Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਪਾਕਿ ਦੀ ਆਰਥਿਕ ਮਦਦ ਕਰਦੇ ਸਾਊਦੀ ਅਰਬ ਨੂੰ ਵੀ ਮੁਸ਼ਕਲ ਬਣੀ

February 15, 2019 12:08 AM

* ਯੂਰਪੀ ਯੂਨੀਅਨ ਨੇ ਸਾਊਦੀ ਅਰਬ ਕਾਲੀ ਸੂਚੀ ਵਿੱਚ ਪਾਇਆ


ਸਟਰਾਸਬਰਗ, 14 ਫਰਵਰੀ (ਪੋਸਟ ਬਿਊਰੋ)- ਯੂਰਪੀ ਯੂਨੀਅਨ (ਈ ਯੂ) ਨੇ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਨਾਲ ਜੁੜੀ ਕਾਲੀ ਸੂਚੀ ਵਿਚ ਪਾਕਿਸਤਾਨ ਦੇ ਬਾਅਦ ਸਾਊਦੀ ਅਰਬ ਨੂੰ ਵੀ ਪਾ ਦਿੱਤਾ ਹੈ। ਇਸ ਸੂਚੀ ਵਿਚ ਅਮਰੀਕਾ ਦੇ ਚਾਰ ਖੇਤਰ ਵੀ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਵਿਚ ਪਾਏ ਗਏ ਦੇਸ਼ਾਂ ਨੂੰ ਯੂਰਪੀ ਯੂਨੀਅਨ ਖਤਰਾ ਮੰਨਦਾ ਹੈ ਅਤੇ ਇਸ ਸੂਚੀ ਵਿਚ ਸ਼ਾਮਲ ਕੀਤੇ ਗਏ ਦੇਸ਼ਾਂ ਦੀ ਗਿਣਤੀ 23 ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਯੂਰਪੀ ਯੂਨੀਅਨ ਨੇ ਏਡਾ ਕਦਮ ਆਪਣੇ ਬੈਂਕਾਂ ਵਿਚ ਹੋਏ ਘਪਲੇ ਦੇ ਬਾਅਦ ਮਨੀ ਲਾਂਡਰਿੰਗ ਉੱਤੇ ਕੀਤੀ ਕਾਰਵਾਈ ਵਜੋਂ ਚੁੱਕਿਆ ਹੈ। ਸੂਚੀ ਵਿਚ ਸਾਮਲ ਕੀਤੇ ਦੇਸ਼ਾਂ ਵਿਚ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਰੋਕਣ ਦੇ ਉਪਾਵਾਂ ਵਿਚ ਰਣਨੀਤਕ ਘਾਟਾਂ ਨਿਕਲੀਆਂ ਹਨ। ਯੂਰਪੀ ਯੂਨੀਅਨ ਦੀ ਜਸਟਿਸ ਕਮਿਸ਼ਨਰ ਵੇਰਾ ਜੋਰੋਵਾ ਨੇ ਅੱਜ ਕਿਹਾ, ‘ਸੂਚੀ ਉੱਤੇ ਮੋਹਰ ਲਾਉਣ ਲਈ ਯੂਰਪੀ ਯੂਨੀਅਨ ਦੇ 28 ਦੇਸ਼ਾਂ ਕੋਲ ਇਕ ਮਹੀਨੇ ਦਾ ਸਮਾਂ ਹੈ। ਇਸ ਮਿਆਦ ਨੂੰ ਵਧਾ ਕੇ 2 ਮਹੀਨੇ ਕੀਤਾ ਜਾ ਸਕਦਾ ਹੈ।’ ਵੇਰਾ ਜੋਰੋਵਾ ਨੇ ਕਿਹਾ ਕਿ ਉਹ ਇਸ ਸੂਚੀ ਨੂੰ ਉਹ ਬਹੁਮਤ ਨਾਲ ਰੱਦ ਕਰ ਸਕਦੇ ਹਨ, ਪਰ ਏਦਾਂ ਨਹੀਂ ਕਰਨਗੇ। ਇਸ ਨਵੀਂ ਸੂਚੀ ਵਿਚ ਪਨਾਮਾ, ਲੀਬੀਆ, ਬੋਤਸਵਾਨਾ, ਘਾਨਾ, ਸਮੋਆ ਤੇ ਬਹਾਮਾਸ ਨਾਲ ਅਮਰੀਕਾ ਦੇ ਚਾਰ ਖੇਤਰ ਅਮੈਰੀਕਨ ਸਮੋਆ, ਵਰਜ਼ਿਨ ਟਾਪੂ, ਪਿਊਰਟੋ ਰੀਕੇ ਅਤੇ ਗੁਆਨਾ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਵਿਚ ਪਹਿਲਾਂ ਤੋਂ ਪਾਕਿਸਤਾਨ, ਅਫਗਾਨਿਸਤਾਨ, ਉੱਤਰੀ ਕੋਰੀਆ, ਇਥੋਪੀਆ, ਈਰਾਨ, ਇਰਾਕ, ਸ਼੍ਰੀਲੰਕਾ, ਸੀਰੀਆ, ਤ੍ਰਿਨਿਨਾਦ ਅਤੇ ਟੋਬੈਗੋ, ਟਿਊਨੀਸ਼ੀਆ ਤੇ ਯਮਨ ਸ਼ਾਮਲ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ