Welcome to Canadian Punjabi Post
Follow us on

21

May 2019
ਟੋਰਾਂਟੋ/ਜੀਟੀਏ

ਪਰਿਵਾਰਿਕ-ਦਿਵਸ 'ਤੇ ਵਿਸ਼ੇਸ਼: ਮੇਰਾ ਪਰਿਵਾਰਿਕ ਦਿਨ: ਇਕ ਪਿੱਛਲ-ਝਾਤ

February 14, 2019 08:22 AM

ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ
ਪਿਛਲੇ ਦਿਨੀਂ ਫ਼ੇਸਬੁੱਕ 'ਤੇ ਝਾਤੀ ਮਾਰ ਰਹੀ ਸੀ ਕਿ ਪੰਜ ਸਾਲ ਪੁਰਾਣੀ ਇਕ ਪਰਿਵਾਰਿਕ ਤਸਵੀਰ ਸਾਹਮਣੇ ਆ ਗਈ ਜਿਸ ਨੇ ਮੈਨੂੰ ਸੋਚੀਂ ਪਾ ਦਿੱਤਾ। ਕਿੰਨਾ ਵਧੀਆ ਤੇ ਜਾਦੂਮਈ ਲੱਗਦਾ ਹੈ, ਆਪਣੇ ਬੇਟੇ ਨੂੰ ਵੱਧਦਿਆ-ਫੁਲਦਿਆਂ, ਨਵੀਆਂ ਗੱਲਾਂ ਸਿੱਖਦਿਆਂ ਅਤੇ ਜਵਾਨੀ ਵੱਲ ਕਦਮ ਵਧਾਉਦਿਆਂ ਨੂੰ ਵੇਖ ਕੇ। ਇਕ ਪਲ ਲਈ ਤਾਂ ਇਹ ਨਾ ਮੁੱਕਣ ਵਾਲਾ ਲੰਮਾ ਸਫ਼ਰ ਲੱਗਦਾ ਹੈ; ਜਾਗਦੀਆਂ ਰਾਤਾਂ ਤੇ ਚੀਖ਼ੋ-ਪੁਕਾਰ, ਪਰ ਅਗਲੇ ਹੀ ਪਲ ਅੱਖ ਝਪਕਦਿਆਂ ਇਹ ਸੱਭ ਗਾਇਬ ਹੋ ਜਾਂਦਾ ਹੈ। ਮੈਂ ਇਸ ਸਫ਼ਰ ਦੇ ਹਰੇਕ ਪੜਾਅ ਦੀ ਸ਼ਲਾਘਾ ਕਰਦੀ ਹਾਂ, ਪਰ ਇਸ ਤਸਵੀਰ ਨੂੰ ਵੇਖ ਕੇ ਮੈਂ ਆਪਣੇ ਬੇਟੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਉਸ ਨੂੰ ਘੁੱਟ ਕੇ ਪਿਆਰ ਕਰਨ ਨੂੰ ਬਹੁਤ ਮਿੱਸ ਕਰਦੀ ਹਾਂ।
ਅਲਬੱਤਾ, ਜਦੋਂ ਮੈਂ ਆਪਣੇ ਬੇਟੇ ਨੂੰ ਵੱਡੇ ਹੁੰਦਿਆਂ ਵੇਖਦੀ ਹਾਂ ਤਾਂ ਮਹਿਸੂਸ ਕਰਦੀ ਹਾਂ ਕਿ ਕੇਵਲ ਬੱਚੇ ਹੀ ਵੱਡੇ ਨਹੀਂ ਹੋ ਰਹੇ, ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨਾਲ ਵੱਡੇ ਹੋ ਰਹੇ ਹਨ। ਜਦੋਂ ਇਹ ਤਸਵੀਰ ਲਈ ਗਈ ਸੀ, ਉਸ ਸਮੇਂ ਮੈਂ ਸੋਚ ਰਹੀ ਸੀ ਕਿ ਮੇਰੇ ਜੀਵਨ ਦਾ ਅਗਲਾ ਪੜਾਅ ਕੀ ਹੋਵੇਗਾ। ਕੀ ਮੈਂ ਆਪਣੀ ਲਾੱਅ ਦੀ ਪ੍ਰੈਕਟਿਸ ਵੱਲ ਪਰਤਾਂਗੀ ਜਾਂ ਰਾਜਨੀਤੀ ਵਿਚ ਕੋਈ ਨਵਾਂ ਮਾਅਰਕਾ ਮਾਰਾਂਗੀ? ਲੋਕਾਂ ਲਈ ਵਕਾਲਤ ਕਰਨ ਦੀ ਇੱਛਾ ਮੇਰੇ ਸਾਰੇ ਜੀਵਨ ਵਿਚ ਪ੍ਰਬਲ ਰਹੀ ਹੈ ਅਤੇ ਇਹ ਦੋਵੇਂ ਰਸਤੇ ਹੀ ਮੈਨੂੰ ਇੰਜ ਕਰਨ ਦੀ ਭਰਪੂਰ ਗਵਾਹੀ ਭਰ ਰਹੇ ਸਨ। ਵਕਾਲਤ ਦੇ ਆਫਿ਼ਸ ਜਾਣਾ ਮੁਸ਼ਕਲ ਫ਼ੈਸਲਾ ਸੀ ਕਿਉਂਕਿ ਮੈਂ ਉਸ ਸਮੇਂ ਜਵਾਨ-ਮਾਂ ਸੀ। ਰਾਜਨੀਤੀ ਦੇ ਖ਼ੇਤਰ ਵਿਚ ਮੈਨੂੰ ਬਹੁਤ ਸਾਰਾ ਸਮਾਂ ਲੋਕਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਬਿਤਾਉਣਾ
ਪੈਣਾ ਸੀ। ਪ੍ਰੰਤੂ, ਮੈਂ ਸੋਚਦੀ ਸੀ ਕਿ ਮੇਰਾ ਬੇਟਾ ਵੀ ਮੇਰੇ ਨਾਲ ਇਹ ਸੱਭ ਵੇਖੇਗਾ। ਉਹ ਵੇਖੇਗਾ ਕਿ ਉਸ ਦੀ ਮਾਂ ਲੋਕਾਂ ਲਈ ਕਿਵੇਂ ਭੱਜ-ਨੱਸ ਕਰ ਰਹੀ ਹੈ ਅਤੇ ਉਹ ਉਸ ਦੇ ਸੁਪਨਿਆਂ ਦਾ ਪਿੱਛਾ ਕਰਨ ਦੀ ਕੋਸਿ਼ਸ਼ ਕਰੇਗਾ। ਉਹ ਜੋ ਆਪਣੇ ਵਿਸ਼ਵਾਸ ਉੱਪਰ ਪਹਿਰਾ ਦਿੰਦੀ ਹੈ ਅਤੇ ਦੂਸਰਿਆਂ ਦੇ ਜੀਵਨ ਤੇ ਹਾਲਾਤ ਲਈ ਸੁਹਿਰਦ ਤੇ ਫਿ਼ਕਰਮੰਦ ਹੈ। ਫਿਰ ਵੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਰਾਜਨੀਤੀ ਦੇ ਇਸ ਖ਼ੇਤਰ ਵਿਚ ਆਪਣੇ ਆਪ ਨਹੀਂ ਆਈ। ਮੇਰੇ ਕੋਲ ਪਰਿਵਾਰਿਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਵਾਲੰਟੀਅਰਾਂ ਦੀ ਤਕੜੀ ਟੀਮ ਸੀ ਜਿਸ ਨੂੰ ਮੇਰੇ ਉੱਪਰ ਪੂਰਾ ਭਰੋਸਾ ਸੀ ਅਤੇ ਉਨ੍ਹਾਂ ਨੇ ਮੇਰੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੇਰੀ ਜੀਅ-ਜਾਨ ਨਾਲ ਮਦਦ ਕੀਤੀ ਹੈ। ਇਸ ਲਈ ਮੈਂ ਆਸ ਕਰਦੀ ਹਾਂ ਕਿ ਮੇਰਾ ਬੇਟਾ ਚੰਗੇ ਅਤੇ ਸੁਹਿਰਦ ਲੋਕਾਂ ਦੀ ਸੰਗਤ ਵਿਚ ਚੰਗਾ ਹੀ ਸਿੱਖੇਗਾ। ਜੀਵਨ ਵਿਚ ਇਕ ਦੂਸਰੇ ਨਾਲ ਮੇਲ-ਜੋਲ ਬੜਾ ਮਹੱਤਵ-ਪੂਰਵਕ ਹੈ ਅਤੇ ਕੋਈ ਵੀ ਸ਼ਖ਼ਸ 'ਜਜ਼ੀਰਾ' ਨਹੀਂ ਹੈ।
ਮੈਂ ਬਰੈਂਪਟਨ ਨੌਰਥ ਦੇ ਵਾਸੀਆਂ ਦੀ ਰਿਣੀ ਹਾਂ ਕਿ ਉਨ੍ਹਾਂ ਨੇ ਮੈਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਹੈ। ਬਰੈਂਪਟਨ ਨੌਰਥ ਦੇ ਲੋਕਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਹੈ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਵੱਲ ਸਿਖਾਇਆ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨੇ ਮੈਨੂੰ ਕਈ ਤਰੀਕਿਆਂ ਨਾਲ ਅੱਗੇ ਵੱਧਣਾ ਸਿਖਾਇਆ ਹੈ ਪਰ ਮੇਰੇ ਪੁੱਤਰ ਨੂੰ ਸਮੇਂ ਨਾਲ ਇਸ ਬਾਰੇ ਪਤਾ ਜ਼ਰੂਰ ਲੱਗ ਜਾਏਗਾ। ਉਸ ਨੇ ਆਪਣੀ ਮਾਂ ਨੂੰ ਇਕ ਆਗੂ ਵਜੋਂ ਬਰੈਂਪਟਨ ਦੀ ਕਮਿਊਨਿਟੀ ਦੀ ਸੇਵਾ ਕਰਦਿਆਂ, ਉਨ੍ਹਾਂ ਦੀ ਵਕਾਲਤ ਕਰਦਿਆਂ ਅਤੇ ਦੇਸ਼ ਦੀ ਸੱਭ ਤੋਂ ਉਚੇਰੀ ਸਰਕਾਰ ਵਿਚ ਉਨ੍ਹਾਂ ਦੀ ਨੁਮਾਂਇੰਦਗੀ ਕਰਦਿਆਂ ਵੇਖਿਆ ਹੈ। ਅੱਜ ਜਦੋਂ ਤੁਸੀਂ ਪਰਿਵਾਰਿਕ-ਦਿਵਸ ਮਨਾ ਰਹੇ ਹੋ, ਜਿੱਥੇ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸ਼ਲਾਘਾ ਕਰਨ ਲਈ ਵੀ ਕੁਝ ਪਲ ਕੱਢਗੇੋ, ਉੱਥੇ ਦੂਸਰਿਆਂ ਦੇ ਕੰਮ ਆਉਣ ਲਈ ਆਪਣੇ ਆਪ ਦੀ ਸਰਾਹਨਾ ਵੀ ਕਰੋ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ
‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫਿ਼ਲਮੀ ਮੇਲਿਆਂ `ਚ ਵਿਖਾਈ ਜਾਏਗੀ
ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ `ਚ ਪੰਜਾਬੀ ਭਾਸ਼ਣ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ
ਰੂਬੀ ਸਹੋਤਾ ਨੇ ਸਥਾਨਕ ਔਰਤਾਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਵਿਚ ਫ਼ੈੱਡਰਲ ਪੂੰਜੀ ਨਿਵੇਸ਼ ਦਾ ਕੀਤਾ ਐਲਾਨ
ਏਸ਼ੀਅਨ ਫੂਡ ਸੈਂਟਰ ਦੇ ਜਗਦੀਸ਼ ਦਿਓ ਨੂੰ ਸਦਮਾ: ਮਾਤਾ ਜੀ ਰਤਨ ਕੌਰ ਦਿਓ ਸਵਰਗਵਾਸ
ਖਾਲਸਾ ਏਡ ਦੀ ਹਮਾਇਤ ਵਿੱਚ ਸਫ਼ਲ ਫੰਡ ਰੇਜਿ਼ੰਗ ਡਿਨਰ
ਸੋਕ ਸਮਾਚਾਰ: ਸ੍ਰੀ ਅਮਰ ਸਿੰਘ ਫਰਵਾਹਾ ਨਹੀਂ ਰਹੇ
ਚਾਈਲਡ ਕੇਅਰ ਫੰਡਾਂ ਵਿੱਚ ਕੀਤੀਆਂ ਕਟੌਤੀਆਂ ਦੇ ਪ੍ਰਭਾਵ ਤੋਂ ਟੋਰੀ ਨੇ ਪੀਸੀ ਐਮਪੀਪੀਜ਼ ਨੂੰ ਕੀਤਾ ਆਗਾਹ