Welcome to Canadian Punjabi Post
Follow us on

19

April 2019
ਪੰਜਾਬ

ਇੱਕ ਹੋਰ ਨਿਰਭੈਆ ਕਾਂਡ: ਕੁੜੀ ਨੂੰ ਬੰਦੀ ਬਣਾ ਕੇ 12 ਨੌਜਵਾਨਾਂ ਵਲੋਂ ਬਲਾਤਕਾਰ

February 12, 2019 08:20 AM

ਲੁਧਿਆਣਾ, 11 ਫਰਵਰੀ, (ਪੋਸਟ ਬਿਊਰੋ)- ਇਸ ਜਿ਼ਲੇ ਦੇ ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਦੀ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰਨ ਨਾਲ ਹਰ ਪਾਸੇ ਸਨਸਨੀ ਅਤੇ ਗੁੱਸੇ ਦੀ ਲਹਿਰ ਫੈਲ ਗਈ ਜਾਪਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਸ਼ਹਿਰ ਦੇ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ ਵਿੱਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਗਏ ਸਨ। ਉਹ ਕਾਰ ਵਿੱਚ ਖਾਂਦੇ-ਪੀਂਦੇ ਅਤੇ ਘੁੰਮਦੇ ਹੋਏ ਈਸੋਵਾਲ ਪਿੰਡ ਵਿੱਚ ਸੁੰਨਸਾਨ ਜਗ੍ਹਾ ਪਹੁੰਚ ਗਏ ਤਾਂ ਉਥੇ ਦੋ ਮੋਟਰਸਾਈਕਲਾਂ ਉੱਤੇ ਸਵਾਰ ਪੰਜ ਨੌਜਵਾਨ ਆਏ ਅਤੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਫਿਰ ਉਨ੍ਹਾਂ ਨੇ ਦੋਵਾਂ ਨੂੰ ਜ਼ਬਰੀ ਕਾਰ ਵਿੱਚੋਂ ਖਿੱਚ ਕੇ ਕੱਢਿਆ ਤੇ ਅਗਵਾ ਕਰ ਕੇ ਇਕ ਫਾਰਮ ਹਾਊਸ ਵਿੱਚ ਲੈ ਗਏ। ਉਥੇ ਜਾ ਕੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਰਾਤ ਸਾਢੇ ਦਸ ਵਜੇ ਦੇ ਕਰੀਬ ਉਸ ਨੂੰ ਕਿਹਾ ਕਿ ਉਹ ਫੋਨ ਕਰਕੇ ਦੋ ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸ ਕੇ ਪੈਸੇ ਲਿਆਉਣ ਨੂੰ ਕਿਹਾ। ਉਸ ਨੌਜਵਾਨ ਨੇ ਇਸ ਬਾਰੇ ਪੁਲਸ ਨੂੰ ਦੱਸਿਆ। ਓਦੋਂ ਤੱਕ ਬਦਮਾਸ਼ਾਂ ਨੇ ਆਪਣੇ ਸੱਤ ਹੋਰ ਸਾਥੀ ਉਥੇ ਬੁਲਾ ਲਏ ਤੇ ਰਾਤ ਲਗਭਗ ਡੇਢ ਵਜੇ ਤਕ ਲੜਕੀ ਨਾਲ ਬਲਾਤਕਾਰ ਕਰਦੇ ਰਹੇ।
ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ ਉੱਤੇ ਜਾਣ ਦੀ ਥਾਂ ਸਿੱਧਾ ਥਾਣਾ ਦਾਖਾ ਗਿਆ ਤੇ ਉਥੇ ਮੌਜੂਦ ਪੁਲਸ ਵਾਲਿਆਂ ਨੂੰ ਸਾਰੀ ਗੱਲ ਦੱਸੀ, ਪਰ ਲਗਭਗ ਡੇਢ ਘੰਟਾ ਪੁਲਸ ਉਸ ਦੇ ਨਾਲ ਨਹੀਂ ਤੁਰੀ। ਜਦੋਂ ਰਾਤ 12 ਵਜੇ ਪੁਲਸ ਵਾਲੇ ਗਏ ਤਾਂ ਮੌਕੇ ਉੱਤੇ ਜਾਣ ਦੀ ਥਾਂ ਖਾਲੀ ਹੱਥ ਮੁੜ ਆਏ। ਤੜਕੇ ਕਰੀਬ ਢਾਈ ਵਜੇ ਬਦਮਾਸ਼ ਦੋਵਾਂ ਪੀੜਤ ਮੁੰਡੇ-ਕੁੜੀਂ ਨੂੰ ਛੱਡ ਕੇ ਫਰਾਰ ਹੋ ਗਏ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਨਾਲ ਸਿਰਫ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ, ਉਸ ਤੋਂ 13 ਹਜ਼ਾਰ ਰੁਪਏ, ਦੋ ਅੰਗੂਠੀਆਂ, ਦੋਵਾਂ ਦੇ ਪਰਸ ਤੇ ਮੋਬਾਈਲ ਵੀ ਖੋਹ ਲਏ। ਐਤਵਾਰ ਦੁਪਹਿਰ ਪੀੜਤ ਨੌਜਵਾਨ ਆਪਣੇ ਨਾਲ ਕੁੱਟਮਾਰ ਤੇ ਲੁੱਟ ਦੀ ਰਿਪੋਰਟ ਦੇਣ ਥਾਣੇ ਗਿਆ ਅਤੇ ਪੁਲਸ ਨੂੰ ਰਾਤ ਦੀ ਘਟਨਾ ਯਾਦ ਦੱਸੀ ਤਾਂ ਦੇਰ ਸ਼ਾਮ ਪੁਲਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ। ਇਸ ਪਿੱਛੋਂ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ। ਡੀ ਐੱਸ ਪੀ ਹਰਕੰਵਲ ਕੌਰ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਨੂੰ ਕੌਣ-ਕੌਣ ਪੁਲਸ ਵਾਲੇ ਡਿਊਟੀ ਉੱਤੇ ਸਨ, ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਸਾਰੀ ਘਟਨਾ ਨੂੰ ਬਾਰੀਕੀ ਨਾਲ ਘੋਖਿਆ ਜਾਵੇਗਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਸਤੇ ਵਿਦੇਸ਼ੀ ਹੀਰੇ ਦੇ ਚੱਕਰ ਵਿੱਚ ਸੁਨਿਆਰੇ ਨਾਲ 22 ਕਰੋੜ 80 ਲੱਖ ਦੀ ਠੱਗੀ
ਜਲੰਧਰ ਵਿੱਚ ਕਿਰਾਏ ਉਤੇ ਕਮਰਾ ਲੈ ਕੇ ਬੁਕੀ ਦਾ ਧੰਦਾ ਕਰਦਾ ਸੀ ਮੁਕੇਸ਼ ਸੇਠੀ
ਨਵੀਂ ਫਿਲਮ ਲਈ ਗਾਮੇ ਦਾ ਗੀਤ ਚੋਰੀ ਕਰਨ ਦਾ ਦੋਸ਼
ਪੰਜਾਬ ਐਨ ਆਰ ਆਈ ਤਾਂ ਲੱਖਾਂ ਵਿੱਚ, ਪਰ ਵੋਟਾਂ ਸਿਰਫ 393
ਬਰਗਾੜੀ ਮੋਰਚੇ ਦੇ ਦੂਸਰੇ ਪੜਾਅ ਲਈ ਬਹਿਬਲ ਕਲਾਂ ਤੱਕ ਰੋਸ ਮਾਰਚ ਕੱਢਿਆ ਗਿਆ
ਵੱਡੇ ਬਾਦਲ ਨੇ ਲੋਕਾਂ ਨੂੰ ਕਿਹਾ, ‘ਵੋਟ ਨਹੀਂ ਪਾਉਣੀ, ਨਾ ਪਾਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ'
ਬਾਹਰੀ ਹੋਣ ਦਾ ਠੱਪਾ ਮਿਟਾਉਣ ਲਈ ਜਾਖੜ ਨੇ ਪਠਾਨਕੋਟ ਵਿੱਚ ਕੋਠੀ ਖਰੀਦੀ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ