Welcome to Canadian Punjabi Post
Follow us on

19

April 2019
ਪੰਜਾਬ

ਖਾਲਿਸਤਾਨ ਕਮਾਂਡੋ ਫੋਰਸ ਦੇ ਰਤਨਦੀਪ ਨੂੰ ਪੰਜ ਸਾਲ ਕੈਦ, 10 ਹਜ਼ਾਰ ਰੁਪਏ ਜੁਰਮਾਨਾ

February 07, 2019 07:43 AM

ਅੰਮ੍ਰਿਤਸਰ, 6 ਫਰਵਰੀ (ਪੋਸਟ ਬਿਊਰੋ)- ਸੰਨ 2010 ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਨੇੜੇ ਕਾਰ ਬੰਬ ਧਮਾਕੇ ਦੀ ਕੋਸ਼ਿਸ਼ ਲਈ ਗ੍ਰਿਫਤਾਰ ਕੀਤੇ ਖਾੜਕੂਆਂ ਦੇ ਚਰਚਿਤ ਕੇਸ 'ਚ ਖਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਰਤਨਦੀਪ ਸਿੰਘ ਹਰਿਆਣਾ ਨੂੰ ਕੱਲ੍ਹ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਅਸਲਾ ਐਕਟ ਤਹਿਤ ਪੰਜ ਸਾਲ ਕੈਦ ਅਤੇ 10 ਹਜ਼ਾਰ ਰੁਪਿਆ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਨਾਰਾਇਣ ਸਿੰਘ ਚੌੜਾ, ਪਾਲ ਸਿੰਘ ਫਰਾਂਸ ਅਤੇ ਹਰਜਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਹ ਮਾਮਲਾ ਐਸ ਐਸ ਓ ਸੀ ਸੈਲ ਨੂੰ ਮਿਲੀ ਮੁਖਬਰੀ ਦੇ ਆਧਾਰ 'ਤੇ ਦਰਜ ਕੀਤਾ ਗਿਆ ਅਤੇ ਕਾਰ ਬੰਬ ਧਮਾਕੇ ਦੀ ਕੋਸ਼ਿਸ਼ ਕਰਨ ਵਾਲੇ ਸੁਖਦੇਵ ਸਿੰਘ ਸੁੱਖਾ ਚਿੜਾ ਨੂੰ ਫੜਿਆ ਗਿਆ, ਜਿਸ ਪਿੱਛੋਂ ਹੋਰ ਵੱਖ-ਵੱਖ ਥਾਵਾਂ ਤੋਂ ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਨੇ ਯੂ ਪੀ ਦੇ ਗੌਰਖਪੁਰ ਇਲਾਕੇ 'ਚ ਖਾੜਕੂ ਰਤਨਦੀਪ ਸਿੰਘ ਪਿੰਡ ਰੌੜ ਸਫੈਦੋ ਜ਼ਿਲਾ ਜੀਂਦ, ਹਰਿਆਣਾ ਨੂੰ ਗ੍ਰਿਫਤਾਰ ਕੀਤਾ ਸੀ, ਜੋ ਇਸ ਵੇਲੇ ਸੁਰੱਖਿਆ ਜੇਲ੍ਹ ਨਾਭਾ ਵਿਖੇ ਬੰਦ ਹੈ। ਪੁਲਸ ਨੇ ਇਸ ਖਾੜਕੂ ਤੋਂ ਇਕ ਏ ਕੇ 47 ਇਕ 30 ਬੋਰ ਪਿਸਤੌਲ ਅਤੇ ਰੌਂਦ ਵੀ ਬਰਾਮਦ ਕੀਤੇ ਸਨ। ਪੁਲਸ ਅਨੁਸਾਰ ਉਕਤ ਖਾੜਕੂ ਵੱਖ-ਵੱਖ ਥਾਈਂ ਹੋਏ ਬੰਬ ਧਮਾਕਿਆਂ 'ਚ ਲੋੜੀਂਦਾ ਹੈ ਅਤੇ ਉਸ ਖਿਲਾਫ ਸ਼ਾਹਬਾਦ ਦਿੱਲੀ ਵਿਖੇ ਹੋਏ ਧਮਾਕੇ ਦਾ ਮਾਮਲਾ ਵੀ ਵਿਚਾਰ ਅਧੀਨ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਸਤੇ ਵਿਦੇਸ਼ੀ ਹੀਰੇ ਦੇ ਚੱਕਰ ਵਿੱਚ ਸੁਨਿਆਰੇ ਨਾਲ 22 ਕਰੋੜ 80 ਲੱਖ ਦੀ ਠੱਗੀ
ਜਲੰਧਰ ਵਿੱਚ ਕਿਰਾਏ ਉਤੇ ਕਮਰਾ ਲੈ ਕੇ ਬੁਕੀ ਦਾ ਧੰਦਾ ਕਰਦਾ ਸੀ ਮੁਕੇਸ਼ ਸੇਠੀ
ਨਵੀਂ ਫਿਲਮ ਲਈ ਗਾਮੇ ਦਾ ਗੀਤ ਚੋਰੀ ਕਰਨ ਦਾ ਦੋਸ਼
ਪੰਜਾਬ ਐਨ ਆਰ ਆਈ ਤਾਂ ਲੱਖਾਂ ਵਿੱਚ, ਪਰ ਵੋਟਾਂ ਸਿਰਫ 393
ਬਰਗਾੜੀ ਮੋਰਚੇ ਦੇ ਦੂਸਰੇ ਪੜਾਅ ਲਈ ਬਹਿਬਲ ਕਲਾਂ ਤੱਕ ਰੋਸ ਮਾਰਚ ਕੱਢਿਆ ਗਿਆ
ਵੱਡੇ ਬਾਦਲ ਨੇ ਲੋਕਾਂ ਨੂੰ ਕਿਹਾ, ‘ਵੋਟ ਨਹੀਂ ਪਾਉਣੀ, ਨਾ ਪਾਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ'
ਬਾਹਰੀ ਹੋਣ ਦਾ ਠੱਪਾ ਮਿਟਾਉਣ ਲਈ ਜਾਖੜ ਨੇ ਪਠਾਨਕੋਟ ਵਿੱਚ ਕੋਠੀ ਖਰੀਦੀ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ