Welcome to Canadian Punjabi Post
Follow us on

19

April 2019
ਪੰਜਾਬ

ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਦੇ ਵਾਹਨ ਨੂੰ ਦੋ ਕਾਰਾਂ ਵਾਲਿਆਂ ਵੱਲੋਂ ਟੱਕਰ ਮਾਰਨ ਦੀ ਕੋਸ਼ਿਸ਼

February 08, 2019 08:31 AM

ਚੰਡੀਗੜ੍ਹ, 7 ਫਰਵਰੀ (ਪੋਸਟ ਬਿਊਰੋ)- ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਕੱਲ੍ਹ ਦੋਸ਼ ਲਾਇਆ ਕਿ ਦੋ ਕਾਰਾਂ ਵਿੱਚ ਸਵਾਰ ਲੋਕਾਂ ਦੇ ਗਰੁੱਪ ਨੇ ਹਰਿਆਣਾ ਦੇ ਸੋਨੀਪਤ ਤੇ ਪਾਨੀਪਤ ਵਿਚਾਲੇ ਕਈ ਵਾਰ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਓਦੋਂ ਗੁਲਾਟੀ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਸਨ।
ਪੁਲਸ ਦੇ ਮੁਤਾਬਕ ਦੋ ਜਣਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਰੋਡ ਰੇਜ਼ ਦਾ ਕੇਸ ਲੱਗਦਾ ਹੈ। ਗੁਲਾਟੀ ਨੇ ਕਿਹਾ ਕਿ ਉਹ ਟੋਇਟਾ ਫਾਰਚੂਨਰ 'ਚ ਜਾ ਰਹੇ ਸਨ ਅਤੇ ਉਨ੍ਹਾਂ ਦਾ ਬੇਟਾ ਕਾਰ ਚਲਾ ਰਿਹਾ ਸੀ। ਪੁਲਸ ਦਾ ਐਸਕਾਰਟ ਵਾਹਨ ਅੱਗੇ ਸੀ। ਉਨ੍ਹਾਂ ਕਿਹਾ ਕਿ ਅਚਾਨਕ ਦੋ ਕਾਰਾਂ ਨੇ ਉਨ੍ਹਾਂ ਦੇ ਵਾਹਨ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤੇ ਸੋਨੀਪਤ ਤੇ ਪਾਨੀਪਤ ਤੱਕ ਉਨ੍ਹਾਂ ਦੇ ਵਾਹਨ ਦਾ ਪਿੱਛਾ ਕੀਤਾ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਇਕ ਕਾਰ ਨੇ ਉਨ੍ਹਾਂ ਨੂੰ ਐਸਕਾਰਟ ਕਰਦੇ ਵਾਹਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਸਵਾਰ ਸੁਰੱਖਿਆ ਬਲਾਂ ਨੂੰ ਭੱਦੇ ਸ਼ਬਦ ਕਹੇ ਅਤੇ ਦੂਜੀ ਕਾਂਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਟੋਲ ਪਲਾਜ਼ੇ ਨੇੜੇ ਪੁੱਜਣ ਉਤੇ ਉਥੇ ਪੁਲਸ ਨੂੰ ਦੇਖ ਕੇ ਉਹ ਦੋਵੇਂ ਕਾਰ ਚਾਲਕ ਪਿੱਛੇ ਮੁੜ ਕੇ ਫਰਾਰ ਹੋ ਗਏ ਤੇ ਉਹ ਸ਼ਿਕਾਇਤ ਕਰਨ ਲਈ ਉਥੇ ਰੁਕ ਗਈ। ਗਲਤ ਪਾਸੇ ਵਾਪਸ ਮੁੜਨ ਤੋਂ ਪਹਿਲਾਂ ਇਕ ਕਾਰ 'ਚ ਸਵਾਰ ਲੋਕਾਂ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਸਭ ਕੁਝ ਦੱਸ ਦਿੱਤਾ ਹੈ ਤੇ ਇਕ ਕਾਰ ਦੀ ਤਸਵੀਰ ਵੀ ਲਈ ਹੈ।
ਪਾਨੀਪਤ ਦੇ ਡੀ ਐਸ ਪੀ ਸਤੀਸ਼ ਕੁਮਾਰ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਪੁੱਛਗਿੱਛ 'ਚ ਮਾਮਲਾ ਰੋਡ ਰੇਜ਼ ਦਾ ਲੱਗਦਾ ਹੈ। ਗੁਲਾਟੀ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ, ਪਰ ਕਮਿਸ਼ਨ ਦੀ ਚੇਅਰਪਰਸਨ ਹੋਣ ਕਰਕੇ ਇਕ ਦੋ ਅੰਤਰ ਜਾਤੀ ਵਿਆਹ ਦੇ ਮਾਮਲੇ ਦੇਖ ਰਹੇ ਸਨ, ਉਨ੍ਹਾਂ 'ਚੋਂ ਇਕ ਕੇਸ 'ਚ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਸਤੇ ਵਿਦੇਸ਼ੀ ਹੀਰੇ ਦੇ ਚੱਕਰ ਵਿੱਚ ਸੁਨਿਆਰੇ ਨਾਲ 22 ਕਰੋੜ 80 ਲੱਖ ਦੀ ਠੱਗੀ
ਜਲੰਧਰ ਵਿੱਚ ਕਿਰਾਏ ਉਤੇ ਕਮਰਾ ਲੈ ਕੇ ਬੁਕੀ ਦਾ ਧੰਦਾ ਕਰਦਾ ਸੀ ਮੁਕੇਸ਼ ਸੇਠੀ
ਨਵੀਂ ਫਿਲਮ ਲਈ ਗਾਮੇ ਦਾ ਗੀਤ ਚੋਰੀ ਕਰਨ ਦਾ ਦੋਸ਼
ਪੰਜਾਬ ਐਨ ਆਰ ਆਈ ਤਾਂ ਲੱਖਾਂ ਵਿੱਚ, ਪਰ ਵੋਟਾਂ ਸਿਰਫ 393
ਬਰਗਾੜੀ ਮੋਰਚੇ ਦੇ ਦੂਸਰੇ ਪੜਾਅ ਲਈ ਬਹਿਬਲ ਕਲਾਂ ਤੱਕ ਰੋਸ ਮਾਰਚ ਕੱਢਿਆ ਗਿਆ
ਵੱਡੇ ਬਾਦਲ ਨੇ ਲੋਕਾਂ ਨੂੰ ਕਿਹਾ, ‘ਵੋਟ ਨਹੀਂ ਪਾਉਣੀ, ਨਾ ਪਾਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ'
ਬਾਹਰੀ ਹੋਣ ਦਾ ਠੱਪਾ ਮਿਟਾਉਣ ਲਈ ਜਾਖੜ ਨੇ ਪਠਾਨਕੋਟ ਵਿੱਚ ਕੋਠੀ ਖਰੀਦੀ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ