Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਇੰਮੀਗਰੇਸ਼ਨ ਅਤੇ ਰੱਖਿਆ ਮੰਤਰੀਆਂ ਦੇ ਨਕਲੀ ਫੇਸਬੁੱਕ ਅਕਾਉਂਟਾਂ ਦੀ ਗਾਥਾ

February 07, 2019 08:17 AM

ਪੰਜਾਬੀ ਪੋਸਟ ਸੰਪਾਦਕੀ

‘ਸੀ ਬੀ ਸੀ’ ਦੀ ਪੱਤਰਕਾਰ ਜੂਡੀ ਟਰਿੱਨ ਨੇ ਕੱਲ ਇੱਕ ਖਬ਼ਰ ਛਾਪੀ ਜਿਸ ਵਿੱਚ ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਨਾਮ ਉੱਤੇ ਨਕਲੀ ਫੇਸਬੁੱਕ ਅਕਾਊਂਟ ਬਣਾ ਕੇ ਰਿਫਿਊਜੀ ਬਣਨ ਦੇ ਚਾਹਵਾਨਾਂ ਨੂੰ ਠੱਗਣ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਨਕਲੀ ਅਕਾਊਂਟ ਬਾਰੇ ‘ਸੀ ਬੀ ਸੀ’ ਨੂੰ ਜਾਣਕਾਰੀ ਇਰਾਕ ਵਿੱਚ ਅਤਿਵਾਦੀਆਂ ਤੋਂ ਜਾਨ ਬਚਾ ਕੇ ਤੁਰਕੀ ਜਾ ਸ਼ਰਣ ਲੈਣ ਵਾਲੇ ਇਰਾਕੀ ਕੁਰਦ ਦਾਨਾ ਆਦਿਲ ਨੇ ਦਿੱਤੀ। ਚਾਰ ਬੱਚਿਆਂ ਦੇ ਪਿਤਾ 35 ਸਾਲਾ ਦਾਨਾ ਆਦਿਲ ਨੂੰ ਹਜ਼ਾਰਾਂ ਡਾਲਰ ਬਦਲੇ ਕੈਨੇਡਾ ਵਿੱਚ ਰਿਫਿਊਜੀ ਦਰਜ਼ਾ ਹਾਸਲ ਕਰਨ ਦੇ ਲੋਭ ਲਾਲਚ ਦਿੱਤੇ ਜਾ ਰਹੇ ਸਨ।

ਇਸ ਨਕਲੀ ਫੇਸਬੁੱਕ ਅਕਾਊਂਟ ਨੇ ਉਸ ਸਥਿਤੀ ਵੱਲ ਮੁੜ ਧਿਆਨ ਦੁਆਇਆ ਹੈ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘ਵੈਲਕਮ ਟੂ ਕੈਨੇਡਾ’ ਵਰਗੇ ਟਵੀਟਾਂ ਕਾਰਣ ਪੈਦਾ ਹੋ ਜਾਂਦੀ ਹੈ। ਇੰਮੀਗਰੇਸ਼ਨ ਸਿਸਟਮ ਦੇ ਕੰਮ ਕਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਨਾ ਸਮਝਣ ਵਾਲੇ ਹਜ਼ਾਰਾਂ ਲੱਖਾਂ ਲੋਕ ਅਜਿਹੇ ਝੂਠੇ ਝਾਂਸਿਆਂ ਵਿੱਚ ਆ ਸਕਦੇ ਹਨ। ਇਹਨਾਂ ਝਾਂਸਿਆਂ ਸਦਕਾ ਉਹ ਵਿਚਾਰੇ ਕੈਨੇਡਾ ਵਰਗੇ ਖੁਸ਼ਹਾਲ ਮੁਲਕ ਵਿੱਚ ਆ ਕੇ ਚੰਗੇ ਜੀਵਨ ਦੀ ਝੂਠੀ ਆਸ ਵਿੱਚ ਆਪਣਾ ਘਰ ਬਾਰ ਤਿਆਗ ਸਕਦੇ ਹਨ। ਸੋਸ਼ਲ ਮੀਡੀਆ ਨੇ ਅੱਜ ਉਹ ਹਾਲਾਤ ਪੈਦਾ ਕਰ ਦਿੱਤੇ ਹਨ ਜਿੱਥੇ ਸੱਚਾਈ ਨਾਲੋਂ ਸੱਚ ਦਾ ਭਰਮ ਕਈ ਗੁਣਾ ਤੇਜ਼ ਰਫ਼ਤਾਰ ਨਾਲ ਦੁੜੰਗੇ ਲਾ ਦੇਂਦਾ ਹੈ।

ਯੂਨਾਈਟਡ ਨੇਸ਼ਨਜ਼ ਦੀ ਰਿਫੂਊਜੀ ਏਜੰਸੀ ਮੁਤਾਬਕ ਅੱਜ ਵਿਸ਼ਵ ਭਰ ਵਿੱਚ 6 ਕਰੋੜ 85 ਲੱਖ ਲੋਕ ਆਪਣੇ ਮੁਲਕਾਂ ਵਿੱਚ ਹੀ ਸ਼ਰਣਾਰਥੀ ਬਣੇ ਬੈਠੇ ਹਨ। 2 ਕਰੋੜ 54 ਲੱਖ ਉਹ ਲੋਕ ਹਨ ਜਿਹਨਾਂ ਨੇ ਆਪਣਾ ਮੁਲਕ ਛੱਡ ਕੇ ਹੋਰ ਮੁਲਕਾਂ ਵਿੱਚ ਸ਼ਰਣ ਲਈ ਹੋਈ ਹੈ ਅਤੇ 3 ਕਰੋੜ 10 ਲੱਖ ਲੋਕਾਂ ਨੇ ਰਿਫਿਊਜੀ ਬਣਨ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਵਿਸ਼ਵ ਵਿੱਚ ਹਰ ਦੋ ਸਕਿੰਟਾਂ ਬਾਅਦ 1 ਵਿਅਕਤੀ ਜੰਗ ਜਾਂ ਅਤਿਵਾਦ ਕਾਰਣ ਆਪਣਾ ਘਰ ਛੱਡ ਕੇ ਉੱਜੜ ਰਿਹਾ ਹੈ।

ਇਹ ਅੰਕੜੇ ਦਿਲ ਦਹਿਲਾਉਣ ਵਾਲੇ ਹਨ ਪਰ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਹਾਲਾਤਾਂ ਵਿੱਚ ਫਸੇ ਲੋਕਾਂ ਨੂੰ ਕੈਨੇਡਾ ਵਰਗੇ ਮੁਲਕ ਦੇ ਇੰਮੀਗਰੇਸ਼ਨ ਮੰਤਰੀ ਦਾ ਫੇਸਬੁੱਕ ਅਕਾਊਂਟ ਕਿਹੋ ਜਿਹਾ ਗਲਤ ਪ੍ਰਭਾਵ ਦੇ ਸਕਦਾ ਹੈ ਜਾਂ ਕੌਣ ਜਾਣਦਾ ਹੈ ਕਿ ਕਿੰਨੇ ਲੋਕ ਝੂਠੀ ਆਸ ਵਿੱਚ ਫਰੇਬੀ ਏਜੰਟਾਂ ਦੇ ਧੱਕੇ ਚੜ ਹੀ ਚੁੱਕੇ ਹਨ? ਕੌਣ ਜਾਣਦਾ ਹੈ ਕਿ ਕੈਨੇਡਾ ਆਉਣ ਵਾਲੇ ਰਿਫਿਊਜੀਆਂ ਵਿੱਚ ਕਿੰਨੇ ਫਰਾਡੀ ਏਜੰਟਾਂ ਦੀ ਮਦਦ ਨਾਲ ਕੈਨੇਡਾ ਆ ਰਹੇ ਹਨ? ਟਵੀਟਾਂ ਦੀ ਮਾਰ ਕਿੱਥੇ ਤੱਕ ਹੋ ਸਕਦੀ ਹੈ, ਇਸ ਬਾਰੇ ਕੀ ਆਖਿਆ ਜਾ ਸਕਦਾ ਹੈ।

ਬੇਸ਼ੱਕ ‘ਸੀ ਬੀ ਸੀ’ ਦਾ ਆਰਟੀਕਲ ਦੱਸਦਾ ਹੈ ਕਿ ਇੰਮੀਗਰੇਸ਼ਨ ਵਿਭਾਗ ਦੀ ਜਾਣਕਾਰੀ ਵਿੱਚ ਇਸਤੋਂ ਪਹਿਲਾਂ ਕੋਈ ਹੋਰ ਨਕਲੀ ਅਕਾਊਂਟ ਨਹੀਂ ਆਇਆ ਹੈ ਪਰ ਪੰਜਾਬੀ ਪੋਸਟ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਾਮ ਬਣੇ ਇੱਕ ਨਕਲੀ ਫੇਸਬੁੱਕ ਅਕਾਊਂਟ ਦਾ ਸਤੰਬਰ 2018 ਹੀ ਪਰਦਾਫਾਸ਼ ਕਰ ਦਿੱਤਾ ਸੀ। ਉਸ ਨਕਲੀ ਅਕਾਊਂਟ ਬਾਰੇ ਐਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਉਹ ਕੈਨੇਡਾ ਦੇ ਰੱਖਿਆ ਮੰਤਰੀ ਅਤੇ ਕੈਨੇਡਾ ਦੇ ਰੱਖਿਆ ਵਿਭਾਗ ਦੇ ਅਕਸ ਨੂੰ ਅੰਤਰਰਾਸ਼ਟਰੀ ਪਰੀਪੇਖ ਤੋਂ ਦਾਗ ਲਾਉਣ ਵਾਲਾ ਸਾਬਤ ਹੋ ਸਕਦਾ ਸੀ। ਪੰਜਾਬੀ ਪੋਸਟ ਵੱਲੋਂ ਇੱਕ ਲੰਬੀ ਚੌੜੀ ਈ ਮੇਲ ਲਿਖ ਕੇ ਇਸ ਅਕਾਊਂਟ ਬਾਰੇ ਰੱਖਿਆ ਮੰਤਰੀ ਤੋਂ ਇਸ ਬਾਬਤ ਸੁਆਲ ਪੁੱਛੇ ਗਏ ਪਰ ਕਿਸੇ ਨੇ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ। ਹਾਂ, ਉਸ ਅਕਾਊਂਟ ਨੂੰ ਹਟਾ ਜਰੂਰ ਦਿੱਤਾ ਗਿਆ।

ਮੰਨਿਆ ਕਿ ਰੱਖਿਆ ਮੰਤਰੀ ਲਈ ਪੰਜਾਬੀ ਪੋਸਟ ਦੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਸੌਖਾ ਹੋ ਸਕਦਾ ਹੈ ਪਰ ਹੁਣ ਆਸ ਕੀਤੀ ਜਾ ਸਕਦੀ ਹੈ ਕਿ ‘ਸੀ ਬੀ ਸੀ’ ਦੀ ਖ਼ਬਰ ਸ਼ਾਇਦ ਫੈਡਰਲ ਸਰਕਾਰ ਨੂੰ ਸਰਗਰਮ ਕਰਨ ਵਿੱਚ ਸਫ਼ਲ ਹੋਵੇ। ਕੈਨੇਡਾ ਦੇ ਦੋ ਅਹਿਮ ਮੰਤਰਾਲਿਆਂ (ਰੱਖਿਆ ਅਤੇ ਇੰਮੀਗਰੇਸ਼ਨ) ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਲਈ ਬਣਦਾ ਹੈ ਕਿ ਉਹ ਆਪਣੀ ਸੋਸ਼ਲ ਮੀਡੀਆ ਨਿਰੀਖਣ ਪਾਲਸੀ ਦਾ ਸਿ਼ੱਦਤ ਨਾਲ ਮੁਆਇਨਾ ਕਰੇ। ਇਹ ਕਿੰਨੀ ਕੁ ਔਖੀ ਗੱਲ ਹੈ ਕਿ ਸਰਕਾਰ ਦੇ ਹਰ ਮੰਤਰਾਲੇ ਦੀ ਕਮਿਉਨੀਕੇਸ਼ਨ ਬਰਾਂਚ ਹਫਤੇ ਜਾਂ ਦੋ ਹਫ਼ਤੇ ਬਾਅਦ ਸੋਸ਼ਲ ਮੀਡੀਆ ਉੱਤੇ ਸਰਚ ਕਰ ਕੇ ਵੇਖ ਲਵੇ ਕਿ ਉਹਨਾਂ ਦੇ ਨਾਮ ਉੱਤੇ ਕੁੱਝ ਸ਼ੱਕੀ ਤਾਂ ਨਹੀਂ ਹੋ ਰਿਹਾ। ਆਖਰ ਨੂੰ ਕੌਮੀ ਹਿੱਤਾਂ ਦੀ ਰੱਖਿਆ ਅਤੇ ਅੰਤਰਰਾਸ਼ਟਰੀ ਜੁੰਮੇਵਾਰੀਆਂ ਦੀ ਪਾਲਣਾ ਲਈ ਅਜਿਹਾ ਕਰਨਾ ਮਜ਼ਬੂਰੀ ਨਹੀਂ ਸਗੋਂ ਸਮੇਂ ਦੀ ਲੋੜ ਹੈ।

ਝਅਗਦੲੲਪ ਖਅਲਿਏ

Have something to say? Post your comment