Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਵਿਚਾਰੇ ਵਾਲ ਦੀ ਖੱਲ

February 14, 2019 08:48 AM

-ਪ੍ਰਵੇਸ਼ ਸ਼ਰਮਾ
ਵਾਲ ਦੀ ਖੱਲ ਲਾਹੁਣ ਦਾ ਮੁਹਾਵਰਾ ਜਿਸ ਭਲੇਮਾਣਸ ਨੇ ਵੀ ਬਣਾਇਆ, ਯਕੀਨਨ ਉਹ ਬਹੁਤ ਬੁੱਧੀ ਵਾਲਾ ਬੰਦਾ ਹੋਵੇਗਾ। ਨਹੀਂ ਤਾਂ ਕੀ ਵਾਲ ਤੇ ਕੀ ਉਸ ਦੀ ਖੱਲ। ਖੈਰ ਮੁਹਾਵਰੇ ਤਾਂ ਭਾਵ ਅਰਥ ਕਰਕੇ ਹੀ ਮਕਬੂਲ ਹੁੰਦੇ ਹਨ।
ਇਕ ਵਾਰ ਮੇਰੇ ਦਫਤਰ ਵਿੱਚ ਸਫੈਦ ਕੁੜਤੇ ਪਜਾਮੇ ਵਿੱਚ ਸ਼ਾਇਰ ਨੁਮਾ ਬੰਦਾ ਆਇਆ। ਲੰਮੇ-ਲੰਮੇ ਵਾਲ ਪਿੱਛੇ ਨੂੰ ਕਰ ਕੇ ਵਾਹੇ ਹੋਏ। ਕਰੜ ਬਰੜੀ ਜਿਹੀ ਦਾੜ੍ਹੀ। ਉਹ ਸੱਚਮੁੱਚ ਨਿਕਲਿਆ ਵੀ ਸਟੇਜੀ ਸ਼ਾਇਰ ਹੀ। ਚੇਤਾ ਫੋਲਣ 'ਤੇ ਯਾਦ ਆਇਆ ਕਿ ਛੋਟੇ ਹੁੰਦਿਆਂ ਉਸ ਨੂੰ ਸਕੂਲ ਦੀ ਸਟੇਜ 'ਤੇ ‘ਹਾਸੇ ਦਾ ਘੋਟਣਾ' ਨਾਮਕ ਹਾਸ ਰਸੀ ਕਵਿਤਾ ਸੁਣਾਉਂਦੇ ਦੇਖਿਆ ਸੁਣਿਆ ਸੀ। ਉਸ ਨੂੰ ਇਹ ਗੱਲ ਦੱਸੀ ਤੇ ਉਸ ਵੇਲੇ ਦੀ ਕੰਠ ਕੀਤੀ ਉਸੇ ਦੀ ਕਵਿਤਾ ਦਾ ਕਾਫੀ ਹਿੱਸਾ ਸੁਣਾ ਦਿੱਤਾ ਤਾਂ ਉਹ ਬੜਾ ਖੁਸ਼ ਹੋਇਆ ਕਿ ਦਹਾਕਿਆਂ ਪੁਰਾਣਾ ਸਰੋਤਾ ਮਿਲ ਗਿਆ। ਗੱਲਾਂ ਬਾਤਾਂ ਦੌਰਾਨ ਪੂਰੇ ਫਖਰ ਨਾਲ ਦੱਸਣ ਲੱਗਾ ਕਿ ਉਹ ਗੀਤਾਂ ਬਾਰੇ ਖੋਜ ਕਰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਹ ਆਪੇ ਛਿੜ ਪਿਆ, ‘ਮਸਲਨ, ਇਕ ਪੁਰਾਣਾ ਫਿਲਮੀ ਗੀਤ ਹੈ, ‘ਗੰਗਾ ਮੇਰੀ ਮਾਂ ਕਾ ਨਾਮ, ਬਾਪ ਕਾ ਨਾਮ ਹਿਮਾਲਾ..।ਦੇਖੋ ਸਾਹਬ, ਗੰਗਾ ਹਿਮਾਲਿਆ 'ਚੋਂ ਨਿਕਲਦੀ ਐ, ਇਸ ਨਾਤੇ ਹਿਮਾਲਿਆ ਦੀ ਕੀ ਲੱਗੀ।' ਫਿਰ ਮੇਰਾ ਜਵਾਬ ਉਡੀਕੇ ਬਿਨਾਂ ਬੋਲਿਆ, ‘ਧੀ ਲੱਗੀ, ਹੋਰ ਕੀ? ਤੇ ਗੀਤਕਾਰ ਨੇ ਹਿਮਾਲਿਆ ਨੂੰ ਗੰਗਾ ਦਾ ਖਸਮ ਬਣਾ ਰੱਖ ਦਿੱਤਾ।' ਉਹ ਇਉਂ ਹੁੱਬ ਕੇ ਦੱਸ ਰਿਹਾ ਸੀ ਜਿਵੇਂ ਆਈਨਸਟਾਈਨ ਵਾਂਗੂ ਕੋਈ ਬੜੀ ਵੱਡੀ ਕਾਢ ਕੱਢ ਲਈ ਹੋਵੇ। ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਗੰਗਾ ਅਤੇ ਹਿਮਾਲਿਆ ਦੇ ਆਪਸੀ ਰਿਸ਼ਤੇ ਭਿੜਾਉਣ ਨਾਲੋਂ ਉਹ ਗੀਤਕਾਰ ਦੀ ਹੁੱਬ-ਉਲ-ਵਤਨੀ ਵੱਲ ਦੇਖੇ। ਫਿਰ ਸੋਚਿਆ, ਚੱਲੋ ਛੋਡੋ। ਇਸ ਦੀ ਖੁਸ਼ਫਹਿਮੀ ਦਾ ਦਿਨ ਦਿਹਾੜੇ ਕਤਲ ਕਿਉਂ ਕਰਨਾ।
ਇਕ ਦਿਨ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਸਮਾਰੋਹ 'ਤੇ ਗਿਆ ਤਾਂ ਦੀਵਾਰ 'ਤੇ ਲੱਗੇ ਬੈਨਰ ਉੱਤੇ ਹੋਇਆ ਸੀ, ‘ਫਲਾਣੀ ਕਿਤਾਬ ਦੀ ਘੁੰਡ ਚੁਕਾਈ।' ਸਮਾਗਮ ਸ਼ੁਰੂ ਹੋ ਗਿਆ।
‘ਦੋਸਤੋ! ਸਭ ਤੋਂ ਪਹਿਲਾ ਇਤਰਾਜ਼ ਤਾਂ ਮੇਰਾ ਸਮਾਰੋਹ ਦੇ ਸਿਰਲੇਖ ਨਾਲ ਹੈ। ਭਾਵਨਾ ਦੇ ਧਰਾਤਲ 'ਤੇ ਦੇਖਿਆ ਜਾਵੇ ਤਾਂ ਕਿਤਾਬ ਲੇਖਕ ਦੀ ਰਚਨਾ ਹੋਣ ਕਰਕੇ ਉਸ ਦੀ ਔਲਾਦ ਵਾਂਗ ਹੁੰਦੀ ਹੈ। ਇਸ ਲਿਹਾਜ਼ ਨਾਲ ਇਹ ਉਸ ਦੀ ਧੀ ਲੱਗੀ। ਤੁਸੀਂ ਆਪ ਸਿਆਣੇ ਹੋ, ਭਲਾ ਧੀਆਂ ਦੀ ਘੁੰਡ ਚੁਕਾਈ ਕੌਣ ਕਰਵਾਉਂਦਾ ਹੈ? ਘੁੰਡ ਚੁਕਾਈ ਬਹੂਆਂ ਦੀ ਹੁੰਦੀ ਹੈ ਮਿੱਤਰੋ, ਧੀਆਂ ਦੀ ਨਹੀਂ।' ਕਹਿ ਕੇ ਪਹਿਲੇ ਬੁਲਾਰੇ ਨੇ ਆਪਣੇ ਲਈ ਚੰਗੀ ਵਾਹ-ਵਾਹ ਤੇ ਤਾੜੀਆਂ ਬਟੋਰ ਲਈਆਂ। ਬੜੀ ਵੱਡੀ ਗੱਲ ਕਹਿਣ ਦੇ ਅਹਿਸਾਸ ਨਾਲ ਆਫਰਿਆ ਉਹ ਆਪਣੀ ਸੀਟ 'ਤੇ ਜਾ ਬੈਠਾ ਕਿ ਜੋ ਵੀ ਗੱਲ ਕਹੇਗਾ, ਉਹ ਇਸ ਤੋਂ ਛੋਟੀ ਹੋਵੇਗੀ। ਦੇਖਿਆ ਜਾਵੇ ਤਾਂ ਘੁੰਡ ਚੁਕਾਈ ਮਹਿਜ਼ ਉਰਦੂ ਦੇ ਸ਼ਬਦ ‘ਨਕਾਬ ਕਸ਼ਾਈ' ਦਾ ਪੰਜਾਬੀ ਰੂਪਾਂਤਰਣ ਹੀ ਹੈ, ਪਰ ਕਈਆਂ ਨੂੰ ਜਿਵੇਂ ਜੱਗੋਂ ਤੇਰਵੀਂ ਜਿਹੀ ਗੱਲ ਕਰਕੇ ਹੀ ਲੀਕ ਤੋਂ ਹਟਵੇਂ ਹੋਣ ਦਾ ਆਨੰਦ ਹਾਸਲ ਹੁੰਦਾ ਹੈ।
ਦੂਜਾ ਬੁਲਾਰਾ ਇਸ ਤੋਂ ਵੀ ਚਾਰ ਕਦਮ ਅੱਗੇ ਨਿਕਲਿਆ ਹੋਇਆ ਸੀ। ਕਿਤਾਬ ਦੀ ਇਕ ਕਵਿਤਾ ਵਿੱਚ ਵਰਤੀ ਤਸ਼ਬੀਹ ਬਾਰੇ ਗੱਲ ਕਰਦਿਆਂ ਕਹਿਣ ਲੱਗਾ, ‘ਕਵੀ ਨੇ ਫਲਾਣੀ ਕਵਿਤਾ ਵਿੱਚ ਜੋ ਲਿਖਿਐ, ‘ਗਾਵਾਂ ਵਰਗੀਆਂ ਕੰਜਕ ਕੁੜੀਆਂ।' ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ। ਮੇਰੇ ਵਾਂਗੂ ਲੇਖਕ ਵੀ ਪਿੰਡ ਦਾ ਰਹਿਣ ਵਾਲਾ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਊ ਦੀ ਸਭ ਤੋਂ ਪਹਿਲੀ ਅਵਸਥਾ ਵੱਛੀ ਹੁੰਦੀ ਹੈ। ਫਿਰ ਜਵਾਨ ਹੋ ਕੇ ਉਹ ਵਹਿੜ ਬਣ ਜਾਂਦੀ ਹੈ ਅਤੇ ਫਿਰ ਸੂਣ ਤੋਂ ਬਾਅਦ ਕਿਤੇ ਜਾ ਕੇ ਪੂਰੀ ਤਰ੍ਹਾਂ ਗਊ ਕਹਾਉਣ ਜੋਗੀ ਹੁੰਦੀ ਹੈ।' ਇਸ ਸ਼ਰੀਫਜ਼ਾਦੇ ਨੂੰ ਕੋਈ ਸਮਝਾਉਣ ਵਾਲਾ ਹੋਵੇ ਕਿ ਗਊ ਮਾਸੂਮੀਅਤ ਦਾ ਪ੍ਰਤੀਕ ਹੁੰਦੀ ਹੈ, ਜਿਸ ਲਈ ਗਊ ਦਾ ਰੂਪਕ ਇਸਤੇਮਾਲ ਕੀਤਾ ਗਿਆ।
ਪਿੱਛੇ ਜਿਹੇ ਇਕ ਅਫਸਰ ਲਿਖਾਰੀ ਦਾ ਲੇਖ ਪੜ੍ਹਨ ਦਾ ਸ਼ਰਫ ਹਾਸਲ ਹੋਇਆ, ਜਿਸ ਵਿੱਚ ਵਿਦਵਾਨ ਲੇਖਕ ਨੇ ਸਾਰਾ ਜ਼ੋਰ ਭਾਂਤ-ਭਾਂਤ ਦੀਆਂ ਦਲੀਲਾਂ ਰਾਹੀਂ ਵਾਰਸ ਸ਼ਾਹ ਦੇ ਮਕਬੂਲ ਕਿੱਸੇ ‘ਹੀਰ ਰਾਂਝਾ' ਨੂੰ ਝੂਠ ਸਾਬਤ ਕਰਨ 'ਤੇ ਲਾ ਦਿੱਤਾ। ਅਖੇ, ਜਦੋਂ ਹੀਰਾ ਤੇ ਰਾਂਝਾ ਮਿਲੇ, ਉਦੋਂ ਰਾਂਝਾ 20-22 ਸਾਲ ਅਤੇ ਹੀਰ 18-19 ਸਾਲ ਦੀ ਹੋਵੋਗੀ। ਬਾਰਾਂ ਸਾਲ ਪ੍ਰੇਮ ਪ੍ਰਸੰਗ ਚੱਲਿਆ ਤਾਂ ਹੀਰ ਹੋ ਗਈ 30-32 ਦੀ ਅਤੇ ਰਾਂਝਾ 34-35 ਸਾਲਾਂ ਦਾ। ਜੋਗ ਲੈਣ ਮਗਰੋਂ ਹੀਰ ਹੋਈ 34-35 ਦੀ ਅਤੇ ਰਾਂਝਾ ਹੋ ਗਿਆ ਹੋਣਾ 40-42 ਦੇ ਨੇੜੇ ਤੇੜੇ। ਐਨਾ ਹੀ ਨਹੀਂ ਲੇਖ ਵਿੱਚ ਤਖਤ ਹਜ਼ਾਰੇ ਤੋਂ ਝੰਗ, ਝੰਗ ਤੋਂ ਗੋਰਖ ਨਾਥ ਦਾ ਟਿੱਲਾ, ਹੀਰ ਦੇ ਸਹੁਰਿਆਂ ਦੇ ਪਿੰਡ ਰੰਗਪੁਰ ਖੇੜੇ ਅਤੇ ਤਖਤ ਹਜ਼ਾਰੇ ਦਾ ਫਾਸਲਾ ਬਾ-ਤਫਸੀਲ ਬਿਆਨ ਕੀਤਾ ਗਿਆ ਹੈ। ਇਹ ਕਿੱਸਾ ਪੜ੍ਹਨ ਵਿੱਚ ਐਨਾ ਮਜ਼ੇਦਾਰ ਹੈ ਕਿ ਜਿੰਨੀ ਵਾਰ ਮਰਜ਼ੀ ਪੜ੍ਹ ਲਓ, ਬੇਹਾ ਨਹੀਂ ਲੱਗਦਾ, ਪਰ ਵਾਲ ਦੀ ਖੱਲ ਵਾਲੀ ਬਿਰਤੀ ਨੇ ਇਸ ਨੂੰ ਪੁਲਸ ਦੀ ਤਫਤੀਸ਼ੀ ਰਿਪੋਰਟ ਜਿਹੀ ਬਣਾ ਕੇ ਰੱਖ ਦਿੱਤਾ ਹੈ।
ਸਾਨੂੰ ਰੋਜ਼ ਪਤਾ ਨਹੀਂ ਕਿੰਨੇ ਅਜਿਹੇ ਉਦਾਹਰਨ ਮਿਲ ਜਾਂਦੇ ਹਨ ਜਦੋਂ ਅਸੀਂ ਅਸਲੀ ਤੰਦ ਫੜਨ ਦੀ ਬਜਾਏ ਹੋਰ ਹੀ ਵਾਹਣੀਂ ਪਏ ਰਹਿੰਦੇ ਹਾਂ, ਜਿਸ ਨਾਲ ਲੇਖਕ ਦਾ ਮਨੋਰਥ ਵੀ ਨਾਲ ਹੀ ਕਿਧਰੇ ਛਾਈਂ ਮਾਈਂ ਹੋ ਜਾਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’