Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿ ਜਾਣ ਤੋਂ ਪਹਿਲਾਂ ਸੋਚਣ ਨੂੰ ਕਿਹਾ

February 15, 2019 12:07 AM

ਵਾਸ਼ਿੰਗਟਨ, 14 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਏਸ਼ੀਆਈ ਦੇਸ਼ਾਂ ਦੇ ਦੌਰੇ ਲਈ ਅੱਤਵਾਦ ਅਤੇ ਪਾਕਿਸਤਾਨ ਦੇ ਅੰਦਰ ਅਤੇ ਆਲੇ ਦੁਆਲੇ ਦੇ ਸਿਵਲੀਅਨ ਹਵਾਈ ਜਹਾਜ਼ਾਂ ਦੇ ਖਤਰੇ ਬਾਰੇ ਇੱਕ ਵਾਰ ਫਿਰ ਵਿਚਾਰ ਕਰ ਲੈਣ ਤਾਂ ਉਨ੍ਹਾਂ ਲਈ ਚੰਗਾ ਹੋਵੇਗਾ।
ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਇਸ ਬਾਰੇ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਅਤਿਵਾਦੀ ਗਰੁੱਪ ਪਾਕਿਸਤਾਨ ਵਿਚ ਸੰਭਾਵਿਤ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਉਹਨਾਂ ਕਿਹਾ ਕਿ ਅਤਿਵਾਦ ਕਾਰਨ ਪਾਕਿਸਤਾਨ ਦੀ ਯਾਤਰਾ ਬਾਰੇ ਅਮਰੀਕੀ ਨਾਗਰਿਕ ਮੁੜ ਤੋਂ ਵਿਚਾਰ ਕਰ ਲੈਣ। ਉਸ ਨੇ ਅਪਣੇ ਨਾਗਰਿਕਾਂ ਨੂੰ ਅਤਿਵਾਦ ਅਤੇ ਹਥਿਆਰਬੰਦ ਸੰਘਰਸ਼ ਦੀ ਸੰਭਾਵਨਾ ਕਾਰਨ ਪੁਰਾਣੇ ਫੈਡਰਲ ਕਬਾਇਲੀ ਖੇਤਰ ਅਤੇ ਪਾਕਿ ਕਬਜ਼ੇ ਵਾਲੇ ਕਸ਼ਮੀਰ ਦੇ ਨਾਲ ਬਲੋਚਿਸਤਾਨ ਅਤੇ ਖੈਬਰ ਪਖਤੂਖ਼ਵਾ ਰਾਜ ਦੀ ਯਾਤਰਾ ਨਾ ਕਰਨ ਦਾ ਸੁਝਾਅ ਦਿਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਅਤਿਵਾਦੀ ਗਰੁੱਪ ਪਾਕਿਸਤਾਨ ਵਿਚ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਅਤਿਵਾਦੀਆਂ ਵੱਲੋਂ ਟਰਾਂਸਪੋਰਟ ਹੱਬ, ਸ਼ਾਪਿੰਗ ਮਾਲ, ਫ਼ੌਜੀ ਸੰਸਥਾਵਾਂ, ਹਵਾਈ ਅੱਡਿਆਂ, ਯੂਨੀਵਰਸਿਟੀਆਂ, ਸੈਰ-ਸਪਾਟੇ ਦੀਆਂ ਥਾਵਾਂ, ਸਕੂਲਾਂ, ਹਸਪਤਾਲਾਂ ਅਤੇ ਪੂਜਾ ਵਾਲੀਆਂ ਥਾਂਵਾਂ ਸਮੇਤ ਸਰਕਾਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖ਼ਤਰਾ ਹੈ। ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿਚ ਅਪਣੇ ਨਾਗਰਿਕਾਂ ਨੂੰ ਨਾ ਜਾਣ ਬਾਰੇ ਸਲਾਹ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਕਿ ਇਹ ਸੂਚਨਾ ਮਿਲੀ ਹੈ ਕਿ ਅਤਿਵਾਦੀ ਗਰੁੱਪ ਇਨ੍ਹਾਂ ਇਲਾਕਿਆਂ ਵਿਚ ਸਰਗਰਮ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹਥਿਆਰਬੰਦ ਤਾਕਤਾਂ ਦੇ ਸੰਘਰਸ਼ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟਰੋਲ ਰੇਖਾ ਉੱਤੇ ਲਗਾਤਾਰ ਫਾਇਰਿੰਗ ਹੁੰਦੀ ਰਹਿਦੀ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ