Welcome to Canadian Punjabi Post
Follow us on

18

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ 13 ਸਾਲ ਕੈਦ

February 08, 2019 08:13 AM

ਸਾਓ ਪਾਓਲੋ, 7 ਫਰਵਰੀ (ਪੋਸਟ ਬਿਊਰੋ)- ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੁਈਸ ਇਨਸਿਓ ਲੂਲਾ ਡੀ ਸਿਲਵਾ ਨੂੰ ਭ੍ਰਿਸ਼ਟਾਚਾਰ ਦੇ ਇਕ ਕੇਸ ਵਿੱਚ ਕਰੀਬ 13 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਹ ਭ੍ਰਿਸ਼ਟਾਚਾਰ ਦੇ ਇਕ ਹੋਰ ਕੇਸ ਵਿੱਚ ਪਿਛਲੇ ਸਾਲ ਅਪ੍ਰੈਲ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ।
ਜੱਜ ਗੈਬ੍ਰੀਅਲ ਹਾਡਰਟ ਨੇ ਪਰਸੋਂ ਆਪਣੇ ਫ਼ੈਸਲੇ ਵਿੱਚ ਕਿਹਾ ਸੀ, ਸਿਲਵਾ ਬਿਲਡਰ ਕੰਪਨੀਆਂ ਤੋਂ ਦੋ ਲੱਖ 35 ਹਜ਼ਾਰ ਡਾਲਰ ਦੀ ਰਿਸ਼ਵਤ ਲੈਣ ਦੇ ਦੋਸ਼ੀ ਨਿਕਲੇ ਹਨ। ਉਨ੍ਹਾਂ ਨੂੰ 12 ਸਾਲ ਤੇ 11 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਦੋ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹੇ ਸਿਲਵਾ ਨੂੰ ਇਕ ਸਮੇਂ ਲੈਟਿਨ ਅਮਰੀਕੀ ਦੇਸ਼ ਦਾ ਸਭ ਤੋਂ ਤਾਕਤਵਰ ਆਗੂ ਮੰਨਿਆ ਜਾਂਦਾ ਸੀ, ਪਰ 2011 ਵਿੱਚ ਰਾਸ਼ਟਰਪਤੀ ਅਹੁਦੇ ਤੋਂ ਹਟਣ ਪਿੱਛੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਗਏ ਸਨ। ਸਿਲਵਾ ਤੇ ਉਨ੍ਹਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੁਝ ਗ਼ਲਤ ਨਹੀਂ ਕੀਤਾ। ਉਹ ਇਨ੍ਹਾਂ ਦੋਸ਼ਾਂ ਨੂੰ ਉਹਨਾਂ ਨੂੰ ਸੱਤਾ ਤੋਂ ਦੂਰ ਰੱਖਣ ਦੀ ਸਾਜ਼ਿਸ਼ ਦੱਸਦੇ ਹਨ। ਸਿਲਵਾ (73) ਸਾਲ 2017 ਵਿੱਚ ਠੇਕੇ ਦੇਣ ਬਦਲੇ ਬਿਲਡਰ ਕੰਪਨੀ ਓ ਏ ਐੱਸ ਤੋਂ ਸਮੁੰਦਰ ਕੰਢੇ ਇਕ ਅਪਾਰਟਮੈਂਟ ਲੈਣ ਦੇ ਦੋਸ਼ੀ ਸਾਬਤ ਹੋਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਨਸਲਵਾਦ ਦੇ ਮੁੱਦੇ ਤੋਂ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੇਟਸ ਭਿੜਨ ਲੱਗੇ
ਮੈਲਬਰਨ ਨੇੜੇ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ
ਐਟਮੀ ਪ੍ਰੋਗਰਾਮ ਦੋਬਾਰਾ ਸ਼ੁਰੂ ਕਰਾਂਗੇ : ਈਰਾਨ
ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਕਿਹਾ: ਅਸੀਂ ਜੰਮੂ ਕਸ਼ਮੀਰ ਦਾ ਹਿੱਸਾ ਹਾਂ
ਫਿਰ ਵਿਵਾਦਾਂ ਵਿੱਚ ਟਰੰਪ : ਕਾਂਗਰਸ ਦੀਆਂ ਚਾਰ ਡੈਮੋਕ੍ਰੇਟਿਕ ਮਹਿਲਾ ਮੈਂਬਰਾਂ ਨੂੰ ਕਿਹਾ, ਜਿੱਥੋਂ ਆਈਆਂ, ਉਥੇ ਚਲੇ ਜਾਣ
ਟਰੰਪ ਦੀਆਂ ਨਸਲੀ ਟਿੱਪਣੀਆਂ ਉੱਤੇ ਪਾਰਟੀ ਆਗੂਆਂ ਨੇ ਮੁੜ ਵੱਟੀ ਚੁੱਪ
ਟਰੰਪ ਨੇ ਈਰਾਨ ਸਮਝੌਤਾ ਓਬਾਮਾ ਨੂੰ ਚਿੜ੍ਹਾਉਣ ਲਈ ਤੋੜਿਆ!
ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਲਗਾਤਾਰ 11ਵੀਂ ਪੇਸ਼ੇਵਰ ਜਿੱਤ
ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਮਦਦ ਮੰਗੀ
ਨਿਊ ਯਾਰਕ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਨੇਰੇ ਵਿੱਚ ਰਾਤ ਕੱਟਣੀ ਪਈ