Welcome to Canadian Punjabi Post
Follow us on

18

April 2019
ਅੰਤਰਰਾਸ਼ਟਰੀ

ਕ੍ਰਿਪਾਨ ਬਾਰੇ ਬ੍ਰਿਟਿਸ਼ ਪਾਰਲੀਮੈਂਟ ਦੀ ਬਹਿਸ ਪਿੱਛੋਂ ਸਿੱਖ ਗਰੁੱਪਾਂ ਵਿੱਚ ਖੜਕ ਪਈ

February 08, 2019 09:08 PM

ਲੰਡਨ, 8 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਸੰਬੰਧੀ ਚਰਚਾ ਬਹੁਤ ਜ਼ੋਰਾਂ 'ਤੇ ਹੈ। ਇਸ ਦੀ ਸੁਰੱਖਿਆ ਬਾਰੇ ਰੱਖਿਆਤਮਕ ਹਥਿਆਰ ਬਿੱਲ 'ਚ ਸੋਧ ਕਰ ਕੇ ਬ੍ਰਿਟਿਸ਼ ਪਾਰਲੀਮੈਂਟ 'ਚ ਬਹਿਸ ਤੋਂ ਬਾਅਦ ਵਿਰੋਧੀ ਸਿੱਖ ਗਰੁੱਪਾਂ ਵਿੱਚ ਖੜਕ ਗਈ ਹੈ। ਨਤੀਜੇ ਵਜੋਂ ਇੱਕ ਸੰਗਠਨ ਕਿਰਪਾਨ ਦੇ ਸਟੈਂਡਰਡ ਸੰਬੰਧੀ ਹਾਊਸ ਆਫ ਕਾਮਨਜ਼ ਕਮਿਸ਼ਨ ਵਿੱਚ ਵਿਰੋਧ ਕਰ ਰਿਹਾ ਹੈ। ਇਤਰਾਜ਼ ਯੋਗ ਹਥਿਆਰ ਬਿੱਲ 2018 ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੀਆਂ ਰਸਮਾਂ ਪੂਰੀਆਂ ਕਰ ਲਈਆਂ ਅਤੇ ਮਨਜ਼ੂਰੀ ਲਈ ਹਾਊਸ ਆਫ ਲਾਡਰਸ ਨੂੰ ਭੇਜਿਆ ਗਿਆ ਹੈ।
ਸਿੱਖ ਫੈਡਰੇਸ਼ਨ ਯੂ ਕੇ (ਐੱਸ ਐੱਫ ਯੂ ਕੇ) ਅਤੇ ਨੈੱਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨ (ਐੱਨ ਐੱਸ ਓ) ਦੇ ਵਿਚਾਲੇ ਸੰਘਰਸ਼ ਜਾਰੀ ਹੈ। ਐੱਸ ਐੱਫ ਯੂ ਕੇ ਦੇ ਟਵਿੱਟਰ ਉੱਤੇ 13.5 ਹਜ਼ਾਰ ਫਾਲੋਅਰਸ ਹਨ, ਜਦ ਕਿ ਐੱਨ ਐੱਸ ਓ 130 ਸਿੱਖ ਸੰਗਠਨਾਂ ਅਤੇ ਗੁਰਦੁਆਰਿਆਂ ਦੀ ਅਗਵਾਈ ਕਰਦੀ ਹੈ। ਇਨ੍ਹਾਂ ਦੋਵਾਂ ਦੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਕੀ ਸਿੱਖਾਂ ਬਾਰੇ ਚਿੰਨ੍ਹ ਨੂੰ 2021 ਦੀ ਮਰਦਮਸ਼ੁਮਾਰੀ 'ਚ ਸ਼ਾਮਲ ਕੀਤਾ ਜਾਏਗਾ। ਕਿਰਪਾਨ ਨਾਲ ਸੰਬੰਧਤ ਸੋਧ 'ਤੇ ਚਰਚਾ ਸੰਬੰਧੀ 30 ਜਨਵਰੀ ਨੂੰ ਗ੍ਰੈਂਡ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਮੁੱਦਾ ਹੋਰ ਗਰਮਾ ਗਿਆ ਹੈ। ਐੱਸ ਐੱਫ ਯੂ ਕੇ ਦੇ ਚੇਅਰਮੈਨ ਅਮਰੀਕ ਸਿੰਘ ਨੇ ਲੂਸੀ ਸਕਾਟ ਮਾਨਕ੍ਰੀਫ (ਹਾਊਸ ਆਫ ਲਾਰਡ ਕਮਿਸ਼ਨਰ ਫਾਰ ਸਟੈਂਡਰਡ) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਐੱਨ ਐੱਸ ਓ ਦੇ ਡਾਇਰੈਕਟਰ ਦੀ ਜਾਂਚ ਕਰਵਾਈ ਜਾਵੇ, ਵਿੰਬਲਡਨ ਦੇ 86 ਸਾਲਾ ਕ੍ਰਾਸਬੈਂਚ ਪੀਰ ਲਾਰਡ ਸਿੰਘ ਨੇ ਪਾਰਲੀਮੈਂਟ ਨਿਯਮਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਵਿੱਚ ਕਿਹਾ ਗਿਆ ਕਿ ਉਹ ਲਾਰਡ ਦੇ ਹਿੱਤਾਂ ਵਿੱਚ ਦਸਖਤ ਕਰਨ ਵਿੱਚ ਐੱਨ ਐੱਸ ਓ ਦੇ ਅੰਦਰ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਸਥਾਨ ਐਲਾਨ ਕਰਨ ਵਿੱਚ ਸਫਲ ਰਹੇ ਹਨ। ਤੀਹ ਜਨਵਰੀ ਨੂੰ ਉਨ੍ਹਾਂ ਨੇ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਨਾਲ ਐੱਸ ਐੱਫ ਯੂ ਕੇ ਨੂੰ ਬਦਨਾਮ ਕੀਤਾ ਅਤੇ ਸਿੱਖਾਂ ਦੇ ਏ ਪੀ ਪੀ ਜੀ ਉੱਤੇ ਹਮਲਾ ਕੀਤਾ। ਮੀਡੀਆ 'ਚ ਕੀਤੀ ਟਿੱਪਣੀ ਵਿੱਚ ਐੱਸ ਐੱਫ ਯੂ ਕੇ ਨੇ ਲਾਰਡ ਸਿੰਘ 'ਤੇ ਦੋਸ਼ ਲਗਾਇਆ ਕਿ ਇਸ ਸਾਰੇ ਵਿਵਾਦ ਲਈ ਉਹ ਖੁਦ 'ਤੇ ਅਜੀਬ ਜਿਹਾ ਹਮਲਾ ਕਰ ਰਿਹਾ ਹੈ ਅਤੇ ਐਲਾਨ ਕੀਤਾ ਕਿ ਉਹ ਐੱਸ ਐੱਫ ਯੂ ਕੇ ਨੂੰ ਬਦਨਾਮ ਕਰਨ ਲਈ ਆਪਣੇ ਅਹੁਦੇ ਦੀ ਵਰਤੋਂ ਕਰ ਰਿਹਾ ਹੈ ਅਤੇ ਉਨ੍ਹਾਂ ਮੰਤਰੀਆਂ ਨੂੰ ਪ੍ਰਭਾਵਤ ਕਰ ਰਿਹਾ ਹੈ, ਜੋ ਉਸ ਨਾਲ ਮੁਲਾਕਾਤ ਕਰਨਗੇ।
ਇਸ ਦੌਰਾਨ ਅਮਰੀਕ ਸਿੰਘ ਨੇ ਦੱਸਿਆ ਕਿ ਲਾਰਡ ਸਿੰਘ ਨੇ ਕਿਹਾ ਕਿ ਸਿੱਖ ਵਾਰ ਵਾਰ ਕਹਿੰਦੇ ਹਨ ਕਿ ਉਹ ਮਾਰਸ਼ਲ ਕੌਮ ਹੈ, ਇਹ ਧਾਰਨਾ ਦੋ ਗੱਲਾਂ ਨਾਲ ਗਲਤ ਹੈ, ਨਾ ਅਸੀਂ ਮਾਰਸ਼ਲ ਹਾਂ ਤੇ ਨਾ ਇੱਕ ਕੌਮ। ਸਿੱਖ ਸਿਖਿਆਵਾਂ ਜਾਤ ਤੇ ਕੌਮ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਕਰਦੀਆਂ ਹਨ ਅਤੇ ਜ਼ੋਰ ਦਿੰਦੀਆਂ ਹਨ ਕਿ ਅਸੀਂ ਸਾਰੇ ਇੱਕ ਮਨੁੱਖੀ ਕੌਮ ਦੇ ਮੈਂਬਰ ਹਾਂ। ਐੱਸ ਐੱਫ ਯੂ ਕੇ ਨੇ ਫੇਸਬੁਕ 'ਤੇ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਤੇ ਲਿਖਿਆ, ‘‘ਫਿਰ ਤੁਸੀਂ ਕੀ ਹੋ।” ਲਾਰਡ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਐੱਨ ਐੱਸ ਓ ਦੇ ਮਾਮਲਿਆਂ ਨੂੰ ਧਿਆਨ ਨਾਲ ਵਾਚਣ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ
ਦੁਨੀਆ ਦੇ ਸਭ ਤੋਂ ਖਤਰਨਾਕ ਪੰਛੀ ਨੇ ਗੁੱਸਾ ਆਏ ਤੋਂ ਮਾਲਕ ਦੀ ਜਾਨ ਲੈ ਲਈ
ਦੋ ਪੰਜਾਬੀਆਂ ਨੂੰ ਸਾਊਦੀ ਅਰਬ `ਚ ਹੋਈ ਫਾਂਸੀ
ਚੀਨ ਨੇ ਐਂਫੀਬੀਅਸ ਡਰੋਨ ਬੋਟ ਬਣਾਈ
ਬਰਫ਼ਬਾਰੀ ਨਾਲ ਬਿਜਲੀ ਬਣਾਉਣ ਦੀ ਨਵੀਂ ਡਿਵਾਈਸ ਬਣੀ
‘ਬਲੱਡ ਕਲਾਟ` ਦਾ ਇਲਾਜ ਪਹਿਲੀ ਵਾਰ ਬ੍ਰਿਟੇਨ ਦੇ ਡਾਕਟਰਾਂ ਨੇ ਸਫਲਤਾ ਨਾਲ ਕੀਤਾ
ਸਪੀਕਰ ਨੈਂਸੀ ਪੇਲੋਸੀ ਨੇ ਕਿਹਾ: ਡੋਨਾਲਡ ਟਰੰਪ ਨੇ ਮੁਸਲਿਮ ਮਹਿਲਾ ਪਾਰਲੀਮੈਂਟ ਮੈਂਬਰ ਦੀ ਜਾਨ ਖਤਰੇ ਵਿੱਚ ਪਾਈ
ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 'ਗੁਰਮਤਿ ਪ੍ਰਤੀਯੋਗਤਾ' ਦਾ ਆਯੋਜਨ