Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਟੋਰੀ ਐਮਪੀ ਰੌਬ ਨਿਕਲਸਨ ਹੋਣਗੇ ਨੈਸ਼ਨਲ ਸਕਿਊਰਿਟੀ ਕਮੇਟੀ ਦਾ ਹਿੱਸਾ

February 08, 2019 08:55 AM

ਓਟਵਾ, 7 ਫਰਵਰੀ (ਪੋਸਟ ਬਿਊਰੋ) : ਲੰਮੇਂ ਸਮੇਂ ਤੋਂ ਕੰਜ਼ਰਵੇਟਿਵ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਰੌਬ ਨਿਕਲਸਨ ਨੂੰ ਪਾਰਲੀਆਮੈਂਟੇਰੀਅਨਜ਼ ਦੀ ਉੱਘੀ ਨੈਸ਼ਨਲ ਸਕਿਊਰਿਟੀ ਤੇ ਇੰਟੈਲੀਜੈਂਸ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਐਮਪੀਜ਼ ਤੇ ਸੈਨੇਟਰਜ਼ ਦੀ ਸ਼ਮੂਲੀਅਤ ਵਾਲੀ ਇਸ 11 ਮੈਂਬਰੀ ਕਮੇਟੀ ਵਿੱਚ ਨਿਕਲਸਨ ਕੰਜ਼ਰਵੇਟਿਵਜ਼ ਲਈ ਰਾਖਵੀਆਂ ਦੋ ਥਾਂਵਾਂ ਵਿੱਚੋਂ ਇੱਕ ਨੂੰ ਪੁਰ ਕਰਨਗੇ। ਨਿਕਲਸਨ ਓਨਟਾਰੀਓ ਦੇ ਨਾਇਗਰਾ ਫਾਲਜ਼ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ 2004 ਤੋਂ ਕੰਜ਼ਰਵੇਟਿਵ ਐਮਪੀ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਵਿੱਚ ਉਨ੍ਹਾਂ ਕਈ ਅਹੁਦੇ ਵੀ ਸਾਂਭੇ, ਜਿਨ੍ਹਾਂ ਵਿੱਚ ਨਿਆਂ ਮੰਤਰੀ, ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਨਾਂ ਮੁੱਖ ਹਨ।
ਕੁੱਝ ਸਮੇਂ ਤੋਂ ਕਮੇਟੀ ਵਿੱਚ ਦੋ ਥਾਂਵਾਂ ਖਾਲੀ ਪਈਆਂ ਸਨ ਹਾਲਾਂਕਿ ਇਸ ਦੇ ਬਾਵਜੂਦ ਇਸ ਉੱਚ ਪੱਧਰੀ ਗਰੁੱਪ ਦੀ ਮੀਟਿੰਗ ਲਗਾਤਾਰ ਹੁੰਦੀ ਰਹੀ। ਇਸ ਹਫਤੇ ਦੇ ਸ਼ੁਰੂ ਵਿੱਚ ਇਹ ਪਤਾ ਲੱਗਿਆ ਕਿ ਇਹ ਗਰੁੱਪ 2019 ਦੀਆਂ ਯੋਜਨਾਵਾਂ ਦਾ ਅਧਿਐਨ ਕਰੇਗਾ। ਇਸ ਦੌਰਾਨ ਵਿਦੇਸ਼ੀ ਦਖ਼ਲਅੰਦਾਜ਼ੀ ਕਾਰਨ ਕੈਨੇਡਾ ਨੂੰ ਖਤਰਾ ਵਰਗੇ ਮੁੱਦੇ ਤੋਂ ਇਲਾਵਾ ਫੌਜ ਕਿਸ ਤਰ੍ਹਾਂ ਕੈਨੇਡੀਅਨਾਂ ਬਾਰੇ ਜਾਣਕਾਰੀ ਇੱਕਠੀ ਕਰਦੀ ਤੇ ਵਰਤਦੀ ਹੈ, ਵਰਗੇ ਮੁੱਦੇ ਸ਼ਾਮਲ ਹੋਣਗੇ।
ਇਸ ਕਮੇਟੀ ਦੇ ਚੇਅਰ ਲਿਬਰਲ ਐਮਪੀ ਡੇਵਿਡ ਮੈਗਿੰਟੀ ਹਨ। ਇਸ ਕਮੇਟੀ ਦੀ ਪਹਿਲੀ ਸੀਟ ਮਈ 2018 ਵਿੱਚ ਉਦੋਂ ਖਾਲੀ ਹੋਈ ਸੀ ਜਦੋਂ ਕੰਜ਼ਰਵੇਟਿਵ ਐਮਪੀ ਗੌਰਡ ਬ੍ਰਾਊਨ ਦੀ ਮੌਤ ਹੋ ਗਈ ਸੀ। ਦੂਜੀ ਸੀਟ ਉਸ ਸਮੇਂ ਖਾਲੀ ਹੋਈ ਸੀ ਜਦੋਂ ਟੋਨੀ ਕਲੇਮੈਂਟ ਨੇ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਕਥਿਤ ਤੌਰ ਉੱਤੇ ਕਿਸੇ ਮਹਿਲਾ ਨੂੰ ਭੇਜੇ ਜਾਣ ਦਾ ਮੁੱਦਾ ਸਾਹਮਣੇ ਆਉਣ ਤੋਂ ਬਾਅਦ ਆਪਣੇ ਸਾਰੇ ਪਾਰਲੀਆਮੈਂਟਰੀ ਰੋਲਜ਼ ਤੋਂ ਕਿਨਾਰਾ ਕਰ ਲਿਆ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਕੀਤੀਆਂ ਟਿੱਪਣੀਆਂ ਅਪਮਾਨਜਨਕ : ਸ਼ੀਅਰ
ਭਾਰੀ ਮੀਂਹ ਕਾਰਨ ਟੋਰਾਂਟੋ ਵਿੱਚ ਜਲ-ਥਲ ਹੋਇਆ ਇੱਕ
ਯੂਰਪੀਅਨ ਯੂਨੀਅਨ ਆਗੂਆਂ ਨਾਲ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਜ਼ੋਰ ਲਾਉਣਗੇ ਟਰੂਡੋ
ਕਾਰਬਨ ਟੈਕਸ ਦਾ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ- ਵਿਸ਼ਲੇਸ਼ਕ
ਬਰੈਂਪਟਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਹੈਮਿਲਟਨ ਵਿੱਚ ਹੋਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ