Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਭਾਰਤ ਮੱਧ ਵਰਗੀ ਚਮਕ ਅਤੇ ਚੁਣੌਤੀਆਂ

February 11, 2019 08:59 AM

-ਡਾ. ਜੈਅੰਤੀ ਲਾਲ ਭੰਡਾਰੀ
ਯਕੀਨੀ ਤੌਰ 'ਤੇ ਕੱਲ੍ਹ ਦਾ ਅਣਗੌਲਿਆ ਅਤੇ ਗੁੰਮਨਾਮ ਭਾਰਤੀ ਮੱਧ ਵਰਗ ਅੱਜ ਦੇਸ਼ ਅਤੇ ਦੁਨੀਆ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਹੈ। ਇਹ ਵਰਗ ਜਿੱਥੇ ਦੇਸ਼ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦਾ ਸੁਫਨਾ ਲੈ ਕੇ ਅੱਗੇ ਵਧ ਰਿਹਾ ਹੈ, ਉਥੇ ਇਹ ਆਪਣੀ ਖਰੀਦਦਾਰੀ ਸਮਰੱਥਾ ਕਾਰਨ ਪੂਰੀ ਦੁਨੀਆਂ ਨੂੰ ਭਾਰਤ ਵੱਲ ਖਿੱਚ ਰਿਹਾ ਹੈ। ਇਸ ਦੀ ਤਾਕਤ ਨਾਲ ਚਮਕਦੇ ਹੋਏ ਭਾਰਤੀ ਬਾਜ਼ਾਰ ਵਿੱਚ ਸੰਭਾਵਨਾਵਾਂ ਨੂੰ ਮੁੱਠੀ ਵਿੱਚ ਕਰਨ ਲਈ ਸਾਰੀ ਦੁਨੀਆ ਦੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਉਦਯੋਗਪਤੀਆਂ ਦੇ ਕਦਮ ਭਾਰਤ ਵੱਲ ਤੇਜ਼ੀ ਨਾਲ ਵਧ ਰਹੇ ਹਨ। ਬਿਨਾਂ ਸ਼ੱਕ ਇਸ ਸਮੇਂ ਜਦੋਂ ਭਾਰਤ ਦੀ ਵਿਕਾਸ ਦਰ ਦੁਨੀਆ ਵਿੱਚ 7.4 ਫੀਸਦੀ ਦੇ ਪੱਧਰ 'ਤੇ ਹੈ, ਇਸ ਵਿੱਚ ਮੱਧ ਵਰਗ ਦੀ ਅਹਿਮ ਭੂਮਿਕਾ ਹੈ ਤੇ ਨਾਲ ਹੀ ਸ਼ੇਅਰ ਬਾਜ਼ਾਰ ਦੀ ਉਚਾਈ 'ਚ ਵੀ ਇਸ ਵਰਗ ਦਾ ਯੋਗਦਾਨ ਹੈ।
ਭਾਰਤ ਵਿੱਚ ਮੱਧ ਵਰਗ ਦੀ ਵਧ ਰਹੀ ਖਰੀਦ ਸ਼ਕਤੀ ਅਰਥ ਵਿਵਸਥਾ ਨੂੰ ਨਵੀਂ ਰਫਤਾਰ ਦੇ ਰਹੀ ਹੈ। ਪ੍ਰਸਿੱਧੀ ਪ੍ਰਾਪਤ ਗਲੋਬਲ ਕੰਸਲਟੈਂਸੀ ਫਰਮ ਪੀ ਡਬਲਯੂ ਸੀ ਨੇ ਪਿੱਛੇ ਜਿਹੇ ਕਿਹਾ ਹੈ ਕਿ ਇਸ ਸਾਲ ਭਾਰਤ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਖਰੀਦ ਸ਼ਕਤੀ ਦੇ ਆਧਾਰ 'ਤੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ। ਯਕੀਨੀ ਤੌਰ ਤੇ ਦੇਸ਼ 'ਚ ਜਿਵੇਂ ਜਿਵੇਂ ਉਦਯੋਗੀਕਰਨ ਅਤੇ ਕਾਰੋਬਾਰ ਵਿਕਾਸ ਦੇ ਕਦਮ ਅੱਗੇ ਵਧਦੇ ਹਨ, ਤਿਵੇਂ-ਤਿਵੇਂ ਸ਼ਹਿਰਾਂ ਵਿੱਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸ਼ਹਿਰੀਕਰਨ ਦੀ ਰਫਤਾਰ ਨਾਲ ਸ਼ਹਿਰਾਂ ਵਿੱਚ ਮੱਧ ਵਰਗ ਦੀ ਉਚਾਈ ਵੀ ਵਧਦੀ ਜਾ ਰਹੀ ਹੈ।
ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ ਵਰਲਡ ਇਕੋਨਾਮਿਕ ਫੋਰਮ ਵੱਲੋਂ ਪ੍ਰਕਾਸ਼ਤ ਸੰਸਾਰਕ ਸ਼ਹਿਰੀਕਰਨ 'ਚ ਭਾਰਤੀ ਸ਼ਹਿਰਾਂ ਦੇ ਉਛਾਲ ਨਾਲ ਸੰਬੰਧਤ ਰਿਪੋਰਟ ਨੂੰ ਗੰਭੀਰਤਾ ਨਾਲ ਪੜ੍ਹਿਆ ਜਾਂਦਾ ਹੈ। ਇਹ ਰਿਪੋਰਟ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਥਿੰਕ ਟੈਂਕ ‘ਆਕਸਫੋਰਡ ਇਕੋਨਾਮਿਕਸ' ਵੱਲੋਂ ਦੁਨੀਆ ਦੇ 780 ਵੱਡੇ ਅਤੇ ਦਰਿਮਆਨੇ ਸ਼ਹਿਰਾਂ ਦੀ ਬਦਲਦੀ ਆਰਥਿਕ ਤਸਵੀਰ ਅਤੇ ਆਬਾਦੀ ਦੇ ਬਦਲਦੇ ਰੁਝਾਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 2019 ਤੋਂ 2035 ਤੱਕ ਦੁਨੀਆ ਦੇ ਸ਼ਹਿਰੀਕਰਨ ਵਿੱਚ ਕਾਫੀ ਤਬਦੀਲੀ ਦੇਖੀ ਜਾਵੇਗੀ, ਤੇਜ਼ੀ ਨਾਲ ਵਿਕਸਿਤ ਹੁੰਦੇ ਨਵੇਂ ਸੰਸਾਰਕ ਸ਼ਹਿਰਾਂ ਦੀ ਰਫਤਾਰ ਦੇ ਮਾਮਲੇ ਵਿੱਚ ਚੋਟੀ ਦੇ 20 ਸ਼ਹਿਰਾਂ 'ਚੋਂ ਪਹਿਲੇ 17 ਸ਼ਹਿਰ ਭਾਰਤ ਦੇ ਹੋਣਗੇ।
ਬਿਨਾਂ ਸ਼ੱਕ ਭਾਰਤੀ ਸ਼ਹਿਰਾਂ ਬਾਰੇ ਵਰਲਡ ਇਕੋਨਾਮਿਕ ਫੋਰਮ ਦੀ ਇਸ ਰਿਪੋਰਟ ਨਾਲ ਸ਼ਹਿਰੀਕਰਨ ਨਾਲ ਸੰਬੰਧਤ ਕੁਝ ਅਹਿਮ ਤੱਥ ਉਭਰ ਕੇ ਸਾਹਮਣੇ ਆਏ ਹਨ। ਜਿੱਥੇ ਇੱਕ ਪਾਸੇ ਪਿੰਡਾਂ ਤੋਂ ਰੋਜ਼ਗਾਰ ਦੀ ਇੱਛਾ 'ਚ ਲੋਕ ਤੇਜ਼ੀ ਨਾਲ ਸ਼ਹਿਰਾਂ ਵੱਲ ਆ ਰਹੇ ਹਨ, ਉਥੇ ਦੂਜੇ ਪਾਸੇ ਮੱਧ ਵਰਗ ਦੇ ਲੋਕ ਹਾਲੇ ਸ਼ਹਿਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ। ਇਹ ਲੋਕ ਆਪਣੇ ਕਾਰੋਬਾਰ, ਆਪਣੀਆਂ ਸੇਵਾਵਾਂ ਤੇ ਆਪਣੀਆਂ ਪੇਸ਼ੇਵਰ ਯੋਗਤਾਵਾਂ ਸਦਕਾ ਨਾ ਸਿਰਫ ਆਪਣੀ ਕਮਾਈ ਵਧਾਉਂਦੇ ਹਨ, ਸਗੋਂ ਆਪਣੀ ਖਰੀਦ ਸ਼ਕਤੀ ਨਾਲ ਸ਼ਹਿਰੀ ਬਾਜ਼ਾਰ ਨੂੰ ਚਮਕੀਲਾ ਬਣਾਉਂਦੇ ਹਨ। ਸੰਸਾਰੀਕਰਨ ਦੇ ਨਵੇਂ ਮਾਹੌਲ ਵਿੱਚ ਭਾਰਤੀ ਸ਼ਹਿਰ ਪ੍ਰਤਿਭਾਵਾਂ ਲਈ ਖੁਸ਼ਹਾਲੀ ਦੇ ਨਵੇਂ ਕੇਂਦਰ ਬਣ ਗਏ ਹਨ।
ਬਿਨਾਂ ਸ਼ੱਕ ਦੇਸ਼ ਦੀ ਉਚੀ ਵਿਕਾਸ ਦਰ ਦੇ ਨਾਲ-ਨਾਲ ਸ਼ਹਿਰੀਕਰਨ ਦੀ ਉਚੀ ਵਾਧਾ ਦਰ ਦੇ ਬਲਬੂਤੇ ਭਾਰਤ 'ਚ ਮੱਧ ਵਰਗ ਦੇ ਲੋਕਾਂ ਦੀ ਆਰਥਿਕ ਤਾਕਤ ਤੇਜ਼ੀ ਨਾਲ ਵਧੀ ਹੈ। ਇਸੇ ਤਾਕਤ ਦੇ ਦਮ 'ਤੇ ਭਾਰਤ ਨੇ 2008 ਦੇ ਗਲੋਬਲ ਵਿੱਤੀ ਸੰਕਟ ਤੋਂ ਸਭ ਤੋਂ ਪਹਿਲਾਂ ਛੁਟਕਾਰਾ ਪਾਇਆ। ਸਾਲ 1991 ਤੋਂ ਸ਼ੁਰੂ ਹੋਏ ਆਰਥਿਕ ਸੁਧਾਰਾਂ ਤੋਂ ਬਾਅਦ ਦੇਸ਼ ਵਿੱਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਤੇ ਖਰੀਦ ਸਮਰੱਥਾ ਵਧ ਕੇ ਚਮਕੀਲੀ ਉਚਾਈ 'ਤੇ ਪਹੁੰਚ ਗਈ ਅਤੇ ਚਾਰੇ ਪਾਸੇ ਭਾਰਤੀ ਮੱਧ ਵਰਗ ਦਾ ਸਵਾਗਤ ਹੋ ਰਿਹਾ ਹੈ। ਜ਼ਿਕਰ ਯੋਗ ਹੈ ਕਿ ਦੇਸ਼ ਵਿੱਚ ਮੱਧ ਵਰਗੀ ਲੋਕਾਂ ਦੀ ਗਿਣਤੀ 30 ਕਰੋੜ ਤੋਂ ਵੱਧ ਹੈ। ਇਸ ਸਮੇਂ ਦੇਸ਼ 'ਚ ਉਚ ਮੱਧ ਵਰਗ ਦੇ 17 ਕਰੋੜ ਲੋਕ 46 ਫੀਸਦੀ ਕਰੈਡਿਟ ਕਾਰਡ, 49 ਫੀਸਦੀ ਕਾਰ, 52 ਫੀਸਦੀ ਏ ਸੀ ਅਤੇ 53 ਫੀਸਦੀ ਕੰਪਿਊਟਰ ਦੇ ਮਾਲਕ ਹਨ।
ਇੱਕ ਪਾਸੇ ਜਿੱਥੇ ਮੱਧ ਵਰਗ ਦੇਸ਼ ਦੀ ਵਿਕਾਸ ਦਰ ਵਧਾਉਣ 'ਚ ਅਹਿਮ ਸਹਿਯੋਗੀ ਹੈ, ਉਥੇ ਦੂਜੇ ਪਾਸੇ ਇਹ ਅਰਥ ਵਿਵਸਥਾ ਨੂੰ ਚਮਕੀਲੀ ਬਣਾ ਰਿਹਾ ਹੈ, ਪਰ ਦੇਸ਼ ਦੇ ਲੱਖਾਂ ਦਫਤਰਾਂ ਵਿੱਚ ਸਵੇਰੇ ਤੋਂ ਰਾਤ ਤੱਕ ਮਿਹਨਤ ਕਰ ਕੇ, ਪਸੀਨੀ ਵਹਾਅ ਕੇ ਦੇਸ਼ ਨੂੰ ਨਵੀਂ ਪਛਾਣ ਤੇ ਨਵੀਂ ਤਾਕਤ ਦੇਣ ਵਾਲਾ ਇਹ ਵਰਗ ਕਦਮ ਕਦਮ 'ਤੇ ਸਮਾਜਕ ਆਰਥਿਕ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਿਹਾ ਹੈ। ਚਾਹੇ ਮੱਧ ਵਰਗ ਦੇ ਕਰੋੜਾਂ ਲੋਕਾਂ ਦੇ ਚਿਹਰੇ 'ਤੇ ਲਗਾਤਾਰ ਮੁਸਕੁਰਾਹਟ ਦਿਖਾਈ ਦੇ ਰਹੀ ਹੈ, ਪਰ ਇਸ ਮੁਸਕੁਰਾਹਟ ਪਿੱਛੇ ਮਹਿੰਗਾਈ, ਸਮਾਜਕ ਸੁਰੱਖਿਆ, ਬੱਚਿਆਂ ਦੀ ਸਿਖਿਆ, ਰੋਜ਼ਗਾਰ, ਕਰਜ਼ੇ 'ਤੇ ਵਧਦਾ ਵਿਆਜ ਵਰਗੀਆਂ ਕਈ ਸਮਾਜਕ ਤੇ ਆਰਥਿਕ ਚੁਣੌਤੀਆਂ ਵੀ ਲੁਕੀਆਂ ਹਨ। ਸਿਖਿਆ ਖੇਤਰ ਵਿੱਚ ਨਿੱਜੀ ਖੇਤਰੀ ਦੀ ਮਹਿੰਗੀ ਸਿਖਿਆ ਨੂੰ ਹੱਲਾਸ਼ੇਰੀ ਮਿਲਣ ਦੇ ਸਿੱਟੇ ਵਜੋਂ ਮੱਧ ਵਰਗ ਦੀਆਂ ਮਿਆਰੀ ਵਿਦਿਅਕ ਸਹੂਲਤਾਂ ਸੰਬੰਧੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
ਮੱਧ ਵਰਗ ਦੇ ਟੈਕਸ ਦਾਤਾ ਵੀ ਦਿਨੋ-ਦਿਨ ਟੈਕਸ ਸੰਬੰਧੀ ਆਰਥਿਕ ਔਕੜਾਂ ਮਹਿਸੂਸ ਕਰ ਰਹੇ ਹਨ। ਆਪਣੇ ਸਮਾਜਕ ਵੱਕਾਰ ਤੇ ਜੀਵਨ ਪੱਧਰ ਲਈ ਮੱਧ ਵਰਗ ਵੱਲੋਂ ਲਏ ਜਾਣ ਵਾਲੇ ਸਭ ਤੋਂ ਜ਼ਰੂਰੀ ਹਾਊਸਿੰਗ ਲੋਨ, ਆਟੋ ਲੋਨ, ਕੰਜ਼ਿਊਮਰ ਲੋਨ ਆਦਿ 'ਤੇ ਵਿਆਹ ਦਰਾਂ ਵਿੱਚ ਵਾਧੇ ਨੇ ਮੱਧ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਜੋ ਮੱਧ ਵਰਗ ਸਦੀਆਂ ਤੋਂ ਦੇਸ਼ ਦੀਆਂ ਸੱਭਿਆਚਾਰਕ ਕਦਰਾਂ ਕੀਤਾਂ ਦਾ ਰੱਖਿਅਕ ਮੰਨਿਆ ਜਾਂਦਾ ਰਿਹਾ ਹੈ, ਉਹ ਆਪਣੇ ਪਰਵਾਰਾਂ 'ਚ ਖਪਤਕਾਰ ਸਭਿਅਤਾ ਅਤੇ ਪੱਛਮੀ ਸਭਿਅਤਾ ਦੇ ਖਤਰਿਆਂ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਰਿਹਾ ਅਤੇ ਇਸ ਦੀ ਵੱਡੀ ਗਿਣਤੀ ਭਾਰਤੀ ਕਦਰਾਂ ਕੀਮਤਾਂ ਤੋਂ ਮੀਲਾਂ ਦੂਰ ਜਾ ਰਹੀ ਹੈ।
ਯਕੀਨੀ ਤੌਰ 'ਤੇ ਸਰਕਾਰ ਨੂੰ ਮੱਧ ਵਰਗ ਦੀਆਂ ਚਿੰਤਾਵਾਂ ਤੇ ਚੁਣੌਤੀਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਬੀਤੀ ਇੱਕ ਫਰਵਰੀ ਨੂੰ ਮੋਦੀ ਸਰਕਾਰ ਨੇ 2019-2020 ਲਈ ਜੋ ਅੰਤਿ੍ਰਮ ਬਜਟ ਪੇਸ਼ ਕੀਤਾ, ਉਸ ਵਿੱਚ ਮੱਧ ਵਰਗ ਨੂੰ ਕਈ ਸੌਗਾਤਾਂ ਦਿੱਤੀਆਂ ਗਈਆਂ। ਛੋਟੇ ਆਮਦਨ ਟੈਕਸ ਦਾਤਾ ਅਤੇ ਨੌਕਰੀ ਪੇਸ਼ਾ ਵਰਗ ਦੇ ਨਾਲ-ਨਾਲ ਮੱਧ ਵਰਗ ਦੇ ਲੋਕ ਵੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਆਮਦਨ ਟੈਕਸ 'ਚ ਰਾਹਤ ਮਿਲੇ। ਇਸ ਲਈ ਸਰਕਾਰ ਨੇ ਬਜਟ ਵਿੱਚ ਆਮਦਨ ਕਰ ਛੋਟ ਦੀ ਹੱਦ ਢਾਈ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। ਇਸ ਨਾਲ ਤਿੰਨ ਕਰੋੜ ਆਮਦਨ ਕਰਦਾਤਿਆਂ ਨੂੰ ਫਾਇਦਾ ਹੋਵੇਗਾ। ਨਵੇਂ ਅੰਤਿ੍ਰਮ ਬਜਟ ਦੇ ਤਹਿਤ ਰੀਅਲ ਅਸਟੇਟ, ਰਿਹਾਇਸ਼, ਬੀਮਾ ਖੇਤਰ ਨੂੰ ਉਤਸ਼ਾਹ ਮਿਲਦਾ ਨਜ਼ਰ ਆਇਆ ਹੈ। ਸਟਾਰਟ ਅਪਸ ਲਈ ਨਵੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਨਵੇਂ ਅੰਤਿ੍ਰਮ ਬਜਟ ਵਿੱਚ ਸਿਹਤ, ਸਿਖਿਆ, ਛੋਟੇ ਉਦਯੋਗਾਂ, ਕਾਰੋਬਾਰਾਂ ਤੇ ਹੁਨਰ ਵਿਕਾਸ ਵਰਗੇ ਵੱਖ ਵੱਖ ਖੇਤਰਾਂ ਲਈ ਜੋ ਬਜਟ ਅਲਾਟਮੈਂਟ ਵਧਾਈ ਗਈ ਹੈ, ਉਸ ਨਾਲ ਵੀ ਮੱਧ ਵਰਗ ਨੂੰ ਫਾਇਦਾ ਮਿਲੇਗਾ।
ਇਹ ਸਾਫ ਸਮਝਣਾ ਪਵੇਗਾ ਕਿ ਮੱਧ ਵਰਗ ਦੀਆਂ ਮੌਜੂਦਾ ਵਿਦਿਅਕ ਪ੍ਰੇਸ਼ਾਨੀਆਂ ਨੂੰ ਵਿਦੇਸ਼ੀ ਨਿਵੇਸ਼ਕ ਅਤੇ ਵਿਦੇਸ਼ੀ ਅਦਾਰੇ ਸਰਲਤਾ ਨਾਲ ਨਹੀਂ ਬਦਲ ਸਕਦੇ। ਇਸ ਲਈ ਕੇਂਦਰ ਸਰਕਾਰ ਵੱਲੋਂ ਉਚ ਸਿਖਿਆ ਵਿਵਸਥਾ ਵਿੱਚ ਸੁਧਾਰ ਦੇ ਏਜੰਡੇ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਵੱਡੇ ਸ਼ਹਿਰਾਂ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਕਾਰਗਰ ਬਣਾਉਣਾ ਚਾਹੀਦਾ ਹੈ ਤਾਂ ਕਿ ਆਵਾਜਾਈ ਸਾਧਨਾਂ 'ਤੇ ਮੱਧ ਵਰਗ ਦੇ ਵਧਦੇ ਖਰਚ 'ਚ ਕਮੀ ਆ ਸਕੇ। ਮੱਧ ਵਰਗ ਨੂੰ ਲਾਭ ਪੁਚਾਉਣ ਲਈ ਸਰਕਾਰ ਵੱਲੋਂ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਦੇ ਤਹਿਤ ਪ੍ਰਤੱਖ ਕਰ ਪ੍ਰਣਾਲੀ ਨੂੰ ਸਰਲ ਤੇ ਪਾਰਦਰਸ਼ੀ ਬਣਾਉਣਾ ਪਵੇਗਾ। ਉਦਯੋਗ ਕਾਰੋਬਾਰ ਲਈ ਜੀ ਐਸ ਟੀ ਨੂੰ ਹੋਰ ਸਰਲ ਬਣਾਉਣਾ ਪਵੇਗਾ।
ਅਸੀਂ ਆਸ ਕਰੀਏ ਕਿ ਮੱਧ ਵਰਗ ਦੀਆਂ ਸਮਾਜਕ-ਆਰਥਿਕ ਚੁਣੌਤੀਆਂ ਦੇ ਨਿਪਟਾਰੇ, ਮੱਧ ਵਰਗ ਦੀ ਵਧਦੀ ਨਿਰਾਸ਼ਾ ਤੇ ਬੇਚੈਨੀ ਨੂੰ ਦੂਰ ਕਰਨ ਲਈ ਸਰਕਾਰ ਕੁਝ ਕਰੇਗੀ। ਅਜਿਹਾ ਹੋਣ 'ਤੇ ਹੀ ਇਹ ਵਰਗ ਦੇਸ਼ ਦੇ ਆਰਥਿਕ ਵਿਕਾਸ ਦਾ ਹੋਰ ਜ਼ਿਆਦਾ ਸਹਿਯੋਗੀ ਬਣਦਾ ਦਿਖਾਈ ਦੇਵੇਗਾ।

 

Have something to say? Post your comment