Welcome to Canadian Punjabi Post
Follow us on

19

April 2019
ਅੰਤਰਰਾਸ਼ਟਰੀ

ਰੂਸੀ ਟਾਪੂ ਉੱਤੇ ਰਿੱਛ ਆਮ ਲੋਕਾਂ ਦੇ ਘਰਾਂ ਵਿੱਚ ਜਾ ਵੜੇ

February 11, 2019 08:37 AM

ਮਾਸਕੋ, 10 ਫਰਵਰੀ (ਪੋਸਟ ਬਿਊਰੋ)- ਗਲੋਬਲ ਵਾਰਮਿੰਗ ਕਾਰਨ ਰੂਸ ਦੇ ਪੂਰਬ ਉਤਰ ਵਿੱਚ ਨੋਵਾਇਆ ਜੇਮਲਿਆ ਟਾਪੂਆਂ ਵਿੱਚ ਕਈ ਘਰਾਂ ਅਤੇ ਇਮਾਰਤਾਂ 'ਚ ਹਿੰਸਕ ਪੋਲਰ ਬੀਅਰ ਵੜ ਜਾਣ ਕਾਰਨ ਉਥੋਂ ਦੇ ਲੋੋਕ ਦਹਿਸ਼ਤ 'ਚ ਹਨ, ਜਿਸ ਨੂੰ ਵੇਖਦਿਆਂ ਉਥੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਥੇ ਰਹਿੰਦੇ ਤਿੰਨ ਹਜ਼ਾਰ ਲੋਕਾਂ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਰੂਸ ਪ੍ਰਸ਼ਾਸਨ ਨੇ ਇਸ ਦੀ ਜਾਂਚ ਲਈ ਇੱਕ ਕਮਿਸ਼ਨ ਭੇਜਿਆ ਹੈ। ਹਾਲੇ ਤੱਕ ਉਨ੍ਹਾਂ ਨੂੰ ਰਿੱਛਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਜਾਂਚ ਤੋਂ ਬਾਅਦ ਲੋੜ ਪੈਣ 'ਤੇ ਉਨ੍ਹਾਂ ਨੂੰ ਮਾਰੇ ਜਾਣ ਤੋਂ ਇਨਕਾਰ ਨਹੀਂ ਕੀਤਾ ਗਿਆ। ਸਥਾਨਕ ਅਧਿਕਾਰੀ ਅਲੈਗਜ਼ੈਂਡਰ ਮਿਨਾਯੇਵ ਨੇ ਕਿਹਾ, ਦਸੰਬਰ ਦੇ ਬਾਅਦ ਤੋਂ ਕਰੀਬ 52 ਪੋਲਰ ਬੀਅਰ ਇਸ ਟਾਪੂਆਂ ਦੇ ਗਰੁੱਪ ਵਿੱਚ ਲੋਕਾਂ ਦੇ ਮੁੱਖ ਰਿਹਾਇਸ਼ੀ ਇਲਾਕਿਆਂ 'ਚ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਕਈ ਰਿੱਛ ਹਿੰਸਕ ਸੁਭਾਅ ਦੇ ਸਨ ਅਤੇ ਛੇ ਤੋਂ 10 ਤੱਕ ਦੇ ਗਰੁੱਪਾਂ ਵਿੱਚ ਹਰ ਸਮੇਂ ਉਨ੍ਹਾਂ ਇਲਾਕਿਆਂ ਵਿੱਚ ਘੰੁਮਦੇ ਰਹਿੰਦੇ ਹਨ। ਇਸ ਕਾਰਨ ਲੋਕ ਘਰੋਂ ਨਿਕਲਣ ਤੋਂ ਡਰਦੇ ਹਨ। ਵਰਨਣ ਯੋਗ ਹੈ ਕਿ ਜਲਵਾਯੂ ਬਦਲਾਅ ਕਾਰਨ ਆਰਕਟਿਕ ਦੀ ਬਰਫ ਪਿਘਲਣ ਨਾਲ ਪੋਲਰ ਬੀਅਰ ਕਾਫੀ ਪ੍ਰਭਾਵਤ ਹਨ। ਰੂਸ 'ਚ ਉਨ੍ਹਾਂ ਨੂੰ ਸੰਕਟ ਗ੍ਰਸਤ ਜੀਵਾਂ ਦੀ ਸੂਚੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਸ਼ਿਕਾਰ ਕਰਨ 'ਤੇ ਪਾਬੰਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਹਿੰਦੂ ਲੜਕੀ ਦੇ ਅਗਵਾਪਿੱਛੋਂ ਲਹਿੰਦੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ
ਅਮਰੀਕੀ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਰੋਕਣ ਦੀ ਟਰੰਪ ਨੇ ਕੀਤੀ ਸੀ ਕੋਸਿ਼ਸ਼ : ਰਿਪੋਰਟ
ਭਾਰਤ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਐ ਐੱਫ-21
ਅਮਰੀਕਾ ਵਿੱਚ 10 ਰੋਬੋਟ ਡਾਗ ਨੇ 30 ਮੀਟਰ ਟਰੱਕ ਖਿੱਚਿਆ
ਕਿਊਬਾ ਤੇ ਵੈਨੇਜ਼ੁਏਲਾ ਉੱਤੇ ਅਮਰੀਕਾ ਨੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ
ਪਾਕਿਸਤਾਨ ਦੇ ਬਲੋਚਿਸਤਾਨ ਰਾਜ ਵਿੱਚ 14 ਮੁਸਾਫਰਾਂ ਨੂੰ ਗੋਲੀ ਮਾਰ ਕੇ ਮਾਰਿਆ
ਉੱਤਰੀ ਕੋਰੀਆ ਵੱਲੋਂ ਮੁੜ ਨਵੇਂ ਹਥਿਆਰ ਦਾ ਪਰੀਖਣ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ