Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਹਾਲਟਨ ਪੁਲਿਸ ਤੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਨੇ ਜੁਟਾਏ 700,000 ਡਾਲਰ

February 12, 2019 08:23 AM

ਹਾਲਟਨ, 11 ਫਰਵਰੀ (ਪੋਸਟ ਬਿਊਰੋ) : ਹਾਲਟਨ ਪੁਲਿਸ ਤੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਛੁੱਟੀਆਂ ਦੇ ਸੀਜ਼ਨ ਦੌਰਾਨ 700,000 ਡਾਲਰ ਦੇ ਨੇੜੇ ਤੇੜੇ ਇੱਕਠੇ ਕੀਤੇ ਗਏ ਹਨ।
2018 ਵਿੱਚ ਹਾਲਟਨ ਪੁਲਿਸ ਦੀ ਟੌਇਜ਼ ਫੌਰ ਟੌਟਸ ਕੈਂਪੇਨ ਤੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਮਿਰੈਕਲ ਵੱਲੋਂ ਛੁੱਟੀਆਂ ਦੇ ਸੀਜ਼ਨ ਵਿੱਚ ਵਧੇਰੇ ਪਰਿਵਾਰਾਂ ਤੇ ਬੱਚਿਆਂ ਦੀ ਮਦਦ ਦਾ ਟੀਚਾ ਮਿਥਿਆ ਗਿਆ ਸੀ। ਇਸ ਦੌਰਾਨ ਸਾਂਝੇ ਉੱਦਮਾਂ ਸਦਕਾ 700,000 ਡਾਲਰ ਦੇ ਖਿਡੌਣੇ, ਨਕਦੀ ਤੇ ਗਿਫਟ ਕਾਰਡ ਆਦਿ ਇੱਕਠੇ ਹੋਏ ਤੇ ਫਿਰ ਇਨ੍ਹਾਂ ਨੂੰ ਵਾਪਿਸ ਕਮਿਊਨਿਟੀ ਵਿੱਚ ਡੋਨੇਟ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਮੈਂਟਲ ਹੈਲਥ, ਸਾਖਰਤਾ, ਕਲਾਸਰੂਮਜ਼ ਦੀ ਵਜਾ ਸੁਧਾਰਨ, ਕੋਡਿੰਗ, ਆਰਟ ਵਰਕਸ਼ਾਪਜ਼, ਕਲਾਸਰੂਮ ਤਕਨਾਲੋਜੀ ਤੇ ਬ੍ਰੇਕਫਾਸਟ ਪ੍ਰੋਗਰਾਮਜ਼ ਨਾਲ ਜੁੜੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ 30,000 ਡਾਲਰ ਵੱਖ ਵੱਖ ਐਲੀਮੈਂਟਰੀ ਸਕੂਲਾਂ ਨੂੰ ਡੋਨੇਟ ਕੀਤੇ ਗਏ। ਇਸ ਕੈਂਪੇਨ ਦੌਰਾਨ ਇੱਕਠੇ ਹੋਏ ਖਿਡੌਣੇ ਹਾਲਟਨ ਰੀਜਨ ਦੇ ਵੱਖ ਵੱਖ ਲੋੜਵੰਦ ਪਰਿਵਾਰਾਂ ਨੂੰ ਡੋਨੇਟ ਕੀਤੇ ਗਏ ਤੇ ਨਾਲ ਹੀ ਕਈ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਜਿਨ੍ਹਾਂ ਵਿੱਚ ਲੋਕਲ ਸਾਲਵੇਸ਼ਨ ਆਰਮੀ ਚੈਪਟਰਜ਼, ਹਾਲਟਨ ਵੁਮਨਜ਼ ਪਲੇਸ, ਸਿੱਕਕਿੱਡਜ਼ ਤੇ ਮੈਕਮਾਸਟਰ ਚਿਲਡਰਨਜ਼ ਹਾਸਪਿਟਲ ਨੂੰ ਡੋਨੇਟ ਕੀਤੇ ਗਏ।
ਹਾਲਟਨ ਦੇ ਪੁਲਿਸ ਚੀਫ ਸਟੀਫਨ ਟੈਨਰ ਨੇ ਆਖਿਆ ਕਿ ਹਾਲਟਨ ਵਾਸੀਆਂ, ਕਾਰੋਬਾਰੀ ਭਾਈਵਾਲਾਂ ਤੇ ਕਮਿਊਨਿਟੀ ਆਰਗੇਨਾਈਜ਼ੇਸ਼ਨ ਨੇ ਇੱਕ ਵਾਰੀ ਫਿਰ ਆਪਣੀ ਫਰਾਖਦਿਲੀ ਦਾ ਸਬੂਤ ਦਿੱਤਾ ਹੈ ਤੇ ਇਸ ਕੈਂਪੇਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਟਾਈਗਰ ਜੀਤ ਸਿੰਘ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਟਾਈਗਰ ਜੀਤ ਸਿੰਘ ਜੂਨੀਅਰ ਨੇ ਆਖਿਆ ਕਿ ਬਿਮਾਰੀ ਤੇ ਗਰੀਬੀ ਜਦੋਂ ਕੋਈ ਪੱਖਪਾਤ ਨਹੀਂ ਕਰਦੀ ਉਸੇ ਤਰ੍ਹਾਂ ਹੀ ਸਾਡੀ ਦਾਨ ਕਰਨ ਦੀ ਇੱਛਾ ਵੀ ਨਹੀਂ ਮਰਨੀ ਚਾਹੀਦੀ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਭਾਈਵਾਲੀ ਨੂੰ ਬਰਕਰਾਰ ਰੱਖਿਆ ਜਾਵੇਗਾ ਤੇ ਕਮਿਊਨਿਟੀ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ