Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਹਾਈ ਕੋਰਟ ਨੇ ਪੁੱਛ ਲਿਆ: ਡੇਰਿਆਂ ਵਿੱਚ ਕੌਣ ਅਧਿਕਾਰੀ ਕਦੋਂ ਗਿਆ ਤੇ ਕੀ ਮਿਲਿਆ

February 07, 2019 07:40 AM

ਚੰਡੀਗੜ੍ਹ, 6 ਫਰਵਰੀ (ਪੋਸਟ ਬਿਊਰੋ)- ਪੰਜਾਬ ਹਰਿਆਣਾ ਵੱਲੋਂ ਸਾਰੇ ਡੇਰਿਆਂ ਦੀ ਜਾਂਚ ਦੇ ਬਾਰੇ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਸਹੀ ਪਾਲਣਾ ਨਾ ਕੀਤੇ ਜਾਣ ਬਾਰੇ ਅਦਾਲਤ ਦੀ ਉਲੰਘਣਾ ਪਟੀਸ਼ਨ 'ਤੇ ਜਸਟਿਸ ਨਿਰਮਲਜੀਤ ਕੌਰ ਨੇ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਕੱਲ੍ਹ ਇਸ ਕੇਸ ਦੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸਰਕਾਰ ਨੂੰ ਫਿਟਕਾਰ ਲਾਉਂਦੇ ਹੋਏ ਕਿਹਾ ਕਿ ਸਰਕਾਰੀ ਅਧਿਕਾਰੀ ਇਸ ਕੇਸ ਵਿੱਚ ਕੇਵਲ ਖਾਨਾਪੂਰਤੀ ਕਰ ਰਹੇ ਹਨ ਅਤੇ ਉਹ ਇੱਕ-ਦੂਸਰੇ ਨੂੰ ਪੱਤਰ ਲਿਖ ਕੇ ਆਪਣੀ ਡਿਊਟੀ ਪੂਰੀ ਕਰ ਰਹੇ ਹਨ।
ਕੋਰਟ ਨੇ ਸਖਤ ਰੁਖ਼ ਵਿਖਾਉਂਦੇ ਹੋਏ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਇੱਕ ਟੇਬਲ ਵਜੋਂ ਕੋਰਟ ਨੂੰ ਇਹ ਦੱਸੇ ਕਿ ਕਿਸ ਡੇਰੇ ਵਿੱਚ ਕਿਹੜਾ-ਕਿਹੜਾ ਅਧਿਕਾਰੀ ਕਦੋਂ-ਕਦੋਂ ਜਾਂਚ ਲਈ ਗਿਆ ਅਤੇ ਉਸ ਵਿੱਚ ਕੁਝ ਸ਼ੱਕੀ ਮਿਲਿਆ ਜਾਂ ਨਹੀਂ। ਪਟੀਸ਼ਨਰ ਰਵਨੀਤ ਦੇ ਵਕੀਲ ਮਹਿੰਦਰ ਜੋਸ਼ੀ ਨੇ ਕੋਰਟ ਨੂੰ ਦੱਸਿਆ ਕਿ ਜੇ ਡੇਰਿਆਂ ਦੀ ਰੈਗੂਲਰ ਚੈਕਿੰਗ ਕੀਤੀ ਹੁੰਦੀ ਤਾਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਿਆ ਜਾ ਸਕਦਾ ਸੀ, ਕਿਉਂਕਿ ਅੱਜ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੇਅਦਬੀ ਦੀ ਸਾਜ਼ਿਸ਼ ਵੀ ਡੇਰਾ ਸੱਚਾ ਸੌਦਾ ਦੇ ਐਡਮਿਨ ਬਲਾਕ ਵਿੱਚ ਬਣੀ ਸੀ। ਰਵਨੀਤ ਸਿੰਘ ਜੋਸ਼ੀ ਵੱਲੋਂ ਦਾਖਲ ਪਟੀਸ਼ਨ ਵੇਖਦੇ ਹੋਏ ਭਵਿੱਖ ਵਿੱਚ ਡੇਰਿਆਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਸਨ। ਦੋਵਾਂ ਸੂਬਾ ਸਰਕਾਰਾਂ ਵੱਲੋਂ ਕਿਹਾ ਸੀ ਕਿ ਉਹ ਸਮੇਂ-ਸਮੇਂ 'ਤੇ ਡੇਰਿਆਂ ਦੀ ਮਾਨੀਟਿ੍ਰੰਗ ਕਰਨਗੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨੌਂ ਸਾਲਾ ਪੁੱਤਰ ਦੇ ਬਿਆਨ ਉਤੇ ਕਾਤਲ ਪਤੀ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ
ਐਨ ਆਰ ਆਈ ਦੇ ਰਿਸ਼ਤੇਦਾਰ ਨੂੰ ਲੁੱਟਣ ਵਾਲਾ ਕਾਬੂ
ਓਲਾ-ਉਬੇਰ ਵਾਂਗ ਪਰਾਲੀ ਪ੍ਰਬੰਧ ਮਸ਼ੀਨਾਂ ਖੇਤਾਂ ਵਿੱਚ ਆਨਲਾਈਨ ਹਾਸਲ ਹੋਣਗੀਆਂ
ਅਮਰਿੰਦਰ ਸਿੰਘ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਮੰਗਿਆ
ਮਾਂ ਨੇ ਧੀ ਨੂੰ ਤਿੰਨ ਲੱਖ ਵਿੱਚ ਵੇਚਿਆ, ਖਰੀਦਾਰ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਲੱਗਾ
ਐਨ ਆਈ ਏ ਨੇ ਦਸਤਾਵੇਜ਼ ਲੈ ਲਏ, ਪਰ ਹੈਰੋਇਨ ਲੈਣ ਤੋਂ ਨਾਂਹ
ਪਾਕਿਸਤਾਨ ਨੇ ਆਪਣੇ ਪਾਸੇ ਬਣਿਆ ਸਤਲੁਜ ਦਾ ਬੰਨ੍ਹ ਤੋੜਿਆ
ਭੱਜੀ ਨੇ ਕਿਹਾ: ਮੇਰੇ ਨਾਲ ਜੋ ਸਲੂਕ ਹੋਇਆ, ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ
ਸੁਖਬੀਰ-ਮਜੀਠੀਆ ਦੀ ਅਗਲੀ ਪੇਸ਼ੀ 26 ਸਤੰਬਰ ਨੂੰ, ਸੁਣਵਾਈ ਦੇ ਲਈ ਰਾਹਤ ਮਿਲੀ
ਫਰਜ਼ੀ ਬੀਮਾ ਪਾਲਿਸੀ ਦੇ ਨਾਮ ਉੱਤੇ 49 ਲੱਖ ਠੱਗਣ ਵਾਲੇ ਤਿੰਨ ਜਣੇ ਕਾਬੂ