Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਵਿਆਹ ਤੋਂ ਮਸਾਂ 3 ਮਿੰਟ ਬਾਅਦ ਲਾੜੀ ਨੇ ਤਲਾਕ ਲੈ ਲਿਆ

February 08, 2019 09:02 PM

ਕੁਵੈਤ ਸਿਟੀ, 8 ਫਰਵਰੀ (ਪੋਸਟ ਬਿਊਰੋ)- ਪਤੀ-ਪਤਨੀ ਆਪਣੇ ਝਗੜਿਆਂ ਨੂੰ ਕਈ ਵਾਰ ਖੁਦ ਹੱਲ ਕਰ ਲੈਂਦੇ ਹਨ, ਕਈ ਵਾਰ ਝਗੜਾ ਵਧ ਕੇ ਤਲਾਕ ਦੀ ਨੌਬਤ ਵੀ ਆ ਜਾਂਦੀ ਹੈ। ਕੁਵੈਤ ਦਾ ਇਕ ਹੈਰਾਨ ਕਰਨ ਵਾਲਾ ਕੇਸ ਪਤਾ ਲੱਗਾ ਹੈ। ਇੱਥੇ ਇਕ ਲਾੜੀ ਨੇ ਵਿਆਹ ਦੇ ਸਿਰਫ 3 ਮਿੰਟ ਬਾਅਦ ਹੀ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ। ਇਹ ਕੁਵੈਤ ਦੇ ਇਤਿਹਾਸ ਵਿਚ ਸਭ ਤੋਂ ਛੋਟਾ ਵਿਆਹ ਮੰਨਿਆ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਕੁਵੈਤ ਸਿਟੀ ਦੀ ਇਕ ਅਦਾਲਤ ਵਿਚ ਵਿਆਹ ਲਈ ਲਾੜਾ-ਲਾੜੀ ਪਹੁੰਚੇ ਤਾਂ ਵਿਆਹ ਹੋਣ ਦੇ ਬਾਅਦ ਜਦੋਂ ਬਾਹਰ ਆ ਰਹੇ ਸਨ ਤਾਂ ਲਾੜੀ ਤਿਲਕ ਕੇ ਡਿੱਗ ਗਈ। ਉਸ ਦੇ ਤਿਲਕਣ ਉੱਤੇ ਲਾੜੇ ਨੇ ਉਸ ਨੂੰ ਬੇਵਕੂਫ ਕਹਿ ਦਿੱਤਾ। ਇਹ ਗੱਲ ਲਾੜੀ ਨੂੰ ਪਸੰਦ ਨਾ ਆਈ ਤੇ ਨਾਰਾਜ਼ ਲਾੜੀ ਨੇ ਵਿਆਹ ਦੇ ਤਿੰਨ ਮਿੰਟ ਪਿੱਛੋਂ ਤਲਾਕ ਲੈ ਲਿਆ। ਲਾੜਾ-ਲਾੜੀ ਜਿਸ ਅਦਾਲਤ ਵਿਚ ਵਿਆਹ ਲਈ ਗਏ, ਓਸੇ ਅਦਾਲਤ ਤੋਂ ਮਸਾਂ 3 ਮਿੰਟ ਬਾਅਦ ਤਲਾਕ ਲੈ ਕੇ ਆ ਗਏ ਅਤੇ ਵਿਆਹ ਵਿੱਚ ਆਏ ਹੋਏ ਸਾਰੇ ਮਹਿਮਾਨ ਵੇਖਦੇ ਰਹਿ ਗਏ।
ਇਕ ਏਜੰਸੀ ਦੀ ਖਬਰ ਮੁਤਾਬਕ ਦੋਵਾਂ ਨੇ ਜੱਜ ਦੇ ਸਾਹਮਣੇ ਵਿਆਹ ਦੇ ਕਾਗਜ਼ਾਂ `ਤੇ ਦਸਤਖਤ ਕੀਤੇ ਸਨ। ਹਾਲ ਤੋਂ ਬਾਹਰ ਆਉਂਦੇ ਸਮੇਂ ਲਾੜੀ ਦਾ ਪੈਰ ਤਿਲਕ ਗਿਆ ਤੇ ਉਹ ਹੇਠਾਂ ਡਿੱਗ ਪਈ। ਇਸ ਮੌਕੇ ਪਤੀ ਦੇ ਕਹੇ ਗਲਤ ਸ਼ਬਦਾਂ ਨਾਲ ਦੁਖੀ ਹੋ ਕੇ ਲਾੜੀ ਨੇ ਵਿਆਹ ਨੂੰ ਓਥੇ ਹੀ ਖਤਮ ਕਰਨ ਦਾ ਫੈਸਲਾ ਲਿਆ। ਇਸ ਪਿੱਛੋਂ ਸੋਸ਼ਲ ਮੀਡੀਆ ਵਿਚ ਕੋਈ ਲੋਕਾਂ ਨੇ ਲਾੜੀ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਤੇ ਉਸ ਦੇ ਸਮਰਥਨ ਵਿਚ ਕੁਮੈਂਟ ਕੀਤੇ ਹਨ। ਕਈ ਲੋਕਾਂ ਨੇ ਕਿਹਾ ਕਿ ਲਾੜੀ ਸਹੀ ਸੀ ਤੇ ਉਸ ਨੇ ਸਹੀ ਫੈਸਲਾ ਲਿਆ। ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਵਿਆਹ ਦੇ ਸ਼ੁਰੂ ਵਿਚ ਜੇ ਪਤੀ ਇਸ ਤਰ੍ਹਾਂ ਹਰਕਤ ਕਰਦਾ ਹੈ ਤਾਂ ਉਸ ਨੂੰ ਛੱਡ ਦੇਣਾ ਹੀ ਠੀਕ ਹੈ। ਇਕ ਹੋਰ ਯੂਜ਼ਰ ਨੇ ਇਹ ਲਿਖਿਆ ਕਿ ਜਿਸ ਵਿਆਹ ਵਿਚ ਸਨਮਾਨ ਨਹੀਂ ਹੈ, ਉਹ ਸ਼ੁਰੂ ਵਿਚ ਹੀ ਅਸਫਲ ਹੋ ਜਾਂਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ