚ ਵੱਡਾ ਬਦਲਾਅ ਕਰ ਕੇ ਸਾਲ 1951 ਦੇ ਕਾਨੂੰਨ 'ਚ ਮੈਮੋਰੀਅਲ ਦੇ ਟਰੱਸਟੀ ਵਜੋਂ ਸ਼ਾਮਲ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਹਟਾਉਣ ਲਈ ਮਤਾ ਪੇਸ਼ ਕੀਤਾ ਹੈ, ਜਿਸ ਨੂੰ ਲੋਕ ਸਭਾ ਵਿੱਚ ਬਹੁਮਤ ਵਾਲੀ ਮੋਦੀ ਸਰਕਾਰ ਨੇ ਕਾਂਗਰਸ ਸਮੇਤ ਤਿ੍ਰਣਮੂਲ ਕਾਂਗਰਸ, ਸੀ ਪੀ ਆਈ (ਐਮ) ਦੇ ਵਿਰੋਧ ਦੇ ਬਾਵਜੂਦ ਪਾਸ ਕਰਵਾ ਲਿਆ ਹੈ।
ਕੇਂਦਰ ਸਰਕਾਰ ਦੇ ਸੱਭਿਆਚਾਰ ਬਾਰੇ ਮੰਤਰੀ ਮਹੇਸ਼ ਸ਼ਰਮਾ ਵੱਲੋਂ ਪੁਰਾਣੇ ਕਾਨੂੰਨ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ 1951 ਕਾਨੂੰਨ 'ਚ ਤਿੰਨ ਸੋਧਾਂ ਕਰਨ ਦਾ ਮਤਾ ਪੇਸ਼ ਕਰਦਿਆਂ ਇਹ ਬਿੱਲ ਪੇਸ਼ ਕੀਤਾ। ਸੋਧਾਂ ਵਜੋਂ ਵਿਰੋਧੀ ਧਿਰ ਦੇ ਨੇਤਾ ਦੀ ਥਾਂ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਨੂੰ ਟਰੱਸਟ ਵਿੱਚ ਥਾਂ ਦਿੱਤੀ ਜਾਵੇਗੀ। ਵਰਨਣ ਯੋਗ ਹੈ ਕਿ ਮੌਜੂਦਾ ਲੋਕ ਸਭਾ 'ਚ ਕਾਂਗਰਸ ਨੇਤਾ ਮਲਿਕ ਅਰਜੁਨ ਖੜਗੇ, ਕਾਂਗਰਸ ਦੀਆਂ 10 ਫੀਸਦੀ ਤੋਂ ਘੱਟ ਸੀਟਾਂ ਹੋਣ ਕਾਰਨ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਹਾਸਲ ਨਹੀਂ ਸਨ ਕਰ ਸਕੇ। ਸਰਕਾਰ ਵੱਲੋਂ ਕੀਤੀਆਂ ਹੋਰ ਤਰਮੀਮਾਂ 'ਚ ਕੇਂਦਰ ਨੂੰ ਹੋਰ ਤਾਕਤ ਦਿੰਦਿਆਂ ਸਰਕਾਰ ਵੱਲੋਂ ਨਾਮਜ਼ਦ ਤਿੰਨ ਮੈਂਬਰਾਂ ਨੂੰ ਉਸ ਦੇ ਨਿਸ਼ਚਿਤ ਪੰਜ ਸਾਲ ਦੇ ਕਾਰਜਕਾਲ ਤੋਂ ਪਹਿਲਾਂ ਵੀ ਹਟਾਉਣ ਦੀ ਤਾਕਤ ਦਿੰਦਾ ਹੈ। ਇਸ ਵਿੱਚੋਂ ਸਰਕਾਰ ਨੇ ਟਰੱਸਟ 'ਚ ਸ਼ਾਮਲ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਵੀ ਇਸ ਸੋਧ ਨਾਲ ਹਟਾ ਦਿੱਤਾ ਹੈ। ਕਾਂਗਰਸ ਨੇ ਇਸ ਮੌਕੇ ਭਾਜਪਾ 'ਤੇ ਛੋਟੀ ਮਾਨਸਿਕਤਾ ਦਾ ਦੋਸ਼ ਲਾਉਂਦਿਆਂ ਸਰਕਾਰ ਨੂੰ ਸ਼ਹਾਦਤ ਨੂੰ ਸ਼ਰਮਸਾਰ ਨਾ ਕਰਨ ਲਈ ਕਿਹਾ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਪਾਰਟੀ ਦੇ ਇਤਿਹਾਸ ਅਤੇ ਆਜ਼ਾਦੀ ਦੀ ਜੰਗ 'ਚ ਪਾਰਟੀ ਦੇ ਯੋਗਦਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਲਈ ਜ਼ਮੀਨ ਅਤੇ ਪੈਸਾ ਵੀ ਕਾਂਗਰਸ ਨੇ ਹਾਸਲ ਕਰਵਾਇਆ ਸੀ। ਕਾਂਗਰਸ ਨੇ ਮੋਦੀ ਸਰਕਾਰ 'ਤੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਉਂਦਿਆਂ ਸਿਆਸੀ ਫਾਇਦੇ ਲਈ ਛੋਟੀਆਂ ਹਰਕਤਾਂ ਤੋਂ ਗੁਰੇਜ਼ ਕਰਨ ਲਈ ਕਿਹਾ। ਸਰਕਾਰ ਦੀਆਂ ਤਰਮੀਮਾਂ ਦੇ ਹੱਕ 'ਚ ਆਈ ਬੀ ਜੇ ਡੀ, ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬਿੱਲ ਨੂੰ ਪੂਰਾ ਸਮਰਥਨ ਦਿੱਤਾ।

Have something to say? Post your comment