Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

‘ਸੋਨਚਿਰੱਈਆ’ ਦੇ ਲਈ ਗੋਰੀਲਾ ਤਕਨੀਕ ਦੀ ਵਰਤੋਂ ਹੋਈ

February 12, 2019 08:51 AM

‘ਇਸ਼ਕੀਆ’, ‘ਡੇਢ ਇਸ਼ਕੀਆ’ ਅਤੇ ‘ਉੜਤਾ ਪੰਜਾਬ’ ਦਾ ਨਿਰਦੇਸ਼ਨ ਕਰਨ ਵਾਲੇ ਅਭਿਸ਼ੇਕ ਚੌਬੇ ਦੀ ਅਗਲੀ ਫਿਲਮ ‘ਸੋਨ ਚਿਰੱਈਆ’ ਇੱਕ ਮਾਰਚ ਨੂੰ ਰਿਲੀਜ਼ ਹੋਵੇਗੀ। ਅਰਸੇ ਪਿੱਛੋਂ ਚੰਬਲ ਦੀ ਕਹਾਣੀ ਵੱਡੇ ਪਰਦੇ 'ਤੇ ਆਏਗੀ। ਫਿਲਮ ਵਿੱਚ 1970 ਦੇ ਦਹਾਕੇ ਵਿੱਚ ਸਥਾਪਤ ਕਹਾਣੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਡਕੈਤਾਂ ਦਾ ਰਾਜ ਨਜ਼ਰ ਆਏਗਾ। ਇਹੀ ਨਹੀਂ, ਇਥੇ ਸੱਤਾ ਲਈ ਕਈ ਗਿਰੋਹ ਸੰਘਰਸ਼ ਕਰਦੇ ਨਜ਼ਰ ਆਉਣਗੇ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਭੂਮੀ ਪੇਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੌਰੀ ਅਤੇ ਆਸ਼ੂਤੋਸ਼ ਰਾਣਾ ਮੁੱਖ ਭੂਮਿਕਾ ਵਿੱਚ ਹਨ। ਡਾਕੂਆਂ ਦੇ ਦੌਰ 'ਤੇ ਆਧਾਰਤ ਇਸ ਫਿਲਮ ਵਿੱਚ ਕਈ ਦਮਦਾਰ ਐਕਸ਼ਨ ਸੀਨ ਦੇਖਣ ਨੂੰ ਮਿਲਣਗੇ।
ਦੱਸਿਆ ਜਾਂਦਾ ਹੈ ਕਿ ਫਿਲਮ ਦਾ ਅਹਿਮ ਮੁਠਭੇੜ ਸੀਨ ਗੋਰੀਲਾ ਤਕਨੀਕ ਨਾਲ ਸ਼ੂਟ ਕੀਤਾ ਗਿਆ ਹੈ। ਗੋਰੀਲਾ ਤਕਨੀਕ ਵਿੱਚ ਕੈਮਰਾ ਲੁਕਾ ਕੇ ਸੀਨ ਸ਼ੂਟ ਕੀਤਾ ਜਾਂਦਾ ਹੈ। ਇਸ ਨਾਲ ਸਾਰੇ ਸੀਨ ਅਸਲ ਲੱਗਦੇ ਹਨ, ਜੋ ਬਹੁਤ ਭੀੜ ਵਿੱਚ ਕਾਰਗਰ ਸਾਬਿਤ ਹੁੰਦੇ ਹਨ। ਫਿਲਮ ਦੇ ਇੱਕ ਵਿੱਚ ਪਿੰਡ ਵਾਲਿਆਂ ਤੇ ਡਕੈਤਾਂ ਦੀ ਮੁੱਠਭੇੜ ਹੁੰਦੀ ਹੈ। ਨਿਰਦੇਸ਼ਕ ਇਸ ਸੀਨ ਵਿੱਚ ਪਿੰਡ ਵਾਲਿਆਂ ਦੇ ਵੀ ਅਸਲ ਭਾਵ ਦਿਖਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਕੈਮਰਾ ਛੁਪਾ ਕੇ ਸੀਨ ਸ਼ੂਟ ਕੀਤਾ। ਸੀਨ ਪੂਰਾ ਹੋਣ ਦੇ ਬਾਅਦ ਨਿਰਦੇਸ਼ਕ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਇਹ ਸ਼ੂਟਿੰਗ ਚੱਲ ਰਹੀ ਸੀ।

Have something to say? Post your comment