Welcome to Canadian Punjabi Post
Follow us on

19

April 2019
ਅੰਤਰਰਾਸ਼ਟਰੀ

ਥਾਈਲੈਂਡ ਦੇ ਰਾਜੇ ਨੇ ਆਪਣੀ ਭੈਣ ਦੇ ਚੋਣ ਲੜਨ ਨੂੰ ਸਭਿਆਚਾਰ ਦੇ ਉਲਟ ਦੱਸਿਆ

February 11, 2019 08:33 AM

ਬੈਂਕਾਕ, 10 ਫਰਵਰੀ (ਪੋਸਟ ਬਿਊਰੋ)- ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਮਾਰਚ 'ਚ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ 'ਚ ਆਪਣੀ ਭੈਣ ਦੀ ਹੈਰਾਨ ਕਰ ਦੇਣ ਵਾਲੇ ਦਾਅਵੇ ਨੂੰ ਗਲਤ ਦੱਸ ਕੇ ਨਿੰਦਾ ਕੀਤੀ ਹੈ।
ਰਾਜਮਹੱਲ ਤੋਂ ਜਾਰੀ ਇੱਕ ਬਿਆਨ ਅਨੁਸਾਰ ਥਾਈਲੈਂਡ ਦੇ ਰਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦਾ ਦਾਅਵਾ ਇਸ ਦੇਸ਼ ਦੇ ਸਭਿਆਚਾਰ ਦੇ ਵਿਰੁੱਧ ਹੈ। 67 ਸਾਲਾ ਰਾਜ ਕੁਮਾਰੀ ਓਬੋਲਰਤਨਾ ਮਾਹੀਦੋਲ ਨੂੰ ਸਾਬਕਾ ਪ੍ਰਧਾਨ ਮੰਤਰੀ ਥਾਕਿਸਨ ਚਿਨਾਵਾਟ ਦੀ ਸਹਿਯੋਗੀ ਪਾਰਟੀ ਨੇ ਆਪਣੀ ਉਮੀਦਵਾਰ ਬਣਾਇਆ ਹੈ। ਇਸ ਪਹਿਲ ਨਾਲ ਥਾਈ ਰਾਜਨੀਤੀ ਤੋਂ ਦੂਰ ਰਹਿਣ ਦੀ ਸ਼ਾਹੀ ਪਰਵਾਰ ਦੀ ਪ੍ਰੰਪਰਾ ਟੁੱਟ ਜਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਰਾਜਾ ਦੇ ਇਸ ਦਖਲ ਨਾਲ ਚੋਣ ਕਮਿਸ਼ਨ 24 ਮਾਰਚ ਨੂੰ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ ਲਈ ਰਾਜਕੁਮਾਰੀ ਨੂੰ ਅਯੋਗ ਕਰਾਰ ਦੇ ਸਕਦਾ ਹੈ। ਇਨ੍ਹਾਂ ਚੋਣਾਂ 'ਤੇ ਸਭ ਦੀ ਨਜ਼ਰ ਹੈ ਕਿਉਂਕਿ ਪੰਜ ਸਾਲਾ ਫੌਜੀ ਸ਼ਾਸਨ ਤੋਂ ਬਾਅਦ ਥਾਈਲੈਂਡ ਕੋਲ ਲੋਕਤੰਤਰ ਵੱਲ ਪਰਤਣ ਦਾ ਮੌਕਾ ਹੈ। ਰਾਜਮਹੱਲ ਤੋਂ ਜਾਰੀ ਬਿਆਨ ਅਨੁਸਾਰ ਰਾਜਾ ਦਾ ਕਹਿਣਾ ਹੈ ਕਿ ਰਾਜਕੁਮਾਰੀ ਨੇ ਭਾਵੇਂ ਆਪਣੇ ਸ਼ਾਹੀ ਖਿਤਾਬ ਛੱਡ ਦਿੱਤੇ ਹਨ, ਫਿਰ ਵੀ ਉਹ ਚਾਕ੍ਰੀ ਵੰਸ਼ ਦੀ ਮੈਂਬਰ ਹੈ। ਸ਼ਾਹੀ ਪਰਵਾਰ ਦੇ ਕਿਸੇ ਮੈਂਬਰ ਦਾ ਰਾਜਨੀਤੀ ਵਿੱਚ ਆਉਣਾ ਦੇਸ਼ ਦੀ ਪਰੰਪਰਾ ਅਤੇ ਸਭਿਆਚਾਰ ਦੇ ਵਿਰੁੱਧ ਮੰਨਿਆ ਜਾਂਦਾ ਹੈ। ਅਜਿਹਾ ਕਰਨਾ ਬੇਹੱਦ ਅਣਉਚਿਤ ਹੋਵੇਗਾ। ਬਿਆਨ ਵਿੱਚ ਸੰਵਿਧਾਨ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਪਰਵਾਰ ਨੂੰ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਰਾਜਕੁਮਾਰੀ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਹ ਆਮ ਲੋਕਾਂ ਦੀ ਤਰ੍ਹਾਂ ਰਹਿੰਦੀ ਹੈ ਤੇ ਆਮ ਵਿਅਕਤੀ ਦੀ ਹੈਸੀਅਤ ਨਾਲ ਉਨ੍ਹਾਂ ਨੂੰ ਇਹ ਅਧਿਕਾਰ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਹੀਨੇ ਹੋ ਰਹੀਆਂ ਥਾਈਲੈਂਡ ਚੋਣਾਂ 'ਚ ਓਦੋਂ ਦਿਲਚਸਪ ਮੋੜ ਆ ਗਿਆ ਸੀ, ਜਦੋਂ ਇਸ ਦੇਸ਼ ਦੇ ਰਾਜੇ ਦੀ ਭੈਣ ਰਾਜਕੁਮਾਰੀ ਉਬੋਲਰਤਨਾ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ 24 ਮਾਰਚ ਨੂੰ ਹੋ ਰਹੀਆਂ ਚੋਣਾਂ 'ਚ ਥਾਈਲੈਂਡ ਦੇ ਕਿੰਗ ਮਹਾ ਵਜੀਰਾਲੋਂਗਕੋਰਨ ਦੀ ਵੱਡੀ ਭੈਣ ਰਾਜਕੁਮਾਰੀ ਉਬੋਲਰਤਨਾ (67) ਥਾਈ ਡਿਫੈਂਸ ਚਾਰਟ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਬਣ ਗਈ ਸੀ। 1932 'ਚ ਸੰਵਿਧਾਨਕ ਰਾਜਤੰਤਰ ਬਣਨ ਤੋਂ ਬਾਅਦ ਥਾਈਲੈਂਡ ਦੇ ਸ਼ਾਹੀ ਪਰਵਾਰ ਨੇ ਸਿਆਸਤ ਤੋਂ ਦੂਰੀ ਰੱਖੀ ਹੋਈ ਸੀ। ਉਨ੍ਹਾਂ ਦੇ ਚੋਣ ਲੜਨ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਤੇ ਫੌਜੀ ਜੁੰਡੀ ਦੇ ਮੁਖੀ ਪ੍ਰਯੁਤ ਚਾਨ ਓਚਾ ਦੇ ਸੱਤਾ 'ਚ ਬਣੇ ਰਹਿਣ ਦੇ ਮਨਸੂਬੇ 'ਤੇ ਵੀ ਪਾਣੀ ਫਿਰ ਸਕਦਾ ਹੈ। ਸਾਲ 2014 'ਚ ਹੋਈ ਫੌਜੀ ਤਖਤਾਪਲਟ ਤੋਂ ਬਾਅਦ ਓਚਾ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਉਸ ਤੋਂ ਬਾਅਦ ਤੋਂ ਦੇਸ਼ 'ਚ ਪਹਿਲੀ ਵਾਰ ਚੋਣਾਂ ਹੋਣ ਵਾਲੀਆਂ ਹਨ।
ਰਾਜਕੁਮਾਰੀ ਉਬੋਲਰਤਨਾ ਨੂੰ ਉਮੀਦਵਾਰ ਬਣਾਉਣ ਵਾਲੀ ਥਾਈ ਰੱਖਿਆ ਚਾਰਟ ਪਾਰਟੀ ਦੇ ਨੇਤਾ ਪ੍ਰੀਚਾਪੋਲ ਪੋਂਗਪਨੀਚ ਦਾ ਕਹਿਣਾ ਹੈ, ‘ਰਾਜਕੁਮਾਰੀ ਪ੍ਹੜੀ ਲਿਖੀ ਹੋਣ ਦੇ ਨਾਲ ਹੁਨਰਮੰਦ ਵੀ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਤੋਂ ਬਿਹਤਰ ਉਮੀਦਵਾਰ ਨਹੀਂ ਹੋ ਸਕਦਾ।’ ਚੋਣਾਂ 'ਚ ਰਾਜਕੁਮਾਰੀ ਤੇ ਓਚਾ ਦੇ ਆਹਮੋ ਸਾਹਮਣੇ ਹੋਣ ਕਾਰਨ ਇਸ ਨੂੰ ਲੋਕਤੰਤਰ ਤੇ ਤਾਨਾਸ਼ਾਹੀ ਵਿਚਕਾਰ ਦੀ ਲੜਾਈ ਕਿਹਾ ਜਾ ਰਿਹਾ ਹੈ। ਕਈ ਦਹਾਕੇ ਪਹਿਲਾਂ ਇਕ ਅਮਰੀਕੀ ਨਾਲ ਵਿਆਹ ਕਰਨ ਤੋਂ ਬਾਅਦ ਉਬੋਲਰਤਨਾ ਨੂੰ ਆਪਣਾ ਸ਼ਾਹੀ ਅਹੁਦਾ ਛੱਡਣਾ ਪਿਆ ਸੀ, ਪਰ ਤਲਾਕ ਪਿੱਛੋਂ ਉਹ ਵਾਪਸ ਥਾਈਲੈਂਡ ਆ ਗਈ ਸੀ। ਉਨ੍ਹਾਂ ਨੂੰ ਅਜੇ ਵੀ ਸ਼ਾਹੀ ਪਰਵਾਰ ਦਾ ਹਿੱਸਾ ਮੰਨਿਆ ਜਾਂਦਾ ਹੈ। ਉਬੋਲਰਤਨ ਨੇ ਕਿਹਾ, ‘ਮੈਂ ਸ਼ਾਹੀ ਪਦਵੀ ਤਿਆਗ ਦਿੱਤੀ ਹੈ ਤੇ ਆਮ ਇਨਸਾਨ ਵਾਂਗ ਰਹਿੰਦੀ ਹਾਂ। ਇਕ ਨਾਗਰਿਕ ਦੇ ਤੌਰ 'ਤੇ ਹਾਸਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਂ ਸਿਆਸਤ 'ਚ ਕਦਮ ਰੱਖ ਰਹੀ ਹਾਂ।'

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਹਿੰਦੂ ਲੜਕੀ ਦੇ ਅਗਵਾਪਿੱਛੋਂ ਲਹਿੰਦੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ
ਅਮਰੀਕੀ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਰੋਕਣ ਦੀ ਟਰੰਪ ਨੇ ਕੀਤੀ ਸੀ ਕੋਸਿ਼ਸ਼ : ਰਿਪੋਰਟ
ਭਾਰਤ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਐ ਐੱਫ-21
ਅਮਰੀਕਾ ਵਿੱਚ 10 ਰੋਬੋਟ ਡਾਗ ਨੇ 30 ਮੀਟਰ ਟਰੱਕ ਖਿੱਚਿਆ
ਕਿਊਬਾ ਤੇ ਵੈਨੇਜ਼ੁਏਲਾ ਉੱਤੇ ਅਮਰੀਕਾ ਨੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ
ਪਾਕਿਸਤਾਨ ਦੇ ਬਲੋਚਿਸਤਾਨ ਰਾਜ ਵਿੱਚ 14 ਮੁਸਾਫਰਾਂ ਨੂੰ ਗੋਲੀ ਮਾਰ ਕੇ ਮਾਰਿਆ
ਉੱਤਰੀ ਕੋਰੀਆ ਵੱਲੋਂ ਮੁੜ ਨਵੇਂ ਹਥਿਆਰ ਦਾ ਪਰੀਖਣ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ