Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਯਾਦ ਆਏ ਸੰਘਰਸ਼ ਦੇ ਦਿਨ : ਰਣਵੀਰ ਸਿੰਘ

February 13, 2019 09:37 AM

ਵੈਲੇਂਟਾਈਨ ਡੇ ਦੇ ਮੌਕੇ ਰਣਵੀਰ ਸਿੰਘ ਦੀ ਫਿਲਮ ‘ਗਲੀ ਬੁਆਏ’ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਮੁੰਬਈ ਦੇ ਸਟਰੀਟ ਰੈਪਰ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਉਸ ਦੇ ਬਾਅਦ ਰਣਵੀਰ ਕਬੀਰ ਖਾਨ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ‘83’ ਵਿੱਚ ਬਿਜ਼ੀ ਹੋ ਜਾਣਗੇ। ਇਹ ਫਿਲਮ ਸਾਲ 1983 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਵਿਜੇਤਾ ਬਣਨ ਦੀ ਕਹਾਣੀ 'ਤੇ ਆਧਾਰਤ ਹੈ। ਪੇਸ਼ ਹਨ ਰਣਵੀਰ ਸਿੰਘ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :

* ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਵਾਲੀ ਫਿਲਮ ਬਿਰਾਦਰੀ ਵਿੱਚ ਤੁਸੀਂ ਸ਼ਾਮਲ ਸੀ। ਕੀ ਗੱਲਬਾਤ ਹੋਈ?

- ਇਹ ਯਾਦਗਾਰ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੀਆਂ ਕਹਾਣੀਆਂ ਵਿੱਚ ਸੰਸਕ੍ਰਿਤੀ ਦਾ ਰਲੇਵਾਂ ਹੋਵੇ। ਭਾਰਤ ਦੀ ਏਕਤਾ ਅਤੇ ਅਖੰਡਤਾ ਸਾਡੀਆਂ ਕਹਾਣੀਆਂ ਫਿਲਮਾਂ ਉਭਰ ਕੇ ਆਏ। ਮੈਂ ਉਨ੍ਹਾਂ ਨੂੰ ਬਹੁਤ ਮਾਣ ਅਤੇ ਖੁਸ਼ੀ ਨਾਲ ਦੱਸਿਆ ਕਿ ਮੇਰੀ ਅਗਲੀ ਫਿਲਮ ਭਾਰਤੀ ਕ੍ਰਿਕਟ ਟੀਮ ਦੇ 1983 ਵਿੱਚ ਵਿਸ਼ਵ ਕੱਪ ਜਿੱਤਣ 'ਤੇ ਆਧਾਰਤ ਹੈ। ਇਹ ਭਾਰਤ ਦੀ ਏਕਤਾ ਦੀ ਮਿਸਾਲ ਹੈ। ਟੀਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਖਿਡਾਰੀ ਸਨ। ਦੱਖਣ ਤੋਂ ਸ੍ਰੀਕਾਂਤ, ਵੈਸਟ ਤੇਂ ਸੁਨੀਲ ਗਾਵਸਕਰ, ਉੱਤਰ ਤੋਂ ਕਪਿਲ ਦੇਵ। ਇਹ ਅਸਲ ਵਿੱਚ ਭਾਰਤੀ ਟੀਮ ਸੀ। ਇਹ ਫਿਲਮ ਦੇਸ਼ ਦੀ ਗੌਰਵ ਗਾਥਾ ਬਿਆਨ ਕਰੇਗੀ। ਫਿਲਮ ਨੂੰ ਹਿੰਦੀ ਦੇ ਇਲਾਵਾ ਤਮਿਲ ਅਤੇ ਤੇਲਗੂ ਵਿੱਚ ਵੀ ਬਣਾਇਆ ਜਾਏਗਾ। ਉਸ ਦੀ ਕਹਾਣੀ ਨਾਲ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਰਿਲੇਟ ਕਰਨਗੇ। 

* ‘ਪਦਮਾਵਤ’ ਦੇ ਬਾਅਦ ਤੁਸੀਂ ਲੰਬਾ ਬ੍ਰੇਕ ਨਹੀਂ ਲਿਆ। ‘ਸਿੰਬਾ' ਅਤੇ ‘ਗਲੀ ਬੁਆਏ’ ਵਿੱਚ ਬਿਜ਼ੀ ਹੋ ਗਏ। ਕਿਵੇਂ ਕਰ ਲੈਂਦੇ ਹੈ ਇਹ ਸਭ?

- ‘ਪਦਮਾਵਤ’ ਦੇ ਬਾਅਦ ਮੈਂ ‘ਗਲੀ ਬੁਆਏ’ ਕੀਤੀ, ਉਸ ਦੇ ਬਾਅਦ ‘ਸਿੰਬਾ' ਕੀਤੀ। ਇਹ ਹੋਰ ਗੱਲ ਹੈ ਕਿ ‘ਸਿੰਬਾ' ਪਹਿਲਾਂ ਰਿਲੀਜ਼ ਹੋ ਗਈ, ਪਰ ‘ਪਦਮਾਵਤ’ ਵਰਗੀ ਫਿਲਮ ਕਰਨ ਦੇ ਬਾਅਦ ਬ੍ਰੇਕ ਲੈਣਾ ਪੈਂਦਾ ਹੈ। ਸੰਜੇ ਲੀਲਾ ਭੰਸਾਲੀ ਕੰਮ ਬਾਰੇ ਬਹੁਤ ਡਿਮਾਂਡਿੰਗ ਹਨ। ‘ਬਾਜੀਰਾਓ ਮਸਤਾਨੀ’ ਕਰਨ ਦੇ ਬਾਅਦ ਵੀ ਉਸ ਕਿਰਦਾਰ 'ਚੋਂ ਨਿਕਲਣ ਵਿੱਚ ਕਾਫੀ ਸਮਾਂ ਲੱਗਾ ਸੀ। ਲਿਹਾਜਾ ਉਨ੍ਹਾਂ ਕਿਰਦਾਰਾਂ 'ਚੋਂ ਉਭਰਨ ਲਈ ਅਸੀਂ ਛੁੱਟੀਆਂ 'ਤੇ ਚਲੇ ਜਾਂਦੇ ਹਾਂ। ਭੰਸਾਲੀ ਦੇ ਨਾਲ ਕੰਮ ਕਰਨ ਦੇ ਬਾਅਦ ਇਹ ਜ਼ਰੂਰੀ ਹੋ ਜਾਂਦਾ ਹੈ।

* ਸਕ੍ਰਿਪਟ 'ਤੇ ਕੰਮ ਕਰਨ ਦੀ ਤੁਹਾਡੀ ਪ੍ਰਕਿਰਿਆ ਕੀ ਹੁੰਦੀ ਹੈ?

-ਹਰ ਫਿਲਮ ਲਈ ਕੰਮ ਕਰਨ ਦੀ ਪ੍ਰਕਿਰਿਆ ਅਲੱਗ ਹੁੰਦੀ ਹੈ। ‘ਗਲੀ ਬੁਆਏ’ ਦੀ ਗੱਲ ਕਰੀਏ ਤਾਂ ਪਹਿਲਾਂ ਮੈਂ ਬਹੁਤ ਸਾਰਾ ਮਿਊਜ਼ਿਕ ਸੁਣਿਆ। ਫਿਰ ‘ਗਲੀ ਬੁਆਏ’ ਦੀ ਜ਼ਿੰਦਗੀ 'ਤੇ ਮੈਂ ਰਿਸਰਚ ਕੀਤੀ। ਮੇਰੇ ਕੋਲ ਇੱਕ ਕੰਪਾਸ ਬਾਕ ਹੈ। ਉਸ ਵਿੱਚ ਕਲਰ ਪੈਨਸਿਲ, ਸਕੈਚ ਪੈੱਨ, ਪੈੱਨ, ਮਾਰਕਰ, ਹਾਈਲਾਈਟਰ ਸਭ ਰਹਿੰਦਾ ਹੈ। ਸਕ੍ਰਿਪਟ ਪੜ੍ਹਨ ਦੇ ਦੌਰਾਨ ਅਹਿਮ ਚੀਜ਼ਾਂ ਨੂੰ ਹਾਈਲਾਈਟ ਜਾਂ ਅੰਡਰਲਾਈਨ ਕਰਦਾ ਜਾਂਦਾ ਹਾਂ। ਜ਼ੋਇਆ ਅਖਤਰ ਅਤੇ ਅਤੁਲ ਮੌਂਗੀਆ ਨਾਲ ਅਸੀਂ ਵਰਕਸ਼ਾਪ ਕੀਤੀ। ਕਿਰਦਾਰ ਦੀ ਪਿਚ ਲੱਭਣੀ ਹੁੰਦੀ ਹੈ। ਮੈਂ ਉਨ੍ਹਾਂ ਥਾਵਾਂ 'ਤੇ ਗਿਆ, ਜਿੱਥੇ ਸਟਰੀਟ ਰੈਪਰ ਆਪਣਾ ਖਾਲੀ ਸਮਾਂ ਗੁਜ਼ਾਰਨ ਜਾਂਦੇ ਹਨ। ਸਾਡਾ ਹੋਮਵਰਕ ਸਟਰਾਂਗ ਸੀ। ਹਰ ਦਿਨ ਸੈਟ 'ਤੇ ਤਿੰਨ ਜਾਂ ਚਾਰ ਰੈਪਰ ਰਹਿੰਦੇ ਸਨ। ਉਹ ਸਾਡੇ ਮਾਨੀਟਰ ਦੀ ਤਰ੍ਹਾਂ ਸਨ। ਉਹ ਨਜ਼ਰ ਰੱਖਦੇ ਸਨ ਕਿ ਸਭ ਕੁਝ ਅਸਲ ਲੱਗੇ।

* ਤੁਸੀਂ ਅਮਰੀਕਾ ਵਿੱਚ ਰਹੇ ਹੋ। ਉਥੇ ਰੈਪ ਕਾਫੀ ਲੋਕਪ੍ਰਿਯ ਹੈ। ਇਥੇ ਰਿਸਰਚ ਦੌਰਾਨ ਕੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ?

- ਉਥੇ ਜਿਵੇਂ ਰੈਪ ਦਾ ਆਗਾਜ਼ ਹੋਇਆ ਸੀ, ਉਹੋ ਜਿਹਾ ਇਥੇ ਭਾਰਤ ਵਿੱਚ ਵੀ ਹੋ ਰਿਹਾ ਹੈ। ਸਾਲ 1998 ਦੌਰਾਨ ਉਥੇ ਕੁਝ ਨੌਜਵਾਨ ਆਪਣੇ ਜੀਵਨ ਦੀਆਂ ਔਕੜਾਂ ਨੂੰ ਕਲਾ ਦੇ ਜ਼ਰੀਏ ਬਿਆਨ ਕਰਨਾ ਚਾਹੰੁਦੇ ਸਨ। ਉਨ੍ਹਾਂ ਨੇ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਲਿਖਿਆ ਤੇ ਉਸ ਨੂੰ ਸੰਗੀਤ ਧੁਨ 'ਤੇ ਬੋਲਣਾ ਆਰੰਭ ਕੀਤਾ। ਇੰਝ ਹਿਪ ਹਾਪ ਪੈਦਾ ਹੋਇਆ। ਜਿਵੇਂ ਸਿਧਾਂਤ ਦੀ ਇੱਕ ਲਾਈਨ ਹੈ ਟ੍ਰੇਲਰ ਮੇਂ, ਜੋ ਵੀ ਆਰਟਿਸਟ ਹੋਏ ਹਨ, ਭੁੱਖੇ ਫੱਕੜ। ਹਾਲਤ ਅਜਿਹੀ ਕਿ ਜੋ ਮਿਲੇ, ਨੋਚ ਕੇ ਖਾਣ ਜਾਣ। ਉਸੇ ਭੁੱਖ ਦੀ ਕਹਾਣੀ ਬਾਰੇ ਸੰਗੀਤ ਨਾਲ ਬੋਲਣਾ ਅਤੇ ਅੰਦਰ ਦੀ ਜਵਾਲਾ ਨੂੰ ਫਟਣ ਦੇਣਾ ਹੀ ਰੈਪ ਹੈ। ਮੁੰਬਈ ਦੇ ਧਾਰਾਵੀ ਵਿੱਚ ਗਰੀਬ ਨੌਜਵਾਨ ਦੇ ਦੁਆਲੇ ਜ਼ਮੀਨੀ ਪੱਧਰ 'ਤੇ ਹੋਣ ਵਾਲੀਆਂ ਘਟਨਾਵਾਂ ਸਿਰਫ ਖਬਰਾਂ ਹਨ। ਜਿਵੇਂ ਸਾਡੀ ਟੈਗਲਾਈਨ ਹੈ ਵਾਸਿ ਆਫ ਦਿ ਸਟਰੀਟ। ਇਹ ਹਕੀਕਤ ਦੱਸਦੇ ਹਨ। ਇਹ ਸੱਚਾਈ ਦੀ ਕਵਿਤਾ ਹੈ, ਜਿਸ ਨੂੰ ਸੰਗੀਤਮਈ ਮੀਟਰ ਬਿਆਨ ਕਰਦੇ ਹਨ। ਦੋ ਸਾਲ ਪਹਿਲਾਂ ਜਦ ਮੈਂ ‘ਗਲੀ ਬੁਆਏ’ ਸਾਈਨ ਕੀਤੀ, ਮੈਨੂੰ ਨਹੀਂ ਪਤਾ ਸੀ ਕਿ ਹਿੰਦੁਸਤਾਨੀ ਹਿਪ ਹਾਪ ਇੰਝ ਉਭਰੇਗਾ। ਉਹ ਵਿਦਰੋਹ ਨਹੀਂ ਕਰਦੇ, ਉਨ੍ਹਾਂ ਦਾ ਗੁੱਸਾ ਸਾਹਮਣੇ ਆ ਰਿਹਾ ਹੈ।

* ਏਸ਼ੀਆ ਦੀ ਸਭ ਤੋਂ ਵੱਡੀ ਮਲਿਨ ਬਸਤੀ ਧਾਰਾਵੀ ਵਿੱਚ ਸ਼ੂਟਿੰਗ ਦਾ ਅਨੁਭਵ ਕਿਹੋ ਜਿਹਾ ਰਿਹਾ?

- ਮੈਂ ਪਹਿਲਾਂ ਵੀ ਕਈ ਵਾਰ ਧਾਰਾਵੀ ਗਿਆ ਹਾਂ। ਮੇਰੇ ਮਾਮਾ ਜੀ ਤੇ ਪਿਤਾ ਕੰਮ ਦੇ ਸਿਲਸਿਲੇ ਵਿੱਚ ਅਕਸਰ ਉਥੇ ਜਾਂਦੇ ਸਨ। ਉਨ੍ਹਾਂ ਨਾਲ ਮੈਂ ਵੀ ਜਾਂਦਾ ਸੀ। ਮੈਂ ਮੁੰਬਈ ਵਿੱਚ ਬਾਂਦ੍ਰਾ ਵਿੱਚ ਉਸ ਜਗ੍ਹਾ ਪਲਿਆ ਤੇ ਵੱਡਾ ਹੋਇਆ ਹਾਂ ਜਿੱਥੇ ਈਸਟ ਤੇ ਵੈਸਟ ਦਾ ਬਾਰਡਰ ਹੈ। ਵੈਸਟ ਵਿੱਚ ਅਮੀਰ ਲੋਕ ਰਹਿੰਦੇ ਹਨ। ਈਸਟ ਵਿੱਚ ਉਲਟਾ ਹੈ। ਇੱਕ ਪਾਸੇ ਆਕਾਸ਼ ਛੂਹ ਰਹੀਆਂ ਇਮਾਰਤਾਂ ਤਾਂ ਦੂਸਰੇ ਪਾਸੇ ਸੜਕ 'ਤੇ ਖੁੱਲ੍ਹੇ ਅਸਮਾਨ ਹੇਠਾਂ ਸੁੱਤੇ ਲੋਕ। ਮੈਂ ਬਾਰਡਰ 'ਤੇ ਰਹਿੰਦਾ ਸੀ। ਮੈਂ ਸਕੂਲ ਵਿੱਚ ਪੜ੍ਹਾਈ ਕਰ ਕੇ ਵਾਪਸ ਆਉਣ ਪਿੱਛੋਂ ਸ਼ਾਮ ਨੂੰ ਕ੍ਰਿਕਟ ਅਤੇ ਫੁੱਟਬਾਲ ਬਸਤੀ ਦੇ ਬੱਚਿਆਂ ਨਾਲ ਖੇਡਦਾ ਸੀ। ਉਸ ਕਰ ਕੇ ਹਰ ਵਰਗ ਤੋਂ ਵਾਕਿਫ ਹਾਂ। ਫਿਲਮ ਵਿੱਚ ਮੁੰਬਈਆ ਭਾਸ਼ਾ ਬੋਲੀ ਹੈ ਉਹ ਬਚਪਨ ਤੋਂ ਮੇਰੇ ਅੰਦਰ ਹੈ। ਹਿਪ ਹਾਪ ਨਾਲ ਮੈਨੂੰ ਬਚਪਨ ਤੋਂ ਪਿਆਰ ਹੈ। ਮੈਂ ਖੁਦ ਨੂੰ ਨਸੀਬ ਵਾਲਾ ਮੰਨਦਾ ਹਾਂ ਕਿ ਉਗ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ।

* ਕਿਰਦਾਰ ਨੂੰ ਨਿਭਾਉਂਦੇ ਹੋਏ ਕੀ ਤੁਹਾਨੂੰ ਆਪਣੇ ਸੰਘਰਸ਼ ਦੇ ਦਿਨਾਂ ਦੀ ਯਾਦ ਆਈ?

- ਮੈਂ ਕਿਰਦਾਰ ਨਾਲ ਬਹੁਤ ਰਿਲੇਟ ਕਰਦਾ ਹਾਂ। ਖਾਸ ਕਰ ਕੇ ਇਸ ਲਾਈਨ ਨਾਲ ‘ਅਪਨਾ ਟਾਈਮ ਆਏਗਾ’, ਜਦ ਮੈਂ ਸੰਘਰਸ਼ ਕਰ ਰਿਹਾ ਸੀ ਤਾਂ ਕਾਫੀ ਮੁਸ਼ਕਲ ਦੌਰ ਸੀ। ਓਦੋਂ ਆਰਥਿਕ ਮੰਦੀ ਦਾ ਦੌਰ ਸੀ। ਘੱਟ ਫਿਲਮਾਂ ਬਣਦੀਆਂ ਸਨ। ਆਊਟਸਾਈਡਰ ਅਤੇ ਨਿਊਕਮਰ ਦੇ ਦਿਨਾਂ ਵਿੱਚ ਮੈਂ ਖੁਦ ਨੂੰ ਰੋਜ਼ ਕਹਿੰਦਾ ਸੀ ਕਿ ਤੇਰੇ ਅੰਦਰ ਕੋਈ ਖਾਸ ਗੱਲ ਹੈ। ਖੁਦ ਵਿੱਚ ਵਿਸ਼ਵਾਸ ਰੱਖ। ਤੂੰ ਕਾਮਯਾਬ ਹੋਵੇਂਗਾ। ਦਿਲ ਨੂੰ ਟੁੱਟਣ ਨਾ ਦਈਂ। ਆਪਣੇ ਟੀਚੇ ਵੱਲ ਬਿਨਾਂ ਰੁਕੇ ਵਧੀ ਜਾ। ‘ਗਲੀ ਬੁਆਏ’ ਨੇ ਇਹ ਗੱਲ ਯਾਦ ਦਿਵਾ ਦਿੱਤੀ ਕਿ ਜ਼ਿੰਦਗੀ ਵਿੱਚ ਤੁਹਾਨੂੰ ਜੋ ਮਿਲੇਗਾ ਮਿਹਨਤ ਨਾਲ ਮਿਲੇਗਾ। ਸਾਡੇ ਟ੍ਰੇਲਰ ਦੀ ਪ੍ਰਸ਼ੰਸਾ ਹੋਈ ਤਾਂ ਜ਼ੋਇਆ ਅਖਤਰ ਨੇ ਕਿਹਾ ਕਿ ਖੁਸ਼ ਹਾਂ ਕਿ ਲੋਕਾਂ ਨੂੰ ਪਸੰਦ ਆਇਆ। ਨਾ ਇਹ ਸਾਡੇ ਕਰੀਅਰ ਦੇ ਬਾਰੇ ਵਿੱਚ ਹੈ, ਨਾ ਤੇਰੇ ਜਾਂ ਆਲੀਆ ਭੱਟ ਦੇ। ਇਸ ਫਿਲਮ ਤੋਂ ਸੁਫਨੇ ਅਤੇ ਉਮੀਦਾਂ ਹਨ ਕਿ ਇਹ ਮਹੱਤਵ ਪੂਰਨ ਹੈ।

  

Xfd afey sµGrÈ dy idn : rxvIr isµG

vYlyNtfeIn zy dy mOky rxvIr isµG dI iPlm ‘glI buafey’ irlIË ho rhI hY. ieh iPlm muµbeI dy strIt rYpr dI i˵dgI qoN pRyirq hY. Aus dy bfad rxvIr kbIr Kfn dy inrdyÈn ivwc bxn vflI iPlm ‘83’ ivwc ibËI ho jfxgy. ieh iPlm sfl 1983 ivwc BfrqI ikRkt tIm dy ivÈv ivjyqf bxn dI khfxI 'qy afDfrq hY. pyÈ hn rxvIr isµG nfl hoeI gwlbfq dy kuJ aµÈ :

* pRDfn mµqrI modI nfl mulfkfq krn vflI iPlm ibrfdrI ivwc qusIN Èfml sI. kI gwlbfq hoeI?

- ieh Xfdgfr mulfkfq sI. pRDfn mµqrI ny ies gwl 'qy Ëor idwqf ik sfzIaF khfxIaF ivwc sµsikRqI df rlyvF hovy. Bfrq dI eykqf aqy aKµzqf sfzIaF khfxIaF iPlmF AuBr ky afey. mYN AunHF ƒ bhuq mfx aqy KuÈI nfl dwisaf ik myrI aglI iPlm BfrqI ikRkt tIm dy 1983 ivwc ivÈv kwp ijwqx 'qy afDfrq hY. ieh Bfrq dI eykqf dI imsfl hY. tIm ivwc dyÈ dy vwK-vwK ihwisaF qoN afey iKzfrI sn. dwKx qoN sRIkFq, vYst qyN sunIl gfvskr, AuWqr qoN kipl dyv. ieh asl ivwc BfrqI tIm sI. ieh iPlm dyÈ dI gOrv gfQf ibafn krygI. iPlm ƒ ihµdI dy ielfvf qiml aqy qylgU ivwc vI bxfieaf jfeygf. Aus dI khfxI nfl bwcy qoN lY ky bËurg qwk sB irlyt krngy.

* ‘pdmfvq’ dy bfad qusIN lµbf bRyk nhIN ilaf. ‘isµbf' aqy ‘glI buafey’ ivwc ibËI ho gey. ikvyN kr lYNdy hY ieh sB?

- ‘pdmfvq’ dy bfad mYN ‘glI buafey’ kIqI, Aus dy bfad ‘isµbf' kIqI. ieh hor gwl hY ik ‘isµbf' pihlF irlIË ho geI, pr ‘pdmfvq’ vrgI iPlm krn dy bfad bRyk lYxf pYNdf hY. sµjy lIlf BµsflI kµm bfry bhuq izmFizµg hn. ‘bfjIrfE msqfnI’ krn dy bfad vI Aus ikrdfr 'coN inklx ivwc kfPI smF lwgf sI. ilhfjf AunHF ikrdfrF 'coN AuBrn leI asIN CuwtIaF 'qy cly jFdy hF. BµsflI dy nfl kµm krn dy bfad ieh ËrUrI ho jFdf hY.

* sikRpt 'qy kµm krn dI quhfzI pRikiraf kI huµdI hY?

-hr iPlm leI kµm krn dI pRikiraf alwg huµdI hY. ‘glI buafey’ dI gwl krIey qF pihlF mYN bhuq sfrf imAUiËk suixaf. iPr ‘glI buafey’ dI i˵dgI 'qy mYN irsrc kIqI. myry kol iewk kµpfs bfk hY. Aus ivwc klr pYnisl, skYc pYWn, pYWn, mfrkr, hfeIlfeItr sB rihµdf hY. sikRpt pVHn dy dOrfn aihm cIËF ƒ hfeIlfeIt jF aµzrlfeIn krdf jFdf hF. Ëoieaf aKqr aqy aqul mONgIaf nfl asIN vrkÈfp kIqI. ikrdfr dI ipc lwBxI huµdI hY. mYN AunHF QfvF 'qy igaf, ijwQy strIt rYpr afpxf KflI smF guËfrn jFdy hn. sfzf homvrk strFg sI. hr idn sYt 'qy iqµn jF cfr rYpr rihµdy sn. Auh sfzy mfnItr dI qrHF sn. Auh nËr rwKdy sn ik sB kuJ asl lwgy.

* qusIN amrIkf ivwc rhy ho. AuQy rYp kfPI lokipRX hY. ieQy irsrc dOrfn kI hYrfn krn vflIaF gwlF sfhmxy afeIaF?

- AuQy ijvyN rYp df afgfË hoieaf sI, Auho ijhf ieQy Bfrq ivwc vI ho irhf hY. sfl 1998 dOrfn AuQy kuJ nOjvfn afpxy jIvn dIaF aOkVF ƒ klf dy ËrIey ibafn krnf cfhµudy sn. AunHF ny afpxy aµdr dIaF BfvnfvF ƒ iliKaf qy Aus ƒ sµgIq Dun 'qy bolxf afrµB kIqf. ieµJ ihp hfp pYdf hoieaf. ijvyN isDFq dI iewk lfeIn hY t®ylr myN, jo vI afritst hoey hn, BuwKy PwkV. hflq aijhI ik jo imly, noc ky Kfx jfx. Ausy BuwK dI khfxI bfry sµgIq nfl bolxf aqy aµdr dI jvflf ƒ Ptx dyxf hI rYp hY. muµbeI dy DfrfvI ivwc grIb nOjvfn dy duafly ËmInI pwDr 'qy hox vflIaF GtnfvF isrP KbrF hn. ijvyN sfzI tYglfeIn hY vfis afP id strIt. ieh hkIkq dwsdy hn. ieh swcfeI dI kivqf hY, ijs ƒ sµgIqmeI mItr ibafn krdy hn. do sfl pihlF jd mYN ‘glI buafey’ sfeIn kIqI, mYƒ nhIN pqf sI ik ihµdusqfnI ihp hfp ieµJ AuBrygf. Auh ivdroh nhIN krdy, AunHF df guwsf sfhmxy af irhf hY.

* eyÈIaf dI sB qoN vwzI miln bsqI DfrfvI ivwc ÈUitµg df anuBv ikho ijhf irhf?

- mYN pihlF vI keI vfr DfrfvI igaf hF. myry mfmf jI qy ipqf kµm dy islisly ivwc aksr AuQy jFdy sn. AunHF nfl mYN vI jFdf sI. mYN muµbeI ivwc bFd®f ivwc Aus jgHf pilaf qy vwzf hoieaf hF ijwQy eIst qy vYst df bfrzr hY. vYst ivwc amIr lok rihµdy hn. eIst ivwc Aultf hY. iewk pfsy afkfÈ CUh rhIaF iemfrqF qF dUsry pfsy sVk 'qy KuwlHy asmfn hyTF suwqy lok. mYN bfrzr 'qy rihµdf sI. mYN skUl ivwc pVHfeI kr ky vfps afAux ipwCoN Èfm ƒ ikRkt aqy Puwtbfl bsqI dy bwicaF nfl Kyzdf sI. Aus kr ky hr vrg qoN vfikP hF. iPlm ivwc muµbeIaf BfÈf bolI hY Auh bcpn qoN myry aµdr hY. ihp hfp nfl mYƒ bcpn qoN ipafr hY. mYN Kud ƒ nsIb vflf mµndf hF ik Aug i˵dgI ijAux df mOkf imilaf.

* ikrdfr ƒ inBfAuNdy hoey kI quhfƒ afpxy sµGrÈ dy idnF dI Xfd afeI?

- mYN ikrdfr nfl bhuq irlyt krdf hF. Kfs kr ky ies lfeIn nfl ‘apnf tfeIm afeygf’, jd mYN sµGrÈ kr irhf sI qF kfPI muÈkl dOr sI. EdoN afriQk mµdI df dOr sI. Gwt iPlmF bxdIaF sn. afAUtsfeIzr aqy inAUkmr dy idnF ivwc mYN Kud ƒ roË kihµdf sI ik qyry aµdr koeI Kfs gwl hY. Kud ivwc ivÈvfs rwK. qUµ kfmXfb hovyNgf. idl nUM tuwtx nf deIN. afpxy tIcy vwl ibnF ruky vDI jf. ‘glI buafey’ ny ieh gwl Xfd idvf idwqI ik i˵dgI ivwc quhfƒ jo imlygf imhnq nfl imlygf. sfzy t®ylr dI pRȵsf hoeI qF Ëoieaf aKqr ny ikhf ik KuÈ hF ik lokF ƒ psµd afieaf. nf ieh sfzy krIar dy bfry ivwc hY, nf qyry jF aflIaf Bwt dy. ies iPlm qoN suPny aqy AumIdF hn ik ieh mhwqv pUrn hY.

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ