Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਰਿਸ਼ਤੇ ਵਿੱਚ ਅਸੀਂ ਸਾਂਢੂ ਹਾਂ..

February 08, 2019 09:14 AM

-ਦਲੀਪ ਸਿੰਘ ਉਪਲ
ਹਾਇਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰਹਿ ਚੁੱਕੀ ਮੈਡਮ ਦੇ ਘਰ ਉਨ੍ਹਾਂ ਦੇ ਮਰਹੂਮ ਪਤੀ ਦੇ ਵਰ੍ਹੀਣੇ ਮੌਕੇ ਰੱਖੇ ਅਖੰਡ ਪਾਠ ਦਾ ਭੋਗ ਸੀ। ਸਾਡੇ ਉਨ੍ਹਾਂ ਨਾਲ ਬੜੇ ਲੰਮੇ ਸਮੇਂ ਤੋਂ ਸਬੰਧ ਹੋਣ ਕਰਕੇ ਮੈਨੂੰ ਵੀ ਸੱਦਾ ਮਿਲਿਆ ਸੀ। ਮੈਂ ਆਪ ਵੀਹ ਸਾਲ ਪਹਿਲਾਂ ਉਚੇਰੀ ਪ੍ਰਬੰਧਕੀ ਅਸਾਮੀ ਤੋਂ ਸੇਵਾਮੁਕਤ ਹੋਇਆ ਹਾਂ, ਇਸ ਲਈ ਬਹੁਤ ਸਾਰੇ ਮੈਥੋਂ ਛੋਟੀ ਉਮਰ ਦੇ ਸੇਵਾਮੁਕਤ ਪ੍ਰੋਫੈਸਰ ਮੈਨੂੰ ਆਦਰ ਨਾਲ ਮਿਲੇ। ਜੋ ਬੰਦੇ ਮੈਨੂੰ ਜਾਣਦੇ ਨਹੀਂ ਸਨ, ਉਹ ਕੁਝ ਹੈਰਾਨ ਹੋ ਰਹੇ ਸਨ।
ਭੋਗ ਪੈ ਚੁੱਕੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰਦੁਆਰੇ ਲਿਜਾਣ ਦੀ ਤਿਆਰੀ ਹੋ ਰਹੀ ਸੀ। ਅਸੀਂ ਬਾਹਰ ਖੜੇ ਸੀ। ਬਹੁਤ ਸਾਰੇ ਸੱਜਣ ਇਕ ਦੂਜੇ ਨੂੰ ਮਿਲ ਰਹੇ ਸਨ। ਖਾਣਾ ਸ਼ੁਰੂ ਹੋਇਆ। ਬਹੁਤ ਵੱਡੀ ਕਤਾਰ ਲੱਗੀ ਹੋਈ ਸੀ। ਮੇਰਾ ਅਜੇ ਖਾਣੇ ਦਾ ਸਮਾਂ ਨਹੀਂ ਸੀ ਹੋਇਆ, ਇਸ ਲਈ ਉਡੀਕ ਕੀਤੀ। ਕਾਫੀ ਸਮਾਂ ਉਡੀਕਣ ਮਗਰੋਂ ਮੈ ਕਤਾਰ ਵਿੱਚ ਜਾ ਖੜਾ ਹੋਇਆ। ਮੇਰੇ ਪਿੱਛੇ ਖੜਾ ਕੁੰਢੀਆਂ ਮੁੱਛਾਂ ਅਤੇ ਉਚੇ ਕੱਦ ਕਾਠ ਵਾਲਾ ਬੰਦਾ ਵਾਹਵਾ ਰੋਹਬ ਦਾਬ ਵਾਲਾ ਜਾਪਦਾ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਹ ਵੀ ਕਿਸੇ ਉਚ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਅਸੀਂ ਪਲੇਟਾਂ ਵਿੱਚ ਖਾਣਾ ਪਾ ਕੇ ਇਕ ਪਾਸੇ ਆ ਖੜੇ ਹੋ ਗਏ। ਸੱਚੀ ਗੱਲ ਹੈ, ਮੈਂ ਉਸ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ ਪਿਆ ਸਾਂ, ਇਸ ਲਈ ‘ਸਤਿ ਸ੍ਰੀ ਅਕਾਲ' ਕਹੀ, ਪਰ ਉਸ ਦਾ ਹੰੁਗਾਰਾ ਨਾ ਹੋਇਆਂ ਜਿਹਾ ਸੀ।
ਅਸੀਂ ਖਾਣਾ ਖਾ ਕੇ ਪਲੇਟਾਂ ਰੱਖਣ ਜਾ ਰਹੇ ਸੀ ਕਿ ਉਥੋਂ ਦੇ ਖਾਣਾ ਪਰੋਸਣ ਵਾਲੇ ਸੱਜਣ ਨੇ ਮੈਨੂੰ ਦੇਖ ਲਿਆ। ਉਸ ਨੇ ਫੁਰਤੀ ਨਾਲ ਆ ਕੇ ਪਹਿਲਾਂ ਮੇਰੇ ਗੋਡੇ ਛੋਹੇ, ਫਿਰ ਖਿੜਖੜਾਉਂਦਾ ਹੋਇਆ ਜੱਫੀ ਪਾ ਕੇ ਮਿਲਿਆ। ਮੈਂ ਆਪਣੇ ਹੱਥ ਉਸ ਦੇ ਮੋਢਿਆਂ ਉਤੇ ਰੱਖ ਦਿੱਤੇ। ਉਹ ਮੈਥੋਂ ਦਸ ਕੁ ਸਾਲ ਛੋਟਾ ਹੈ ਤੇ ਮੈਨੂੰ ਵੱਡੇ ਭਰਾ ਦਾ ਮਾਣ ਦਿੰਦਾ ਹੈ। ਉਹ ਤੁਰੰਤ ਵਾਪਸ ਚਲਾ ਗਿਆ ਅਤੇ ਪਲੇਟ ਵਿੱਚ ਖੀਰ ਤੇ ਗੁਲਾਬ ਜਾਮਨ ਪਾ ਕੇ ਲੈ ਆਇਆ। ਮੈਂ ਉਸ ਨੂੰ ਕਿਹਾ ਕਿ ਇਨ੍ਹਾਂ ਸਾਹਿਬ ਲਈ ਵੀ ਲਿਆ ਦੇ। ਉਸ ਨੇ ਮੇਰੇ ਕਹੇ ਦੀ ਤਾਮੀਲ ਕੀਤੀ। ਅਸੀਂ ਦੋਵੇਂ ਅਜੇ ਮਿੱਠਾ ਖਾ ਰਹੇ ਸੀ ਕਿ ਉਸ ਸਾਹਿਬ ਨੇ ਮੈਨੂੰ ਹੈਰਾਨੀ ਨਾਲ ਪੁੱਛਿਆ ਕਿ ਸਾਡਾ ਆਪੋ ਵਿੱਚ ਰਿਸ਼ਤਾ ਕੀ ਹੈ? ਮੇਰਾ ਉਤਰ ਸੀ, ‘ਮੈਂ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਇਆ ਹਾਂ। ਇਹ ਸੱਜਣ ਉਥੇ ਕੈਨਟੀਨ ਚਲਾ ਰਹੇ ਸਨ, ਇਸ ਲਈ ਸਾਡੀ ਵਾਕਫੀ ਹੋ ਗਈ। ਬਹੁਤ ਨੇਕ ਆਦਮੀ ਹੈ। ਉਸ ਤੋਂ ਮਗਰੋਂ ਵੀ ਮਿਲਦੇ ਗਿਲਦੇ ਰਹੇ ਹਾਂ। ਮੇਰੇ ਬੱਚਿਆਂ ਦੇ ਵਿਆਹਾਂ 'ਤੇ ਖਾਣੇ ਦਾ ਪ੍ਰਬੰਧ ਇਸੇ ਨੇ ਕੀਤਾ ਸੀ।'
‘...ਪਰ ਤੁਸੀਂ ਇਕ ਦੂਜੇ ਨੂੰ ਜੱਫੀ ਇਸ ਤਰ੍ਹਾਂ ਪਾਈ ਸੀ, ਜਿਵੇਂ ਤੁਸੀਂ ਇਕ ਦੂਜੇ ਦੇ ਨੇੜੇ ਦੇ ਅੰਗੀ ਸਾਕੀ ਹੋਵੋ ਜਾਂ ਜਵਾਨੀ ਪਹਿਰੇ ਦੇ ਗੂੜ੍ਹੇ ਦੋਸਤ!'
‘ਨਹੀਂ, ਸਾਡਾ ਨਾ ਕੋਈ ਖੂਨ ਦਾ ਰਿਸ਼ਤਾ ਹੈ ਅਤੇ ਨਾ ਜਵਾਨੀ ਪਹਿਰੇ ਦੀ ਦੋਸਤੀ। ਅਸੀਂ ਇਕ ਦੂਜੇ ਦੇ ਸਾਂਢੂ ਹਾਂ।'
‘ਕਮਾਲ ਹੈ, ਇਹ ਕਿੱਦਾਂ ਹੋ ਗਿਆ? ਤੁਸੀਂ ਸਿੱਖ ਹੋ ਤੇ ਇਹ ਹਿੰਦੂ। ਸਕੀਆਂ ਭੈਣਾਂ ਨਾਲ ਰਿਸ਼ਤੇ ਕਿਵੇਂ ਹੋ ਗਏ? ਦੂਜੇ, ਤੁਸੀਂ ਅਫਸਰ, ਤੇ ਇਹ ਕਾਰਿੰਦਾ।'
‘ਨਹੀਂ ਵੀਰ ਜੀ, ਸਾਡਾ ਰਿਸ਼ਤਾ ਤਾਂ ਕਿਰਤ ਤੇ ਆਤਮਾਵਾਂ ਦਾ ਹੈ।'
‘ਇਹ ਕੀ ਹੋਇਆ? ਮੇਰੇ ਤਾਂ ਖਾਨੇ ਨਹੀਂ ਪਈ।'
‘ਸੁਣੋ ਫਿਰ। ਇਹ ਬੰਦਾ ਕਿਸੇ ਰੇਲਵੇ ਸਟੇਸ਼ਨ 'ਤੇ ਰੇੜ੍ਹੀ ਲਾਉਂਦਾ ਹੁੰਦਾ ਸੀ ਕਦੇ, ਪਰ ਅੱਜ ਇਹ ਯੂਨੀਵਰਸਿਟੀ ਦੀਆਂ ਦੋ ਕੈਨਟੀਨਾਂ ਅਤੇ 50 ਕਮਰਿਆਂ ਵਾਲੇ ਆਪਣੇ ਗੈਸਟ ਹਾਊਸ ਦਾ ਮਾਲਕ ਹੈ। ਮੇਰਾ ਆਪਣਾ ਕਿਰਤੀ ਜੀਵਨ ਦਿਹਾੜੀਦਾਰ ਤੇ ਬੇਲਦਾਰ ਵਜੋਂ ਸ਼ੁਰੂ ਹੋਇਆ ਸੀ ਅਤੇ ਯੂਨੀਵਰਸਿਟੀ ਦੇ ਵਿੱਤ ਅਫਸਰ ਵਜੋਂ ਸਮਾਪਤ ਹੋਇਆ। ਇਸ ਤਰ੍ਹਾਂ ਅਸੀਂ ਕਿਰਤੀ ਸਾਂਢੂ ਹੋਏ ਕਿ ਨਹੀਂ?'
‘ਚਲੋ ਇਹ ਗੱਲ ਛੱਡੋ, ਆਤਮਿਕ ਰਿਸ਼ਤੇ ਦੀ ਗੱਲ ਸਪੱਸ਼ਟ ਕਰੋ।'
‘ਤੁਸੀਂ ਸਿਆਣੇ ਬਿਆਣੇ ਹੋ, ਜਾਣਦੇ ਤਾਂ ਹੋਵੋਗੇ, ਚਲੋ ਫਿਰ ਵੀ ਮੈਂ ਯਤਨ ਕਰਦਾ ਹਾਂ।'
ਭਗਤ ਕਬੀਰ ਦੇ ਸ਼ਬਦ ਦਾ ਅੰਤਰਾ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਪੱਸ਼ਟ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਭ ਇਕੋ ਇਲਾਹੀ ਨੂਰ ਦੀ ਪੈਦਾਇਸ਼ ਹਾਂ। ਇਸ ਤਰ੍ਹਾਂ ਸਾਡੀਆਂ ਦੋਵਾਂ ਦੀਆਂ ਆਤਮਾ ਇਕੋ ਪਰਮਾਤਮਾ ਦੀ ਸੰਤਾਨ ਨਾ ਹੋਈਆਂ? ਅਸੀਂ ਆਪਣੀਆਂ ਆਤਮਾਵਾਂ ਨਾਲ ਵਿਆਹੇ ਹੋਏ ਹਾਂ, ਜੋ ਸਕੀਆਂ ਭੈਣਾਂ ਹਨ। ਤੁਸੀਂ ਦੱਸੋ ਕਿ ਅਸੀਂ ਆਤਮਿਕ ਸਾਂਢੂ ਹੋਏ ਕਿ ਨਹੀਂ? ਕੀ ਆਤਮਿਕ ਸਾਂਢੂ ਇਕ ਦੂਜੇ ਨੂੰ ਜੱਫੀ ਪਾ ਕੇ ਨਹੀਂ ਮਿਲ ਸਕਦੇ?' ਭਾਈ ਸਾਹਿਬ ਬਹੁਤ ਪਰੇਸ਼ਾਨ ਜਿਹੇ ਲੱਗਦੇ ਸਨ। ਉਨ੍ਹਾਂ ਨੂੰ ਕੋਈ ਉਤਰ ਨਹੀਂ ਸੀ ਸੁੱਝ ਰਿਹਾ। ਮੈਂ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ' ਕਹਿ ਕੇ ਉਥੋਂ ਪਤਰਾ ਵਾਚ ਆਇਆ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’