Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਨਵ-ਵਿਆਹੇ 67 ਸਾਲਾ ਲਾੜੇ ਤੇ 23 ਸਾਲਾ ਲਾੜੀ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ

February 08, 2019 08:42 PM

ਸੰਗਰੂਰ, 8 ਫਰਵਰੀ (ਪੋਸਟ ਬਿਊਰੋ)- ਜ਼ਿਲਾ ਸੰਗਰੂਰ 'ਚ ਚਰਚਾ ਦਾ ਵਿਸ਼ਾ ਬਣੀ ਸ਼ਾਦੀ ਦੇ 67 ਸਾਲਾ ਲਾੜੇ ਅਤੇ 23 ਸਾਲਾ ਲਾੜੀ ਵੱਲੋਂ ਵਿਆਹ ਤੋਂ ਬਾਅਦ ਆਪਣੀ ਸੁਰੱਖਿਆ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਪਿੱਛੋਂ ਅਦਾਲਤ ਨੇ ਜ਼ਿਲਾ ਸੰਗਰੂਰ ਅਤੇ ਬਰਨਾਲਾ ਦੇ ਜ਼ਿਲਾ ਪੁਲਸ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਨਵ-ਵਿਆਹੇ ਇਸ ਜੋੜੇ ਨੂੰ ਜ਼ਰੂਰਤ ਮੁਤਾਬਕ ਸੁਰੱਖਿਆ ਹਾਸਲ ਕਰਵਾਈ ਜਾਵੇ।
ਮੁੱਦਈ ਧਿਰ ਦੇ ਵਕੀਲ ਮੋਹਿਤ ਸਿਡਾਨਾ ਨੇ ਦੱਸਿਆ ਕਿ ਤਿੰਨ ਕੁ ਹਫਤੇ ਪਹਿਲਾਂ ਸਮਸ਼ੇਰ ਸਿੰਘ (67) ਪਿੰਡ ਬਾਲੀਆਂ (ਧੂਰੀ) ਤੇ ਨਵਪ੍ਰੀਤ ਕੌਰ (23) ਪਿੰਡ ਲੌਂਗੋਵਾਲ ਨੇ ਸ਼ਾਦੀ ਕਰਵਾਈ ਸੀ, ਪਰ ਵਿਆਹ ਤੋਂ ਬਾਅਦ ਇਸ ਨਵ-ਵਿਆਹੀ ਜੋੜੀ ਨੇ ਆਪਣੇ ਕੁਝ ਪਰਵਾਰਕ ਮੈਂਬਰਾਂ ਤੇ ਸਮਾਜ ਦੇ ਲੋਕਾਂ ਤੋਂ ਜਾਨ ਨੂੰ ਖਤਰੇ ਦੇ ਚੱਲਦਿਆਂ ਸੁਰੱਖਿਆ ਲਈ ਅਦਾਲਤ 'ਚ ਫਰਿਆਦ ਕੀਤੀ ਸੀ। ਇਸ ਨੂੰ ਪ੍ਰਵਾਨ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਜ਼ਿਲਾ ਪੁਲਸ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਇਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਨਾਲ ਇਨ੍ਹਾਂ ਨੂੰ ਕੋਈ ਪ੍ਰੇਸ਼ਾਨ ਨਾ ਕਰ ਸਕੇ, ਇਸ ਲਈ ਦੋਵਾਂ ਨੂੰ ਮੁਨਾਸਿਬ ਸੁਰੱਖਿਆ ਦਿੱਤੀ ਜਾਵੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨੌਂ ਸਾਲਾ ਪੁੱਤਰ ਦੇ ਬਿਆਨ ਉਤੇ ਕਾਤਲ ਪਤੀ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ
ਐਨ ਆਰ ਆਈ ਦੇ ਰਿਸ਼ਤੇਦਾਰ ਨੂੰ ਲੁੱਟਣ ਵਾਲਾ ਕਾਬੂ
ਓਲਾ-ਉਬੇਰ ਵਾਂਗ ਪਰਾਲੀ ਪ੍ਰਬੰਧ ਮਸ਼ੀਨਾਂ ਖੇਤਾਂ ਵਿੱਚ ਆਨਲਾਈਨ ਹਾਸਲ ਹੋਣਗੀਆਂ
ਅਮਰਿੰਦਰ ਸਿੰਘ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਮੰਗਿਆ
ਮਾਂ ਨੇ ਧੀ ਨੂੰ ਤਿੰਨ ਲੱਖ ਵਿੱਚ ਵੇਚਿਆ, ਖਰੀਦਾਰ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਲੱਗਾ
ਐਨ ਆਈ ਏ ਨੇ ਦਸਤਾਵੇਜ਼ ਲੈ ਲਏ, ਪਰ ਹੈਰੋਇਨ ਲੈਣ ਤੋਂ ਨਾਂਹ
ਪਾਕਿਸਤਾਨ ਨੇ ਆਪਣੇ ਪਾਸੇ ਬਣਿਆ ਸਤਲੁਜ ਦਾ ਬੰਨ੍ਹ ਤੋੜਿਆ
ਭੱਜੀ ਨੇ ਕਿਹਾ: ਮੇਰੇ ਨਾਲ ਜੋ ਸਲੂਕ ਹੋਇਆ, ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ
ਸੁਖਬੀਰ-ਮਜੀਠੀਆ ਦੀ ਅਗਲੀ ਪੇਸ਼ੀ 26 ਸਤੰਬਰ ਨੂੰ, ਸੁਣਵਾਈ ਦੇ ਲਈ ਰਾਹਤ ਮਿਲੀ
ਫਰਜ਼ੀ ਬੀਮਾ ਪਾਲਿਸੀ ਦੇ ਨਾਮ ਉੱਤੇ 49 ਲੱਖ ਠੱਗਣ ਵਾਲੇ ਤਿੰਨ ਜਣੇ ਕਾਬੂ