Welcome to Canadian Punjabi Post
Follow us on

29

March 2024
 
ਕੈਨੇਡਾ

ਪਬਲਿਕ ਪਾਲਿਸੀ ਰਾਹੀਂ ਕੁੱਝ ਪ੍ਰੋਵਿੰਸਾਂ ਵਿੱਚ ਘੱਟ ਸਕਦੀ ਹੈ ਡੇਅ ਕੇਅਰ ਫੀਸ

February 07, 2019 05:43 PM

ਓਟਵਾ, 7 ਫਰਵਰੀ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁੱਝ ਸ਼ਹਿਰਾਂ ਵਿੱਚ ਡੇਅਕੇਅਰ ਫੀਸ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਫੈਡਰਲ ਚਾਈਲਡ ਕੇਅਰ ਪੈਸੇ ਦਾ ਹੀ ਕਮਾਲ ਹੈ।
ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਵੱਲੋਂ ਚਾਈਲਡ ਕੇਅਰ ਫੀਸ ਸਬੰਧੀ ਪੰਜਵਾਂ ਸਾਲਾਨਾ ਸਰਵੇਖਣ ਕਰਵਾਇਆ ਗਿਆ। ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਸਰਵੇਖਣ ਦੀ ਰਿਪੋਰਟ ਵਿੱਚ ਆਖਿਆ ਗਿਆ ਕਿ ਸ਼ਹਿਰਾਂ ਦੇ ਕੀਤੇ ਗਏ 61 ਫੀ ਸਦੀ ਸਰਵੇਖਣ ਤੋਂ ਇਹ ਪਤਾ ਲੱਗਿਆ ਹੈ ਕਿ ਫੁੱਲ ਟਾਈਮ, ਨਿਯੰਤਰਿਤ ਚਾਈਲਡ ਕੇਅਰ ਸਪੇਸਿਜ਼ ਮਹਿੰਗਾਈ ਤੋਂ ਵੀ ਤੇਜ਼ੀ ਨਾਲ ਵਧੀਆਂ ਹਨ।
ਖੱਬੇ ਪੱਖੀ ਥਿੰਕ ਟੈਂਕ ਨੇ ਪਾਇਆ ਕਿ ਟੋਰਾਂਟੋ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇਹ ਕੀਮਤਾਂ ਹੋਰ ਵੀ ਉੱਚੀਆਂ ਹਨ। ਇੱਥੇ 18 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਲਈ ਔਸਤ ਫੀਸ 1,685 ਡਾਲਰ ਹੈ ਤੇ ਜਿਹੜੇ ਬੱਚੇ ਅਜੇ ਸਕੂਲ ਨਹੀਂ ਜਾਣ ਲੱਗੇ ਉਨ੍ਹਾਂ ਲਈ ਇਹ ਫੀਸ ਮਹੀਨੇ ਦੀ 1,150 ਡਾਲਰ ਹੈ। ਇਹ ਵੀ ਪਤਾ ਲੱਗਿਆ ਕਿ ਕਿਊਬਿਕ ਵਿੱਚ ਫੁੱਲ ਟਾਈਮ ਫੀਸ ਸੱਭ ਤੋਂ ਘੱਟ ਹੈ ਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਵਿਨੀਪੈਗ ਤੇ ਸ਼ਾਰਲੇਟਟਾਊਨ ਦੀ, ਜਿੱਥੇ ਇਹ ਫੀਸ ਘੱਟ ਹੈ। ਇਨ੍ਹਾਂ ਤਿੰਨ ਪ੍ਰੋਵਿੰਸਾਂ ਵਿੱਚ ਕਈ ਸਾਲਾਂ ਲਈ ਫੀਸ ਫਿਕਸ ਵੀ ਹੁੰਦੀ ਹੈ।
ਫੈਡਰਲ ਸਰਕਾਰ ਸਰਕਾਰੀ ਖਜ਼ਾਨੇ ਵਿੱਚੋਂ ਅਗਲੇ ਇੱਕ ਦਹਾਕੇ ਵਿੱਚ ਦੇਸ਼ ਭਰ ਵਿੱਚ ਚਾਈਲਡ ਕੇਅਰ ਸਪੇਸਿਜ਼ ਲਈ 7.5 ਬਿਲੀਅਨ ਡਾਲਰ ਖਰਚਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਸਮਝੌਤੇ ਸਾਰੀਆਂ ਪ੍ਰੋਵਿੰਸਾਂ ਨਾਲ ਵੱਖ ਵੱਖ ਤੌਰ ਉੱਤੇ ਕੀਤੇ ਜਾਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼