Welcome to Canadian Punjabi Post
Follow us on

29

March 2024
 
ਸੰਪਾਦਕੀ

ਵੈਲਨਟਾਈਨ ਡੇਅ: ਦਿਲ ਦੀਆਂ ਦੁਆਵਾਂ ਦਾ ਦਿਨ

February 14, 2019 08:23 AM

ਪੰਜਾਬੀ ਪੋਸਟ ਸੰਪਾਦਕੀ

ਅੱਜ ਵੈਲੇਨਟਾਈਨ ਡੇਅ ਹੈ, ਜੋ ਰਿਵਾਇਤੀ ਰੂਪ ਵਿੱਚ ਪਰੇਮ ਇਜ਼ਹਾਰ ਕਰਨ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤਕਨੀਕੀ ਰੂਪ ਵਿੱਚ ਇਹ ਇੱਕ ਕ੍ਰਿਸਚੀਅਨ ਦਿਵਸ ਹੈ ਜੋ ‘ਸੇਂਟ ਵੈਲੇਨਟਾਈਨ’ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਸੰਤ ਨੂੰ ਰੋਮਨ ਰਾਜਕਾਲ ਦੌਰਾਨ, ਉਹਨਾਂ ਫੌਜੀਆਂ ਦੇ ਵਿਆਹ ਕਰਵਾਉਣ ਲਈ ਜਾਣਿਆ ਜਾਂਦਾ ਹੈ, ਜਿਹਨਾਂ ਨੂੰ ਸ਼ਾਦੀ ਕਰਨ ਤੋਂ ਮਨਾਹੀ ਹੁੰਦੀ ਸੀ। ਸੇਂਟ ਵੈਲੇਨਟਾਈਨ ਨੂੰ ਇਸਾਈ ਮੱਤ ਦਾ ਪ੍ਰਚਾਰ ਕਰਨ ਦੀ ਸਜ਼ਾ ਵਜੋਂ ਸ਼ਹੀਦ ਕਰਕੇ 14 ਫਰਵਰੀ ਵਾਲੇ ਦਿਨ ਦਫਨਾਇਆ ਗਿਆ ਸੀ। ਉਸਦੀ ਯਾਦ ਵਿੱਚ ਐਂਗਲੀਕਲ ਕਮਿਉਨੀਅਨ ਅਤੇ ਲੂਥਰਨ ਚਰਚਾਂ ਵਿੱਚ ਖਾਸ ਕਰਕੇ ਜਸ਼ਨ ਮਨਾਏ ਜਾਂਦੇ ਹਨ। ਸਮਾਂ ਪਾ ਕੇ ਇਹ ਦਿਨ ਮਹਿਜ਼ ਯੂਰਪ ਦੀ ਮਰਿਆਦਾ ਨਾ ਰਹਿ ਕੇ ਵਿਸ਼ਵ ਭਰ ਵਿੱਚ ਇੱਕ ਦਿਲਚਸਪ ਵਰਤਾਰਾ ਬਣ ਚੁੱਕਾ ਹੈ।

 

ਵੈਲੇਨਟਾਈਨ ਡੇਅ ਦਾ ਵੱਖੋ ਵੱਖਰੇ ਸੱਭਿਆਚਾਰਾਂ ਵਿੱਚ ਸੁਆਗਤ, ਵਿਰੋਧ ਅਤੇ ਅਨੁਕੂਲਨ ਹੁੰਦਾ ਆਇਆ ਹੈ। ਵਿਰੋਧ ਦੀਆਂ ਮਿਸਾਲਾਂ ਭਾਰਤ ਅਤੇ ਪਾਕਿਸਤਾਨ ਵਿੱਚ ਵਧੇਰੇ ਵੇਖਣ ਨੂੰ ਮਿਲਦੀਆਂ ਹਨ ਜਿੱਥੇ ਮੁਹੱਬਤ ਨੂੰ ਰਿਵਾਇਤੀ ਕਦਰਾਂ ਕੀਮਤਾਂ ਦੇ ਖਿਲਾਫ ਮੰਨਿਆ ਜਾਂਦਾ ਹੈ। ਇਸ ਦਿਨ ਦੇ ਵਿਰੋਧ ਦਾ ਇੱਕ ਕਾਰਣ ਉਹਨਾਂ ਮੁਲਕਾਂ ਵਿੱਚ ਸ਼ਾਲੀਨਤਾ ਦੀ ਘਾਟ ਅਤੇ ਇਸ ਅਵਸਰ ਨੂੰ ਕੁੜੀਆਂ/ਔਰਤਾਂ ਨਾਲ ਧੱਕਾ ਕਰਨ ਲਈ ਵਰਤਣ ਦੀ ਬਿਰਤੀ ਵੀ ਹੈ।

 

ਇਸ ਸਾਲ ਪਾਕਿਸਤਾਨ ਦੀ ਫੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜ਼ਫਰ ਇਕਬਾਲ ਰੰਧਾਵਾ ਦਾ ਵੈਲੇਨਟਾਈਨ ਡੇਅ ਨੂੰ ‘ਭੈਣਾਂ ਦਾ ਦਿਨ’’ (ਸਿਸਟਰਜ਼ ਡੇਅ) ਕਰਾਰ ਦੇਣਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ। ਜ਼ਫਰ ਰੰਧਾਵਾ ਨੇ ‘ਭੈਣਾਂ ਦੇ ਦਿਨ’ ਦਾ ਐਲਾਨ ਯੂਨੀਵਰਸਿਟੀ ਅਹਾਤੇ ਵਿੱਚ ਅਮਰੀਕਾ ਤੋਂ ਆਈ ਇੱਕ ਸਿੱਖ ਮਹਿਮਾਨ ਨਿਰਮਲ ਕੌਰ ਨਜੀਤ’ ਨੂੰ ਸਿਰ ਉੱਤੇ ਫੁਲਕਾਰੀ ਪਹਿਨਾ ਕੇ ਕੀਤਾ। ਰੱਬ ਜਾਣਦਾ ਹੈ ਕਿ ਵਾਈਸ ਚਾਂਸਲਰ ਰੰਧਾਵਾ ਦੇ ਇਸ ਫੈਸਲੇ ਦਾ ਦਿਲ ਫੈਂਕ ਲੋਕਾਂ ਉੱਤੇ ਕੀ ਫਰਕ ਪਿਆ ਹੋਵੇਗਾ ਪਰ ਮੀਡੀਆ ਨੇ ਪਾਕਿਸਤਾਨ ਦਾ ਨਾਮ ਵਿਸ਼ਵ ਭਰ ਵਿੱਚ ਘੁਮਾ ਦਿੱਤਾ।

 

ਭਾਰਤ ਵਿੱਚ ਸਵੈ ਗੁਰੂ ਬਣੇ ਬਾਪੂ ਆਸਾਰਾਮ ਨੇ 2010 ਵਿੱਚ ਇਸ ਦਿਨ ਨੂੰ ‘ਮਾਪਿਆਂ ਦੀ ਪੂਜਾ ਦਾ ਦਿਨ’ਘੋਸਿ਼ਤ ਕਰ ਦਿੱਤਾ ਸੀ।ਬਾਪੂ ਆਸਾਰਾਮ ਦੀ ਸਲਾਹ ਉੱਤੇ ਛੱਤੀਸਗੜ ਸੂਬੇ ਦੀ ਸਰਕਾਰ ਨੇ 2015 ਤੋਂ 14 ਫਰਵਰੀ ਨੂੰ ‘ਮਾਪਿਆਂ ਦਾ ਦਿਨ’ ਐਲਾਨ ਕੀਤਾ ਹੋਇਆ ਹੈ। ਇਸ ਦਿਨ ਮਾਪਿਆਂ ਨੂੰ ਸਕੂਲਾਂ ਵਿੱਚ ਬੁਲਾ ਕੇ ਵਿੱਦਿਆਰਥੀਆਂ ਤੋਂ ਉਹਨਾਂ ਦੀ ਪੂਜਾ ਕਰਵਾਈ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਖੁਦ ਦਿਲ ਦੀਆਂ ਗੰਢਾਂ ਪੱਕੀਆਂ ਨਾ ਰੱਖਣ ਕਾਰਣ ਬਾਪੂ ਆਸਾਰਾਮ ਅੱਜ ਕੱਲ ਇੱਕ 14 ਸਾਲਾ ਬੱਚੀ ਦੇ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ।

 

ਜਾਪਾਨੀ ਔਰਤਾਂ ਇਸ ਦਿਵਸ ਨੂੰ ਲੈ ਕੇ ਇੱਕ ਵੱਖਰੇ ਕਿਸਮ ਦੇ ਵਿਦਰੋਹ ਉੱਤੇ ਉੱਤਰੀਆਂ ਹੋਈਆਂ ਹਨ। ਜਾਪਾਨ ਵਿੱਚ ਕਈ ਸਾਲਾਂ ਤੋਂ ਇਹ ਨੇਮ ਚਲਿਆ ਆ ਰਿਹਾ ਹੈ ਕਿ ਔਰਤ ਕਰਮਚਾਰੀ ਵੱਲੋਂ ਵੈਲੇਨਟਾਈਨ ਡੇਅ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਮਰਦ ਕਰਮਚਾਰੀਆਂ ਨੂੰ ਚੌਕਲੇਟ ਗਿਫਟ ਕੀਤੇ ਜਾਂਦੇ ਹਨ। ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਾਲ 60% ਜਾਪਾਨੀ ਔਰਤਾਂ ਕਿਸੇ ਸਾਥੀ ਮੁਲਾਜ਼ਮ ਨੂੰ ਚੌਕਲੇਟ ਦੇਣ ਦੀ ਥਾਂ ਖੁਦ ਹੀ ਖਾਣ ਨੂੰ ਤਰਜੀਹ ਦੇਣਗੀਆਂ। 36% ਦਾ ਆਖਣਾ ਹੈ ਕਿ ਉਹ ਆਪਣਾ ਚੌਕਲੇਟ ਕਿਸੇ ਖੜੂਸ ਮੁਲਾਜ਼ਮ ਨੂੰ ਦੇਣ ਦੀ ਥਾਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਆਪਣੇ ਪਤੀ ਜਾਂ ਪਰੇਮੀ ਨੂੰ ਪੇਸ਼ ਕਰਨਗੀਆਂ।

 

ਭਾਰਤ, ਪਾਕਿਸਤਾਨ ਜਾਂ ਜਾਪਾਨ ਦੀਆਂ ਮਿਸਾਲਾਂ ਇਹ ਸਿੱਧ ਨਹੀਂ ਕਰਦੀਆਂ ਕਿ ਪੱਛਮੀ ਜਗਤ ਵਿੱਚ ਵੈਲੇਨਟਾਈਨ ਡੇਅ ਕੋਈ ਬਹੁਤਾ ਹੀ ਖੁਸ਼ੀਆਂ ਖੇੜਿਆਂ ਵਾਲਾ ਦਿਨ ਹੈ। ਵੱਖ ਵੱਖ ਰੀਸਰਚਾਂ ਸਿੱਧ ਕਰਦੀਆਂ ਹਨ ਕਿ ਬਹੁ-ਗਿਣਤੀ ਮਰਦ ਅਤੇ ਔਰਤਾਂ ਲਈ ਇਹ ਦਿਨ ਪਰੇਮ ਦੇ ਇਜ਼ਹਾਰ ਵਾਲਾ ਘੱਟ ਪਰ ਗਿਫਟ ਖਰੀਦਣ ਦੀ ਸਿਰਦਰਦੀ ਵਾਲਾ ਵੱਧ ਬਣਦਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਹੋਰ ਪੱਛਮੀ ਮੁਲਕਾਂ ਵਿੱਚ ਮੀਡੀਆ ਵੱਲੋਂ ਚੁੱਕੀ ਅੱਤ ਅਤੇ ਕੰਪਨੀਆਂ ਵੱਲੋਂ ਕੀਤੀ ਮਾਰਕੀਟਿੰਗ ਵੱਡੀ ਗਿਣਤੀ ਵਿੱਚ ਲੜਕੇ ਲੜਕੀਆਂ, ਨਵ-ਵਿਆਹੇ ਮਰਦ- ਔਰਤਾਂ ਦੇ ਦਿਲਾਂ ਦੇ ਜਜ਼ਬਾਤਾਂ ਨੂੰ ਭੁਆਟਣੀਆਂ ਖੁਆ ਦੇਂਦੀ ਹੈ। ਇੱਕਲੇ ਅਮਰੀਕਾ ਵਿੱਚ ਵੈਲੇਨਟਾਈਨ ਡੇਅ ਨਾਲ ਸਬੰਧਿਤ ਖਰੀਦਦਾਰੀ ਉੱਤੇ 21 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ ਹਾਲਾਂਕਿ 51% ਮਰਦਾਂ ਦਾ ਆਖਣਾ ਹੈ ਕਿ ਇਸ ਦਿਨ ਉਹਨਾਂ ਦਾ ਦਿਲ ਕੋਈ ਬਹੁਤੀਆਂ ਛਾਲਾਂ ਨਹੀਂ ਮਾਰਨ ਲੱਗਾ। ਖੈਰ, ਅਜੋਕਾ ਮਨੁੱਖ ਕੀ ਕਰੇ, ਵੈਲੇਨਟਾਈਨ ਡੇਅ ਗਿਫਟ ਦੇਣਾ ‘ਸਟੈਟਸ ਸਿੰਬਲ’ਜੋ ਬਣ ਗਿਆ ਹੈ।

 

ਇਹੋ ਜਿਹੀਆਂ ਮਜ਼ਬੂਰੀਆਂ ਵਿੱਚ ਉਲਝਿਆ ਮਾਡਰਨ ਇਨਸਾਨ ਜੋ ਸੇਂਟ ਵੈਲੇਨਟਾਈਨ ਦੀ ਸ਼ਹਾਦਤ ਦੇ ਮਰਮ ਅਤੇ ਗੁਰੂ ਸਾਹਿਬ ਦੇ ‘ਜਿਨ ਪਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦੇ ਅਮਰ ਫਲਸਫੇ ਤੋਂ ਸੱਖਣਾ ਹੈ, ਉਹ ਸਰੀਰਕ ਲੋੜਾਂ ਨੂੰ ਪਰੇਮ ਆਖਦਾ ਗਲੀਆਂ ਬਜ਼ਾਰਾਂ ਵਿੱਚ ਗਿਫਟਾਂ ਖਰਦੀਣ ਤੋਂ ਇਲਾਵਾ ਕਰ ਵੀ ਕੀ ਸਕਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ