Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਬਾਈਕ ਸਵਾਰ ਮਾਂ-ਪੁੱਤ ਨੂੰ ਟੱਕਰ ਮਾਰ ਕੇ ਸੁੱਟਿਆ, 4.26 ਲੱਖ ਰੁਪਏ ਲੁੱਟ ਕੇ ਫਰਾਰ

February 07, 2019 07:42 AM

ਸੰਗਰੂਰ, 6 ਫਰਵਰੀ (ਪੋਸਟ ਬਿਊਰੋ)- ਇਮੀਗਰੇਸ਼ਨ ਦਫਤਰ ਤੋਂ ਸੰਗਰੂਰ ਮੁੜ ਰਹੇ ਮਾਂ-ਪੁੱਤਰ ਤੋਂ ਬਾਈਕ ਸਵਾਰ ਲੁਟੇਰੇ 4.26 ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਬਾਈਕ ਸਵਾਰ ਮਾਂ-ਪੁੱਤਰ ਨੂੰ ਪਿੱਛੋਂ ਟੱਕਰ ਮਾਰੀ ਤੇ ਡਿੱਗਣ ਉੱਤੇ ਪੈਸਿਆਂ ਵਾਲਾ ਲਿਫਾਫਾ ਲੈ ਕੇ ਖਿਸਕ ਗਏ। ਜ਼ਖਮੀ ਮਾਂ-ਪੁੱਤਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਭਿੰਡਰਾਂ ਦੇ ਨੌਜਵਾਨ ਮਾਨਵਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਭੈਣ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ। ਉਸ ਨੇ ਵੀ ਕੈਨੇਡਾ ਜਾਣ ਲਈ ਪਟਿਆਲਾ ਦੇ ਇੱਕ ਨਿੱਜੀ ਇਮੀਗਰੇਸ਼ਨ ਦਫਤਰ ਵਿੱਚ ਫਾਈਲ ਲਾਈ ਹੋਈ ਸੀ, ਪਰ ਕਾਮਯਾਬ ਨਹੀਂ ਹੋਇਆ। ਕੱਲ੍ਹ ਉਹ ਆਪਣੀ ਮਾਂ ਜਸਬੀਰ ਕੌਰ ਨਾਲ ਇਮੀਗਰੇਸ਼ਨ ਦਫਤਰ ਵਿੱਚ ਭਰੇ ਗਏ 4.76 ਲੱਖ ਰੁਪਏ ਵਾਪਰ ਲੈ ਕੇ ਬਾਈਕ 'ਤੇ ਆ ਰਹੇ ਸਨ। ਹਰਕ੍ਰਿਸ਼ਨਪੁਰਾ ਆਈ ਆਰ ਐੱਲ ਕੰਪਨੀ ਨੇੜੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿੱਛੋਂ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਪੈਸੇ ਦੋ ਲਿਫਾਫਿਆਂ ਵਿੱਚ ਸਨ। ਇੱਕ ਵਿੱਚ 4.26 ਲੱਖ ਤਾਂ ਦੂਸਰੇ ਵਿੱਚ 50 ਹਜ਼ਾਰ ਸਨ। ਦੋਵੇਂ ਲਿਫਾਫੇ ਉਸ ਦੀ ਮਾਤਾ ਨੇ ਫੜੇ ਹੋਏ ਸਨ। ਜ਼ਮੀਨ 'ਤੇ ਡਿੱਗਣ ਨਾਲ ਲਿਫਾਫੇ ਵੀ ਡਿੱਗ ਗਏ ਅਤੇ ਬਾਈਕ ਸਵਾਰ ਲੁਟੇਰੇ 4.26 ਲੱਖ ਰੁਪਏ ਵਾਲਾ ਲਿਫਾਫਾ ਖਿੱਚ ਕੇ ਨਿਕਲ ਗਏ। ਵਾਰਦਾਤ ਦੇ ਬਾਅਦ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵੱਲੋਂ ਸਿੱਧੂ ਦਾ ਅਸਤੀਫਾ ਪ੍ਰਵਾਨ
ਪੁਲਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਫਿਰ ਐਸ ਟੀ ਐਫ ਦੇ ਮੁਖੀ ਬਣਾਏ ਗਏ
ਪੰਜਾਬ ਵਿੱਚ ਅੱਠ ਮਹੀਨਿਆਂ ਵਿੱਚ ਲਿੰਗ ਟੈਸਟ ਕਰਨ ਵਾਲੇ 60 ਜਣੇ ਫੜੇ ਗਏ
ਦਲ ਖਾਲਸਾ ਦੀ ਤਿੱਖੀ ਚੋਭ, ਸੱਤਾ ਤੋਂ ਬਾਹਰ ਹੋਣ ਤਾਂ ਬਾਦਲਾਂ ਨੂੰ ਪੰਥ ਖਤਰੇ ਵਿੱਚ ਜਾਪਦੈ
ਉਤਰੀ ਰਾਜਾਂ ਦੀ ਪੁਲਸ ਗੈਂਗਸਟਰਾਂ ਤੇ ਨਸ਼ਾ ਤਸਕਰੀ ਰੋਕਣ ਬਾਰੇ ਇਕਜੁੱਟ ਹੋਣ ਲੱਗੀ
ਲੱਖਾਂ ਦਾ ਘਪਲਾ ਕਰ ਚੁੱਕਾ ਕੋਆਪਰੇਟਿਵ ਸੋਸਾਇਟੀ ਦਾ ਸੈਕਟਰੀ ਗ੍ਰਿਫਤਾਰ
ਜੀ ਐੱਮ ਸੀ ਐੱਚ ਦੇ ਡਾਕਟਰਾਂ 10 ਘੰਟੇ ਦੀ ਸਰਜਰੀ ਨਾਲ ਦੋਵਾਂ ਕੱਟੇ ਹੋਏ ਪੈਰਾਂ ਨੂੰ ਜੋੜਿਆ
ਐੱਸ ਡੀ ਐੱਮ ਦੇ ਈ-ਸਿਗਨੇਚਰ ਚੋਰੀ ਕਰ ਕੇ ਠੱਗੀ ਮਾਰਨ ਵਾਲੇ ਮੁਲਾਜ਼ਮਾਂ ਵਿਰੁੱਧ ਕੇਸ
ਪਾਕਿਸਤਾਨ ਦਾ ਆਕਾਸ਼ ਖੁੱਲ੍ਹਣ ਨਾਲ ਅੰਮ੍ਰਿਤਸਰ-ਬਰਮਿੰਘਮ ਦੀ ਸਿੱਧੀ ਉਡਾਣ ਸ਼ੁਰੂ ਹੋਣ ਲੱਗੀ
ਬੇਅਦਬੀ ਮਾਮਲਾ : ਪੰਜਾਬ ਸਰਕਾਰ ਨੇ ਸੀ ਬੀ ਆਈ ਤੋਂ ਕਲੋਜ਼ਰ ਰਿਪੋਰਟ ਮੰਗ ਲਈ