Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਹਰ ਪਾਸੇ ਫੈਲਿਆ ਭਿ੍ਰਸ਼ਟਾਚਾਰ

February 14, 2019 08:49 AM

-ਲਕਸ਼ਮੀਕਾਂਤਾ ਚਾਵਲਾ
ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਘੁਟਾਲਿਆਂ ਦਾ ਵਧੇਰੇ ਸ਼ੋਰ ਰਿਹਾ ਸੀ। ਉਸ ਦੌਰ ਵਿੱਚ ਰਾਜਸੀ ਖੇਤਰ ਵਿੱਚ ਇਕ ਨਵੀਂ ਲਹਿਰ ਦਿਖਾਈ ਦਿੱਤੀ, ਜਿਹੜੀ ਕੁਝ ਸਮੇਂ ਵਿੱਚ ਹੀ ਦੇਸ਼ ਦੇ ਹਰ ਕੋਨੇ ਤੱਕ ਫੈਲ ਗਈ। ਭਾਰਤ ਦੀ ਜਨਤਾ ਨੇ ਸਰਕਾਰ ਬਦਲਣ ਦਾ ਇਰਾਦਾ ਕੀਤਾ ਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਹੀ ਨਹੀਂ, ਪੂਰਨ ਬਹੁਮਤ ਹਾਸਲ ਕਰਕੇ ਸੱਤਾ ਵਿੱਚ ਆਈ। ਚੋਣ ਪ੍ਰਚਾਰ ਸਮੇਂ ਨਰਿੰਦਰ ਮੋਦੀ ਦੀ ਆਵਾਜ਼ ਹਰ ਪਿੰਡ ਅਤੇ ਗਲੀ ਤੱਕ ਪੁੱਜੀ ਤੇ ਉਨ੍ਹਾਂ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਭਿ੍ਰਸ਼ਟਾਚਾਰ ਤੋਂ ਮੁਕਤ ਸ਼ਾਸਨ ਦੇਵੇਗੀ। ਦੇਸ਼ ਨੂੰ ਭਿ੍ਰਸ਼ਟਾਚਾਰ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਨਾ ਖਾਵਾਂਗਾ ਅਤੇ ਨਾ ਖਾਣ ਦਿਆਂਗਾ।
ਇਹ ਸੱਚ ਹੈ ਕਿ ਮੋਦੀ ਦੀ ਆਪਣੀ ਸ਼ਖਸੀਅਤ ਸਦਾਚਾਰ ਵਾਲੀ ਹੈ। ਇਸ ਦੇ ਬਾਵਜੂਦ ਦੇਸ਼ ਵਿੱਚੋਂ ਭਿ੍ਰਸ਼ਟਾਚਾਰ ਖਤਮ ਨਹੀਂ ਹੋਇਆ। ਜਨਵਰੀ 2018 ਤੋਂ ਜਨਵਰੀ 2019 ਦੌਰਾਨ ਇੰਡੀਆ ਟੁਡੇ ਕਾਰਵੀ ਇਨਸਾਈਟਸ ਨੇ ਭਾਰਤ ਵਿੱਚ ਭਿ੍ਰਸ਼ਟਾਚਾਰ ਬਾਰੇ ਸਰਵੇਖਣ ਕੀਤਾ। ਉਸ ਦੇ ਅੰਕੜਿਆਂ ਮੁਤਾਬਕ 70 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਬੀਤੇ ਪੰਜ ਸਾਲਾਂ ਵਿੱਚ ਭਿ੍ਰਸ਼ਟਾਚਾਰ ਦੀ ਦਰ ਘਟੀ ਨਹੀਂ। 34 ਫੀਸਦੀ ਲੋਕਾਂ ਦੀ ਰਾਏ ਹੈ ਕਿ ਸੁਧਾਰ ਦੀ ਥਾਂ, ਭਿ੍ਰਸ਼ਟਾਚਾਰ ਵਧਿਆ। 36 ਫੀਸਦੀ ਲੋਕ ਮਹਿਸੂਸ ਕਰਦੇ ਹਨ ਕਿ ਦੇਸਖ ਵਿੱਚ ਭਿ੍ਰਸ਼ਟਾਚਾਰ ਦਾ ਹਾਲ ਪਹਿਲਾਂ ਵਰਗਾ ਹੈ, ਜਿਹੋ ਜਿਹੀ ਯੂ ਪੀ ਏ ਸਰਕਾਰ ਸਮੇਂ ਸੀ। 25 ਫੀਸਦੀ ਲੋਕ ਇਹ ਮੰਨਦੇ ਹਨ ਕਿ ਮੋਦੀ ਰਾਜ ਵਿੱਚ ਭਿ੍ਰਸ਼ਟਾਚਾਰ ਘਟਿਆ ਹੈ। ਇਨ੍ਹਾਂ ਅੰਕੜਿਆਂ ਨੂੰ ਪਿਛਾਂਹ ਛੱਡ ਦਿੱਤਾ ਜਾਵੇ ਅਤੇ ਵਿਸ਼ਵਾਸ ਨਾ ਕੀਤਾ ਜਾਵੇ ਤਾਂ ਪਿੱਛੇ ਜਿਹੇ ਨਿਜ਼ਾਮਾਬਾਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਹਰ ਘਰ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਮੁਲਕ ਵਿੱਚ ਰਿਟੇਲਰ 30 ਗੁਣਾ ਤੋਂ ਵੱਧ ਕੀਮਤ 'ਤੇ ਵੇਚ ਰਹੇ ਹਨ। ਦਵਾਈ ਦੀ ਅਸਲ ਕੀਮਤ ਬਹੁਤ ਘੱਟ ਹੋਣ ਦੇ ਬਾਵਜੂਦ ਐਮ ਆਰ ਪੀ ਬਹੁਤ ਵੱਧ ਲਿਖਿਆ ਹੁੰਦਾ ਹੈ।
ਮੈਂ ਕਾਫੀ ਚਿਰ ਪਹਿਲਾਂ ਇਕ ਕੇਂਦਰੀ ਮੰਤਰੀ ਨੂੰ ਆਖਿਆ ਸੀ ਕਿ ਇਹ ਐਮ ਆਰ ਪੀ ਨਹੀਂ, ਸਗੋਂ ਐਮ ਐਲ ਪੀ ਅਰਥਾਤ ਮੈਕਸੀਮਮ ਲੂਟ ਪ੍ਰਾਈਸ। ਇਹ ਸਭ ਨੂੰ ਪਤਾ ਹੈ ਕਿ ਵੱਡੀਆਂ ਕੰਪਨੀਆਂ ਡਾਕਟਰ ਨਾਲ ਕਿੱਦਾਂ ਦੀ ਗੰਢਤੁੱਪ ਕਰਦੀਆਂ ਹਨ ਤੇ ਡਾਕਟਰਾਂ ਤੋਂ ਮਰੀਜਾਂ ਨੂੰ ਇਹ ਦਵਾਈਆਂ ਲਿਖਵਾਉਣ ਲਈ ਕਿੰਨੀ ਕੀਮਤ ਦਿੱਤੀ ਜਾਂਦੀ ਹੈ। ਮੈਡੀਕਲ ਪ੍ਰਤੀਨਿਧ ਤੋਂ ਸਰਕਾਰੀ ਤੰਤਰ ਇਹ ਜਾਣਕਾਰੀ ਲਵੇ ਕਿ ਉਨ੍ਹਾਂ ਨੂੰ ਆਪਣੀਆਂ ਕੰਪਨੀਆਂ ਦੀਆਂ ਦਵਾਈਆਂ ਵੇਚਣ ਲਈ ਕਿਹੜੇ-ਕਿਹੜੇ ਲਾਲਚ ਦੇਣੇ ਪੈਂਦੇ ਹਨ ਅਤੇ ਇਸ ਬਦਲ ਉਨ੍ਹਾਂ ਨੂੰ ਕੰਪਨੀਆਂ ਤੋਂ ਕੀ ਕੁਝ ਮਿਲਦਾ ਹੈ। ਇਹ ਭਿ੍ਰਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੀ ਨਹੀਂ, ਉਸ ਦਾ ਸਾਕਾਰ ਰੂਪ ਹੈ। ਕੀ ਸਰਕਾਰਾਂ ਨੂੰ ਇਹ ਪਤਾ ਨਹੀਂ ਕਿ ਗੈਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਕੀ ਕੁਝ ਦੇਣਾ ਪੈਂਦਾ ਹੈ। ਗੱਲ ਲੱਖਾਂ ਦੀ ਨਹੀਂ, ਕਰੋੜਾਂ ਦੀ ਹੈ। ਜਿਨ੍ਹਾਂ ਰਾਜਾਂ ਵਿੱਚ ਮੈਡੀਕਲ ਕਾਲਜ ਹਨ, ਕੀ ਉਥੋਂ ਦੀਆਂ ਸਰਕਾਰਾਂ ਨੂੰ ਇਹ ਪਤਾ ਨਹੀਂ ਕਿ ਇਨ੍ਹਾਂ ਕਾਲਜਾਂ ਵਿੱਚ ਦਾਖਲੇ ਸਮੇਂ ਕੈਪੀਟੇਸ਼ਨ ਫੀਸ ਦੇ ਨਾਂ 'ਤੇ ਕਿੰਨੀ ਰਿਸ਼ਵਤ ਲਈ ਜਾਂਦੀ ਹੈ। ਅਸੀਂ ਕਿਵੇਂ ਮੰਨ ਲਈਏ ਕਿ ਨੋਟਬੰਦੀ ਤੋਂ ਪਹਿਲਾਂ ਕਾਲਾ ਧਨ ਚੱਲਦਾ ਸੀ ਅਤੇ ਫਿਰ ਇਸ ਦੀ ਵਰਤੋਂ ਬੰਦ ਹੋ ਗਈ ਹੈ? ਇਹੀ ਕਾਰਨ ਹੈ ਕਿ ਵੱਡੇ-ਵੱਡੇ ਨਰਸਿੰਗ ਹੋਮਜ਼ ਵਿੱਚ ਮਰੀਜ਼ਾਂ ਕੋਲੋਂ ਮੂੰਹ ਮੰਗੀ ਫੀਸ ਲਈ ਜਾਂਦੀ ਹੈ। ਜਿਸ ਦੇਸ਼ ਵਿੱਚ ਕਰੋੜਾਂ ਲੋਕ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ, ਜਿਥੇ ਅਨੇਕਾਂ ਬਿਮਾਰ ਕਦੇ ਸਰਕਾਰੀ ਹਸਪਤਾਲਾਂ ਨਹੀਂ ਪੁੱਜਦੇ, ਉਸ ਦੇਸ਼ ਵਿੱਚ ਜੇ ਡਾਕਟਰ ਬਣਨ ਲਈ ਰਿਸ਼ਵਤ ਦੇਣੀ ਪਵੇ ਤੇ ਲੋਕ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਮਜਬੂਰ ਹੋਣ ਤਾਂ ਕੌਣ ਕਹੇਗਾ ਕਿ ਭਿ੍ਰਸ਼ਟਾਚਾਰ ਖਤਮ ਹੋ ਗਿਆ ਹੈ।
ਗੈਰਕਾਨੂੰਨੀ ਮਾਈਨਿੰਗ ਦਿਨ ਦਿਹਾੜੇ ਹੁੰਦੀ ਹੈ। ਪਿਛਲੇ ਦਿਨੀਂ ਰਾਜਸਥਾਨ ਦੀ ਇਕ ਅਦਾਲਤ ਦੇ ਸੀਨੀਅਰ ਜੱਜ ਨੇ ਕਿਹਾ ਸੀ ਕਿ 28 ਖੇਤਰਾਂ ਵਿੱਚ ਇੰਨੀ ਮਾਈਨਿੰਗ ਹੋਈ ਕਿ ਪਹਾੜੀ ਹੀ ਗਾਇਬ ਹੋ ਗਏ, ਜਾਪਦਾ ਹੈ ਜਿਵੇਂ ਭਗਵਾਨ ਹਨੂੰਮਾਨ ਇਨ੍ਹਾਂ ਨੂੰ ਚੁੱਕ ਕੇ ਲੈ ਗਏ। ਇਹ ਉਨ੍ਹਾਂ ਨੇ ਮਾਈਨਿੰਗ ਮਾਫੀਆ ਤੋਂ ਦੁਖੀ ਹੋਣ ਕਾਰਨ ਕਿਹਾ ਹੋਵੇਗਾ। ਮਾਈਨਿੰਗ ਮਾਫੀਆ ਨੂੰ ਸਰਕਾਰੀ ਸਰਪ੍ਰਸਤੀ ਤੋਂ ਇਨਕਾਰ ਨਹੀਂ ਹੋ ਸਕਦਾ। ਪਿਛਲੀ ਪੰਜਾਬ ਸਰਕਾਰ ਵੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੀ ਸੱਤਾ ਤੋਂ ਲਾਂਭੇ ਹੋਈ, ਪਰ ਮੌਜੂਦਾ ਸਰਕਾਰ ਵੀ ਮਾਈਨਿੰਗ ਮਾਫੀਆ ਨੂੰ ਨੱਥ ਨਹੀਂ ਪਾ ਸਕੀ।
ਸਰਕਾਰ ਤੇ ਰਾਜਨੀਤੀ ਦੇ ਵੱਡੇ-ਵੱਡੇ ਸੌਦਿਆਂ ਅਤੇ ਲੈਣ ਦੇਣ ਵਿੱਚ ਭਿ੍ਰਸ਼ਟਾਚਾਰ ਹੈ ਜਾਂ ਨਹੀਂ, ਮੈਂ ਨਹੀਂ ਜਾਣਦੀ ਪਰ ਆਮ ਜ਼ਿੰਦਗੀ ਵਿੱਚ ਭਿ੍ਰਸ਼ਟਾਚਾਰ ਥਾਂ-ਥਾਂ ਨਜ਼ਰੀ ਪੈਂਦਾ ਹੈ। ਭਿ੍ਰਸ਼ਟਾਚਾਰ ਬਾਰੇ ਟਰੱਕ ਡਰਾਈਵਰਾਂ, ਟੈਕਸੀ ਵਾਲਿਆਂ ਤੋਂ ਪੁੱਛੋ, ਜਾਣਕਾਰੀ ਮਿਲ ਜਾਵੇਗੀ ਕਿ ਕਿਸ ਤਰ੍ਹਾਂ ਵਰਦੀ ਵਾਲੇ ਲੁੱਟੇ ਹਨ। ਤਹਿਸੀਲ ਜਾਂ ਪਟਵਾਰਖਾਨੇ ਵਿੱਚ ਕੀ ਹੁੰਦਾ ਹੈ? ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਸਰਵੇਖਣ ਕਰਨ ਵਾਲਿਆਂ ਨੂੰ 70 ਫੀਸਦੀ ਨਹੀਂ, 99 ਫੀਸਦੀ ਲੋਕ ਰਿਸ਼ਵਤ ਦਿੰਦੇ ਨਜ਼ਰ ਆਉਣਗੇ। ਖਾੜਕੂਵਾਦ ਦੇ ਕਾਲੇ ਦਿਨ ਅੱਜ ਵੀ ਚੇਤੇ ਹਨ। ਇੱਕ ਪੀੜਤ ਵਿਅਕਤੀ ਦਾ ਪੋਸਟ ਮਾਰਟਮ ਕਰਾਉਣ ਲਈ ਵੀ ਕੁਝ ਵਿਅਕਤੀ ਰਿਸ਼ਵਤ ਲੈਂਦੇ ਸਨ ਤੇ ਮੌਤ ਦੀ ਪੁਸ਼ਟੀ ਕਰਨ ਲਈ ਵੀ ਪੈਸਾ ਦੇਣਾ ਪੈਂਦਾ ਸੀ। ਥਾਣਿਆਂ ਵਿੱਚ ਭਿ੍ਰਸ਼ਟਾਚਾਰ, ਹਸਪਤਾਲਾਂ ਵਿੱਚ ਭਿ੍ਰਸ਼ਟਾਚਾਰ, ਸਕੂਲਾਂ ਕਾਲਜਾਂ ਵਿੱਚ ਭਿ੍ਰਸ਼ਟਾਚਾਰ, ਹਰ ਥਾਂ ਭਿ੍ਰਸ਼ਟਾਚਾਰ ਦਿਖਾਈ ਦਿੰਦਾ ਹੈ। ਅਫਸੋਸ ਕਿ ਮਹਿਲਾ ਪੁਲਸ ਸਟੇਸ਼ਨ ਵੀ ਇਸ ਤੋਂ ਬਚ ਨਾ ਸਕੇ। ਸੱਚ ਇਹ ਹੈ ਕਿ ਜਦੋਂ ਤੱਕ ਚੋਣਾਂ ਵਿੱਚ ਰਿਸ਼ਵਤ ਚਲੇਗੀ, ਨੋਟਾਂ ਬਦਲੇ ਵੋਟ ਮਿਲਣਗੇ, ਦਲ ਬਦਲੂਆਂ ਨੂੰ ਰਾਜਸੀ ਪਾਰਟੀਆਂ ਵੱਡੇ ਅਹੁਦੇ ਦੇਣਗੀਆਂ, ਚੋਣਾਂ ਵਿੱਚ ਕਰੋੜਾਂ ਰੁਪਏ ਖਰਚ ਹੋਣਗੇ ਅਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣਿਆ ਇਹ ਸਭ ਦੇਖੇਗਾ, ਉਦੋਂ ਤੱਕ ਭਿ੍ਰਸ਼ਟਾਚਾਰ ਖਤਮ ਨਹੀਂ ਹੋ ਸਕਦਾ। ਚੇਤੇ ਰੱਖਣਾ ਹੋਵੇਗਾ ਕਿ ਨਾਗਰਿਕਾਂ ਦਾ ਸਦਾਚਾਰ ਹੀ ਭਿ੍ਰਸ਼ਟਾਚਾਰ ਨੂੰ ਮਾਤ ਦੇ ਸਕਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’