Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਦਿੱਲੀ ਦੇ ਵਪਾਰੀ ਪੰਜਾਬ ਵਪਾਰੀ ਦੇ ਕਰੋੜਾਂ ਦੇ ਚੌਲ ਹੜੱਪ ਗਏ

February 15, 2019 07:55 AM

ਕਪੂਰਥਲਾ, 14 ਫਰਵਰੀ (ਪੋਸਟ ਬਿਊਰੋ)- ਇਸ ਸ਼ਹਿਰ ਦੇ ਚੌਲ ਵਪਾਰੀ ਤੋਂ 2.26 ਕਰੋੜ ਦੇ ਚੌਲ ਹੜੱਪਣ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਸ ਨੇ ਨਵੀਂ ਦਿੱਲੀ ਵਾਸੀ ਔਰਤ ਸਮੇਤ ਅੱਠ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਮਿਲੀ ਜਾਣਕਾਰੀ ਅਨੁਸਾਰ ਰਮਨ ਵਧਵਾ ਪ੍ਰੋਪਾਈਟਰ ਬਾਲਾਜੀ ਐਂਡ ਕੰਪਨੀ ਨਵੀਂ ਸਬਜ਼ੀ ਮੰਡੀ ਕਪੂਰਥਲਾ ਨੇ ਐਸ ਐਸ ਪੀ ਸਤਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਰਕੇਸ਼ ਸਿੰਘ ਵਾਸੀ ਜੀ ਐਗਰੋ ਪ੍ਰਾਈਵੇਟ ਲਿਮਟਿਡ ਕੰਪਨੀ, ਜਯੋਤੀ ਵਾਸੀ ਜੀ ਐਗਰੋ, ਹਰਬਿੰਦਰ ਸਿੰਘ ਡਾਇਰੈਕਟਰ ਜੀ ਐਗਰੋ, ਬ੍ਰੋਕਰ ਰਾਜੂ ਜੈਨ ਵਾਸੀ ਨਵਾਂ ਬਾਜ਼ਾਰ ਦਿੱਲੀ, ਬ੍ਰੋਕਰ ਕ੍ਰਿਸ਼ਨ ਲਾਲ ਜੈਨ ਵਾਸੀ ਨਵਾਂ ਬਾਜ਼ਾਰ ਦਿੱਲੀ, ਬਿਸ਼ਨ ਕੁਆਲਟੀ ਮੈਨੇਜਰ ਜੀ ਐਗਰੋ, ਉਤਮ ਕੁਆਲਿਟੀ ਮੈਨੇਜਰ ਜੀ ਐਗਰੋ ਅਤੇ ਲਾਲ ਚੰਦ ਕੁਆਲਟੀ ਮੈਨੇਜਰ ਜੀ ਐਗਰੋ ਨਾਲ ਉਸ ਦੀ ਕੰਪਨੀ ਦਾ ਬਾਸਮਤੀ ਚੌਲ ਪ੍ਰੋਕਨ ਨੱਕ, ਚੱਕੀ ਦਾ ਵਪਾਰ ਸੀ। ਬ੍ਰੋਕਰ ਰਾਜੀਵ ਜੈਨ, ਬ੍ਰੋਕਰ ਕ੍ਰਿਸ਼ਨ ਲਾਲ ਜੈਨ ਅਤੇ ਬਿਸ਼ਨ ਉਸ ਦੀ ਨਵੀਂ ਸਬਜ਼ੀ ਮੰਡੀ ਦੁਕਾਨ 'ਤੇ ਆਏ ਅਤੇ ਬਾਸਮਤੀ ਚੌਲ ਅਤੇ ਬ੍ਰੋਕਰ ਚੌਲ ਦੇ ਸੈਂਪਲ ਲੈ ਗਏ। ਇਸ ਦੌਰਾਨ ਤਿੰਨਾਂ ਨੇ ਉਸ ਨੂੰ ਕਿਹਾ ਕਿ ਉਹ ਇਹ ਸੈਂਪਲ ਰਾਕੇਸ਼ ਸਿੰਘ, ਜਯੋਤੀ ਅਤੇ ਹਰਬਿੰਦਰ ਸਿੰਘ ਜੀ ਐਗਰੋ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਨੂੰ ਦੇਣਗੇ। ਬਾਅਦ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੈਂਪਲ ਦੇਖ ਲਏ ਹਨ ਅਤੇ ਰਾਕੇਸ਼ ਸਿੰਘ, ਜਯੋਤੀ, ਰਾਜੀਵ ਜੈਨ, ਕ੍ਰਿਸ਼ਨ ਲਾਲ ਜੈਨ ਅਤੇ ਬਿਸ਼ਨ ਉਸ ਦੀ ਕਪੂਰਥਲਾ ਦੁਕਾਨ ਵਿੱਚ 15 ਜੂਨ 2018 ਨੂੰ ਆਏ। ਉਨ੍ਹਾਂ ਉਸ ਦੇ ਦਫਤਰ ਬੈਠ ਕੇ 1600 ਟਨ ਬ੍ਰੋਕਨ ਚੌਲ ਨੂੰ 1890 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਦਰਾ ਪੋਰਟ ਗੁਜਰਾਤ ਅਤੇ 125 ਐਮ ਟੀ 1121 ਬਾਸਮਤੀ ਰਾਈਸ ਚੌਲ 1750 ਰੁਪਏ ਟਰੱਕ ਲੋਡ ਦੇ ਹਿਸਾਬ ਨਾਲ ਰਮਨ ਸਿੰਘ ਬਖੀਲੀ, ਦਿੱਲੀ ਵਿਖੇ ਪੁਚਾਉਣ ਲਈ ਸੌਦਾ ਕੀਤਾ। ਇਸ ਮੌਕੇ ਤੈਅ ਹੋਇਆ ਕਿ ਮਾਲ ਦਿੱਲੀ ਪਹੁੰਚ ਜਾਵੇਗਾ ਤਾਂ ਰਕਮ 15 ਦਿਨਾਂ ਵਿੱਚ ਭੇਜ ਦਿੱਤੀ ਜਾਵੇਗੀ। ਇਸ ਦੇ ਆਧਾਰ ਉੱਤੇ ਦੋਸ਼ੀਆਂ ਨੇ ਸ਼ਿਕਾਇਤ ਕਰਤਾ ਕੰਪਨੀ ਤੋਂ 735 ਟਨ ਬ੍ਰੋਕਨ ਚੌਲ, ਜਿਸ ਦੀ ਕੀਮਤ ਇਕ ਕਰੋੜ 38 ਲੱਖ ਤੋਂ ਵੱਧ ਸੀ, ਅਤੇ 124 ਟਨ ਚੌਲ, ਜਿਸ ਦੀ ਕੀਮਤ 88 ਲੱਖ ਦੇ ਨੇੜੇ ਬਣੀ ਸੀ, ਖਰੀਦ ਕੀਤੇ। ਫਿਰ ਉਨ੍ਹਾਂ ਨੇ ਮਾਲ ਪਹੁੰਚਣ ਤੋਂ ਬਾਅਦ ਜਦੋਂ ਜੀ ਐਗਰੋ ਪ੍ਰਾਈਵੇਟ ਲਿਮਟਿਡ ਤੋਂ ਰਕਮ ਦੀ ਮੰਗੀ ਤਾਂ ਮੁਲਜ਼ਮਾਂ ਨੇ 2.26 ਕਰੋੜ ਦੀ ਰਕਮ ਦੇਣ ਵਿੱਚ ਆਨਾ ਕਾਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਕਰਤਾ ਨੇ ਉਨ੍ਹਾਂ ਕੋਲ ਦਿੱਲੀ ਤੱਕ ਚੱਕਰ ਲਾਏ ਤਾਂ ਮੁਲਜ਼ਮਾਂ ਨੇ 24 ਜੁਲਾਈ 2018 ਨੂੰ 80 ਲੱਖ ਰੁਪਏ ਦਾ ਚੈਕ ਐਕਸਿਸ ਬੈਂਕ, 50 ਲੱਖ ਰੁਪਏ ਚੈਕ ਬੈਂਕ ਆਫ ਬੜੌਦਾ ਅਤੇ 50 ਲੱਖ ਰੁਪਏ ਦਾ ਚੈਕ ਬੈਂਕ ਆਫ ਬੜੌਦਾ ਕਾਲਕਾ ਦੇ ਨਾਮ ਦੇ ਦਿੱਤੇ, ਪਰ ਉਨ੍ਹਾਂ ਦੇ ਸਾਰੇ ਚੈਕ ਬੈਂਕਾਂ 'ਚ ਬਾਊਂਸ ਹੋ ਗਏ।
ਐਸ ਐਸ ਪੀ ਨੇ ਕੇਸ ਦੀ ਜਾਂਚ ਡੀ ਐਸ ਪੀ (ਡੀ) ਨੂੰ ਸੌਂਪੀ। ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਪੈਸੇ ਹੜੱਪਣ ਦੇ ਦੋਸ਼ ਸਹੀ ਨਿਕਲੇ ਤਾਂ ਪੁਲਸ ਨੇ ਅੱਠ ਜਣਿਆਂ ਰਾਕੇਸ਼ ਸਿੰਘ, ਜਯੋਤੀ, ਹਰਬਿੰਦਰ ਸਿੰਘ, ਬ੍ਰੋਕਰ ਰਾਜੂ ਜੈਨ, ਬ੍ਰੋਕਰ ਕ੍ਰਿਸ਼ਨ ਲਾਲ ਜੈਨ, ਬਿਸ਼ਨ, ਉਤਮ ਅਤੇ ਲਾਲ ਚੰਦ ਖਿਲਾਫ ਕੇਸ ਦਰਜ ਕਰ ਲਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ