Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਟਰੂਡੋ ਦਾ ਦਾਅਵਾ ਬਰਨਾਬੀ ਸਾਊਥ ਦੀ ਸੀਟ ਲਿਬਰਲਾਂ ਦੇ ਹਿੱਸੇ ਹੀ ਆਵੇਗੀ

February 11, 2019 10:37 PM

ਐਨਡੀਪੀ ਆਗੂ ਜਗਮੀਤ ਸਿੰਘ ਵੀ ਇਸੇ ਸੀਟ ਤੋਂ ਹਨ ਦਾਅਵੇਦਾਰ

ਬਰਨਾਬੀ, 11 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਬਰਨਾਬੀ ਸਾਊਥ ਵਿੱਚ ਲਿਬਰਲ ਉਮੀਦਵਾਰ ਦੀ ਕਮਿਊਨਿਟੀ ਵਿੱਚ ਕਾਫੀ ਪੈਠ ਹੈ। ਟਰੂਡੋ ਨੇ ਐਤਵਾਰ ਨੂੰ ਇਸ ਹਲਕੇ ਵਿੱਚ ਕੈਂਪੇਨ ਕੀਤੀ ਜਿੱਥੋਂ ਐਨਡੀਪੀ ਆਗੂ ਜਗਮੀਤ ਸਿੰਘ ਵੀ ਸੀਟ ਦੀ ਭਾਲ ਵਿੱਚ ਹਨ।
ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਰਿਚਰਡ ਟੀ.ਲੀ ਨੇ ਪ੍ਰੋਵਿੰਸ਼ੀਅਲ ਵਿਧਾਇਕ ਵਜੋਂ ਬਰਨਾਬੀ, ਬੀਸੀ ਦੇ ਲੋਕਾਂ ਦੀ ਪਿਛਲੇ 16 ਸਾਲਾਂ ਤੋਂ ਸੇਵਾ ਕੀਤੀ ਹੈ। ਇੱਥੇ ਹੀ ਬੱਸ ਨਹੀਂ ਉਹ ਸ਼ਹਿਰ ਦੀ ਨੁਹਾਰ ਬਦਲਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਟਰੂਡੋ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਥਾਨਕ ਲੋਕਾਂ ਦੀ ਆਵਾਜ਼ ਨੂੰ ਓਟਵਾ ਤੱਕ ਪਹੁੰਚਾਉਣ ਲਈ ਤੇ ਉਨ੍ਹਾਂ ਵਾਸਤੇ ਖੜ੍ਹੇ ਹੋਣ ਲਈ ਸਾਨੂੰ ਦਮਦਾਰ ਸ਼ਖਸੀਅਤ ਦੀ ਲੋੜ ਹੈ ਤੇ ਰਿਚਰਡ ਉਹੀ ਕੁੱਝ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਕਿਸੇ ਵੱਲੋਂ ਵੀ ਕੋਈ ਗਲਤੀ ਨਹੀਂ ਕੀਤੀ ਗਈ। ਲਿਬਰਲ ਪਾਰਟੀ ਬਰਨਾਬੀ ਸਾਊਥ ਹਲਕੇ ਤੋਂ ਯਕੀਨਨ ਜਿੱਤੇਗੀ। ਲੀ ਸਾਬਕਾ ਪ੍ਰੋਵਿੰਸ਼ੀਅਲ ਵਿਧਾਇਕ ਹਨ ਜਿਨ੍ਹਾਂ ਨੇ ਲਿਬਰਲਾਂ ਦੀ ਪਹਿਲੀ ਉਮੀਦਵਾਰ ਕੈਰਨ ਵੈਂਗ ਦੀ ਥਾਂ ਲਈ ਹੈ। ਵੈਂਗ ਨੇ ਆਨਲਾਈਨ ਪੋਸਟ ਵਿੱਚ ਖੁਦ ਨੂੰ ਇੱਕਮਾਤਰ ਚੀਨੀ ਉਮੀਦਵਾਰ ਦੱਸਿਆ ਸੀ ਤੇ ਜਗਮੀਤ ਸਿੰਘ ਨੂੰ ਭਾਰਤੀ ਮੂਲ ਦਾ ਦੱਸ ਕੇ ਲੋਕਾਂ ਨੂੰ ਖੁਦ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 25 ਫਰਵਰੀ ਨੂੰ ਹੋਣ ਵਾਲੀਆਂ ਜਿ਼ਮਨੀ ਚੋਣਾਂ ਐਨਡੀਪੀ ਉਮੀਦਵਾਰ ਜਗਮੀਤ ਸਿੰਘ ਲਈ ਵੀ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਐਤਵਾਰ ਸਵੇਰੇ ਉਨ੍ਹਾਂ ਵੈਨਕੂਵਰ ਵਿੱਚ ਸਾਲਾਨਾਂ ਚੀਨੀ ਨਵੇਂ ਸਾਲ ਮੌਕੇ ਹੋਈ ਪਰੇਡ ਵਿੱਚ ਵੀ ਸਿ਼ਰਕਤ ਕੀਤੀ। ਪਰੇਡ ਤੋਂ ਬਾਅਦ ਜਗਮੀਤ ਸਿੰਘ ਨੇ ਟਰੂਡੋ ਤੋਂ ਮੰਗ ਕੀਤੀ ਕਿ ਉਹ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੂੰ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਬੋਲਣ ਦਾ ਮੌਕਾ ਦੇਣ।
ਹਾਲਾਂਕਿ ਗ੍ਰੀਨ ਪਾਰਟੀ ਨੇ ਜਗਮੀਤ ਸਿੰਘ ਖਿਲਾਫ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਫੈਸਲਾ ਕੀਤਾ ਹੈ ਪਰ ਹੋਰਨਾਂ ਪਾਰਟੀਆਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਕੰਜ਼ਰਵੇਟਿਵ ਜੇਅ ਸਿ਼ਨ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੀ ਲਾਰਾ ਲਿਨ ਟਾਈਲਰ ਥਾਂਪਸਨ ਵੀ ਸੀਟ ਲਈ ਦਾਅਵੇਦਾਰ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ