Welcome to Canadian Punjabi Post
Follow us on

20

May 2019
ਲਾਈਫ ਸਟਾਈਲ

ਪਲਕਾਂ ਨੂੰ ਬਣਾਓ ਸੰਘਣਾ

February 13, 2019 08:42 AM

ਲੜਕੀਆਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਅੱਖਾਂ ਤੋਂ ਪਤਾ ਲੱਗ ਜਾਂਦੀ ਹੈ ਤੇ ਜੇ ਉਨ੍ਹਾਂ ਦੀਆਂ ਪਲਕਾਂ ਸੰਘਣੀਆਂ ਹਨ ਤਾਂ ਕਹਿਣਾ ਹੀ ਕੀ, ਪਰ ਕਈ ਲੜਕੀਆਂ ਦੀਆਂ ਪਲਕਾਂ ਸੰਘਣੀਆਂ ਨਹੀਂ ਹੁੰਦੀਆਂ, ਇਸ ਲਈ ਉਹ ਆਪਣੀਆਂ ਅੱਖਾਂ ਦੀ ਸੁੰਦਰਤਾ ਨੂੰ ਉਭਾਰਨ ਲਈ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਪਹਿਨਣ ਨਾਲ ਨੁਕਸਾਨ ਵੀ ਹੋ ਸਕਦਾ ਹੈ।
ਕੈਸਟਰ ਤੇਲ: ਰਾਤ ਨੂੰ ਸੌਂਦੇ ਸਮੇਂ ਰੋਜ਼ ਆਪਣੀਆਂ ਪਲਕਾਂ 'ਤੇ ਇਹ ਤੇਲ ਲਾਓ। ਚਾਹੋ ਤਾਂ ਤੇਲ ਨੂੰ ਹਲਕਾ ਜਿਹਾ ਗਰਮ ਵੀ ਕਰ ਸਕਦੇ ਹੋ। ਇਸ ਨੂੰ ਦੋ ਮਹੀਨੇ ਤੱਕ ਲਾਓ ਅਤੇ ਫਿਰ ਵੇਖੋ ਕਿ ਤੁਹਾਡੀਆਂ ਪਲਕਾਂ ਕਿਸ ਤਰ੍ਹਾਂ ਸੰਘਣੀਆਂ ਹੋ ਜਾਂਦੀਆਂ ਹਨ।
ਵਿਟਾਮਿਨ ਈ ਤੇਲ: ਇੱਕ ਛੋਟਾ ਜਿਹਾ ਆਈਲੈਸ਼ ਬਰੱਸ਼ ਲਵੋ ਅਤੇ ਉਸ ਨੂੰ ਇਸ ਤੇਲ ਵਿੱਚ ਡੁਬੋ ਕੇ ਰੋਜ਼ ਆਪਣੀਆਂ ਪਲਕਾਂ 'ਤੇ ਲਾਓ। ਚਾਹੋ ਤਾਂ ਵਿਟਾਮਿਨ-ਈ ਦੀਆਂ ਕੁਝ ਗੋਲੀਆਂ ਨੂੰ ਪੀਸ ਕੇ ਇਸ ਤੇਲ ਨਾਲ ਮਿਲਾ ਕੇ ਲਾ ਸਕਦੇ ਹੋ। ਜੇ ਤੁਹਾਡੀਆਂ ਪਲਕਾਂ ਉਤੇ ਖੁਰਕ ਹੁੰਦੀਆਂ ਹੈ ਤਾਂ ਉਹ ਵੀ ਇਸ ਤੇਲ ਨੂੰ ਲਾਉਣ ਨਾਲ ਖਤਮ ਹੋ ਜਾਵੇਗੀ।
ਵੈਸਲੀਨ: ਜੇ ਤੁਸੀਂ ਕਿਸੇ ਤਰ੍ਹਾਂ ਦਾ ਤੇਲ ਨਹੀਂ ਲਾਉਣਾ ਚਾਹੰਦੇ ਤਾਂ ਵੈਸਲੀਨ ਇਸ ਦਾ ਬਿਹਤਰ ਬਦਲ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਪਲਕਾਂ 'ਤੇ ਵੈਸਲੀਨ ਲਾਓ। ਉਸ ਤੋਂ ਬਾਅਦ ਸਵੇਰੇ ਉਠਦੇ ਹੀ ਪਲਕਾਂ 'ਤੇ ਹਲਕੇ ਗਰਮ ਪਾਣੀ ਨਾਲ ਛਿੱਟੇ ਮਾਰ ਕੇ ਸਾਫ ਕਰੋ, ਨਹੀਂ ਤਾਂ ਪੂਰੇ ਦਿਨ ਉਹ ਚਿਪ-ਚਿਪ ਕਰਦੀਆਂ ਰਹਿਣਗੀਆਂ।
ਬਰੱਸ਼: ਜਿਸ ਤਰ੍ਹਾਂ ਅਸੀਂ ਆਪਣੇ ਵਾਲਾਂ ਨੂੰ ਝਾੜਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਆਪਣੀਆਂ ਪਲਕਾਂ ਨੂੰ ਵੀ ਬਰੱਸ਼ ਨਾਲ ਝਾੜਨਾ ਚਾਹੀਦਾ ਹੈ। ਚਾਹੋ ਤਾਂ ਮਸਕਾਰੇ ਦਾ ਬਰੱਸ਼ ਵਰਤ ਸਕਦੇ ਹੋ। ਪਲਕਾਂ ਨੂੰ ਰੋਜ਼ ਦੋ ਵਾਰ ਬਰੱਸ਼ ਨਾਲ ਝਾੜੋ।

Have something to say? Post your comment