Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਚੋਰਾਂ ਤੇ ਚੋਰਨੀਆਂ ਦੀਆਂ ਕਿਸਮਾਂ

February 13, 2019 08:31 AM

-ਨੂਰ ਸੰਤੋਖਪੁਰੀ
ਜਾਨ ਤੋਂ ਵੀ ਵੱਧ ਪਿਆਰਾ ਆਪਣਾ ਮਲਕ ਭਾਰਤ ਐਵੇਂ-ਕੈਵੇਂ ‘ਮਹਾਨ’ ਨਹੀਂ ਹੈ। ਇਸ ਨੂੰ ‘ਮਹਾਨ’ ਬਣਾਉਣ ਵਿੱਚ ਬਹੁਤ ਸਾਰੇ ‘ਮਹਾਨ’ ਲੋਕਾਂ ਨੇ ਆਪਣਾ ਬੇਸ਼ਕੀਮਤੀ ਯੋਗਦਾਨ ਪਾਇਆ ਹੈ ਅਤੇ ਬੁੱਲੇ ਤੇ ਨਜ਼ਾਰੇ ਲੁੱਟਦੇ ਹੋਏ ਖੁੱਲ੍ਹੇ ਦਿਲ ਨਾਲ ਕਈ ਹੋਰ ਪਾ ਰਹੇ ਹਨ। ਜੇ ਆਪਣੇ ਪਿਆਰੇ ਦੇਸ਼ ਅੰਦਰ ਮਹਾਨ ਜੁਮਲੇਬਾਜ਼, ਨੌਟੰਕੀਬਾਜ਼, ਮਹਾਨ ਫੁਕਰੇ-ਫੁਕਰੀਆਂ, ਤਿਕੜਮਬਾਜ਼, ਜੁਗਾੜ ਪੰਥੀ, ਤੋੜ-ਮਰੋੜਵਾਨ ਅਤੇ ਮਹਾਂ ਠੱਗ, ਲੁਟੇਰੇ, ਮੁੱਕਰਨ ਵਾਲੇ ਮੌਜੂਦ ਹਨ ਤਾਂ ਢਿੱਲੇ ਪ੍ਰਸ਼ਾਸਨ, ਸੁਸਤ ਪੁਲਸੀਆ ਤੰਤਰ ਦੀ ਅਪਾਰ ਕਿਰਪਾ ਸਦਕਾ ਇਥੇ ਨਿੱਕੇ, ਦਰਮਿਆਨੇ, ਵੱਡੇ ਕਈ ਤਰ੍ਹਾਂ ਦੇ ਚੋਰ ਵੀ ਮੌਜੂਦ ਹਨ। ਉਨ੍ਹਾਂ ਦੇ ਸਰਪ੍ਰਸਤ, ਖੈਰ-ਖਵਾਹ ਵੀ ਮੌਜੂਦ ਹਨ। ਸਮਝੋ ਚੋਰਾਂ ਦਾ ਰਾਜ (ਬੋਲਬਾਲਾ) ਹੈ।
ਚੋਰਾਂ ਦੀਆਂ ਕਿਸਮਾਂ ਨਹੀਂ ਗਿਣੀਆਂ ਜਾ ਸਕਦੀਆਂ। ਹੇਰਾਫੇਰੀ ਕਰਨ ਵਾਲੇ ਅਤੇ ਵਾਲੀਆਂ ਵੀ ਬੇਅੰਤ ਹਨ। ‘ਚੋਰ ਚੋਰੀ ਸੇ ਜਾਏ, ਪਰ ਹੇਰਾਫੇਰੀ ਸੇ ਨਾ ਜਾਏ’ ਦੇ ਕਥਨ ਅਨੁਸਾਰ ਜੇ ਕੋਈ ਚੋਰ ਚੋਰੀ ਕਰਨੀ ਛੱਡ ਵੀ ਦੇਵੇ ਤਾਂ ਹੇਰਾਫੇਰੀ ਕਰਨ ਵਾਲਾ ਆਪਣਾ ਮਹਾਨ ਕਾਰਜ ਨਹੀਂ ਛੱਡਦਾ। ਚੋਰੀ ਆਖਰ ਚੋਰੀ ਹੀ ਹੁੰਦੀ ਹੈ, ਭਾਵੇਂ ਉਹ ਕੱਖ ਦੀ ਹੋਵੇ ਜਾਂ ਲੱਖ-ਕਰੋੜ ਦੀ ਹੋਵੇ। ਪੁਰਾਣੇ ਜ਼ਮਾਨੇ 'ਚ ਅਮੀਰ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਅਣਗਿਣਤ ਗਰੀਬ, ਮਹਾਤੜ-ਤਮਾਤੜ ਜਿਵੇਂ ਕਿਵੇ ਗੁਜ਼ਾਰਾ ਕਰਦੇ ਸਨ। ਇਸ ਲਈ ਉਨ੍ਹਾਂ 'ਤੇ ਨਿਰਭਰ ਚੋਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਸਨ। ਉਦੋਂ ਚੋਰ-ਚੋਰੀ ਕਿਸੇ ਦੇ ਖੇਤ ਵਿੱਚੋਂ ਪੱਠੇ ਵੱਢ ਕੇ, ਤੂੜੀ ਦੇ ਕੁੱਪ ਵਿੱਚੋਂ ਥੋੜ੍ਹੀ ਬਹੁਤ ਤੂੜੀ ਕੱਢ ਕੇ, ਕਿਸੇ ਦੀ ਗਾਂ-ਮੱਝ ਦਾ ਸੰਗਲ ਚੁੱਕ ਕੇ, ਹਲ-ਪੰਜਾਲੀ ਖਿਸਕਾ ਕੇ, ਚਿੱਬ-ਖੜਿੱਬੇ ਭਾਂਡੇ ਚੋਰੀ ਕਰ ਕੇ, ਕੁਝ ਮੁਰਗੇ-ਮੁਰਗੀਆਂ ਖੁੱਡੇ 'ਚੋਂ ਕੱਢ ਕੇ, ਬੱਕਰੀਆਂ, ਲੇਲੇ-ਛੇਲੇ ਵਗੈਰਾ ਚੋਰੀ ਕਰ ਕੇ, ਭੜੋਲੀਆਂ ਵਿੱਚੋਂ ਥੋੜ੍ਹੇ ਬਹੁਤ ਦਾਣੇ, ਟਰੰਕਾਂ-ਪੇਟੀਆਂ 'ਚੋਂ ਲੀੜੇ, ਥੋੜ੍ਹੇ ਬਹੁਤ ਰੁਪਏ ਚੋਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ। ਵਿਰਲੇ-ਟਾਵੇਂ ਹੌਸਲੇ ਵਾਲੇ ਚੋਰ ਹੀ ਲੋਕਾਂ ਦੀਆਂ ਮੱਝਾਂ-ਗਾਵਾਂ ਰਾਤ ਨੂੰ ਚੋਰੀ-ਚੋਰੀ ਖੋਲ੍ਹ ਕੇ ਲੈ ਜਾਂਦੇ ਸਨ। ਸੇਠਾਂ ਭਾਵ ਧਨਾਢਾਂ ਦੇ ਘਰਾਂ ਤੇ ਹਵੇਲੀਆਂ 'ਚ ਸੰਨ੍ਹਾਂ ਲਾਇਆ ਕਰਦੇ ਸਨ। ਡਾਕੂ ਡਾਕੇ ਮਾਰਿਆ ਕਰਦੇ ਸਨ ਤੇ ਪੈਦਲ ਤੁਰੇ ਜਾਂਦੇ ਜਾਂਞੀਆਂ (ਬਰਾਤੀਆਂ) ਨੂੰ ਸਮੇਤ ਲਾੜੀ-ਲਾੜੇ ਦੇ ਲੁੱਟਿਆ ਕਰਦੇ ਸਨ। ਪੁਰਾਣੇ ਜ਼ਮਾਨੇ ਦੇ ਕਈ ਚੋਰ ਇਖਲਾਕ ਦੇ ਖਰੇ ਹੁੰਦੇ ਸਨ। ਜਿਸ ਪਿੰਡ 'ਚ ਉਨ੍ਹਾਂ ਦੇ ਆਪਣੇ ਪਿੰਡ ਦੀ ਕੋਈ ਧੀ-ਭੈਣ ਵਿਆਹੀ ਹੁੰਦੀ, ਉਹ ਉਸ ਪਿੰਡ ਦੇ ਕਿਸੇ ਘਰ ਚੋਰੀ ਨਹੀਂ ਕਰਿਆ ਕਰਦੇ ਸਨ। ਯਾਨੀ ਚੋਰ ਵਰਗੇ ਚੋਰ, ਜੱਗੇ ਡਾਕੂ ਵਰਗੇ ਕਈ ਡਾਕੂ ਅਮੀਰਾਂ ਕੋਲੋਂ ਧਨ ਮਾਲ ਲੁੱਟ ਕੇ, ਚੋਰੀ ਕਰ ਕੇ ਕਈ ਗਰੀਬ ਲੋਕਾਂ ਦੀ ਮਦਦ ਕਰਿਆ ਕਰਦੇ ਸਨ। ਗਰੀਬਾਂ ਦੀਆਂ ਧੀਆਂ-ਭੈਣਾਂ ਦੇ ਹੱਥੀਂ ਵਿਆਹ ਕਰ ਦਿੰਦੇ ਸਨ। ਭਾਵੇਂ ਅਕਬਰ ਬਾਦਸ਼ਾਹ ਦੀ ਨਜ਼ਰ 'ਚ ਦੁੱਲਾ-ਭੱਟੀ ਇੱਕ ਬਾਗੀ, ਡਾਕੂ ਤੇ ਲੁਟੇਰਾ ਸੀ, ਪ੍ਰੰਤੂ ਦੁੱਲਾ-ਭੱਟੀ ਯੋਧਾ, ਸੂਰਬੀਰ ਤੇ ਦਿਆਲੂ ਸੀ। ਉਸ ਨੇ ਇੱਕ ਗਰੀਬ ਆਦਮੀ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਦੇ ਵਿਆਹ ਖੁਦ ਕੀਤੇ ਸਨ ਅਤੇ ਸ਼ਗਨ ਵਜੋਂ ਉਨ੍ਹਾਂ ਦੀਆਂ ਝੋਲੀਆਂ 'ਚ ਪਿਆਰ ਅਤੇ ਅਪਣੱਤ ਦੀ ਮਿਠਾਸ ਦੀ ਪ੍ਰਤੀਕ ਸ਼ੱਕਰ ਪਾਈ ਸੀ। ਤਾਹੀਓਂ ਦੁੱਲਾ-ਭੱਟੀ ਲੋਕਾਂ ਦਾ ਨਾਇਕ ਤੇ ਲੋਕ ਗੀਤਾਂ ਦਾ ਪਾਤਰ ਬਣਿਆ।
ਜੇ ਅੱਜਕੱਲ੍ਹ ਦੇ ਕਈ ‘ਮਹਾਨ' ਲੀਡਰ, ਮਹਾਂ ਠੱਗ ਲੁਟੇਰੇ, ਮਹਾਨ ਤਿਕੜਮਬਾਜ਼, ਫੁਕਰੇ-ਫੁਕਰੀਆਂ, ‘ਮਹਾਨ' (ਢੌਂਗੀ) ਬਾਬੇ, ਅਖੌਤੀ ਸਾਧੂ-ਸੰਤ ਵਗੈਰਾ ਚੰਗੇ ਇਖਲਾਕ ਦੇ ਮਾਲਕ ਨਹੀਂ ਤਾਂ ਇਸ ਮਹਾਨਤਾ, ਕਾਬਲੀਅਤ ਦਾ ਲੋਹਾ ਮੰਨਵਾਉਣ ਵਾਲੇ ਮਹਾਨ ਚੋਰ ਵੀ ਵਧੀਆ ਕਰੈਕਟਰ, ਆਚਰਣ ਦੇ ਮਾਲਕ ਨਹੀਂ। ਇਨ੍ਹਾਂ ਦੀ ਸ਼ਖਸੀਅਤ 'ਚੋਂ ਖਰਾਪਣ ਲੱਭਿਆਂ ਵੀ ਨਹੀਂ ਲੱਭਦਾ। ਇਹ ਅਮੀਰਾਂ ਕੋਲੋਂ ਜਿਵੇਂ ਕਿਵੇਂ ਨੋਟ ਲੈਂਦੇ ਹਨ ਤੇ ਗਰੀਬਾਂ ਕੋਲੋਂ ਵੋਟ। ਫਿਰ ਹਕੂਮਤ ਕਰਨ ਦੇ ਹੱਕ ਨੂੰ ਇਹ ਦੇਸ਼ ਦਾ ਤੇ ਜਨਤਾ ਦਾ ਧਨ-ਮਾਲ ਲੁੱਟਣ ਦਾ ਹੱਕ ਸਮਝਣ ਲੱਗ ਪੈਂਦੇ ਹਨ। ਭੇਤ ਖੁਫੀਆ ਰੱਖਣ ਦੀਆਂ ਚੋਰ-ਮੋਰੀਆਂ ਦਾ ਪੂਰਾ ਲਾਹਾ ਲੈ ਕੇ ਕਰੋੜਾਂ-ਅਰਬਾਂ ਰੁਪਏ, ਜ਼ਮੀਨਾਂ, ਜਾਇਦਾਦਾਂ ਆਦਿ ਇਕੱਠੇ ਕਰਨ ਵਿੱਚ, ਬਣਾਉਣੇ ਵਿੱਚ ਕਾਮਯਾਬ ਹੋ ਜਾਂਦੇ ਹਨ। ਹੇਰਾਫੇਰੀ, ਬੇਈਮਾਨੀ, ਬਦਗੁਮਾਨੀ ਆਦਿ ਕਰਨ ਵਿੱਚ ਇਹ ਕਾਫੀ ਮਾਹਿਰ ਹੁੰਦੇ ਹਨ। ਇਨ੍ਹਾਂ ਦੀ ਇਹ ਮੁਹਾਰਤ ਹੀ ਮਹਾਨਤਾ ਵਿੱਚ ਬਦਲ ਜਾਂਦੀ ਹੈ ਤੇ ਇਸ ਮਹਾਨਤਾ ਕਾਰਨ ਦੇਸ਼ ‘ਮਹਾਨ' ਬਣਦਾ ਹੈ। ਇਨ੍ਹਾਂ ਦੇ ਟੁੱਕੜਬੋਚ, ਝੋਲੀਚੁੱਕ ਇਨ੍ਹਾਂ ਦੀ ਮਿਹਰਬਾਨੀ ਦੇ ਆਸਰੇ ਦੇਸ਼ ਤੇ ਜਨਤਾ ਦਾ ਆਪਣੇ ਹਿੱਸੇ ਆਉਂਦਾ ਧਨ-ਮਾਲ ਬੋਚ ਲੈਂਦੇ ਹਨ। ਚੋਰੀ ਕਰ ਲੈਂਦੇ ਹਨ। ਕਈ ਭੇਤ ਨਿਕਲਣ ਤੋਂ ਪਹਿਲਾਂ ਹੀ ਮੁਲਕ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਫਿਰ ਹੱਥ ਨਹੀਂ ਆਉਂਦੇ। ‘ਫਿਰ ਪਛਤਾਏ ਕਿਆ ਹੋ, ਜਬ ਦੇਸ਼ ਕੋ ਲੂਟ ਲੇ ਜਾਏਂ ਚੋਰ।'
ਚੋਰਾਂ-ਚੋਰਨੀਆਂ ਦੀਆਂ ਕਿਸਮਾਂ ਗਿਣਨੀਆਂ ਔਖੀਆਂ ਹਨ। ਅੱਜਕੱਲ੍ਹ ਦੇ ‘ਮਹਾਨ’ ਚੋਰ ਤਰ੍ਹਾਂ-ਤਰ੍ਹਾਂ ਦਾ ਟੈਕਸ ਸਣੇ ਇਨਕਮ ਟੈਕਸ, ਐਕਸਾਈਜ਼ ਡਿਊਟੀ, ਕਸਟਮ ਡਿਊਟੀ ਆਦਿ ਚੋਰੀ ਕਰਦੇ ਹਨ। ਸਰਕਾਰੀ ਫੰਡਸ ਤੇ ਗ੍ਰਾਂਟਸ ਦੀ ਚੋਰੀ ਕਰਨ ਵਾਲੇ ਛਕ-ਛਕਾ ਕੇ ਡਕਾਰ ਨਹੀਂ ਮਾਰਦੇ। ਸਰਕਾਰੀ ਗੋਦਾਮਾਂ ਵਿੱਚੋਂ ਹੇਰਾਫੇਰੀ ਦੀਆਂ ਚੋਰ ਮੋਰੀਆਂ ਰਾਹੀਂ ਕਣਕ, ਝੋਨੇ ਦੀਆਂ ਬੋਰੀਆਂ, ਬਾਸਮਤੀ ਤੇ ਦੂਜੇ ਕਿਸਮਾਂ ਦੇ ਚੌਲਾਂ ਦੇ ਤੋੜੇ-ਬੋਰੇ ਚੋਰੀ ਕਰਨ ਵਾਲੇ ਬੇਸ਼ੁਮਾਰ ਚੋਰ ਅਤੇ ਚੋਰਨੀਆਂ ਹਨ। ਗਰੀਬਾਂ ਨੂੰ ਮੁਫਤ ਜਾਂ ਸਸਤਾ ਰਾਸ਼ਨ ਸਪਲਾਈ ਕਰਨ ਅਤੇ ਵੰਡਣ ਵਾਲੇ ਕਈ ਐਕਸਪਰਟ ਚੋਰ ਰਾਹ ਵਿੱਚ ਹੀ ‘ਸਸਤੇ ਰਾਸ਼ਨ' ਦਾ ਭੋਗ ਲਾ ਦਿੰਦੇ ਤੇ ਸਰਕਾਰੀ ਯੋਜਨਾਵਾਂ ਦਾ ਭੋਗ ਪਾ ਦਿੰਦੇ ਹਨ। ਕੀੜੇਨੁਮਾ ਚੋਰ ਤਾਂ ਬੱਚਿਆਂ ਦੇ ਮਿਡ-ਡੇ ਮੀਲ ਵਿੱਚੋਂ ਵੀ ਚੋਰੀ ਚੋਰੀ ਰਾਸ਼ਨ ਵਗੈਰਾ ਹਜ਼ਮ ਕਰ ਜਾਂਦੇ ਹਨ। ਕਈ ਤਰ੍ਹਾਂ ਦੀਆਂ ਚੋਰਨੀਆਂ ਤੇ ਚੋਰ ਆਪਣੀ ਚੋਰੀ ਕਰਨ ਦੀ ਆਦਤ ਸਦਕਾ ਕਾਫੀ ਅਮੀਰ ਹੋ ਚੁੱਕੇ ਹਨ। ਯਾਨੀ ਕਾਫੀ ‘ਮਹਾਨ', ‘ਪਤਵੰਤੇ' ਬਣ ਚੁੱਕੇ ਹਨ। ਉਹ ਆਪਣੇ ਹਿਸਾਬ ਨਾਲ ਦੇਸ਼ ਨੂੰ ਮਹਾਨ ਬਣਾਉਂਦੇ ਹਨ। ਉਨ੍ਹਾਂ ਦੇ ਪੁੱਤਰ-ਧੀਆਂ ਤੇ ਹੋਰ ਰਿਸ਼ਤੇਦਾਰ ਉਨ੍ਹਾਂ 'ਤੇ ਫਖਰ ਮਹਿਸੂਸ ਕਰਦੇ ਹਨ। ਸੜਕਾਂ, ਪੁਲ, ਇਮਾਰਤਾਂ, ਡੈਮਾਂ ਆਦਿ ਦੀ ਉਸਾਰੀ ਦੌਰਾਨ ਮਿਲੀਭੁਗਤ 'ਚ ਮਾਹਰ ਚੋਰ ਕਈ ਟਨ ਸਰੀਆ, ਸੀਮੈਂਟ, ਰੇਤ, ਬਜਰੀ, ਲੁੱਕ ਆਦਿ 'ਤੇ ਹੱਥ ਸਾਫ ਕਰ ਕੇ ਟਨਾਟਨ, ਧਨਾਧਨ ਹੋ ਜਾਂਦੇ ਹਨ।
ਦਿਲ ਚੋਰੀ ਕਰਨ ਵਾਲਿਆਂ ਅਤੇ ਵਾਲੀਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰਕ, ਫਿਲਮੀ, ਸਾਹਿਤਕ ਕਲਾ ਆਦਿ ਦੇ ਖੇਤਰਾਂ ਵਿੱਚ ਵੀ ਕਈ ਚੋਰ ਸਰਗਰਮ ਰਹਿੰਦੇ ਹਨ। ਉਹ ਦੂਸਰਿਆਂ ਦੇ ਲਿਖੇ ਗੀਤ ਚੁਰਾ ਕੇ, ਹੋਰਾਂ ਦੀਆਂ ਧੁਨਾਂ ਚੋਰੀ ਕਰ ਕੇ, ਫਿਲਮਾਂ ਦੀਆਂ ਪਟਕਥਾ, ਦਿ੍ਰਸ਼ਾਂ ਦੀ ਚੋਰੀ ਕਰ ਕੇ, ਦੂਸਰੇ ਲੇਖਕਾਂ ਦੇ ਨਾਵਲਾਂ ਅਤੇ ਕਹਾਣੀਆਂ ਦਾ ਵਿਸ਼ਾ-ਵਸਤੂ ਚੋਰੀ ਕਰ ਕੇ, ਕਵਿਤਾਵਾਂ, ਗਜ਼ਲਾਂ ਚੋਰੀ ਕਰ ਕੇ ਪੂਰੀ ਵਾਹ ਵਾਹ ਖੱਟਦੇ ਹਨ। ਇਨਾਮ ਹਾਸਲ ਕਰਦੇ ਹਨ। ਸੰਸਥਵਾਂ ਦੇ ਮੁਖੀ ਬਣਦੇ ਹਨ। ਬਿਜਲੀ, ਪਾਣੀ, ਟਰੱਕ, ਟਿੱਪਰ, ਕਾਰਾਂ, ਜੀਪਾਂ, ਸਕੂਟਰ, ਮੋਟਰ ਸਾਈਕਲ, ਗੈਸ ਸਿਲੰਡਰ, ਰੈਡੀਮੇਡ ਸੂਟ, ਅਣਸੀਤੇ ਕੱਪੜੇ, ਗਹਿਏ ਵਗੈਰਾ ਚੋਰੀ ਕਰਨ ਵਾਲੇ ਚੋਰ-ਚੋਰਨੀਆਂ ਬੇਅੰਤ ਹਨ। ਚੋਰੀ ਕਰਨੀ ਹੌਸਲੇ ਤੇ ਮਿਹਨਤ ਦਾ ਕੰਮ ਹੈ। ‘ਸ਼ਟਰਪੁੱਟ', ‘ਏ ਟੀ ਐਮ ਮਸ਼ੀਨ ਪੁੱਟ', ‘ਬੈਂਕਾਂ ਤਿਜੌਰੀਆਂ ਚੁੱਕ', ‘ਗੈਸ ਕਟਰੀਏ' ਆਦਿ ਚੋਰੀ ਪੂਰੀ ਤਨਦੇਹੀ ਨਾਲ ਚੋਰੀਆਂ ਕਰਨ ਦੇ ਕੰਮ ਨੂੰ ਅੰਜਾਮ ਦਿੰਦੇ ਹਨ, ਲੱਭੋ ਪੁਲਸ ਹੈ ਕਿੱਥੇ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’