Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਪੀਲ ਸਮੇਤ ‘ਜੀ ਟੀ ਏ’ ਲਈ ਚੰਗੀ ਖਬ਼ਰ ਹੈ ਹਾਈਵੇਅ 413

February 11, 2019 08:20 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੇ ਟਰਾਂਸਪੋਰਟੇਸ਼ਨ ਮੰਤਰੀ ਜੈਫ ਯੂਰੈਕ ਵੱਲੋਂ ਬੀਤੇ ਦਿਨੀਂ ਦਿੱਤੇ ਉਸ ਬਿਆਨ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਵ੍ਹਾਅਨ ਤੋਂ ਹਾਲਟਨ ਹਿੱਲਜ਼ ਦੇ ਦਰਮਿਆਨ ਬਰੈਂਪਟਨ ਵਿੱਚੋਂ ਗੁਜ਼ਰ ਕੇ ਜਾਣ ਵਾਲੀ ਸੁਪਰ ਹਾਈਵੇਅ 413 ਦੇ ਬਣਾਏ ਜਾਣ ਲਈ ‘ਵਾਤਾਵਰਣ ਮੁਲਾਂਕਣ’ (Environmental Assessment) ਦੁਬਾਰਾ ਕਰਵਾਇਆ ਜਾਵੇਗਾ। ਚੇਤੇ ਰਹੇ ਕਿ ਪਿਛਲੀ ਲਿਬਰਲ ਸਰਕਾਰ ਨੇ 2007 ਤੋਂ ਇਸ ਹਾਈਵੇਅ ਬਾਰੇ ‘ਕਭੀ ਹਾਂ ਕਭੀ ਨਾਂਹ’ ਵਾਲੀ ਪਹੁੰਚ ਅਪਣਾ ਕੇ ਰੱਖੀ ਸੀ ਅਤੇ ਅੰਤ ਨੂੰ ਫਰਵਰੀ 2018 ਵਿੱਚ ਆ ਕੇ ਇਸ ਪ੍ਰੋਜੈਕਟ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਸੀ।

 

ਇਸ ਪ੍ਰਸਤਾਵਿਤ ਹਾਈਵੇਅ ਨੇ ਹਾਲਟਨ ਤੋਂ ਆਰੰਭ ਹੋ ਕੇ ਪੀਲ ਖੇਤਰ ਦੇ ਨੌਰਥ ਵਾਲੇ ਹਿੱਸੇ ਵਿੱਚੋਂ ਗੁਜ਼ਰਦੇ ਹੋਏ ਈਸਟ ਵਿੱਚ ਵ੍ਹਾਅਨ ਜਾ ਕੇ ਹਾਈਵੇਅ 400 ਨਾਲ ਜਾ ਮਿਲਣਾ ਹੈ। ਇਸਨੇ ਵੈਸਟ ਵਿੱਚ ਹਾਈਵੇਅ 401 ਅਤੇ 407 ਨਾਲ ਮਿਲਣਾ ਹੋਵੇਗਾ। ਲਿਬਰਲ ਸਰਕਾਰ ਨੇ ਦੋ ਵਾਰ ਇਸ ਸੜਕ ਦੇ ਬਣਨ ਬਾਰੇ ਮੁਲਾਂਕਣ ਕਰਵਾਏ ਅਤੇ 14 ਮਿਲੀਅਨ ਡਾਲਰ ਦਾ ਖਰਚਾ ਕਰਕੇ ਆਖਰ ਨੂੰ ਪ੍ਰੋਜੈਕਟ ਦਾ ਭੋਗ ਪਾ ਦਿੱਤਾ ਸੀ।

 

ਇਸ ਹਾਈਵੇਅ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਲਈ ਪੀਲ, ਯੌਰਕ ਰੀਜਨ, ਕਿੰਗ ਟਾਊਨਸਿ਼ੱਪ, ਵ੍ਹਾਅਨ ਆਦਿ ਮਿਉਂਸਪੈਲਟੀਆਂ ਲੰਬੇ ਸਮੇਂ ਤੋਂ ਪ੍ਰੋਵਿੰਸ਼ੀਅਲ ਸਰਕਾਰ ਕੋਲ ਗੁਹਾਰ ਕਰਦੀਆਂ ਆਈਆਂ ਹਨ। ਬਰੈਂਪਟਨ ਸਿਟੀ ਦੇ ਕਈ ਵਫ਼ਦ ਲਿਬਰਲ ਸਰਕਾਰ ਕੋਲ ਕੁਈਨ ਪਾਰਕ ਜਾ ਕੇ ਅਰਜ਼ੋਈਆਂ ਕਰਨ ਜਾਂਦੇ ਰਹੇ ਪਰ ਕੋਈ ਖੈਰ ਪੱਲੇ ਨਹੀਂ ਸੀ ਪਈ। ਸ਼ਾਇਦ ਇਹੀ ਕਾਰਣ ਹੈ ਕਿ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਵੱਲੋਂ ਡੱਗ ਫੋਰਡ ਸਰਕਾਰ ਦੇ ਫੈਸਲੇ ਦਾ ਖੁੱਲਾ ਸੁਆਗਤ ਕੀਤਾ ਜਾ ਰਿਹਾ ਹੈ।

 

ਲਿਬਰਲ ਸਰਕਾਰ ਵੱਲੋਂ ਜਗਾਈ ਗਈ ਆਸ ਨੂੰ ਬੂਰ ਪੈਣ ਦੀ ਚਾਹਤ ਨੂੰ ਹੋਰ ਪੱਕਿਆਂ ਕਰਨ ਦੀ ਲਾਲਸਾ ਨਾਲ ਰੀਜਨ ਆਫ ਪੀਲ, ਹਾਲਟਨ ਰੀਜਨ, ਸਿਟੀ ਆਫ ਬਰੈਂਪਟਨ, ਟਾਊਨ ਆਫ ਕੈਲੀਡਾਨ ਅਤੇ ਟਾਊਨ ਆਫ ਹਾਲਟਨ ਹਿੱਲਜ਼ ਨੇ ‘ਹਾਲਟਨ ਪੀਲ ਬਾਊਂਡਰੀ ਏਰੀਆ ਟਰਾਂਸਪੋਰਟੇਸ਼ਨ ਸਟੱਡੀ’ ਪੂਰੀ ਕਰਵਾਈ ਸੀ। ਇਸ ਸਟੱਡੀ ਦਾ ਖੇਤਰ ਪੱਛਮ ਵਿੱਚ ਟਰਾਫਾਲਗਾਰ ਰੋਡ, ਉੱਤਰ ਵਿੱਚ ਕਿੰਗ ਸਟਰੀਟ, ਦੱਖਣ ਵਿੱਚ ਹਾਈਵੇਅ 401 ਅਤੇ 407 ਅਤੇ ਪੂਰਬ ਵੱਲ ਚਿੰਗੂਜ਼ੀ ਰੋਡ ਸੀ। ਉਸ ਸਟੱਡੀ ਵਿੱਚ ਪਾਇਆ ਗਿਆ ਸੀ ਕਿ ਇਸ ਏਰੀਆ ਦੀ ਜਨਸੰਖਿਆ 2006 ਦੇ ਮੁਕਾਬਲੇ 2031 ਵਿੱਚ ਵੱਧ ਕੇ ਤਿੰਨ ਗੁਣਾ ਹੋ ਜਾਵੇਗੀ ਅਤੇ ‘ਪੀਕ ਟਰੈਵਲ ਟਾਈਮ’ ਵੀ ਤਿੰਨ ਗੁਣਾ ਵੱਧ ਜਾਵੇਗਾ। ਸੁਭਾਵਿਕ ਹੈ ਕਿ ਇਸ ਸੱਟਡੀ ਵਿੱਚ ਹਾਈਵੇਅ 413 ਬਣਾਏ ਜਾਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਗਈ ਸੀ।

 

ਅਸਲ ਵਿੱਚ ਕਿਸੇ ਵੀ ਹਾਈਵੇਅ ਦਾ ਬਣਨਾ ਸਿਰਫ਼ ਆਵਾਜ਼ਾਈ ਸੁਖਾਲਾ ਕਰਨ ਦਾ ਸਾਧਨ ਨਹੀਂ ਹੁੰਦਾ (ਜੋ ਕਿ ਕੇਂਦਰੀ ਮੁੱਦਾ ਹੈ ਹੀ) ਸਗੋਂ ਅਜਿਹੇ ਵੱਡੇ ਪ੍ਰੋਜੈਕਟ ਏਰੀਆ ਵਿੱਚ ਰੁਜ਼ਗਾਰ ਅਤੇ ਨਿਵੇਸ਼ ਦੇ ਅਵਸਰ ਵੀ ਲੈ ਕੇ ਆਉਂਦੇ ਹਨ। ਮਿਸਾਲ ਵਜੋਂ 2017 ਵਿੱਚ ਕੀਤੇ ਗਏ ਮੁਲਾਂਕਣ ਵਿੱਚ ਸਾਹਮਣੇ ਆਇਆ ਸੀ ਕਿ ਇਸ ਹਾਈਵੇਅ ਪ੍ਰੋਜੈਕਟ ਦੀ ਉਸਾਰੀ ਉੱਤੇ 5 ਬਿਲੀਅਨ ਡਾਲਰ ਖਰਚ ਆਉਣਗੇ ਜਿਸ ਨਾਲ ਸਾਲਾਨਾ 80 ਹਜ਼ਾਰ ਜੌਬਾਂ ਪੈਦਾ ਹੋਣਗੀਆਂ। ਹਾਈਵੇਅ ਬਣਨ ਨਾਲ ਪ੍ਰਤੀ ਦਿਨ 15 ਲੱਖ ਟਰੱਕਾਂ ਅਤੇ ਕਾਰਾਂ ਨੂੰ ਇਸਤੋਂ ਲਾਭ ਹੋਵੇਗਾ। ਇਸ ਸੜਕ ਦੇ ਨਾ ਬਣਨ ਦੀ ਸੂਰਤ ਵਿੱਚ ਹਾਲਟਨ ਤੋਂ ਹਾਈਵੇਅ 400 ਤੱਕ ਦੇ ਸਫ਼ਰ ਲਈ 27 ਮਿੰਟ ਫਾਲਤੂ ਸਮਾਂ ਲੱਗੇਗਾ।

 

ਵਾਤਾਵਰਣ ਲਈ ਕੰਮ ਕਰਨ ਵਾਲੇ ਕੁੱਝ ਗਰੁੱਪਾਂ ਨੂੰ ਇਹ ਇਤਰਾਜ਼ ਰਿਹਾ ਹੈ ਕਿ ਇਸ ਹਾਈਵੇਅ ਦੇ ਬਣਨ ਨਾਲ ਵ੍ਹਾਅਨ ਵਿੱਚ ਮੌਜੂਦ ਗਰੀਨਬੈਲਟ ਦਾ ਨੁਕਸਾਨ ਹੋਵੇਗਾ ਅਤੇ ਖੇਤੀਬਾੜੀ ਲਈ ਨਿਰਧਾਰਤ ਜ਼ਮੀਨ ਇਸ ਥੱਲੇ ਆ ਜਾਵੇਗੀ। ਜੇ ਏਰੀਆ ਵਿੱਚ ਵੱਧ ਚੁੱਕੀ ਵੱਸੋਂ ਵੱਲ ਧਿਆਨ ਮਾਰਿਆ ਜਾਵੇ ਅਤੇ ਹਾਈਵੇਅ 400, 401 ਅਤੇ 407 ਦੀ ਸਥਿਤੀ ਨੂੰ ਵੇਖਿਆ ਜਾਵੇ ਤਾਂ ਸਮਝ ਆ ਸਕਦਾ ਹੈ ਕਿ ਇਸ ਹਾਈਵੇਅ ਦਾ ਬਣਨਾ ਕਿੰਨਾ ਜਰੂਰੀ ਹੈ।

 

ਉਂਟੇਰੀਓ ਸਰਕਾਰ ਵੱਲੋਂ ਇਸ ਸੜਕ ਦੇ ਬਣਾਏ ਜਾਣ ਲਈ ਕਰਵਾਏ ਜਾਣ ਵਾਲੀ ਅਸੈਸਮੈਂਟ ਦੀ ਖ਼ਬਰ ਸਮੁੱਚੇ ਪੀਲ ਖੇਤਰ ਅਤੇ ਗਰੇਟਰ ਟੋਰਾਂਟੋ ਏਰੀਆ ਲਈ ਸ਼ੁਭ ਹੈ। ਡੱਗ ਫੋਰਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਮੁੜ ਬਨਣ ਦੀ ਆਸ ਨੂੰ ਜੀਵੰਤ ਕਰਕੇ ਆਪਣਾ ਚੋਣ ਵਾਅਦਾ ਹੀ ਪੂਰਾ ਨਹੀਂ ਕੀਤਾ ਸਗੋਂ ਪੀਲ ਖੇਤਰ ਵਿੱਚ ਸੜਕੀ ਆਵਾਜ਼ਾਈ ਦੇ ਹੱਲ ਲਈ ਸਾਰਥਕ ਕਦਮ ਚੁੱਕਿਆ ਹੈ। ਚੰਗਾ ਹੋਵੇਗਾ ਕਿ ਵਾਤਾਵਰਣ ਮੁਲਾਂਕਣ ਦੇ ਕੰਮ ਨੂੰ ਜਲਦ ਤੋਂ ਜਲਦ ਸਮਾਪਤ ਕਰਕੇ ਸੜਕ ਬਣਾਏ ਜਾਣ ਲਈ ਅਵਸਰ ਖੋਲਿਆ ਜਾਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?