Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

‘ਮੋਗੁਲ’ ਵਿੱਚ ਗੁਲਸ਼ਨ ਕੁਮਾਰ ਦਾ ਕਿਰਦਾਰ ਆਮਿਰ ਨਿਭਾਉਣਗੇ

September 20, 2018 07:57 AM

ਅਕਸ਼ੈ ਕੁਮਾਰ ਅਤੇ ਰਣਬੀਰ ਕਪੂਰ ਦੇ ਨਾਂਹ ਕਹਿਣ ਦੇ ਬਾਅਦ ਆਮਿਰ ਖਾਨ ਗੁਲਸ਼ਨ ਕੁਮਾਰ ਦੀ ਬਾਇਓਪਿਕ ਵਿੱਚ ਕੰਮ ਕਰਨ ਜਾ ਰਹੇ ਹਨ। ਕਰੀਬੀਆਂ ਮੁਤਾਬਕ ਆਮਿਰ ਨੇ ਸਕ੍ਰਿਪਟ ਵਿੱਚ ਕੁਝ ਬਦਲਾਅ ਕਰ ਕੇ ਇਸ ਕਿਰਦਾਰ ਨੂੰ ਨਿਭਾਉਣ ਲਈ ਹਾਮੀ ਭਰ ਦਿੱਤੀ ਹੈ। ਲੰਬੇ ਸਮੇਂ ਤੋਂ ਗੁਲਸ਼ਨ ਕੁਮਾਰ ਦੀ ਬਾਇਓਪਿਕ ਚਰਚਾ ਵਿੱਚ ਹੈ, ਪਰ ਅਜੇ ਤੱਕ ਇਸ ਦੀ ਲੀਡ ਕਾਸਟ ਫਾਈਨਲ ਨਹੀਂ ਹੋ ਸਕੀ। ਪਹਿਲਾਂ ਅਕਸ਼ੈ ਕੁਮਾਰ ਇਸ ਫਿਲਮ ਨੂੰ ਕਰਨ ਵਾਲੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਵੀ ਮਨ੍ਹਾ ਕਰ ਦਿੱਤਾ। ਇਸ ਦੌਰਾਨ ਰਣਬੀਰ ਕਪੂਰ ਨੂੰ ਅਪਰੋਚ ਕੀਤਾ ਗਿਆ, ਉਸ ਨੇ ਵੀ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ ਇੱਕ ਦੇ ਬਾਅਦ ਇੱਕ ਬਾਇਓਪਿਕ ਨਹੀਂ ਕਰਨਾ ਚਾਹੁੰਦੇ। ਉਂਝ ਵੀ ਉਸ ਦੇ ਕੋਲ ਡੇਟਸ ਦੀ ਕਮੀ ਹੈ। ਹਾਲ ਹੀ ਵਿੱਚ ਰਣਬੀਰ ਸੰਜੇ ਦੱਤ ਦੀ ਬਾਇਓਪਿਕ ‘ਸੰਜੂ' ਵਿੱਚ ਨਜ਼ਰ ਆਏ ਸਨ।
ਗੌਰਤਲਬ ਹੈ ਕਿ ਆਮਿਰ ਖਾਨ ਬਤੌਰ ਕੋ-ਪ੍ਰੋਡਿਊਸਰ ਇਸ ਫਿਲਮ ਨਾਲ ਜੁੜੇ ਹਨ। ਅੱਗੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਇਸ ਫਿਲਮ ਵਿੱਚ ਐਕਟਿੰਗ ਵੀ ਕਰਨਗੇ। ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਨਾਲ ਜੁੜੇ ਲੋਕ ਇਸ ਗੱਲ 'ਤੇ ਮੋਹਰ ਵੀ ਲਾ ਰਹੇ ਹਨ। ਆਮਿਰ ਫਿਲਮ ਦੇ ਕ੍ਰਿਏਟਿਵ ਪ੍ਰੋਡਿਊਸਰ ਤਾਂ ਰਹਿਣਗੇ, ਨਾਲ ਹੀ ਇਸ ਵਿੱਚ ਐਕਟਿੰਗ ਵੀ ਕਰਨਗੇ। ਸੂਤਰਾਂ ਮੁਤਾਬਕ ਆਮਿਰ ਨੂੰ ਗੁਲਸ਼ਨ ਕੁਮਾਰ ਦੇ ਰੋਲ ਲਈ ਆਪਣਾ ਵੇਟ ਵਧਾਉਣਾ ਪਵੇਗਾ, ਜਿਸ ਦੀ ਤਿਆਰੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਉਨ੍ਹਾਂ ਨੇ ਸਕ੍ਰਿਪਟ ਵਿੱਚ ਵੀ ਕੁਝ ਬਦਲਾਅ ਕਰਵਾਏ ਹਨ। ਆਮਿਰ ਨਹੀਂ ਚਾਹੁੰਦੇ ਕਿ ਫਿਲਮ ਵਿੱਚ ਕੋਈ ਕੰਟਰੋਵਰਸੀ ਹੋਵੇ। ਭੂਸ਼ਣ ਕੁਮਾਰ ਵੀ ਸਕ੍ਰਿਪਟ ਵਿੱਚ ਕੀਤੀ ਤਬਦੀਲੀ ਨੂੰ ਲੈ ਕੇ ਸਹਿਮਤ ਹਨ।

Have something to say? Post your comment