Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਹੈਕਰਜ਼ ਨੇ 16 ਵੈੱਬਸਾਈਟਸ ਤੋਂ 62 ਕਰੋੜ ਲੋਕਾਂ ਦਾ ਡਾਟਾ ਚੋਰੀ ਕੀਤਾ

February 15, 2019 12:10 AM


ਲੰਡਨ, 14 ਫਰਵਰੀ (ਪੋਸਟ ਬਿਊਰੋ)- ਲੋਕਾਂ ਦੇ ਡਾਟਾ ਵਿਚ ਹੈਕਰਜ਼ ਵੱਲੋਂ ਵੱਡੀ ਸੰਨ੍ਹ ਲਾਏ ਜਾਣ ਦੀ ਖਬਰ ਆਈ ਹੈ। ਇਕ ਰਿਪੋਰਟ ਮੁਤਾਬਕ ਇਕ ਹੈਕਰ ਨੇ 16 ਵੈੱਬਸਾਈਟਸ ਤੋਂ 61.7 ਕਰੋੜ ਲੋਕਾਂ ਦੀਆਂ ਸੂਚਨਾਵਾਂ ਚੋਰੀ ਕਰ ਕੇ ਇਨ੍ਹਾਂ ਨੂੰ ਡਾਰਕ ਵੈੱਬ ਉੱਤੇ ਵਿਕਰੀ ਲਈ ਰੱਖਿਆ ਹੈ। ਇਨ੍ਹਾਂ ਲਈ ਕ੍ਰਿਪਟੋਕਰੰਸੀ ਬਿਟਕਾਈਨ ਦਾ ਭੁਗਤਾਨ ਮੰਗਿਆ ਗਿਆ ਤੇ ਕੀਮਤ 20,000 ਡਾਲਰ ਰੱਖੀ ਗਈ ਹੈ। ਰਿਪੋਰਟ ਮੁਤਾਬਕ ਚੋਰੀ ਕੀਤੀਆਂ ਸੂਚਨਾਵਾਂ ਵਿਚ ਇਨ੍ਹਾਂ ਵੈੱਬਸਾਈਟਸ ਦੇ ਅਕਾਊੱਟ ਹੋਲਡਰ ਦਾ ਨਾਂ, ਈਮੇਲ ਐਡਰੈੱਸ ਅਤੇ ਪਾਸਵਰਡ ਸ਼ਾਮਲ ਹਨ।
ਸਪੈਮ ਭੇਜਣ ਵਾਲਿਆਂ ਅਤੇ ਹੋਰ ਹੈਕਰਾਂ ਲਈ ਇਹ ਡਾਟਾ ਬਹੁਤ ਅਹਿਮ ਹੋ ਸਕਦਾ ਹੈ। ਇਸ ਦੀ ਮਦਦ ਨਾਲ ਕਿਸੇ ਯੂਜ਼ਰ ਦੇ ਹਰ ਉਸ ਅਕਾਊਂਟ ਵਿਚ ਸੰਨ੍ਹ ਲਾਉਣਾ ਸੰਭਵ ਹੋ ਸਕਦਾ ਹੈ ਜਿੱਥੇ ਉਸ ਦਾ ਯੂਜ਼ਰਨੇਮ ਅਤੇ ਪਾਸਵਰਡ ਇੱਕੋ ਜਿਹਾ ਹੋਵੇ। ਸਮਝਿਆ ਜਾਂਦਾ ਹੈ ਕਿ ਡਾਟਾ ਨੂੰ ਵਿਕਰੀ ਲਈ ਪੇਸ਼ ਕਰਨ ਵਾਲਾ ਹੈਕਰ ਅਮਰੀਕਾ ਦੇ ਬਾਹਰ ਦਾ ਹੈ। ਹੈਕਰ ਨੇ ਸਮਾਚਾਰ ਵੈੱਬਸਾਈਟ ਦੇ ਰਜਿਸਟਰਾਰ ਨੂੰ ਦੱਸਿਆ ਹੈ ਕਿ ਹਾਲੇ ਤਕ ਡਬਸਮੈਸ਼ ਵੈੱਬਸਾਈਟ ਤੋਂ ਚੋਰੀ ਕੀਤਾ ਡਾਟਾ ਇਕ ਵਿਅਕਤੀ ਨੇ ਖ਼ਰੀਦਿਆ ਹੈ। ਇਸ ਦੌਰਾਨ ਹੈਕਿੰਗ ਦਾ ਸ਼ਿਕਾਰ ਹੋਈਆਂ ਵੈੱਬਸਾਈਟਾਂ ਨੇ ਆਪਣੇ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਅਤੇ ਪਾਸਵਰਡ ਬਦਲਣ ਲਈ ਕਿਹਾ ਹੈ। ਜਿਹੜੀਆਂ ਵੈੱਬਸਾਈਟਸ ਨੂੰ ਸੰਨ੍ਹ ਲੱਗੀ ਮੰਨੀ ਜਾਂਦੀ ਹੈ, ਉਨ੍ਹਾਂ ਵਿੱ ਕਈ ਵੱਡੇ ਅਦਾਰੇ ਸ਼ਾਮਲ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ