Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਇੰਸੂਲਿਨ ਦਾ ਕੈਪਸੂਲ ਅੱਗੇ ਤੋਂ ਇੰਜੈਕਸ਼ਨ ਤੋਂ ਮੁਕਤੀ ਦਿਵਾਏਗਾ

February 12, 2019 08:22 AM

ਵਾਸ਼ਿੰਗਟਨ, 11 ਫਰਵਰੀ (ਪੋਸਟ ਬਿਊਰੋ)- ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ ਇੰਸੂਲਿਨ ਦਾ ਇੰਜੈਕਸ਼ਨ ਲਾਉਣਾ ਕਿਸੇ ਪੀੜਾ ਤੋਂ ਘੱਟ ਨਹੀਂ ਹੁੰਦਾ। ਅਮਰੀਕਾ ਦੇ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਰਤਾਵਾਂ ਨੇ ਇਸ ਦਾ ਇੱਕ ਯੋਗ ਹੱਲ ਲੱਭਣ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਵਿਗਿਆਨਕਾਂ ਨੇ ਅਜਿਹਾ ਕੈਪਸੂਲ ਬਣਾਇਆ ਹੈ, ਜਿਸ ਵਿੱਚ ਇੰਸੂਲਿਨ ਨਾਲ ਬਣੀ ਹੋਈ ਬਾਰੀਕ ਸੂਈ ਹੁੰਦੀ ਹੈ। ਕੈਪਸੂਲ ਪੇਟ ਵਿੱਚ ਪੁੱਜਣ ਪਿੱਛੋਂ ਇਸ ਸੂਈ ਦੀ ਇੰਸੂਲਿਨ ਖਾਲੀ ਹੋ ਜਾਂਦੀ ਹੈ ਤੇ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੁੰਦਾ। ਜਾਨਵਰਾਂ 'ਤੇ ਕੀਤੇ ਤਜਰਬੇ ਵਿੱਚ ਇਸ ਤਰ੍ਹਾਂ ਨਾਲ ਸਰੀਰ ਵਿੱਚ ਪੁਚਾਏ ਗਏ ਇੰਸੂਲਿਨ ਦਾ ਅਸਰ ਇੰਜੈਕਸ਼ਨ ਨਾਲ ਦਿੱਤੇ ਜਾਣ ਵਾਲੇ ਇੰਸੂਲਿਨ ਵਰਗਾ ਹੀ ਪਾਇਆ ਗਿਆ ਹੈ। ਖੋਜਕਰਤਾ ਰਾਬਰਟ ਲੇਂਗਰ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਹ ਕੈਪਸੂਲ ਡਾਇਬਟੀਜ਼ ਦੇ ਮਰੀਜ਼ਾਂ ਲਈ ਬੜਾ ਮਦਦਗਾਰ ਹੋਵੇਗਾ। ਇਹ ਤਕਨੀਕ ਹੋਰ ਅਜਿਹੇ ਕੇਸਾਂ ਵਿੱਚ ਵੀ ਕਾਰਗਰ ਹੋ ਸਕਦੀ ਹੈ, ਜਿਨ੍ਹਾਂ ਵਿੱਚ ਦਵਾਈ ਦੇਣ ਲਈ ਇੰਜੈਕਸ਼ਨ ਦੀ ਵਰਤੋਂ ਇਕੋ ਤਰੀਕਾ ਹੈ। ਇਸ ਕੈਪਸੂਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਪੇਟ ਵਿੱਚ ਜਾਣ ਪਿੱਛੋਂ ਇਸ ਵਿੱਚ ਲੱਗੀ ਇੰਸੂਲਿਨ ਸੂਈ ਖੁਦ ਪੇਟ ਦੇ ਰੇਸ਼ਿਆਂ ਦੇ ਰਲ ਜਾਂਦੀ ਹੈ। ਲਗਾਤਾਰ ਵਧਦੇ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਕਾਰਨ ਇਹ ਖੋਜ ਸਹਾਇਕ ਸਾਬਤ ਹੋ ਸਕਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ