Welcome to Canadian Punjabi Post
Follow us on

29

March 2024
 
ਪੰਜਾਬ

ਡਾਕ ਵਿਭਾਗ ਦਾ ਕਮਾਲ: ਫਰੀਦਕੋਟ ਜਾਣ ਵਾਲਾ ਪਾਰਸਲ ਚੀਨ ਪਹੁੰਚ ਗਿਆ

February 15, 2019 07:48 AM

ਚੰਡੀਗੜ੍ਹ, 14 ਫਰਵਰੀ (ਪੋਸਟ ਬਿਊਰੋ)- ਸਿਰਫ ਇੱਕ ਅੱਖਰ ਨੂੰ ਸਮਝਣ ਦੀ ਗਲਤੀ ਨਾਲ ਪੰਜਾਬ ਦੇ ਇੱਕ ਨੂੰ ਜਾਣ ਵਾਲਾ ਪਾਰਸਲ ਚੀਨ ਪਹੁੰਚ ਗਿਆ। ਇਹ ਡਾਕ ਮਹਿਕਮੇ ਦਾ ਕਮਾਲ ਹੀ ਤਾਂ ਹੈ।
ਚੰਡੀਗੜ੍ਹ ਦੀ ਇੱਕ ਮਹਿਲਾ ਨੇ ਫਰੀਦਕੋਟ ਵਿੱਚ ਆਪਣੀ ਮਾਂ ਲਈ ਬਲੱਡ ਪ੍ਰੈਸ਼ਰ ਦੀ ਦਵਾਈ ਪਾਰਸਲ ਦੇ ਰਾਹੀਂ ਭੇਜੀ ਸੀ, ਪਰ ਪਿੰਡ ਦਾ ਨਾਮ ਸਮਝਣ ਵਿੱਚ ਗਲਤੀ ਨਾਲ ਪਾਰਸਲ ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਪਹੁੰਚ ਗਿਆ। ਮਨੀਮਾਜਰਾ ਦੀ ਵਾਸੀ ਬਲਵਿੰਦਰ ਕੌਰ ਦੀ ਸ਼ਿਕਾਇਤ ਉੱਤੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਸੈਕਟਰ 17 ਦੇ ਡਾਕਘਰ ਤੋਂ ਜਵਾਬ ਮੰਗਿਆ ਤਾਂ ਡਾਕਘਰ ਨੇ ਦੱਸਿਆ ਕਿ ਪਤੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਤਹਿਸੀਲ ਦਾ ਚੈਨਾ ਪਿੰਡ ਦਾ ਨਾਮ ਦਰਜ ਸੀ, ਜਿਸ ਨੂੰ ਗਲਤੀ ਨਾਲ ਚੀਨ ਸਮਝ ਲਿਆ ਗਿਆ ਸੀ। ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਘਰ ਦੀ ਰਾਜ-ਮਹਿਲ ਬ੍ਰਾਂਚ ਤੋਂ ਪਾਰਸਲ 18 ਜਨਵਰੀ ਨੂੰ ਰਜਿਸਟਰਡ ਪੋਸਟ ਨਾਲ ਭੇਜਿਆ। ਇਹ ਚੰਡੀਗੜ੍ਹ ਤੋਂ ਦਿੱਲੀ ਗਿਆ ਅਤੇ ਉਥੋਂ ਚੀਨ ਚਲਾ ਗਿਆ। 19 ਤੋਂ 27 ਜਨਵਰੀ ਤੱਕ ਪੇਈਚਿੰਗ ਵਿੱਚ ਰਹਿਣ ਪਿੱਛੋਂ 31 ਜਨਵਰੀ ਨੂੰ ਫਿਰ ਪਾਰਸਲ ਮੇਰੇ ਘਰ ਪਹੁੰਚ ਗਿਆ, ਜਿਸ ਦੇ ਲਈ ਡਾਕਘਰ ਦੇ ਅਧਿਕਾਰੀ ਜ਼ਿੰਮੇਵਾਰ ਹਨ।
ਡਾਕਘਰ ਦੇ ਅਧਿਕਾਰੀਆਂ ਨੇ ਆਪਣੀ ਕਿਸੇ ਤਰ੍ਹਾਂ ਦੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਡਾਕਘਰ ਐਕਟ ਹੇਠ ਕੇਂਦਰ ਸਰਕਾਰ ਜਾਂ ਇਸ ਦਾ ਕੋਈ ਪੋਸਟਲ ਅਧਿਕਾਰੀ ਪੋਸਟ ਦੇ ਜ਼ਰੀਏ ਹੋਣ ਵਾਲੀ ਡਲਿਵਰੀ ਦੀ ਦੇਰੀ, ਗੁਆਚ ਜਾਣ ਲਈ ਜ਼ਿੰਮੇਵਾਰ ਨਹੀਂ ਹੁੰਦਾ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ