Welcome to Canadian Punjabi Post
Follow us on

19

April 2019
ਮਨੋਰੰਜਨ

‘ਇੰਸਪੈਕਟਰ ਗਾਲਿਬ’ ਬਣ ਕੇ ਰੇਤ ਮਾਫੀਆ ਨਾਲ ਭਿੜਦੇ ਨਜ਼ਰ ਆ ਸਕਦੇ ਹਨ ਸ਼ਾਹਰੁਖ

February 07, 2019 07:56 AM

ਸ਼ਾਹਰੁਖ ਖਾਨ ਦੀ ਅਗਲੀ ਫਿਲਮ ਬਾਰੇ ਚੱਲ ਰਹੀ ਬਹਿਸ ਵਿੱਚ ਇੱਕ ਹੋਰ ਫਿਲਮ ਦਾ ਨਾਂਅ ਵੀ ਜੁੜ ਗਿਆ ਹੈ। ਇਹ ਫਿਲਮ ਹੈ ਡਾਇਰੈਕਟਰ ਮਧੁਰ ਭੰਡਾਰਕਰ ਦੀ ‘ਇੰਸਪੈਕਟਰ ਗਾਲਿਬ'। ਸੁਣਨ ਵਿੱਚ ਆਇਆ ਹੈ ਕਿ ਮਧੁਰ ਨੇ ਸ਼ਾਹਰੁਖ ਨੂੰ ਇਸ ਫਿਲਮ ਲਈ ਅਪਰੋਚ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ਾਹਰੁਖ ਦੇ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਕ੍ਰਿਪਟ ਸੁਣਾਈ। ਸ਼ਾਹਰੁਖ ਨੂੰ ਫਿਲਮ ਦੀ ਕਹਾਣੀ ਪਸੰਦ ਆਈ, ਪ੍ਰੰਤੂ ਉਨ੍ਹਾਂ ਨੇ ਅਜੇ ਇਸ ਪ੍ਰੋਜੈਕਟ ਦੇ ਲਈ ਹਾਮੀ ਨਹੀਂ ਭਰੀ। ਜੇ ਉਹ ਫਿਲਮ ਨੂੰ ਸਾਈਨ ਕਰਦੇ ਹਨ ਤਾਂ ਪਹਿਲੀ ਵਾਰ ਪੁਲਸ ਵਰਦੀ ਵਿੱਚ ਦਿਖਾਈ ਦੇਣਗੇ। ਇਹ ਫਿਲਮ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ ਰੇਤ ਮਾਫੀਆ 'ਤੇ ਆਧਾਰਤ ਹੈ।
‘ਇੰਸਪੈਕਟਰ ਗਾਲਿਬ’ ਇੱਕ ਅਜਿਹੇ ਪੁਲਸ ਵਾਲੇ ਦੀ ਕਹਾਣੀ ਹੈ, ਜੋ ਦੇਸ਼ ਭਰ ਵਿੱਚ ਹੋਣ ਵਾਲੇ ਗੈਰ ਕਾਨੂੰਨੀ ਰੇਤ ਮਾਈਨਿੰਗ ਦੇ ਖਿਲਾਫ ਹਥਿਆਰ ਚੁੱਕਦਾ ਅਤੇ ਫਿਰ ਰੇਤ ਮਾਫੀਆ ਨਾਲ ਭਿੜ ਜਾਂਦਾ ਹੈ। ਮਧੁਰ ਭੰਡਾਰਕਰ ਦੀਆਂ ਦੂਸਰੀਆਂ ਫਿਲਮਾਂ ਵਾਂਗ ਇਹ ਫਿਲਮ ਵੀ ਸੀਰੀਅਸ ਹੋਵੇਗੀ। ਫਿਲਮ ਲਈ ਮਧੁਰ ਬੀਤੇ ਛੇ-ਸੱਤ ਮਹੀਨੇ ਤੋਂ ਰਿਸਰਚ ਕਰ ਰਹੇ ਸਨ। ਇਸ ਦੀ ਸ਼ੂਟਿੰਗ ਯੂ ਪੀ ਵਿੱਚ ਹੀ ਹੋਵੇਗੀ।

Have something to say? Post your comment