Welcome to Canadian Punjabi Post
Follow us on

21

May 2019
ਸੰਪਾਦਕੀ

ਜਦੋਂ ‘ਸੱਨੀ ਵੇਅਜ’਼ ਦੀ ਅੱਖਾਂ ਚੁੰਧਿਆਉਂਦੀ ਰੋਸ਼ਨੀ!

February 13, 2019 10:02 AM

ਪੰਜਾਬੀ ਪੋਸਟ ਸੰਪਾਦਕੀ

‘ਮੇਰਾ ਇਹ ਸਦਾ ਹੀ ਵਿਸ਼ਵਾਸ਼ ਰਿਹਾ ਹੈ ਕਿ ਕੈਨੇਡਾ ਦੇ ਅਟਾਰਨੀ ਜਨਰਲ ਨੂੰ ਨਿਰਪੱਖ ਹੋਣਾ ਚਾਹੀਦਾ ਹੈ, ਉਹਨਾਂ ਅਸੂ਼ਲਾਂ ਉੱਤੇ ਡੱਟੇ ਰਹਿਣ ਦੇ ਕਾਬਲ ਹੋਣਾ ਚਾਹੀਦਾ ਹੈ ਜੋ ਉਸਦੇ ਫੈਸਲੇ ਕਰਨ ਦਾ ਆਧਾਰ ਬਣਦੇ ਹਨ, ਅਤੇ ਵੱਡੀਆਂ ਤਾਕਤਾਂ ਦੇ ਸਾਹਮਣੇ ਸੱਚ ਬੋਲਣ ਦੀ ਜ਼ੁਰੱਅਤ ਵਾਲਾ ਹੋਣਾ ਚਾਹੀਦਾ ਹੈ ਅਤੇ ਮੈਂ ਆਪਣਾ (ਅਟਾਰਨੀ ਜਨਰਲ) ਕਾਰਜਕਾਲ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਕੇ ਹੀ ਕੀਤਾ ਹੈ” ਉਪਰੋਕਤ ਸ਼ਬਦ ਸਾਬਕਾ ਫੈਡਰਲ ਅਟਾਰਨੀ ਜਨਰਲ ਅਤੇ ਵੈਟਰਨਜ਼ ਮਾਮਲਿਆਂ ਬਾਰੇ ਮੰਤਰੀ ਜੋਡੀ ਵਿਲਸਨ ਰੇਅਬੂਲਡ ਨੇ ਉਸ ਵੇਲੇ ਇੱਕ ਲਿਖਤੀ ਬਿਆਨ ਵਿੱਚ ਆਖੇ ਸਨ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸਨੂੰ ਅਟਾਰਨੀ ਜਨਰਲ ਦੇ ਮਹਿਕਮੇ ਤੋਂ ਬਦਲ ਦਿੱਤਾ ਸੀ। ਚਰਚਾ ਸੀ ਕਿ ਆਖਰ ਇੱਕ ਚੰਗਾ ਕੰਮ ਕਰਨ ਵਾਲੀ ਵਜ਼ੀਰ ਦੀ ਛੁੱਟੀ ਕਿਉਂ ਕੀਤੀ ਗਈ। ਉਸ ਵੇਲੇ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਹਾਕਮੀ ਗਲਿਆਰਿਆਂ ਨਾਲ ਜੁੜੇ ਕੁੱਝ ਤਾਕਤਵਰ ਲੋਕਾਂ ਨੇ ਜੋਡੀ ਦਾ ਅਕਸ ਇੱਕ ‘ਜਿ਼ੱਦੀ ਅਤੇ ਆਖਾ ਨਾ ਮੰਨਣ ਵਾਲੀ ਲੀਡਰ’ ਵਾਲਾ ਉਭਾਰਨ ਦੀ ਕੋਸਿ਼ਸ਼ ਕੀਤੀ ਸੀ।

‘ਯੈਸ ਮਿਨਿਸਟਰ’ ਵਾਲੇ ਮਾਹੌਲ ਵਿੱਚ ਕੰਮ ਕਰਨ ਵਾਲੇ ਆਗੂ ਭੁੱਲ ਜਾਂਦੇ ਹਨ ਕਿ ਮਜ਼ਬੂਤ ਕਿਰਦਾਰ ਵਾਲੇ ਲੀਡਰ ਕਿਸੇ ਵੀ ਸਿਆਸੀ ਜਮਾਤ ਦੀ ਕਮਜ਼ੋਰੀ ਨਹੀਂ ਸਗੋਂ ਤਾਕਤ ਹੁੰਦੇ ਹਨ। ਤਾਕਤ ਦੇ ਨਸ਼ੇ ਵਿੱਚੋਂ ਉੱਗੀ ਹਨੇਰੀ ਦਾ ਖਿਆਲ ਹੁੰਦਾ ਹੈ ਕਿ ਉਹ ਰਾਹ ਦੇ ਹਰ ਰੁੱਖ ਨੂੰ ਹੂੰਝ ਦੇਵੇਗੀ ਪਰ ਕੁੱਝ ਪੱਤੇ ਕੰਧਾਂ ਨਾਲ ਇੰਝ ਚਿਪਕ ਕੇ ਰਹਿ ਜਾਂਦੇ ਹਨ ਜਿਹਨਾਂ ਦਾ ਝੱਖੜ ਵੀ ਕੁੱਝ ਨਹੀਂ ਵਿਗਾੜ ਸਕਦਾ। ਜੋਡੀ ਵਿਲਸਨ ਵੀ ਕੁੱਝ ਅਜਿਹਾ ਹੀ ਕਿਰਦਾਰ ਸਾਬਤ ਹੋਈ । ਉਸਨੇ ਕੱਲ ਆਪਣੇ ਅਸਤੀਫਾ ਪੱਤਰ ਵਿੱਚ ਪ੍ਰਧਾਨ ਮੰਤਰੀ ਨੁੰ ਲਿਖਿਆ ਹੈ, “ਜਦੋਂ ਮੈਂ ਫੈਡਰਲ ਅਹੁਦਾ ਗ੍ਰਹਿਣ ਕਰਨ ਦਾ ਫੈਸਲਾ ਕੀਤਾ ਸੀ ਤਾਂ ਮੇਰਾ ਉਦੇਸ਼ ਇੱਕ ਹਾਂ ਪੱਖੀ ਬਦਲਾਅ ਨੂੰ ਸਰਅੰਜ਼ਾਮ ਦੇਣਾ, ਸਮੂਹ ਕੈਨੇਡੀਅਨਾਂ ਦੀ ਤਰਫ ਤੋਂ ਵਿਕਾਸਮੁਖੀ ਦੂਰਦ੍ਰਿਸ਼ਟੀ ਨੂੰ ਹੋਂਦ ਵਿੱਚ ਲਿਆਉਣਾ ਅਤੇ ਇੱਕ ਵੱਖਰੀ ਕਿਸਮ ਦਾ ਸਿਆਸੀ ਜ਼ਜਬਾ ਪੈਦਾ ਕਰਨਾ ਸੀ ਪਰ ਮੈਂ ਭਰੇ ਦਿਲ ਨਾਲ ਅਸਤੀਫਾ ਦੇ ਰਹੀ ਹਾਂ।”

ਜੋਡੀ ਵਿਲਸਨ ਵੱਲੋਂ ਅਸਤੀਫਾ ਪੱਤਰ ਵਿੱਚ ਆਪਣੇ ਸਟਾਫ਼, ਸਾਥੀਆਂ ਅਤੇ ਸਮਰੱਥਕਾਂ ਦਾ ਧੰਨਵਾਦ ਕਰਨਾ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਨਾ ਕਰਨਾ ਇਸ਼ਾਰਾ ਕਰਦਾ ਹੈ ਕਿ ੳਸਨੇ ਕਿਸ ਰੰਜਸ਼ ਭਰੇ ਮਨ ਨਾਲ ਅਲਵਿਦਾ ਆਖੀ ਹੈ। ਜੋਡੀ ਵਿਲਸਨ ਦਾ ਅਸਤੀਫਾ ਲਿਬਰਲ ਸਰਕਾਰ ਦੇ ਅੰਦਰੂਨੀ ਸਰਕਲਾਂ ਵਿੱਚ ਪੈਦਾ ਹੋਈ ਉਸ ਸਥਿਤੀ ਤੋਂ ਪਰਦਾ ਵੀ ਪਰਦਾ ਚੁੱਕਦਾ ਹੈ ਜਿੱਥੇ ਅਨੁਭਵੀ ਮੰਤਰੀ ਕੁੱਝ ਕਰ ਨਹੀਂ ਪਾ ਰਹੇ ਅਤੇ ਨਵੇਂ ਅਨੋਭੜ ਮੰਤਰੀ ਕੁੱਝ ਸਾਰਥਕ ਰੋਲ ਨਿਭਾਉਣ ਵਿੱਚ ਸਮਰੱਥ ਨਹੀਂ ਹਨ। ਮਿਸਾਲ ਵਜੋਂ 2018 ਦੇ ਅੰਤ ਵਿੱਚ ਐਨਗਸ ਰੀਡ ਇਸਨਚਟੀਚਿਊਟ (Angus Reid Institute) ਵੱਲੋਂ ਕਰਵਾਈ ਗਈ ਇੱਕ ਪੋਲ ਮੁਤਾਬਕ ਇੰਮੀਗਰੇਸ਼ਨ ਮੰਤਰੀ ਅਹਿਮਦ ਹੂਸੈਨ ਅਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ ਅਮਰਜੀਤ ਸੋਹੀ ਨੂੰ ਕਰਮਵਾਰ ਨੈਗੇਟਿਵ 26 ਅਤੇ ਨੈਗੇਟਿਵ 36 ਰੇਟਿੰਗ ਹਾਸਲ ਹੋਈ ਸੀ। ਮਰੀਅਮ ਮੋਨਸਫ ਵਰਗੇ ਕਈ ਹੋਰ ਮੰਤਰੀਆਂ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਸੀ।

ਇਸ ਕਿਸਮ ਦੀ ਸੂਰਤੇ-ਹਾਲ ਵਿੱਚ ਕਿਹਾ ਜਾ ਸਕਦਾ ਹੈ ਕਿ ਜੋਡੀ ਵਿਲਸਨ ਦਾ ਕਿੱਸਾ ਸਿਰਫ਼ ਐਨ ਐਨ ਸੀ ਲਾਵਾਲਿਨ ਸਕੈਂਡਲ ਤੱਕ ਸੀਮਤ ਨਹੀਂ ਹੈ। ਇਹ ਸਰਕਾਰ ਦੇ ਕੰਮਕਾਜ ਦੀ ਸ਼ੈਲੀ ਅਤੇ ਪਬਲਿਕ ਦੇ ਵਿਸ਼ਵਾਸ਼ ਦਾ ਸੁਆਲ ਹੈ। ਜੋਡੀ ਵਿਲਸਨ ਦਾ ਕਿੱਸਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੂਲਵਾਸੀਆਂ ਨਾਲ ਕੀਤੇ ਵੱਡੇ 2 ਵਾਅਦਿਆਂ ਦੇ ਖੋਖਲੇਪਣ ਨੂੰ ਵੀ ਜ਼ਾਹਰ ਕਰਦਾ ਹੈ (ਉਹ ਕੈਨੇਡਾ ਦੀ ਪਹਿਲੀ ਮੂਲਵਾਸੀ ਅਟਾਰਨੀ ਜਨਰਲ ਸੀ) ਅਤੇ ਫੈਡਰਲ ਸਰਕਾਰ ਦੇ ਮੂਲਵਾਸੀਆਂ ਨਾਲ ਸਬੰਧਾਂ ਉੱਤੇ ਵੀ ਪ੍ਰਸ਼ਨਚਿੰਨ ਲਾਉਂਦਾ ਹੈ। ਜੋਡੀ ਵਿਲਸਨ ਇੱਕ ਮਾਣਮੱਤੀ ਮੂਲਵਾਸੀ ਹੈ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਫਸਟ ਨੇਸਜ਼ਨ ਸਿਖ਼ਰ ਸੰਮੇਲਨ ਦੀ ਕਮਿਸ਼ਨਰ, ਬੀ ਸੀ ਵਿੱਚ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਰੀਜਨਲ ਮੁਖੀ ਰਹਿ ਚੁੱਕੀ ਹੈ।

ਜੋਡੀ ਦਾ ਮੂਲਵਾਸੀ ਨਾਮ ਪੁਗਲਾਸ (Puglaas) ਹੈ ਜਿਸਦਾ ਉਸਦੀ ਮੂਲ ਭਾਸ਼ ਵਿੱਚ ਅਰਥ ‘ਸਨਮਾਨ-ਜਨਕ ਲੋਕਾਂ ਦੇ ਘਰ ਜੰਮੀ ਧੀ’ ਹੁੰਦਾ ਹੈ। ਕੀ ਲਿਬਰਲ ਪਾਰਟੀ ‘ਸਨਮਾਨ-ਜਨਕ ਲੋਕਾਂ ਦੇ ਘਰ ਜਾਈ ਇਸ ਧੀ ਦੇ ਕਿੱਸੇ ਨੂੰ ਬਰਦਾਸ਼ਤ ਕਰਦੇ ਹੋਏ 2019 ਦੀਆਂ ਚੋਣਾਂ ਵਿੱਚ ਵੋਟਰਾਂ ਦਾ ਸਾਹਮਣਾ ਕਰਨ ਦੇ ਕਾਬਲ ਹੋਵੇਗੀ? ਖਾਸ ਕਰਕੇ ਜਦੋਂ ਐਸ ਐਨ ਸੀ ਲਾਵਾਲਿਨ ਦੇ ਕਿੱਸੇ ਵਿੱਚ ਐਥਕਿਸ ਕਮਿਸ਼ਨਰ ਵੱਲੋਂ ਆਰੰਭੀ ਜਾਂਚ ਕਈ ਮਹੀਨੇ ਚੱਲ ਸਕਦੀ ਹੈ ਅਤੇ ਜੋਡੀ ਵਿਲਸਨ ਨੇ ਆਪਣੇ ਪੱਖ ਨੂੰ ਦਰੁਸਤ ਰੱਖਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਥੋਮਸ ਕਰੋਨਵੈਲ ਦੀਆਂ ਸੇਵਾਵਾਂ ਹਾਸਲ ਕੀਤੀਆਂ ਹਨ। ਚੋਣਾਂ ਦੇ ਐਨ ਨੇੜੇ ਜਾ ਕੇ ਅਜਿਹੇ ਹਾਲਾਤ ਦਾ ਪੈਦਾ ਹੋਣਾ ਲਿਬਰਲ ਪਾਰਟੀ ਲਈ ਚੁਣੌਤੀ ਪੂਰਣ ਹੋ ਸਕਦਾ ਹੈ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ