Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਮੈਨੂੰ ਇਥੇ ਕੋਈ ਕਾਹਲ ਨਹੀਂ : ਕੀਰਤੀ ਕੁਲਹਾਰੀ

February 13, 2019 08:33 AM

ਫਿਲਮ ‘ਖਿਚੜੀ : ਦਿ ਮੂਵੀ’ ਨਾਲ ਐਕਟਿੰਗ ਸ਼ੁਰੂ ਕਰਨ ਵਾਲੀ ਕੀਰਤੀ ਕੁਲਹਾਰੀ ਦੇ ਕੰਮ ਨੂੰ ‘ਸ਼ੈਤਾਨ' ਵਿੱਚ ਬੇਸ਼ੱਕ ਪਸੰਦ ਕੀਤਾ ਗਿਆ, ਪਰ ਅਭਿਨੇਤਰੀ ਵਜੋਂ ਅਸਲ ਪਛਾਣ ਉਸ ਨੂੰ ‘ਪਿੰਕ’ ਨੇ ਦਿਵਾਈ। ਇਸ ਵਿੱਚ ਕੀਰਤੀ ਦੇ ਦਮਦਾਰ ਅਭਿਨੈ ਨੇ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਉਸ ਤੋਂ ਬਾਅਦ ‘ਇੰਦੂ ਸਰਕਾਰ; ‘ਬਲੈਕਮੇਲ’, ‘ਉੜੀ: ਦਿ ਸਰਜੀਕਲ ਸਟਰਾਈਕ’ ਨਾਲ ਵੀ ਉਸ ਦੇ ਕੰਮ ਨੂੰ ਪਛਾਣ ਮਿਲੀ। ਉਦੋਂ ਤੋਂ ਹੀ ਉਸ ਨੂੰ ਬਿਹਤਰੀਨ ਫਿਲਮਾਂ ਦੇ ਆਫਰਸ ਆਉਣ ਲੱਗੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਐਕਟਿੰਗ ਵਿੱਚ ਆਉਣ ਦਾ ਇਤਫਾਕ ਕਿਵੇਂ ਬਣਿਆ?
- ਮੈਂ ਆਰਮੀ ਫੈਮਿਲੀ ਤੋਂ ਹਾਂ, ਜਿੱਥੇ ਹਰ ਕੋਈ ਡਾਕਟਰ ਜਾਂ ਫਿਰ ਟੀਚਰ ਹੈ, ਪਰ ਮੈਂ ਬਚਪਨ 'ਚ ਹੀ ਸੋਚ ਲਿਆ ਸੀ ਕਿ ਮੈਂ ਐਕਟਿੰਗ ਕਰਨੀ ਹੈ। ਫੈਮਿਲੀ ਦੀ ਸੁਪੋਰਟ ਸੀ, ਪਰ ਮੈਂ ਐਕਟਿੰਗ ਨਹੀਂ ਸਿੱਖੀ। ਅਜਿਹੇ 'ਚ ਆਪਣੀ ਐਕਟਿੰਗ ਸਕਿਲ ਤਰਾਸ਼ਣ ਲਈ ਮੈਂ ਥੀਏਟਰ ਦਾ ਸਹਾਰਾ ਲਿਆ। ਸਭ ਤੋਂ ਪਹਿਲਾਂ ਮੈਨੂੰ ਐਡ ਦੇ ਆਫਰਸ ਮਿਲੇ, ਫਿਰ ‘ਖਿਚੜੀ’, ‘ਸ਼ੈਤਾਨ’, ‘ਪਿੰਕ’, ‘ਇੰਦੂ ਸਰਕਾਰ’ ਅਤੇ ‘ਬਲੈਕਮੇਲ’ ਵਿੱਚ ਚੰਗੇ ਰੋਲ ਮਿਲੇ। ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਮੇਰੀ ਯਾਤਰਾ ਦੀ ਸ਼ੁਰੂਆਤ ਬਹੁਤ ਚੰਗੀ ਰਹੀ।
* ਫਿਲਮ ਚੋਣ ਬਾਰੇ ਰੁਖ਼ 'ਚ ਕੀ ਬਦਲਾਅ ਆਇਆ ਹੈ?
-ਇਹੀ ਕਿ ਫਿਲਮਾਂ ਬਾਰੇ ਮੈਂ ਚੂਜ਼ੀ ਹੋ ਗਈ ਹਾਂ। ਅਜੇ ਕਿਸੇ ਤਰ੍ਹਾਂ ਦੀ ਜਲਦਬਾਜ਼ੀ 'ਚ ਬਿਲਕੁਲ ਨਹੀਂ ਹਾਂ। ਦਰਅਸਲ, ‘ਪਿੰਕ’ ਨੇ ਮੈਨੂੰ ਕਰੀਅਰ ਦੇ ਉਸ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ ਜਿੱਥੋਂ ਮੈਂ ਸਕ੍ਰਿਪਟ ਆਪਣੀ ਸ਼ਰਤ 'ਤੇ ਚੁਣ ਸਕਦੀ ਹਾਂ। ਪਹਿਲਾਂ ਸਕ੍ਰਿਪਟ ਚੁਣਨ ਦੌਰਾਨ ਕੰਮ ਮਿਲਣ ਦੀ ਨਿਰਾਸ਼ਾ ਹੁੰਦੀ ਸੀ। ਮੈਂ ਸਥਿਰ ਹੋ ਗਈ ਹਾਂ। ਚੰਗੀਆਂ ਸਕ੍ਰਿਪਟਸ ਦੇ ਪ੍ਰਸਤਾਵ ਮਿਲਣ ਲੱਗੇ ਹਨ।
* ਕਿਸ ਤਰ੍ਹਾਂ ਦੀਆਂ ਫਿਲਮਾਂ ਦੇ ਆਫਰ ਆਉਣ ਲੱਗੇ ਹਨ?
- ਅਜੇ ਮੈਂ ਉਨ੍ਹਾਂ 'ਚੋਂ ਨਹੀਂ ਹਾਂ, ਜਿਨ੍ਹਾਂ ਕੋਲ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਆਉਂਦੇ ਹੋਣ। ਉਂਝ ਵੀ ਬਾਲੀਵੁੱਡ 'ਚ ਪ੍ਰਵੇਸ਼ ਬਹੁਤ ਮੁਸ਼ਕਲ ਹੈ। ਜਦੋਂ ਤੁਸੀਂ ਭਾਵਨਾਤਮਕ ਫਿਲਮਾਂ ਕਰਨ ਲੱਗਦੇ ਹੋ ਤਾਂ ਲੋਕ ਤੁਹਾਨੂੰ ਇੱਕ ਗੰਭੀਰ ਐਕਟਰ ਦੇ ਰੂਪ 'ਚ ਦੇਖਣ ਲੱਗਦੇ ਹਨ।
* ਤੁਹਾਡੇ ਪਤੀ ਵੀ ਐਕਟਰ ਹਨ। ਇਸ ਦਾ ਕਿੰਨਾ ਫਾਇਦਾ ਹੁੰਦਾ ਹੈ ਤੁਹਾਨੂੰ?
- ਮੇਰੇ ਵਿਆਹ ਨੂੰ ਅਜੇ ਦੋ ਸਾਲ ਹੋਏ ਹਨ। ਮੇਰੇ ਪਤੀ ਸਾਹਿਲ ਵੀ ਐਕਟਰ ਹਨ। ਅਸੀਂ ਦੋਵੇਂ ਅਦਾਕਾਰ ਹਾਂ ਤਾਂ ਇੱਕ ਦੂਜੇ ਨੂੰ ਸਮਝਣ 'ਚ ਆਸਾਨੀ ਹੁੰਦੀ ਹੈ। ਘਰ 'ਚ ਅਸੀਂ ਕਈ ਸਿਰਜਨਾਤਮਕ ਪਹਿਲੂਆਂ 'ਤੇ ਚਰਚਾ ਕਰਦੇ ਹਾਂ। ਅਸੀਂ ਵਿਸ਼ਵ ਸਿਨੇਮਾ ਦੀਆਂ ਗੱਲਾਂ ਕਰਦੇ ਹਾਂ। ਅਜਿਹੇ ਕਈ ਮੌਕੇ ਆਏ ਜਦੋਂ ਸਾਡੇ ਦੋਵਾਂ ਕੋਲ ਕੰਮ ਨਹੀਂ ਸੀ। ਕਈ ਵਾਰ ਇਹ ਵੀ ਹੋਇਆ ਕਿ ਸਾਹਿਲ ਕੋਲ ਕੰਮ ਹੁੰਦਾ ਅਤੇ ਮੇਰੇ ਕੋਲ ਨਹੀਂ। ਕਈ ਵਾਰ ਇਸ ਦਾ ਉਲਟਾ ਵੀ ਹੁੰਦਾ ਸੀ। ਇਸ ਸਥਿਤੀ 'ਚ ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝਦੇ ਹਾਂ ਅਤੇ ਲੋ ਫੇਜ਼ 'ਚ ਇੱਕ ਦੂਜੇ ਦਾ ਸਹਾਰਾ ਬਣਦੇ ਹਾਂ। ਅਸੀਂ ਆਪਣੇ ਰਿਸ਼ਤੇ 'ਚ ਦਿਨ ਪ੍ਰਤੀ ਦਿਨ ਗ੍ਰੋਅ ਕਰ ਰਹੇ ਹਾਂ।
* ਭਾਵ ਉਤਰਾਅ-ਚੜ੍ਹਾਅ ਨਾਲ ਜੂਝਣ ਦੀ ਕੈਮਿਸਟਰੀ ਤੁਸੀਂ ਦੋਵੇਂ ਤਿਆਰ ਕਰ ਚੁੱਕੇ ਹੋ?
- ਹਾਂ, ਕਿਉਂਕਿ ਇੱਕ ਐਕਟਰ ਦੇ ਤੌਰ 'ਤੇ ਸਾਡੇ ਹਰ ਦਿਨ ਬਰਾਬਰ ਨਹੀਂ ਹੁੰਦੇ। ਕਈ ਵਾਰ ਊਚ-ਨੀਚ ਵਾਲੀ ਸਥਿਤੀ ਬਣੀ ਰਹਿੰਦੀ ਹੈ। ਮੇਰੀ ਜਰਨੀ 'ਚ ਕਈ ਵਾਰ ਲੱਗਾ ਕਿ ਕੀ ਮੈਂ ਸਹੀ ਰਸਤੇ 'ਤੇ ਹਾਂ? ਕੰਮ ਨਾ ਮਿਲਣ ਦੀ ਘਬਰਾਹਟ ਵੀ ਹੁੰਦੀ ਸੀ। ਇਸ ਦੌਰਾਨ ਮੈਂ ਕਦੇ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠੀ।
* ‘ਪਿੰਕ’ ਵਿੱਚ ਕੰਮ ਕਰਨ ਨਾਲ ਕਿੰਨਾ ਫਾਇਦਾ ਹੋਇਆ?
- ਬਹੁਤ ਫਾਇਦਾ ਹੋਇਆ, ਕਿਉਂਕਿ ਫਿਲਮ ਤੋਂ ਮੈਨੂੰ ਬਹੁਤ ਸਾਰੇ ਕੰਪਲੀਮੈਂਟ ਮਿਲਣੇ ਸ਼ੁਰੂ ਹੋ ਗਏ ਸਨ। ਲੋਕ ਜਦੋਂ ਕਹਿੰਦੇ ਹਨ ਕਿ ਤੁਹਾਡਾ ਕੰਮ ਬਹੁਤ ਚੰਗਾ ਲੱਗਾ ਤਾਂ ਸੁਣ ਕੇ ਖੁਸ਼ੀ ਹੁੰਦੀ ਹੈ। ਤਾਰੀਫ ਸੁਣਨਾ ਮੇਰੇ ਲਈ ਸੁਫਨਾ ਸੱਚ ਹੋਣ ਵਰਗਾ ਹੈ। ਮੈਂ ਪਹਿਲਾਂ ਹੀ ਫਿਲਮਾਂ ਕੀਤੀਆਂ, ਪਰ ਪਛਾਣ ‘ਪਿੰਕ’ ਤੋਂ ਮਿਲੀ ਹੈ। ਜੇ ਟੈਕਨੀਕਲੀ ਕਹਾਂ ਤਾਂ ‘ਪਿੰਕ’ ਤੋਂ ਬਾਅਦ ਹੁਣ ਲੋਕ ਮੇਰੇ ਨਾਲ ਸੈਲਫੀ ਖਿੱਚਣ ਲਈ ਉਤਾਵਲੇ ਰਹਿੰਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ