Welcome to Canadian Punjabi Post
Follow us on

18

April 2019
ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਦੌਰੇ ਤੋਂ ਚੀਨ ਭੜਕ ਪਿਆ

February 11, 2019 08:31 AM

ਬੀਜਿੰਗ, 10 ਫਰਵਰੀ (ਪੋਸਟ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦਾ ਚੀਨ ਨੇ ਕੱਲ੍ਹ ਬੜਾ ਤਿੱਖਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਸਰਹੱਦੀ ਪ੍ਰਦੇਸ਼ ਨੂੰ ਮਾਨਤਾ ਨਹੀਂ ਦੇਵੇਗਾ ਅਤੇ ਭਾਰਤੀ ਲੀਡਰਸਿ਼ਪ ਨੂੰ ਅਜਿਹੀ ਕਿਸੇ ਕਾਰਵਾਈ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜਿਹੜੀ ਸਰਹੱਦੀ ਪ੍ਰਸ਼ਨ ਨੂੰ ਮੁਸ਼ਕਲ ਬਣਾਉਂਦੀ ਹੈ। ਇਹ ਬਿਆਨ ਚੀਨ ਦੀ ਨੀਤੀ ਦਾ ਅੰਗ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ 'ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੀਨ-ਭਾਰਤ ਸਰਹੱਦ ਦੇ ਸਵਾਲ 'ਤੇ ਚੀਨ ਦਾ ਰੁਖ਼ ਸੁਤੰਤਰ ਤੇ ਸਪੱਸ਼ਟ ਹੈ। ਚੀਨ ਦੀ ਸਰਕਾਰ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਅਤੇ ਉਹ ਭਾਰਤੀ ਪ੍ਰਧਾਨ ਮੰਤਰੀ ਦੇ ਦੌਰੇ ਦਾ ਬੜੀ ਦਿ੍ਰੜ੍ਹਤਾ ਨਾਲ ਵਿਰੋਧ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ 'ਚ ਪਾਈ ਗਈ ਪ੍ਰਤੀਕਿਰਿਆ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੂਆ ਨੇ ਕਿਹਾ ਕਿ ਭਾਰਤੀ ਧਿਰ ਨੂੰ ਚੀਨ ਜਾਣੂ ਕਰਵਾਉਂਦਾ ਹੈ ਕਿ ਉਹ ਦੋਵੇਂ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਧਿਆਨ 'ਚ ਰੱਖੇ ਅਤੇ ਚੀਨੀ ਪੱਖ ਦੇ ਹਿਤਾਂ ਤੇ ਚਿੰਤਾਵਾਂ ਦਾ ਸਨਮਾਨ ਕਰਨ। ਦੁਵੱਲੇ ਰਿਸ਼ਤਿਆਂ 'ਚ ਸੁਧਾਰ ਦੀ ਰਫਤਾਰ ਠੀਕ ਰੱਖਣ ਅਤੇ ਅਜਿਹੀ ਕਾਰਵਾਈ ਤੋਂ ਪ੍ਰਹੇਜ਼ ਕਰਨ, ਜੋ ਵਿਵਾਦ ਨੂੰ ਵਧਾ ਦੇਵੇ ਜਾਂ ਸਰਹੱਦੀ ਪ੍ਰਸ਼ਨ ਨੂੰ ਉਲਝਾ ਦੇਵੇ।
ਭਾਰਤ ਨੇ ਚੀਨ ਸਰਕਾਰ ਦੀ ਇਸ ਪ੍ਰਤੀਕਿਰਿਆ ਦਾ ਕਰਾਰ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਰਾਜ ਭਰਾਤ ਦਾ ਅਟੁੱਟ ਅੰਗ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਸਮੇਂ-ਸਮੇਂ 'ਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਦੀ ਹੈ, ਜਿਸ ਤਰ੍ਹਾਂ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਦੇ ਹਨ। ਇਸ ਅਹਿਮ ਰੁਖ਼ ਤੋਂ ਅਨੇਕਾਂ ਮੌਕਿਆਂ ਉਤੇ ਚੀਨੀ ਪੱਖ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਵਰਣਨ ਯੋਗ ਹੈ ਕਿ ਚੀਨ ਦਾਅਵਾ ਕਰਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ। ਭਾਰਤ ਤੇ ਚੀਨ ਸਰਹੱਦ ਵਿਵਾਦ ਨਿਪਟਾਉਣ ਲਈ ਗੱਲਬਾਤ ਦੇ 21 ਦੌਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਰੁਣਾਚਲ ਪ੍ਰਦੇਸ਼ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਰਹੱਦੀ ਰਾਜਾਂ ਨੂੰ ਸੁਧਾਰਨ ਲਈ ਬਹੁਤ ਮਹੱਤਵ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਮਾਰਗ, ਰੇਲ ਮਾਰਗ, ਹਵਾਈ ਮਾਰਗ ਤੇ ਬਿਜਲੀ ਦੀ ਸਥਿਤੀ ਸੁਧਾਰਨ ਨੂੰ ਬਹੁਤ ਮਹੱਤਵ ਦੇ ਰਹੀ ਹੈ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰਅੰਦਾਜ਼ ਕੀਤਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ
ਦੁਨੀਆ ਦੇ ਸਭ ਤੋਂ ਖਤਰਨਾਕ ਪੰਛੀ ਨੇ ਗੁੱਸਾ ਆਏ ਤੋਂ ਮਾਲਕ ਦੀ ਜਾਨ ਲੈ ਲਈ
ਦੋ ਪੰਜਾਬੀਆਂ ਨੂੰ ਸਾਊਦੀ ਅਰਬ `ਚ ਹੋਈ ਫਾਂਸੀ
ਚੀਨ ਨੇ ਐਂਫੀਬੀਅਸ ਡਰੋਨ ਬੋਟ ਬਣਾਈ
ਬਰਫ਼ਬਾਰੀ ਨਾਲ ਬਿਜਲੀ ਬਣਾਉਣ ਦੀ ਨਵੀਂ ਡਿਵਾਈਸ ਬਣੀ
‘ਬਲੱਡ ਕਲਾਟ` ਦਾ ਇਲਾਜ ਪਹਿਲੀ ਵਾਰ ਬ੍ਰਿਟੇਨ ਦੇ ਡਾਕਟਰਾਂ ਨੇ ਸਫਲਤਾ ਨਾਲ ਕੀਤਾ
ਸਪੀਕਰ ਨੈਂਸੀ ਪੇਲੋਸੀ ਨੇ ਕਿਹਾ: ਡੋਨਾਲਡ ਟਰੰਪ ਨੇ ਮੁਸਲਿਮ ਮਹਿਲਾ ਪਾਰਲੀਮੈਂਟ ਮੈਂਬਰ ਦੀ ਜਾਨ ਖਤਰੇ ਵਿੱਚ ਪਾਈ
ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 'ਗੁਰਮਤਿ ਪ੍ਰਤੀਯੋਗਤਾ' ਦਾ ਆਯੋਜਨ