Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਵਿਰਸਾ ਵਲਟੋਹਾ ਦੇ ਵਿਰੁੱਧ ਕੇਸ ਦੀ ਗੁੰਮ ਫਾਈਲ ਪੁਲਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣੀ

February 08, 2019 08:27 AM

ਤਰਨ ਤਾਰਨ, 7 ਫਰਵਰੀ (ਪੋਸਟ ਬਿਊਰੋ)- ਇਸ ਜਿ਼ਲੇ ਦੇ ਕਸਬਾ ਪੱਟੀ ਦੇ ਪ੍ਰਸਿੱਧ ਡਾਕਟਰ ਡਾ. ਸੁਦਰਸ਼ਨ ਤ੍ਰੇਹਨ ਦੇ ਮਿਤੀ 30 ਸਤੰਬਰ 1983 ਦੀ ਸ਼ਾਮ ਨੂੰ ਹੋਏ ਕਤਲ ਬਾਰੇ ਪੁਲਸ ਥਾਣਾ ਪੱਟੀ ਤੋਂ ਗਾਇਬ ਹੋਈ ਫਾਈਲ ਦਾ ਮਾਮਲਾ ਪੁਲਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਕੇਸ ਵਿੱਚ ਅਕਾਲੀ ਦਲ ਦੇ ਸਾਬਕਾ ਮੁੱਖ ਪਾਰਲੀਮੈਂਟਰੀ ਸੈਕਟਰੀ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਪੱਟੀ ਦੀ ਅਦਾਲਤ 'ਚ ਚਲਾਨ ਪੇਸ਼ ਹੋ ਚੁੱਲਾ ਹੈ।
ਮਿਲੀ ਜਾਣਕਾਰੀ ਅਨੁਸਾਰ ਚਲਾਨ ਪੇਸ਼ ਕਰਨ ਵਾਲੀ ਪੁਲਸ 'ਤੇ ਸਵਾਲ ਖੜਾ ਹੋ ਰਿਹਾ ਹੈ ਕਿ ਹਰ ਤਿੰਨ ਮਹੀਨੇ ਬਾਅਦ ਥਾਣੇ ਦੀ ਇੰਸਪੈਕਸ਼ਨ ਦੇ ਬਾਵਜੂਦ ਫਾਈਲ ਲਾਪਤਾ ਹੋਣ ਦਾ ਕੇਸ ਕਿਉਂ ਦਬਾ ਕੇ ਰੱਖਿਆ ਗਿਆ। ਥਾਣਾ ਪੱਟੀ 'ਚ ਕੇਸ ਨੰਬਰ 346 ਦੀ ਫਾਈਲ ਲਾਪਤਾ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾਣ ਦਾ ਮਾਮਲਾ 35 ਸਾਲਾਂ ਤੋਂ ਠੰਢੇ ਬਸਤੇ 'ਚ ਸੀ। ਥਾਣਾ ਪੱਟੀ ਤੋਂ ਡਾ. ਤ੍ਰੇਹਨ ਕਤਲ ਕਾਂਡ ਨਾਲ ਸਬੰਧਤ ਫਾਈਲ ਨੂੰ ਕਿਸ ਨੇ ਗੁੰਮ ਕੀਤਾ, ਇਸ ਦੀ ਜਾਂਚ ਹਾਲੇ ਬਾਕੀ ਹੈ। ਡਾ. ਤ੍ਰੇਹਨ ਕਤਲ ਕੇਸ ਵਿੱਚ ਦੋ ਜਣਿਆਂ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ 15 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਛੇ ਨਵੰਬਰ 1990 ਨੂੰ ਬਰੀ ਹੋ ਗਏ ਸਨ। ਤੀਜੇ ਮੁਲਜ਼ਮ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਦੀ ਥਾਂ ਤਰਨ ਤਾਰਨ ਪੁਲਸ ਨੇ ਅਦਾਲਤ ਨੂੰ ਇਹ ਬਿਆਨ ਦਿੱਤੇ ਸਨ ਕਿ ਵਿਰਸਾ ਸਿੰਘ ਵਲਟੋਹਾ ਗ੍ਰਿਫਤਾਰੀ ਤੋਂ ਬਚਣ ਲਈ ਕਿਤੇ ਭੱਜ ਗਿਆ ਹੈ ਜਦ ਕਿ ਵਿਰਸਾ ਸਿੰਘ ਵਲਟੋਹਾ ਉਸ ਸਮੇਂ ਅੱਧੀ ਦਰਜਨ ਦੇ ਕਰੀਬ ਮਾਮਲਿਆਂ 'ਚ ਜੇਲ੍ਹ 'ਵਿੱ ਬੰਦ ਸੀ।
ਜਾਣਕਾਰ ਸੂਤਰਾਂ ਮੁਤਾਬਕ ਥਾਣਾ ਪੱਟੀ ਤੋਂ ਡਾ. ਤ੍ਰੇਹਨ ਕਤਲ ਕੇਸ ਦੀ ਫਾਈਲ ਲਾਪਤਾ ਹੋਣ ਦਾ ਮਾਮਲਾ ਪੁਲਸ ਨੇ ਸਿਆਸੀ ਦਬਾਅ 'ਚ ਦਬਾਇਆ ਸੀ। ਹਰ ਤਿੰਨ ਮਹੀਨੇ ਬਾਅਦ ਥਾਣੇ ਦੀ ਇੰਸਪੈਕਸ਼ਨ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਨਾ ਰਿਪੋਰਟ ਦਰਜ ਕੀਤੀ ਤੇ ਨਾ ਇਸ ਦੀ ਜਾਂਚ ਲਈ ਕਿਸੇ ਥਾਣਾ ਮੁਖੀ ਨੂੰ ਜ਼ਿੰਮੇਵਾਰ ਦੱਸਿਆ। ਪੰਜਾਬ ਹਿਊਮਨ ਰਾਈਟਸ ਸੰਸਥਾ ਦੇ ਚੇਅਰਮੈਨ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ 2017 'ਚ ਇਹ ਕੇਸ ਉਠਾਇਆ ਗਿਆ ਸੀ ਅਤੇ ਫਾਈਲ ਲਾਪਤਾ ਹੋਣ ਬਾਰੇ ਇਸ ਸੰਸਥਾ ਨੇ ਆਈ ਜੀ ਬਾਰਡਰ ਜ਼ੋਨ ਨੂੰ ਸ਼ਿਕਾਇਤ ਦਿੱਤੀ ਹੈ। ਇਸ ਦੀ ਜਾਂਚ ਸ਼ੁਰੂ ਹੁੰਦੇ ਸਾਰ ਐਸ ਐਸ ਪੀ ਦਰਸ਼ਨ ਸਿੰਘ ਮਾਨ ਨੇ ਫਾਈਲ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਐਸ ਪੀ ਸੁਰੱਖਿਆ ਜਸਵੰਤ ਕੌਰ, ਡੀ ਐਸ ਪੀ ਪੱਟੀ ਸੋਹਨ ਸਿੰਘ, ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੱਕੜ ਦੀ ਜਾਂਛ ਟੀਮ ਦੀ ਰਿਪੋਰਟ ਉੱਤੇ ਪੱਟੀ ਦੀ ਅਦਾਲਤ 'ਚ ਪ੍ਰੋ. ਵਲਟੋਹਾ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨੌਂ ਸਾਲਾ ਪੁੱਤਰ ਦੇ ਬਿਆਨ ਉਤੇ ਕਾਤਲ ਪਤੀ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ
ਐਨ ਆਰ ਆਈ ਦੇ ਰਿਸ਼ਤੇਦਾਰ ਨੂੰ ਲੁੱਟਣ ਵਾਲਾ ਕਾਬੂ
ਓਲਾ-ਉਬੇਰ ਵਾਂਗ ਪਰਾਲੀ ਪ੍ਰਬੰਧ ਮਸ਼ੀਨਾਂ ਖੇਤਾਂ ਵਿੱਚ ਆਨਲਾਈਨ ਹਾਸਲ ਹੋਣਗੀਆਂ
ਅਮਰਿੰਦਰ ਸਿੰਘ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਮੰਗਿਆ
ਮਾਂ ਨੇ ਧੀ ਨੂੰ ਤਿੰਨ ਲੱਖ ਵਿੱਚ ਵੇਚਿਆ, ਖਰੀਦਾਰ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਲੱਗਾ
ਐਨ ਆਈ ਏ ਨੇ ਦਸਤਾਵੇਜ਼ ਲੈ ਲਏ, ਪਰ ਹੈਰੋਇਨ ਲੈਣ ਤੋਂ ਨਾਂਹ
ਪਾਕਿਸਤਾਨ ਨੇ ਆਪਣੇ ਪਾਸੇ ਬਣਿਆ ਸਤਲੁਜ ਦਾ ਬੰਨ੍ਹ ਤੋੜਿਆ
ਭੱਜੀ ਨੇ ਕਿਹਾ: ਮੇਰੇ ਨਾਲ ਜੋ ਸਲੂਕ ਹੋਇਆ, ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ
ਸੁਖਬੀਰ-ਮਜੀਠੀਆ ਦੀ ਅਗਲੀ ਪੇਸ਼ੀ 26 ਸਤੰਬਰ ਨੂੰ, ਸੁਣਵਾਈ ਦੇ ਲਈ ਰਾਹਤ ਮਿਲੀ
ਫਰਜ਼ੀ ਬੀਮਾ ਪਾਲਿਸੀ ਦੇ ਨਾਮ ਉੱਤੇ 49 ਲੱਖ ਠੱਗਣ ਵਾਲੇ ਤਿੰਨ ਜਣੇ ਕਾਬੂ