Welcome to Canadian Punjabi Post
Follow us on

19

April 2019
ਪੰਜਾਬ

ਮਰ ਚੁੱਕੇ ਫੌਜੀ ਦੇ ਕਾਗਜ਼ਾਂ ਤੋਂ ਆਈਫੋਨ ਵੇਚ ਕੇ ਇੰਜੀਨੀਅਰ ਤੋਂ ਤੀਹ ਹਜ਼ਾਰ ਠੱਗੇ

February 11, 2019 08:44 AM

ਲੁਧਿਆਣਾ, 10 ਫਰਵਰੀ (ਪੋਸਟ ਬਿਊਰੋ)- ਕਿਸੇ ਠੱਗ ਨੇ ਮਕੈਨੀਕਲ ਇੰਜੀਨੀਅਰ ਨੂੰ ਓ ਐੱਲ ਐਕਸ 'ਤੇ ਆਈਫੋਨ ਵੇਚਣ ਦਾ ਝਾਂਸਾ ਦੇ ਕੇ ਮਰੇ ਹੋਏ ਆਰਮੀ ਜਵਾਨ ਦੇ ਕਾਗਜ਼ਾਂ ਦੀ ਵਰਤੋਂ ਨਾਲ ਪੇ ਟੀ ਐੱਮ ਤੋਂ ਤੀਹ ਹਜ਼ਾਰ ਟਰਾਂਸਫਰ ਕਰਵਾ ਲਏ। ਪੀੜਤ ਇੰਜੀਨੀਅਰ ਨੂੰ ਪੁਲਸ ਨੇ ਵੀ ਸੱਤ ਮਹੀਨੇ ਪ੍ਰੇਸ਼ਾਨ ਕਰਨ ਦੇ ਬਾਅਦ ਕੇਸ ਦਰਜ ਕੀਤਾ ਹੈ ਤੇ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਿਸ ਨੰਬਰ 'ਤੇ ਦੋਸ਼ੀ ਨੇ ਪੈਸੇ ਟਰਾਂਸਫਰ ਕਰਵਾਏ, ਉਹ ਬਿਹਾਰ ਦੇ ਹਨ।
ਗਿਆਸਪੁਰਾ ਦੇ ਇਮਰਾਨ ਅਲੀ ਨੇ ਦੱਸਿਆ ਕਿ ਉਹ ਰਾਕਮੈਨ ਫੈਕਟਰੀ ਵਿੱਚ ਇੰਜੀਨੀਅਰ ਹੈ। ਜੁਲਾਈ 2018 ਵਿੱਚ ਓ ਐੱਲ ਐਕਸ ਉੱਤੇ ਮੋਬਾਈਲ ਲੱਭ ਰਿਹਾ ਸੀ ਤਾਂ ਉਸ ਦੀ ਨਜ਼ਰ ਆਈਫੋਨ ਐਕਸ 'ਤੇ ਪਈ। ਮੋਬਾਈਲ ਵੇਚਣ ਵਾਲੇ ਸ਼ਖਸ ਦਾ ਨਾਂਅ ਸ੍ਰੀਕਾਂਤ ਸੀ। ਉਸ ਨੇ ਮੋਬਾਈਲ ਲੈਣ ਦੀ ਇੱਛਾ ਦੱਸੀ ਤਾਂ ਦੋਸ਼ੀ ਨੇ ਵਾਟਸਐਪ ਨੰਬਰ ਮੰਗਿਆ। ਦੋਸ਼ੀ ਨੇ ਮੋਬਾਈਲ ਦੀ ਫੋਟੋ ਭੇਜੀ ਤੇ 45 ਹਜ਼ਾਰ ਮੰਗ ਕੇ ਦੱਸਿਆ ਕਿ ਉਹ ਫੌਜੀ ਜਵਾਨ ਹੈ ਅਤੇ ਡਿਊਟੀ ਉੱਤੇ ਹੈ। ਫਿਰ ਦੋਸ਼ੀ ਨੇ ਆਰਮੀ ਕਾਰਡ ਅਤੇ ਫੋਟੋ ਵੀ ਭੇਜੀ ਤਾਂ ਕਿ ਪੀੜਤ ਨੂੰ ਉਸ 'ਤੇ ਯਕੀਨ ਹੋ ਸਕੇ। ਬਿੱਲ ਨਿਰਮਲ ਪੈਲੇਸ ਰੋਡ ਦੀ ਦੁਕਾਨ ਦਾ ਸੀ। ਪੀੜਤ ਨੇ ਕਿਹਾ ਕਿ ਉਸ ਨੂੰ ਮੋਬਾਈਲ ਭੇਜ ਦੇਵੇ ਅਤੇ ਪੇਮੈਂਟ ਕਰ ਦੇਵੇਗਾ। ਦੋਸ਼ੀ ਨੇ ਕਿਹਾ ਕਿ ਆਰਮੀ ਤੋਂ ਕੋਰੀਅਰ ਤਦ ਨਿਕਲਦਾ ਹੈ, ਜਦ ਪੇਮੈਂਟ ਮਿਲ ਜਾਏ। ਦੋਸ਼ੀ ਦੇ ਕਹਿਣ 'ਤੇ ਵੱਖ-ਵੱਖ ਨੰਬਰਾਂ ਦੇ ਪੇ ਟੀ ਐੱਮ ਵਿੱਚ ਤੀਹ ਹਜ਼ਾਰ ਰੁਪਏ ਪੁਆ ਦਿੱਤੇ। ਜਦ ਤੀਹ ਹਜ਼ਾਰ ਪੂਰੇ ਹੋ ਗਏ ਤਾਂ ਦੋਸ਼ੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਹ ਬਿੱਲ ਲੈ ਕੇ ਸ਼ਾਪ ਉੱਤੇ ਗਿਆ ਤਾਂ ਪਤਾ ਲੱਗਾ ਕਿ ਮੋਬਾਈਲ ਦੁਕਾਨਦਾਰ ਦੇ ਸਾਲੇ ਨੇ ਲਿਆ ਸੀ, ਪਰ ਸਾਲੇ ਨੇ ਕਿਸੇ ਹੋਰ ਨੂੰ ਵੇਚ ਦਿੱਤਾ ਸੀ। ਜਦ ਸ੍ਰੀਕਾਂਤ ਦੇ ਦਸਤਾਵੇਜ਼ ਵਿੱਚ ਲਿਖੇ ਪਤੇ 'ਤੇ ਗਿਆ ਤਾਂ ਪਤਾ ਲੱਗਾ ਕਿ ਸ੍ਰੀਕਾਂਤ ਦੀ ਪੰਜ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਤੰਗ ਹੋ ਕੇ ਉਹ ਚੌਕੀ ਕੰਗਣਵਾਲ ਗਏ ਤਾਂ ਪੁਲਸ ਨੇ ਸ਼ਿਕਾਇਤ ਲਿਖ ਲਈ, ਪਰ ਕੇਸ ਦਰਜ ਨਹੀਂ ਕੀਤਾ। ਚਾਲੀ ਵਾਰ ਚੌਕੀ, ਸਾਈਬਰ ਸੈਲ ਗਿਆ ਅਤੇ 100 ਤੋਂ ਵੱਧ ਫੋਨ ਕੀਤੇ, ਪਰ ਕਾਰਵਾਈ ਨਹੀਂ ਹੋਈ। ਕੰਗਣਵਾਲ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਜਦ ਸ਼ਿਕਾਇਤ ਮਿਲੀ ਮਾਮਲਾ ਦਰਜ ਕਰ ਦਿੱਤਾ। ਜਾਂਚ ਸਾਈਬਰ ਸੈੱਲ ਕਰ ਰਿਹਾ ਸੀ। ਰਿਪੋਰਟ ਦੇ ਬਾਅਦ ਕੇਸ ਦਰਜ ਕੀਤਾ ਗਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਸਤੇ ਵਿਦੇਸ਼ੀ ਹੀਰੇ ਦੇ ਚੱਕਰ ਵਿੱਚ ਸੁਨਿਆਰੇ ਨਾਲ 22 ਕਰੋੜ 80 ਲੱਖ ਦੀ ਠੱਗੀ
ਜਲੰਧਰ ਵਿੱਚ ਕਿਰਾਏ ਉਤੇ ਕਮਰਾ ਲੈ ਕੇ ਬੁਕੀ ਦਾ ਧੰਦਾ ਕਰਦਾ ਸੀ ਮੁਕੇਸ਼ ਸੇਠੀ
ਨਵੀਂ ਫਿਲਮ ਲਈ ਗਾਮੇ ਦਾ ਗੀਤ ਚੋਰੀ ਕਰਨ ਦਾ ਦੋਸ਼
ਪੰਜਾਬ ਐਨ ਆਰ ਆਈ ਤਾਂ ਲੱਖਾਂ ਵਿੱਚ, ਪਰ ਵੋਟਾਂ ਸਿਰਫ 393
ਬਰਗਾੜੀ ਮੋਰਚੇ ਦੇ ਦੂਸਰੇ ਪੜਾਅ ਲਈ ਬਹਿਬਲ ਕਲਾਂ ਤੱਕ ਰੋਸ ਮਾਰਚ ਕੱਢਿਆ ਗਿਆ
ਵੱਡੇ ਬਾਦਲ ਨੇ ਲੋਕਾਂ ਨੂੰ ਕਿਹਾ, ‘ਵੋਟ ਨਹੀਂ ਪਾਉਣੀ, ਨਾ ਪਾਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ'
ਬਾਹਰੀ ਹੋਣ ਦਾ ਠੱਪਾ ਮਿਟਾਉਣ ਲਈ ਜਾਖੜ ਨੇ ਪਠਾਨਕੋਟ ਵਿੱਚ ਕੋਠੀ ਖਰੀਦੀ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ