Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਯੂ ਏ ਈ ਵਿੱਚ 97 ਸਾਲਾ ਭਾਰਤੀ ਨੇ ਡਰਾਈਵਿੰਗ ਲਾਇਸੈਂਸ ਮੁੜ ਕੇ ਰਿਨੀਊ ਕਰਾਇਆ

February 12, 2019 08:24 AM

ਦੁਬਈ, 11 ਫਰਵਰੀ (ਪੋਸਟ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਭਾਰਤੀ ਮੂਲ ਦੇ ਇਕ 97 ਸਾਲਾ ਵਿਅਕਤੀ ਨੇ ਆਪਣਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਇਆ ਹੈ, ਜਿਸ ਨਾਲ ਉਸ ਦੇ ਲਾਇਸੈਂਸ ਨੂੰ ਚਾਰ ਸਾਲ ਹੋਰ ਦੀ ਮਿਆਦ ਮਿਲ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ 1922 ਵਿੱਚ ਜਨਮੇ ਤੇਹੇਮਤੇਨ ਹੋਮੀ ਦੁਨਜੀਬੋਏ ਮਹਿਤਾ ਨਾਂਅ ਦਾ ਇਹ ਆਦਮੀ ਅਗਲੇ ਤਿੰਨ ਸਾਲਾਂ ਤੱਕ ਦੁਬਈ ਦੀਆਂ ਸੜਕਾਂ 'ਤੇ 100 ਸਾਲ ਦੀ ਉਮਰ 'ਚ ਗੱਡੀ ਚਲਾਉਣ ਵਾਲਾ ਪਹਿਲਾ ਵਿਅਕਤੀ ਬਣ ਸਕਦਾ ਹੈ। ਉਨ੍ਹਾਂ ਦੇ ਨਵੇਂ ਲਾਇਸੈਂਸ ਦੀ ਮਿਆਦ 2023 ਤੱਕ ਹੈ। ਸਬੱਬ ਨਾਲ ਮਹਾਰਾਣੀ ਅਲੀਜਬੈਥ-2 ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਇਕ ਸੜਕ ਹਾਦਸੇ ਤੋਂ ਬਾਅਦ ਆਪਣਾ ਲਾਇਸੈਂਸ ਸਮਰਪਣ ਕਰ ਦਿੱਤਾ ਹੈ। ਭਾਰਤੀ ਮੂਲ ਦੇ ਮਹਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੜਕਾਂ ਉਤੇ ਸਫਰ ਕਰਨ ਦੀ ਕੋਈ ਕਾਹਲੀ ਨਹੀਂ। ਉਹ ਸੋਚਦੇ ਹਨ ਕਿ ਸੜਕਾਂ ਮਨੁੱਖ ਨੂੰ ਆਲਸੀ ਬਣਾਉਂਦੀਆਂ ਹਨ। ਉਹ ਪੈਦਲ ਚੱਲਣ ਨੂੰ ਪਹਿਲ ਦਿੰਦੇ ਹਨ ਤੇ ਕਈ ਵਾਰ ਦਿਨ 'ਚ ਚਾਰ ਘੰਟੇ ਤੱਕ ਸੈਰ ਕਰਦੇ ਹਨ। ਮਹਿਤਾ ਨੇ ਕਦੇ ਵਿਆਹ ਨਹੀਂ ਕਰਾਇਆ ਤੇ ਇਕੱਲੇ ਰਹਿੰਦੇ ਹਨ। ਉਨ੍ਹਾਂ ਨੇ ਆਖਰੀ ਵਾਰ 2004 'ਚ ਗੱਡੀ ਚਲਾਈ ਸੀ ਤੇ ਅੱਜ ਕੱਲ੍ਹ ਉਹ ਪਬਲਿਕ ਟਰਾਂਸਪੋਰਟ ਜਾਂ ਪੈਦਲ ਹੀ ਸਫਰ ਕਰਦੇ ਹਨ। ਮਹਿਤਾ ਦਾ ਕਹਿਣਾ ਹੈ ਕਿ ਉਹ ਸ਼ਰਾਬ ਜਾਂ ਸਿਗਰੇਟ ਨਹੀਂ ਪੀਂਦੇ। ਉਨ੍ਹਾਂ ਦਾ ਕਹਿਣਾ ਸੀ ਕਿ ਸੈਰ ਹੀ ਉਨ੍ਹਾਂ ਦੀ ਨਰੋਈ ਸਿਹਤ ਦਾ ਰਾਜ਼ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ