Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਖੂਬਸੂਰਤੀ ਨਾਲ ਵਧੇ ਆਤਮ ਵਿਸ਼ਵਾਸ : ਨਰਗਿਸ ਫਾਖਰੀ

February 13, 2019 08:35 AM

ਬਾਲੀਵੁੱਡ ਵਿੱਚ ਕੰਮ ਕਰਨ 'ਚ ਸਭ ਤੋਂ ਵੱਧ ਮੁਸ਼ਕਲ ਹਿੰਦੀ ਬੋਲਣ 'ਚ ਹੀ ਆਈ। ਇਹੀ ਵਜ੍ਹਾ ਹੈ ਕਿ ਅੱਜ ਵੀ ਇੱਕ ਵਾਕ ਨੂੰ ਮੈਂ ਮਿਲੀਅਨ ਵਾਰ ਬੋਲਦੀ ਹਾਂ, ਤਾਂ ਜਾ ਕੇ ਸਹੀ ਬੋਲ ਸਕਦੀ ਹਾਂ। ਬਾਲੀਵੁੱਡ 'ਚ ਵਿਦੇਸ਼ੀ ਹੀਰੋਇਨਾਂ ਦੀ ਸੂਚੀ ਵਿੱਚ ਨਰਗਿਸ ਫਾਖਰੀ ਵੀ ਇੱਕ ਨਾਂਅ ਹੈ। ਮਾਡਲਿੰਗ ਤੋਂ ਫਿਲਮਾਂ 'ਚ ਆਈ ਨਰਗਿਸ ਨੂੰ ਰਣਬੀਰ ਕਪੂਰ ਦੇ ਨਾਲ ‘ਰਾਕਸਟਾਰ’ ਵਰਗੀ ਵੱਡੀ ਫਿਲਮ ਤੋਂ ਬ੍ਰੇਕ ਮਿਲਿਆ। ਉਸ ਨੂੰ ਇਸ ਫਿਲਮ ਤੋਂ ਕਾਫੀ ਫਾਇਦਾ ਹੋਇਆ। ਉਹ ਦੋ ਫਿਲਮਾਂ 'ਚ ਬਤੌਰ ਆਈਟਮ ਗਰਲ ਵੀ ਨਜ਼ਰ ਆ ਚੁੱਕੀ ਹੈ। ਫਿਲਹਾਲ ਉਸ ਦੀ ਚਰਚਾ ਆਉਣ ਵਾਲੀ ਫਿਲਮ ‘ਅਮਾਵਸ’ ਨੂੰ ਲੈ ਕੇ ਹੋ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਇੱਕ ਗੱਲਬਾਤ ਦੇ ਅੰਸ਼ :
* ਕਿਸ ਤਰ੍ਹਾਂ ਦੀ ਫਿਲਮ ਹੈ ‘ਅਮਾਵਸ’ ਅਤੇ ਇਸ ਵਿੱਚ ਕੰਮ ਕਰਨ ਦੀ ਕੀ ਵਜ੍ਹਾ ਸੀ?
- ਇਹ ਇੱਕ ਹਾਰਰ ਫਿਲਮ ਹੈ ਅਤੇ ਇਸ ਵਿੱਚ ਮੈਂ ਅਹਾਨਾ ਨਾਮੀ ਔਰਤ ਦਾ ਕਿਰਦਾਰ ਨਿਭਾਅ ਰਹੀ ਹਾਂ। ਜਿੱਥੋਂ ਤੱਕ ਇਸ ਵਿੱਚ ਕੰਮ ਕਰਨ ਦੀ ਵਜ੍ਹਾ ਦਾ ਸਵਾਲ ਹੈ ਤਾਂ ਇਸ ਦੇ ਪਿੱਛੇ ਫਿਲਮ ਦੀ ਕਹਾਣੀ ਹੈ। ਆਮ ਤੌਰ 'ਤੇ ਹਾਰਰ ਫਿਲਮਾਂ ਵਿੱਚ ਕਹਾਣੀਆਂ ਨਹੀਂ ਹੁੰਦੀਆਂ, ਪਰ ‘ਅਮਾਵਸ’ ਅਤੇ ਹੋਰ ਹਾਰਰ ਫਿਲਮਾਂ ਦੇ ਵਿਚਕਾਰ ਇਹੀ ਫਰਕ ਹੈ ਕਿ ਇਸ ਦੀ ਕਹਾਣੀ ਹੈ, ਜੋ ਫਿਲਮ ਨੂੰ ਅੱਗੇ ਵਧਾਉਂਦੀ ਹੈ। ਮੈਨੂੰ ਆਸ ਹੈ ਕਿ ਲੋਕ ਜਦੋਂ ਇਸ ਫਿਲਮ ਨੂੰ ਥੀਏਟਰ 'ਚ ਦੇਖਣਗੇ ਤਾਂ ਇਸ ਨੂੰ ਪਸੰਦ ਕਰਨਗੇ, ਇਸ ਦੀ ਪ੍ਰਸ਼ੰਸਾ ਕਰਨਗੇ।
* ਹਾਰਰ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਬਹੁਤ ਚੰਗਾ, ਰੋਮਾਂਚਕ ਤੇ ਡਰਾਉਣਾ। ਜਦੋਂ ਅਸੀਂ ਇੱਕ ਹਾਰਰ ਫਿਲਮ ਲਈ ਕੰਮ ਕਰਦੇ ਹਾਂ ਤਾਂ ਇਹ ਕਾਫੀ ਰੋਮਾਂਚਕ ਹੋ ਜਾਂਦਾ ਹੈ। ਜਦੋਂ ਤੁਸੀਂ ਜਿਸ ਸਥਾਨ ਉਤੇ ਸ਼ੂਟਿੰਗ ਕਰਦੇ ਹੋ, ਉਹ ਖੁਦ ਪ੍ਰੇਤ ਵੱਲੋਂ ਰੋਕਿਆ ਏਰੀਆ, ਮਤਲਬ ਹਾਂਟੇਡ ਹੁੰਦਾ ਹੈ। ਖਾਸ ਗੱਲ ਇਹ ਕਿ ਸਿਰਫ ਡਾਇਰੈਕਟਰ ਭੂਸ਼ਣ, ਫਿਲਮ ਦੇ ਸਾਡੇ ਕ੍ਰਿਏਟਿਵ ਹੈੱਡ ਅਤੇ ਮੇਨ ਐਕਟਰ ਸਚਿਨ ਜੋਸ਼ੀ ਨੂੰ ਇਸ ਹਾਂਟੇਡ ਪਲੇਸ ਦਾ ਪਤਾ ਸੀ। ਇਸ ਲਈ ਪੂਰਾ ਸ਼ਡਿਊਲ ਸਾਡੇ ਲਈ ਵਿਸ਼ੇਸ਼ ਤੌਰ 'ਤੇ ਸੁਪਰ ਮਜ਼ੇਦਾਰ ਸੀ ਤੇ ਮੈਂ ਕਹਾਂਗੀ ਕਿ ਭੂਸ਼ਣ ਜੀ ਨੇ ਇੱਕ-ਇੱਕ ਸ਼ਾਟ ਪੂਰੇ ਦਿ੍ਰਸ਼ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਹੈ। ਫਿਲਮ ਦੇ ਹਰ ਸੀਨ ਨੂੰ ਬਹੁਤ ਚੰਗੇ ਤਰੀਕੇ ਨਾਲ ਕ੍ਰਿਏਟ ਕੀਤਾ ਗਿਆ ਹੈ। ਸਾਨੂੰ ਆਸ ਹੈ ਕਿ ਇਹ ਫਿਲਮ ਜ਼ਰੂਰ ਲੋਕਾਂ ਨੂੰ ਡਰਾਏਗੀ।
* ਹਾਰਰ ਫਿਲਮ ਦਾ ਨਾਂਅ ਲੈਂਦੇ ਹੀ ਹਾਲੀਵੁੱਡ ਦੀ ਯਾਦ ਆਉਂਦੀ ਹੈ। ਇਸ ਤੋਂ ਕਿੰਨੀ ਵੱਖ ਹੋਵੇਗੀ?
- ਇਹ ਫਿਲਮ ਹੁਣ ਤੱਕ ਦੀਆਂ ਸਾਰੀਆਂ ਭਾਰਤੀ ਹਾਰਰ ਫਿਲਮਾਂ ਤੋਂ ਵੱਖ ਹੋਵੇਗੀ। ਇਸ ਨੂੰ ਬਣਾਉਣ ਵਿੱਚ ਜਿੰਨਾ ਵੀ ਐੱਫ ਐਕਸ ਦੀ ਵਰਤੋਂ ਕੀਤੀ ਗਈ ਹੈ, ਉਹ ਅੱਜ ਤੱਕ ਕਿਸੇ ਵੀ ਫਿਲਮ ਵਿੱਚ ਨਹੀਂ ਦੇਖੇ ਹੋਣਗੇ। ਮੇਰਾ ਮੰਨਣਾ ਹੈ ਕਿ ਸਾਨੂੰ ਹਾਲੀਵੁੱਡ ਨਾਲ ਖੁਦ ਦਾ ਮੁਕਾਬਲਾ ਬੰਦ ਕਰਨਾ ਚਾਹੀਦਾ ਹੈ, ਕਿਉਂਕਿ ਹਾਲੀਵੁੱਡ ਬਹੁਤ ਵੱਡੀ ਥਾਂ ਹੈ। ਸਾਡੀਆਂ ਫਿਲਮਾਂ ਤੇ ਹਾਲੀਵੁੱਡ ਦੀਆਂ ਫਿਲਮਾਂ ਦੇ ਬਜਟ 'ਚ ਵੀ ਬਹੁਤ ਫਰਕ ਹੈ। ਸਾਡਾ ਬਜਟ ਬੜਾ ਘੱਟ ਹੁੰਦਾ ਹੈ। ਇਸ ਫਿਲਮ ਵਿੱਚ ਵੀ ਨਵਾਂ ਇਹ ਹੈ ਕਿ ਸਿਰਫ ਹਾਰਰ ਫਿਲਮ ਨਹੀਂ ਹੈ, ਸਗੋਂ ਇਸ ਵਿੱਚ ਹਾਰਰ ਦੇ ਨਾਲ ਨਾਲ ਸਟੋਰੀ ਵੀ ਹੋਵੇਗੀ।
* ਇੰਨੀਆਂ ਫਿਲਮਾਂ ਕਰਨ ਦੇ ਬਾਵਜੂਦ ਤੁਹਾਡੀ ਹਿੰਦੀ ਵਿੱਚ ਉਮੀਦ ਮੁਤਾਬਕ ਸੁਧਾਰ ਨਹੀਂ ਆਇਆ, ਕਿਉਂ?
- ਤੁਹਾਡੀ ਗੱਲ 'ਚ ਸੱਚਾਈ ਹੈ, ਪਰ ਮੈਂ ਆਪਣੀ ਇਸ ਕਮਜ਼ੋਰੀ 'ਤੇ ਕਾਬੂੂ ਪਾਉਣ ਦੀ ਕੋਸ਼ਿਸ਼ 'ਚ ਲਗਾਤਾਰ ਲੱਗੀ ਹਾਂ, ਹਾਲਾਂਕਿ ਅੱਜ ਵੀ ਹਿੰਦੀ ਦੀ ਪ੍ਰਾਬਲਮ ਨੂੰ ਫੇਸ ਕਰਨ 'ਚ ਮੈਨੂੰ ਮੁਸ਼ਕਲ ਹੁੰਦੀ ਹੈ। ਬਾਲੀਵੁੱਡ ਵਿੱਚ ਕੰਮ ਕਰਨ 'ਚ ਸਭ ਤੋਂ ਵੱਧ ਮੁਸ਼ਕਲ ਹਿੰਦੀ ਬੋਲਣ ਵਿੱਚ ਹੀ ਆਈ ਹੈ। ਇਹੀ ਕਾਰਨ ਹੈ ਕਿ ਅੱਜ ਵੀ ਇੱਕ ਸ਼ਬਦ ਨੂੰ ਮੈਂ ਮਿਲੀਅਨ ਵਾਰ ਬੋਲਦੀ ਹਾਂ, ਤਾਂ ਜਾ ਕੇ ਸਹੀ ਸ਼ਬਦ ਬੋਲ ਸਕਦੀ ਹਾਂ। ਸਾਰੇ ਹੀਰੋਜ਼ ਸ਼ੁੱਧ ਹਿੰਦੀ ਬੋਲਦੇ ਹਨ ਤਾਂ ਮੈਨੂੰ ਕੁਝ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਆਪਣੀ ਹਿੰਦੀ 'ਤੇ।
* ਵਿਆਹ ਦਾ ਕੀ ਇਰਾਦਾ ਹੈ?
- ਹਾਲੇ ਵਿਆਹ ਦਾ ਕੋਈ ਇਰਾਦਾ ਨਹੀਂ। ਬੱਚਿਆਂ ਨਾਲ ਮੈਨੂੰ ਬਹੁਤ ਪਿਆਰ ਹੈ, ਇਸ ਲਈ ਜਦੋਂ ਜ਼ਰੂਰਤ ਮਹਿਸੂਸ ਹੋਵੇਗੀ, ਬੱਚਾ ਅਡਾਪਟ ਕਰਨਾ ਪਸੰਦ ਕਰਾਂਗੀ।
* ਤੁਹਾਡੀ ਸੁੰਦਰਤਾ ਦਾ ਕੀ ਰਾਜ਼ ਹੈ?
- ਇਸ ਦਾ ਬਹੁਤ ਧਿਆਨ ਰੱਖਦੀ ਹਾਂ। ਆਪਣੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਸੰਤੁਲਿਤ ਆਹਾਰ ਲੈਂਦੀ ਅਤੇ ਖੂਬ ਪਾਣੀ ਪੀਂਦੀ ਹਾਂ, ਕਿਉਂਕਿ ਗਲੈਮਰ ਵਰਲਡ 'ਚ ਹਮੇਸ਼ਾ ਸੁੰਦਰ ਦਿਸਣਾ ਜ਼ਰੂਰੀ ਹੈ। ਸੁੰਦਰਤਾ ਨਾਲ ਆਤਮ ਵਿਸ਼ਵਾਸ ਵਧਾ ਹੈ। ਅਜਿਹੀ ਹਾਲਤ 'ਚ ਆਪਣੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਫਲ-ਸਬਜ਼ੀਆਂ ਜ਼ਿਆਦਾ ਖਾਂਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ