ਪੰਜਾਬ ਪੁਲਿਸ ਦੇ ਅਗਲੇ ਡਾਇਰੈਕਟਰ ਜਨਰਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ। 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿਨਕਰ ਗੁਪਤਾ ਦੇ ਨਾਮ `ਤੇ ਅਗਲੇ ਡੀਜੀਪੀ ਵਜੋਂ ਮੋਹਰ ਲਾ ਦਿੱਤੀ ਗਈ।