Welcome to Canadian Punjabi Post
Follow us on

19

April 2019
ਭਾਰਤ

ਡਾਕਟਰ ਸਰਜਰੀ ਦੌਰਾਨ ਪੇਟ ਵਿੱਚ ਦੋ ਕੈਂਚੀਆਂ ਭੁੱਲ ਗਏ, ਤਿੰਨ ਮਹੀਨੇ ਬਾਅਦ ਪਤਾ ਲੱਗਾ

February 11, 2019 08:51 AM

ਹੈਦਰਾਬਾਦ, 10 ਫਰਵਰੀ (ਪੋਸਟ ਬਿਊਰੋ)- ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਹੈ। ਇੱਕ ਔਰਤ ਦਾ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਆਪਣੀਆਂ ਦੋ ਕੈਂਚੀਆਂ ਔਰਤ ਦੇ ਪੇਟ 'ਚ ਹੀ ਭੁੱਲ ਗਏ, ਜਿਸ ਬਾਰੇ ਤਿੰਨ ਮਹੀਨਿਆਂ ਬਾਅਦ ਐਕਸਰੇ 'ਚ ਪਤਾ ਲੱਗਾ ਹੈ।
ਮਿਲ ਿਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਇੱਕ ਪ੍ਰਸਿੱਧ ਹਸਪਤਾਲ 'ਚ ਸਰਜਰੀ ਦੌਰਾਨ ਡਾਕਟਰਾਂ ਗਲਤੀ ਨਾਲ ਆਪਣੀਆਂ ਦੋ ਕੈਂਚੀਆਂ ਔਰਤਾਂ ਦੇ ਪੇਟ 'ਚ ਰਹਿਣ ਦਿੱਤੀਆਂ। ਇਸ ਗਲਤੀ ਨਾਲ ਔਰਤ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੈਂਚੀਆਂ ਔਰਤ ਦੇ ਪੇਟ ਵਿੱਚ ਕਰੀਬ ਤਿੰਨ ਮਹੀਨਿਆਂ ਤੱਕ ਰਹੀਆਂ ਤੇ ਐਕਸਰੇ ਵਿੱਚ ਇਸ ਬਾਰੇ ਪਤਾ ਲੱਗਾ। ਇੱਕ 33 ਸਾਲਾ ਔਰਤ ਨੇ ਸ਼ਹਿਰ ਦੇ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ 'ਚ ਤਿੰਨ ਮਹੀਨੇ ਪਹਿਲਾਂ ਇੱਕ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ, ਪਰ ਉਸ ਔਰਤ ਦੇ ਪੇਟ ਵਿੱਚ ਦਰਦ ਰਹਿਣ ਲੱਗਾ। ਇਸ ਤੋਂ ਬਾਅਦ ਉਸ ਨੇ ਐਕਸਰੇ ਕਰਵਾਇਆ ਜਿਸ 'ਚ ਇਹ ਗੱਲ ਸਾਹਮਣੇ ਆਈ।

Have something to say? Post your comment
ਹੋਰ ਭਾਰਤ ਖ਼ਬਰਾਂ
ਕਨ੍ਹਈਆ ਕੁਮਾਰ ਇਨ੍ਹਾਂ ਚੋਣਾਂ ਨੂੰ ਪੜ੍ਹਾਈ ਤੇ ਕੜਾਹੀ ਦੀ ਲੜਾਈ ਕਹਿੰਦੈ
ਮਾਲੇਗਾਉਂ ਧਮਾਕਾ ਕੇਸ: ਸਾਧਵੀ ਪ੍ਰਗਿਆ ਠਾਕਰ ਦੇ ਚੋਣ ਲੜਨ ਉੱਤੇਪੀੜਤ ਦੇ ਪਿਤਾ ਨੂੰਇਤਰਾਜ਼
ਸਿਰਫ ਦੋ ਰੁਪਏ ਵਿੱਚ ਪਤਾ ਲੱਗੇਗਾ ਕਿਸ ਨੂੰ ਦਿੱਤੀ ਵੋਟ
ਲੁਟੇਰਾ ਗਰੋਹ ਦਾ ਪਰਦਾ ਫਾਸ਼, ਦੋ ਔਰਤਾਂ ਸਣੇ ਛੇ ਗ੍ਰਿਫਤਾਰ
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਮੋਦੀ ਖਿਲਾਫ ਚੋਣ ਲੜਨ ਤੋਂ ਪਾਸਾ ਵੱਟਿਆ
ਚੌਟਾਲਾ ਨੂੰ ਜੇਲ੍ਹ ਵਿੱਚ ਹੀ ਰੱਖਣ ਦੀ ਸ਼ਰਤ 'ਤੇ ਸਮਝੌਤਾ ਹੋਇਐ: ਅਭੈ
ਆਪਣੀ ਹੀ ਕਾਂਗਰਸ ਪਾਰਟੀ ਤੋਂ ਨਾਰਾਜ਼ ਹੈ ਪ੍ਰਿਅੰਕਾ ਚਤੁਰਵੇਦੀ
ਤਾਮਿਲ ਨਾਡੂ ਦੇ ਵੋਟਰਾਂ ਨੂੰ ਵੰਡਣ ਲਈ ਰੱਖੇ 1.48 ਕਰੋੜ ਰੁਪਏ ਜ਼ਬਤ
ਸਾਰੇ ਦੇਸ਼ ਵਿੱਚ ਤੂਫਾਨ ਨਾਲ ਮੀਂਹ ਦੀ ਮਾਰ, ਮੋਦੀ ਵੱਲੋਂ ਸਿਰਫ ਗੁਜਰਾਤ ਲਈ ਮਦਦ ਦਾ ਐਲਾਨ
ਮੋਦੀ ਦੇ ਕਾਫਲੇ ਦੀ ਤਲਾਸ਼ੀ ਲੈਣ ਵਾਲੇ ਅਫਸਰਨੂੰ ਚੋਣ ਕਮਿਸ਼ਨ ਨੇ ਸਸਪੈਂਡ ਕਰ ਦਿੱਤਾ